ਜਲੰਧਰ- ਫਰਾਂਸ ਦੀ ਕਾਰ ਨਿਰਮਾਤਾ ਕੰਪਨੀ ਰੇਨਾਲਟ ਨੇ ਕਵਿੱਡ ਦਾ ਨਵਾਂ ਐਡੀਸ਼ਨ ਭਾਰਤ 'ਚ ਲਾਂਚ ਕੀਤਾ ਹੈ। ਇਸ 'Live For More' ਐਡੀਸ਼ਨ 'ਚ ਕੰਪਨੀ ਨੇ ਬੋਲਡ ਰੈੱਡ ਅਤੇ ਗ੍ਰੇ ਸਟ੍ਰਾਈਪਸ ਦਿੱਤੀਆਂ ਹਨ ਜੋ ਫਰੰਟ ਬੋਨਟ ਤੋਂ ਸ਼ੁਰੂ ਹੋ ਕੇ ਬਾਡੀ ਦੀ ਸਾਈਡ ਤੱਕ ਜਾਂਦੀਆਂ ਹਨ ਜਿਸ ਨਾਲ ਕਾਰ ਨੂੰ ਸਪੋਰਟੀ ਲੁੱਕ ਮਿਲਦੀ ਹੈ। ਇਸ ਤੋਂ ਇਲਾਵਾ ਕਾਰ ਦੇ ਅਲਾਏ ਵ੍ਹੀਲਸ ਨੂੰ ਵੀ ਇਨ੍ਹਾਂ ਰੰਗਾਂ ਦੇ ਨਾਲ ਮੈਚ ਕੀਤਾ ਗਿਆ ਹੈ।
ਇੰਟੀਰੀਅਰ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਥ੍ਰੀ-ਸਪੋਕ ਸਟੀਅਰਿੰਗ ਵ੍ਹੀਲ 'ਤੇ ਡੁਅਲ ਟੋਨ ਕਵਰ ਦਿੱਤਾ ਗਿਆ ਹੈ। ਕੁਲ ਮਿਲਾ ਕੇ ਕਾਰ 'ਚ 20,000 ਰੁਪਏ ਦੀ ਐਕਸੈਸਰੀਜ਼ ਲਗਾਈ ਗਈ ਹੈ ਜਿਸ ਨਾਲ ਕਾਰ ਦੀ ਕੀਮਤ ਪਹਿਲਾਂ ਨਾਲੋਂ ਵੱਧ ਗਈ ਹੈ। ਕੰਪਨੀ ਨੇ ਕਿਹਾ ਹੈ ਕਿ ਇਸ ਨੂੰ ਦੋਵਾਂ 800 ਸੀਸੀ ਅਤੇ 1000 ਸੀਸੀ ਇੰਜਣ ਆਪਸ਼ਨ 'ਚ ਵਿਕਰੀ ਲਈ ਉਪਲੱਬਧ ਕੀਤਾ ਜਾਵੇਗਾ।
iPhone 8 'ਚ ਮਿਲ ਸਕਦੇ ਹਨ ਇਹ ਕਮਾਲ ਦੇ ਫੀਚਰਜ਼
NEXT STORY