ਲੰਡਨ— ਭਾਰਤੀ ਮੂਲ ਦੇ 12 ਸਾਲ ਦੇ ਇਕ ਲੜਕੇ ਨੂੰ ਬ੍ਰਿਟੇਨ ਵਿਚ ਟੈਲੀਵਿਜਨ ਕੁਇਜ਼ ਮੁਕਾਬਲੇ ਵਿਚ 'ਚਾਈਲਡ ਜੀਨੀਅਸ' ਦੇ ਖਿਤਾਬ ਨਾਲ ਸਨਮਾਨਿਤ ਕੀਤਾ ਗਿਆ। ਕੁਝ ਦਿਨ ਪਹਿਲਾਂ ਉਹ ਸਾਰੇ ਸਵਾਲਾਂ ਦਾ ਜਵਾਬ ਦੇ ਕੇ ਰਾਤੋ-ਰਾਤ ਸੁਰਖੀਆਂ ਵਿਚ ਆਇਆ ਸੀ। ਚੈਨਲ ਫੋਰ ਦੇ ਸ਼ੋਅ 'ਚਾਈਲਡ ਜੀਨੀਅਸ' ਵਿਚ ਰਾਹੁਲ ਦੋਸ਼ੀ ਨੇ 9 ਸਾਲਾ ਰੋਨਨ ਨੂੰ ਕੱਲ੍ਹ ਰਾਤ ਕਾਰਜਕ੍ਰਮ ਦੇ ਫਾਈਨਲ ਮੁਕਾਬਲੇ ਵਿਚ 10-4 ਨਾਲ ਹਰਾਇਆ। ਇਸ ਹਫਤੇ ਦੀ ਸ਼ੁਰੂਆਤ ਵਿਚ ਸਾਰੇ ਸਵਾਲਾਂ ਦੇ ਸਹੀ ਜਵਾਬ ਦੇ ਕੇ ਉਹ ਸੁਰਖੀਆਂ ਵਿਚ ਆਇਆ ਸੀ। ਉੱਤਰੀ ਲੰਡਨ ਦੇ ਸਕੂਲੀ ਵਿਦਿਆਰਥੀ ਨੇ 19ਵੀਂ ਸਦੀ ਦੇ ਕਲਾਕਾਰ ਵਿਲੀਅਮ ਹੋਲਮਨ ਹੰਟ ਅਤੇ ਜੌਨ ਏਵਰੇਟ ਮਿਲੀਅਸ ਦੇ ਬਾਰੇ ਵਿਚ ਪੁੱਛੇ ਗਏ ਸਵਾਲਾਂ ਦਾ ਜਵਾਬ ਦੇ ਕੇ ਇਹ ਖਿਤਾਬ ਹਾਸਲ ਕੀਤਾ।
ਅਸ਼ਲੀਲ ਵੀਡੀਓ ਵਾਇਰਲ ਹੋਣ 'ਤੇ ਰੋਮਾਨੀਆ ਦੇ ਬਿਸ਼ਪ ਨੇ ਚਰਚ 'ਚੋਂ ਦਿੱਤਾ ਅਸਤੀਫਾ
NEXT STORY