ਰੋਮ— ਰੋਮਾਨੀਆ ਦੇ ਬਿਸ਼ਪ ਨੇ ਇਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਚਰਚ 'ਚੋਂ ਅਸਤੀਫਾ ਦੇ ਦਿੱਤਾ। ਲੋਕਲ ਮੀਡੀਆ ਮੁਤਾਬਕ ਬਿਸ਼ਪ ਦਾ 17 ਸਾਲ ਦੀ ਨਾਬਾਲਿਗ ਲੜਕੀ ਨਾਲ ਸੈਕਸ ਕਰਦੇ ਹੋਏ ਵੀਡੀਓ ਵਾਇਰਲ ਹੋ ਗਈ ਜਿਸ ਤੋਂ ਬਾਅਦ ਬਿਸ਼ਪ ਨੂੰ ਅਸਤੀਫਾ ਦੇਣਾ ਪਿਆ।
ਵੀਡੀਓ 'ਚ ਸਾਫ ਨਜ਼ਰ ਆ ਰਿਹਾ ਹੈ ਕਿ ਹੁਸੀ ਦੇ ਬਿਸ਼ਪ ਕਾਰਨੋਲਿਊ ਬਾਰਲੇਡਨਿਊ ਰੋਮਾਨੀਆ 'ਚ ਇਕ ਸਕੈਂਡਲ 'ਚ ਸ਼ਾਮਲ ਹਨ। ਚਰਚ ਦੀ ਰੂਲਿੰਗ ਬਾਡੀ ਹਾਲੀ ਸਾਈਨਾਡ ਨੇ ਵੀਰਵਾਰ ਅਤੇ ਸ਼ੁੱਕਰਵਾਰ ਨੂੰ ਇਸ ਮਾਮਲੇ 'ਤੇ ਚਰਚਾ ਕੀਤੀ। ਰੋਮਾਨੀਆ ਚਰਚ ਦੀ ਚੋਟੀ ਦੀ ਅਗਵਾਈ ਨੇ ਦੱਸਿਆ ਕਿ ਦੋ ਦਿਨ ਦੀ ਚਰਚ ਤੋਂ ਬਾਅਦ ਬਿਸ਼ਪ ਨੇ ਸ਼ਾਂਤੀ ਅਤੇ ਭਲਾਈ ਦੇ ਨਾਂ 'ਤੇ ਅਸਤੀਫਾ ਦੇ ਦਿੱਤਾ। ਬਿਸ਼ਪ ਖੁਦ ਨੂੰ ਨਿਰਦੋਸ਼ ਦੱਸ ਰਿਹਾ ਸੀ। ਬਿਸ਼ਪ ਕੋਲ ਹੁਣ ਚਰਚ ਅੰਦਰ ਕੋਈ ਅਧਿਕਾਰਤ ਪੁਜ਼ੀਸ਼ਨ ਨਹੀਂ ਹੋਵੇਗੀ, ਪਰ ਉਹ ਇਕ ਭਿਕਸ਼ੂ ਰਹੇਗਾ।
ਚੀਨ ਨੇ 'ਮਹਾਨ ਦੀਵਾਰ' ਉੱਤੇ ਅਤਿਆਧੁਨਿਕ ਕੈਮਰੇ ਲਗਾਏ
NEXT STORY