ਬ੍ਰਿਸਬੇਨ,(ਸੁਰਿੰਦਰਪਾਲ ਖੁਰਦ)— ਆਸਟਰੇਲੀਆ ਦੀ ਨਾਮਵਰ ਸਾਹਿਤਕ ਸੰਸਥਾ 'ਇੰਡੋਜ਼ ਪੰਜਾਬੀ ਸਾਹਿਤ ਸਭਾ' ਬ੍ਰਿਸਬੇਨ ਵਲੋਂ ਆਸਟਰੇਲੀਆ ਦੇ ਦੌਰੇ 'ਤੇ ਆਏ ਹੋਏ ਪ੍ਰਸਿੱਧ ਲੇਖਕ ਅਤੇ ਕਵੀ ਜਸਵੰਤ ਸਿੰਘ ਜ਼ਫ਼ਰ ਦਾ ਰੂ-ਬ-ਰੂ ਅਤੇ ਸਨਮਾਨ ਸਮਾਰੋਹ 25 ਜੂਨ ਦਿਨ ਐਤਵਾਰ ਨੂੰ ਇਨਾਲਾ ਵਿਖੇ ਕਰਵਾਇਆੲਜਾ ਰਿਹਾ ਹੈ। ਇਸ ਮੌਕੇ ਇਕ ਵਿਸ਼ਾਲ ਕਵੀ ਦਰਬਾਰ ਹੋਵੇਗਾ 'ਚ, ਜਿਸ 'ਚ ਇਥੋਂ ਦੇ ਉੱਭਰ ਰਹੇ ਸ਼ਾਇਰ ਆਪਣੀਆ ਰਚਨਾਵਾਂ ਪੇਸ਼ ਕਰਨਗੇ। ਆਸਟਰੇਲੀਆ ਦੇ ਉੱਘੇ ਸਮਾਜਿਕ ਉੱਦਮੀਆਂ ਰਣਜੀਤ ਖੇੜਾ ਅਤੇ ਪ੍ਰੀਤਇੰਦਰ ਗਰੇਵਾਲ ਦੀਆਂ ਕੋਸ਼ਿਸ਼ਾਂ ਸਦਕਾ ਕਵੀ ਜਸਵੰਤ ਜਫ਼ਰ ਸਿੰਘ ਆਸਟਰੇਲੀਆ ਦੇ ਵੱਖ-ਵੱਖ ਸ਼ਹਿਰਾਂ ਵਿਚ ਪੰਜਾਬੀ ਸਾਹਿਤ ਪ੍ਰੇਮੀਆਂ ਦੇ ਸਨਮੁੱਖ ਹੋ ਰਹੇ ਹਨ।
ਇਸ ਸਮਾਗਮ ਬਾਰੇ ਪ੍ਰੈੱਸ ਨੋਟ ਜਾਰੀ ਕਰਦੇ ਹੋਏ ਇੰਡੋਜ਼ ਗਰੁੱਪ ਦੇ ਪ੍ਰਧਾਨ ਅਮਰਜੀਤ ਮਾਹਲ, ਸੀਨੀਅਰ ਮੀਤ ਪ੍ਰਧਾਨ ਮਨਜੀਤ ਬੋਪਾਰਾਏ ਅਤੇ ਸਕੱਤਰ ਪਰਮਜੀਤ ਸਿੰਘ ਸਰਾਏ ਨੇ ਦੱਸਿਆ ਕਿ ਜਿੱਥੇ ਸਭਾ ਵੱਲੋਂ ਇਸ ਮੌਕੇ ਜਸਵੰਤ ਜ਼ਫ਼ਰ ਨੂੰ ਉਨ੍ਹਾਂ ਵੱਲੋਂ ਪੰਜਾਬੀ ਭਾਸ਼ਾ ਤੇ ਸਿਹਤ ਲਈ ਪਾਏ ਜਾ ਰਹੇ ਵਡਮੁੱਲੇ ਯੋਗਦਾਨ ਅਤੇ ਜੀਵਨ ਭਰ ਦੀਆਂ ਪ੍ਰਾਪਤੀਆਂ ਲਈ ਵਿਸ਼ੇਸ਼ ਸਨਮਾਨ ਦੇ ਕੇ ਸਨਮਾਨਤ ਕੀਤਾ ਜਾਵੇਗਾ, ਉੱਥੇ ਹੀ ਪੰਜਾਬੀ ਦੀ ਪ੍ਰਸਿੱਧ ਲੇਖਿਕਾ ਗੁਰਮੀਤ ਕੌਰ ਸੰਧਾ ਦੀਆਂ ਦੋ ਨਵ-ਪ੍ਰਕਾਸ਼ਤ ਪੁਸਤਕਾਂ ਵੀ ਲੋਕ ਅਰਪਿਤ ਕੀਤੀਆਂ ਜਾਣਗੀਆਂ।ਇਸ ਸਾਹਿਤਕ ਸ਼ਾਮ ਪ੍ਰਤੀ ਸਾਹਿਤ ਪ੍ਰੇਮੀਆਂ 'ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।
ਸੱਤ ਦਿਨਾਂ 'ਚ 400 ਵਾਰੀ ਕਿਵੇਂ ਹਿੱਲਿਆ ਅਮਰੀਕਾ, ਦੇਖੋ ਵੀਡੀਓ
NEXT STORY