ਵਾਸ਼ਿੰਗਟਨ— ਅਮਰੀਕਾ ਦੇ ਯੇਲੋਸਟੋਨ 'ਚ ਫਟੇ ਜਵਾਲਾਮੁਖੀ ਦੀ ਜਗ੍ਹਾ 'ਤੇ 12 ਜੂਨ ਤੋਂ ਰਿਕਾਰਡ ਹੁਣ ਤੱਕ 400ਵੀਂ ਵਾਰੀ ਭੂਚਾਲ ਦੇ ਚੱਲਦੇ ਉੱਥੋਂ ਦੀ ਧਰਤੀ ਲਗਾਤਾਰ ਹਿੱਲ ਰਹੀ ਹੈ। ਇਨ੍ਹਾਂ 'ਚੋਂ ਸਭ ਤੋਂ ਤਾਜ਼ਾ ਭੂਚਾਲ ਹੈ 19 ਜੂਨ ਮਤਲਬ ਸੋਮਵਾਰ ਦਾ। ਤਿੰਨ ਮੈਗਰੀਟਿਊਡ ਰਿਕਟਰ ਸਕੇਲ ਦਾ ਸੀ, ਇਹ ਭੂਚਾਲ ਮੋਨਟਾਨਾ ਦੇ ਵੈਸਟ ਯੇਲੋਸਟੋਨ ਤੋਂ 8.6 ਮੀਲ ਦੂਰ ਉੱਤਰ-ਉੱਤਰ ਪੂਰਵ 'ਚ ਆਇਆ।
ਅਮਰੀਕੀ ਧਰਤੀ ਬੀਤੇ ਹਫਤੇ ਕੰਬਣੀ ਸ਼ੁਰੂ ਹੋਈ ਸੀ ਅਤੇ 15 ਜੂਨ ਨੂੰ ਯੇਲੋਸਟੋਨ ਨੈਸ਼ਨਲ ਪਾਰਕ 'ਚ 4.5 ਮੈਗਰੀਟਿਊਡ ਰਿਏਕਟਰ ਸਕੇਲ ਦਾ ਭੂਚਾਲ ਦਰਜ਼ ਕੀਤਾ ਗਿਆ। ਯੇਲੋਸਟੋਨ ਵੋਲਕੈਨੋਂ ਨੂੰ ਮਾਨੀਟਰ ਕਰ ਰਹੇ ਵਿਗਿਆਨੀਆਂ ਨੇ ਦੱਸਿਆ,'' ਭੂਚਾਲ ਦਾ ਕੇਂਦਰ ਵੈਸਟ ਯੇਲੋਸਟੋਨ ਮੋਂਟਾਨਾ ਤੋਂ ਅੱਠ ਮੀਲ ਦੂਰ ਉੱਤਰ-ਉੱਤਰ ਪੂਰਵ ਨੈਸ਼ਨਲ ਪਾਰਕ 'ਚ ਸੀ।'' ਇਸ ਦੇ ਇਲਾਵਾ ਇਸ ਦੇ ਨਾਲ ਲੱਗਦੇ ਇਲਾਕਿਆਂ 'ਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।
ਯੇਲੋਸਟੋਨ ਨੈਸ਼ਨਲ ਪਾਰਕ'ਚ ਆਇਆ ਇਹ ਭੂਚਾਲ 30 ਮਾਰਚ 2014 ਦੇ ਬਾਅਦ ਸਭ ਤੋਂ ਵੱਡਾ ਭੂਚਾਲ ਸੀ। ਸੂਤਰਾਂ ਮੁਤਾਬਕ 4.5 ਮੈਗਰੀਟਿਊਡ ਦਾ ਭੂਚਾਲ 12 ਜੂਨ ਮਗਰੋਂ ਲਗਾਤਾਰ ਹੋ ਰਹੇ ਕੰਪਨ ਦਾ ਇਕ ਹਿੱਸਾ ਹੈ।
ਕੈਨੇਡਾ ਵਿਚ ਵਧਣਗੀਆਂ ਮੀਟ ਦੀਆਂ ਕੀਮਤਾਂ, ਬਾਕੀ ਭੋਜਨ ਪਦਾਰਥ ਹੋਣਗੇ ਘੱਟ ਮਹਿੰਗੇ
NEXT STORY