ਜਲੰਧਰ — ਫੁੱਲਾਂ ਨਾਲ ਬੀਮਾਰੀਆਂ ਦਾ ਇਲਾਜ ਕਰਨ ਨਾਲ ਸਰੀਰ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਹੁੰਦਾ।
- ਗੁਲਾਬ ਦੇ ਫੁੱਲਾਂ ਨਾਲ ਬਣੀ ਗੁਲਕੰਦ ਦੀ ਵਰਤੋਂ ਕਰਨ ਨਾਲ ਕਬਜ਼ ਦਾ ਨਾਸ਼ ਹੁੰਦਾ ਹੈ, ਪੇਟ ਦੀਆਂ ਅੰਤੜੀਆਂ ਦੀ ਗਰਮੀ ਸ਼ਾਂਤ ਹੁੰਦੀ ਹੈ, ਅਤੇ ਦਿਲ ਨੂੰ ਤਾਕਤ ਮਿਲਦੀ ਹੈ।
- ਸੂਰਜਮੁਖੀ ਦੇ ਤੇਲ ਦੀ ਵਰਤੋਂ ਕਰਨ ਨਾਲ ਕੋਲੈਸਟ੍ਰਾਲ ਵਧਣ ਦੀ ਸਮੱਸਿਆਂ 'ਚ ਫਾਇਦਾ ਮਿਲਦਾ ਹੈ।
- ਚਮੇਲੀ ਦੇ ਪੱਤੇ ਚਬਾਉਣ ਨਾਲ ਮੂੰਹ ਦੇ ਛਾਲੇ ਦੂਰ ਹੁੰਦੇ ਹਨ।
- ਕਮਲ ਦੀਆਂ ਪੰਖੜੀਆਂ ਨੂੰ ਪੀਸ ਕੇ ਵਟਣੇ 'ਚ ਮਿਲਾ ਕੇ ਚਿਹਰੇ 'ਤੇ ਮਲਣ ਨਾਲ ਸੁੰਦਰਤਾ-ਆਕਰਸ਼ਣ 'ਚ ਵਾਧਾ ਹੁੰਦਾ ਹੈ।
- ਬਬੂਲ ਦੇ ਫੁੱਲਾਂ ਨੂੰ ਪੀਸ ਕੇ ਸਿਰ 'ਚ ਲਗਾਉਣ ਨਾਲ ਸਿਰ ਦਰਦ ਸ਼ਾਂਤ ਹੁੰਦਾ ਹੈ।
- ਨਿੰਮ ਦੇ ਫੁੱਲਾਂ ਨੂੰ ਪੀਸ ਕੇ ਪੇਸਟ ਬਣਾ ਕੇ ਸਰੀਰ 'ਤੇ ਮਲ ਕੇ ਨਹਾਉਣ ਨਾਲ ਫੋੜੇ-ਫਿੰਸੀਆਂ ਅਤੇ ਖੁਜਲੀ ਦੀ ਸਮੱਸਿਆਂ 'ਚ ਫਾਇਦਾ ਮਿਲਦਾ ਹੈ।
- ਹਾਰ ਸ਼ਿੰਗਾਰ ਦੇ ਫੁੱਲਾਂ ਨੂੰ ਪੀਸ ਕੇ ਚਿਹਰੇ 'ਤੇ ਲੇਪ ਕਰਨ ਨਾਲ ਚਿਹਰੇ 'ਤੇ ਚਮਕ ਆਉਂਦੀ ਹੈ।
ਕਾਰਪੇਟ ਖਰੀਦਦੇ ਸਮੇਂ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ
NEXT STORY