ਨਵੀਂ ਦਿੱਲੀ— ਦਫਤਰ ਵਿਚ ਕੰਪਿਊਟਰ 'ਤੇ ਕੰਮ ਕਰਨ ਨਾਲ ਅੱਖਾਂ ਕਮਜ਼ੋਰ ਹੋ ਜਾਂਦੀਆਂ ਹਨ ਅਤੇ ਚਸ਼ਮਾ ਲਗਾਉਣਾ ਪੈਂਦਾ ਹੈ। ਲਗਾਤਾਰ ਚਸ਼ਮਾ ਲਗਾਉਣ ਨਾਲ ਨੱਕ 'ਤੇ ਦਬਾਅ ਬਣਿਆ ਰਹਿੰਦਾ ਹੈ ਜਿਸ ਨਾਲ ਹੌਲੀ-ਹੌਲੀ ਨਿਸ਼ਾਨ ਪੈਣ ਲਗਦੇ ਹਨ। ਇਹ ਨਿਸ਼ਾਨ ਚਸ਼ਮਾ ਲਗਾਉਣ 'ਤੇ ਤਾਂ ਦਿਖਾਈ ਨਹੀਂ ਦਿੰਦੇ ਪਰ ਜਦੋਂ ਚਸ਼ਮੇ ਨੂੰ ਉਤਾਰ ਦਿੱਤਾ ਜਾਂਦਾ ਹੈ ਤਾਂ ਇਸ ਨਾਲ ਚਿਹਰਾ ਕਾਫੀ ਮਾੜਾ ਦਿਖਾਈ ਦਿੰਦਾ ਹੈ। ਅਜਿਹੇ ਵਿਚ ਚਸ਼ਮਾ ਲਗਾਉਣਾ ਤਾਂ ਬੰਦ ਨਹੀਂ ਹੋ ਸਕਦਾ ਪਰ ਕੁਝ ਘਰੇਲੂ ਉਪਾਅ ਕਰਕੇ ਨੱਕ 'ਤੇ ਪੈਣ ਵਾਲੇ ਨਿਸ਼ਾਨਾਂ ਤੋਂ ਛੁਟਕਾਰਾ ਜ਼ਰੂਰ ਪਾ ਸਕਦੇ ਹੋ। ਆਓ ਜਾਣਦੇ ਹਾਂ ਇਨ੍ਹਾਂ ਬਾਰੇ
1. ਖੀਰਾ
ਚਿਹਰੇ ਦੇ ਦਾਗ ਧੱਬਿਆਂ ਨੂੰ ਦੂਰ ਕਰਨ ਲਈ ਖੀਰਾ ਕਾਫੀ ਫਾਇਦੇਮੰਦ ਹੁੰਦਾ ਹੈ। ਨੱਕ ਦੇ ਨਿਸ਼ਾਨ ਹਟਾਉਣ ਲਈ ਵੀ ਖੀਰੇ ਦਾ ਇਸਤੇਮਾਲ ਕਰ ਸਕਦੇ ਹੋ। ਇਸ ਲਈ ਰੋਜ਼ਾਨਾ ਖੀਰੇ ਦੇ ਸਲਾਈਸ ਨੂੰ ਨੱਕ ਦੀ ਪ੍ਰਭਾਵਿਤ ਥਾਂਵਾਂ 'ਤੇ ਰਗੜੋ ਜਿਸ ਨਾਲ ਬਹੁਤ ਜਲਦੀ ਨਿਸ਼ਾਨ ਸਾਫ ਹੋ ਜਾਣਗੇ। ਇਸ ਤੋਂ ਇਲਾਵਾ ਖੀਰੇ ਅਤੇ ਟਮਾਟਰ ਦੇ ਰਸ ਨੂੰ ਮਿਲਾ ਕੇ ਨੱਕ 'ਤੇ ਲਗਾ ਸਕਦੇ ਹੋ।
2. ਨਿੰਬੂ ਦਾ ਰਸ
ਇਸ ਵਿਚ ਮੌਜੂਦ ਵਿਟਾਮਿਨ ਸੀ ਚਮੜੀ ਦੇ ਦਾਗਾਂ ਨੂੰ ਸਾਫ ਕਰਦਾ ਹੈ। ਅਜਿਹੇ ਵਿਚ ਨੱਕ ਦੇ ਨਿਸ਼ਾਨ ਹਟਾਉਣ ਲਈ ਨਿੰਬੂ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਲਈ ਨਿੰਬੂ ਦੇ ਰਸ ਵਿਚ ਥੋੜ੍ਹੀ ਜਿਹਾ ਕਾਟਨ ਭਿਓਂ ਕੇ ਨੱਕ 'ਤੇ ਰਗੜੋ ਅਤੇ ਸੁੱਕਣ ਦੇ ਬਾਅਦ ਪਾਣੀ ਨਾਲ ਸਾਫ ਕਰੋ। ਰੋਜ਼ਾਨਾ ਇਸਦਾ ਇਸਤੇਮਾਲ ਕਰਨ ਨਾਲ ਬਹੁਤ ਜਲਦੀ ਨਿਸ਼ਾਨਾਂ ਤੋਂ ਛੁਟਕਾਰਾ ਮਿਲ ਜਾਂਦਾ ਹੈ।
3. ਸ਼ਹਿਦ
ਇਸ ਲਈ ਦੁੱਧ ਸ਼ਹਿਦ ਅਤੇ ਜੌਂ ਦੇ ਆਟੇ ਦਾ ਮਿਸ਼ਰਣ ਤਿਆਰ ਕਰ ਲਓ। ਇਸ ਨੂੰ ਨੱਕ 'ਤੇ ਲਗਾਓ ਅਤੇ ਕੁਝ ਦੇਰ ਬਾਅਦ ਧੋ ਲਓ। ਕੁਝ ਦਿਨ ਲਗਾਤਾਰ ਇਸ ਮਿਸ਼ਰਣ ਦੀ ਵਰਤੋਂ ਕਰਨ ਨਾਲ ਨਿਸ਼ਾਨ ਸਾਫ ਹੋ ਜਾਣਗੇ ਅਤੇ ਡੈੱਡ ਚਮੜੀ ਵੀ ਨਿਕਲ ਜਾਵੇਗੀ।
4. ਸੇਬ ਦਾ ਰਸ
ਸੇਬ ਦਾ ਰਸ ਕੱਢ ਤੇ ਉਸ ਵਿਚ ਬਰਾਬਰ ਮਾਤਰਾ ਵਿਚ ਪਾਣੀ ਮਿਲਾਓ ਅਤੇ ਇਸ ਨਾਲ ਨੱਕ ਦੀ ਮਸਾਜ਼ ਕਰੋ। ਇਸ ਨਾਲ ਬਹੁਤ ਜਲਦੀ ਨਿਸ਼ਾਨ ਹੱਟ ਜਾਣਗੇ ਅਤੇ ਕਾਲੇ ਧੱਬਿਆਂ ਦੀ ਸਮੱਸਿਆ ਤੋਂ ਛੁਟਕਾਰਾ ਮਿਲੇਗਾ।
5. ਬਾਦਾਮ ਦਾ ਤੇਲ
ਰੋਜ਼ਾਨਾ ਨੱਕ 'ਤੇ ਬਾਦਾਮ ਦਾ ਤੇਲ ਲਗਾਉਣ ਨਾਲ ਦਾਗ ਦੂਰ ਹੋ ਜਾਂਦੇ ਹਨ। ਇਸ ਤੋਂ ਇਲਾਵਾ ਕਈ ਲੋਕਾਂ ਨੂੰ ਚਸ਼ਮੇ ਦੀ ਵਜ੍ਹਾ ਨਾਲ ਨੱਕ 'ਤੇ ਕਾਲੇ ਧੱਬੇ ਪੈ ਜਾਂਦੇ ਹਨ ਜੋ ਇਸ ਤੇਲ ਨਾਲ ਸਾਫ ਹੋ ਜਾਂਦੇ ਹਨ।
6. ਗੁਲਾਬ ਜਲ
ਗੁਲਾਬ ਜਲ ਨਾਲ ਚਮੜੀ ਦੀਆਂ ਕਈ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ। ਅਜਿਹੇ ਵਿਚ ਨੱਕ 'ਤੇ ਪਏ ਨਿਸ਼ਾਨਾਂ ਨੂੰ ਹਟਾਉਣ ਲਈ ਵੀ ਇਸ ਦੀ ਵਰਤੋਂ ਕਰ ਸਕਦੇ ਹੋ। ਇਸ ਲਈ ਕਾਟਨ ਦੀ ਮਦਦ ਨਾਲ ਗੁਲਾਬ ਜਲ ਲੈ ਕੇ ਨੱਕ 'ਤੇ ਲਗਾਓ। ਇਸ ਨਾਲ ਕਾਫੀ ਫਰਕ ਨਜ਼ਰ ਆਉਂਦਾ ਹੈ।
ਗਰਭ ਅਵਸਥਾ ਦੌਰਾਨ ਔਰਤਾਂ ਦੀਆਂ ਇਹ ਸਮੱਸਿਆਵਾਂ ਪਾਉਂਦੀਆਂ ਹਨ ਬੱਚੇ ਦੀ ਸਿਹਤ 'ਤੇ ਮਾੜਾ ਅਸਰ
NEXT STORY