ਨਵੀਂ ਦਿੱਲੀ— ਭਾਂਵੇਂ ਹੀ ਘਰ ਕਿਨਾਂ ਹੀ ਸੋਹਣਾ ਅਤੇ ਸਾਫ ਸੁਥਰਾ ਹੋਵੇ ਪਰ ਬਾਥਰੂਮ ਵਿਚੋਂ ਆਉਣ ਵਾਲੀ ਬਦਬੂ ਸਾਰਾ ਮੂਡ ਖਰਾਬ ਕਰ ਦਿੰਦੀ ਹੈ। ਇਸ ਬਦਬੂ ਦੀ ਵਜ੍ਹਾ ਨਾਲ ਕਈ ਵਾਰ ਸਾਨੂੰ ਦੂਜਿਆ ਦੇ ਸਾਹਮਣੇ ਸ਼ਰਮਿੰਦਾ ਹੋਣਾ ਪੈਂਦਾ ਹੈ। ਉਂਝ ਤਾਂ ਬਾਜਜ਼ਾਰ ਵਿਚ ਕਈ ਅਜਿਹੇ ਪ੍ਰੋਡਕਟਸ ਮਿਲ ਜਾਂਦੇ ਹਨ ਜੋ ਬਾਥਰੂਮ ਦੀ ਬਦਬੂ ਨੂੰ ਦੂਰ ਕਰਨ ਦਾ ਦਾਵਾ ਕਰਦੇ ਹਨ ਪਰ ਇਹ ਕਾਫੀ ਮਹਿੰਦੇ ਵੀ ਹੁੰਦੇ ਹਨ, ਜਿਨ੍ਹਾਂ ਨੂੰ ਸਾਧਾਰਨ ਵਿਅਕਤੀ ਖਰੀਦਣ ਵਿਚ ਅਸਰਮਰਥ ਰਹਿੰਦੇ ਹਨ। ਜੇ ਇਨਾਂ ਕੈਮੀਕਲਸ ਵਾਲੇ ਪ੍ਰੋਡਕਟਸ ਦੀ ਥਾਂ 'ਤੇ ਕੁਝ ਘਰੇਲੂ ਤਰੀਕੇ ਅਪਣਾਓ ਜਾਣ ਤਾਂ ਕਿਨਾਂ ਚੰਗਾ ਹੋਵੇਗਾ। ਤਾਂ ਦੇਰ ਕਿਸ ਗੱਲ ਦੀ ਹੈ ਅੱਜ ਅਸੀਂ ਤੁਹਾਨੂੰ ਬਾਥਰੂਮ ਦੀ ਬਦਬੂ ਦੂਰ ਕਰਨ ਵਾਲੀਆਂ ਚੀਜ਼ਾਂ ਦੇ ਬਾਰੇ ਦੱਸਾਂ ਜਾ ਰਹੇ ਹਾਂ ਆਓ ਜਾਣਦੇ ਹਾਂ ਇਨ੍ਹਾਂ ਬਾਰੇ
1. ਨਿੰਬੂ ਦਾ ਰਸ
ਨਿੰਬੂ ਦਾ ਇਸਤੇਮਾਲ ਕਈ ਤਰ੍ਹਾਂ ਨਾਲ ਕੀਤਾ ਜਾਂਦਾ ਹੈ। ਬਾਥਰੂਮ ਵਿਚੋਂ ਆਉਣ ਵਾਲੀ ਬਦਬੂ ਨੂੰ ਦੂਰ ਕਰਨ ਵਿਚ ਨਿੰਬੂ ਕਾਫੀ ਕਾਰਗਾਰ ਨੁਸਖਾ ਹੁੰਦਾ ਹੈ। ਇਕ ਬਰਤਨ ਵਿਚ ਨਿੰਬੂ ਦਾ ਰਸ ਨਿਚੋੜ ਲਓ। ਫਿਰ ਇਸ ਨੂੰ ਬਾਥਰੂਮ ਅਤੇ ਘਰ ਦੇ ਫਲੋਕ 'ਤੇ ਪਾ ਦਿਓ। ਕੁਝ ਦੇਰ ਲਈ ਬਾਥਰੂਮ ਦਾ ਦਰਵਾਜਾ ਬੰਦ ਕਰ ਦਿਓ ਅਤੇ ਬਾਅਦ ਵਿਚ ਪਾਣੀ ਨਾਲ ਧੋ ਲਓ।
2. ਬੇਕਿੰਗ ਸੋਡਾ
ਬੇਕਿੰਗ ਸੋਡਾ ਲੈ ਕੇ ਉਸ ਨੂੰ ਪਾਣੀ ਵਾਲੀ ਬਾਲਟੀ ਵਿਚ ਘੋਲ ਲਓ। ਫਿਰ ਇਸ ਬਾਥਰੂਮ ਦੇ ਫਰਸ਼ ਨੂੰ ਇਸ ਪਾਣੀ ਦੇ ਨਾਲ ਧੋ ਲਓ। ਕੁਝ ਦੇਰ ਫਰਸ਼ 'ਤੇ ਇਸ ਨੂੰ ਇੰਝ ਹੀ ਰਹਿਣ ਦਿਓ ਅਤੇ ਬਾਅਦ ਵਿਚ ਪਾਣੀ ਨੂੰ ਫਲੋਕ ਨਾਲ ਸਾਫ ਕਰ ਦਿਓ। ਇਸ ਨਾਲ ਬਾਥਰੂਮ ਦੀ ਬਦਬੂ ਦੂਰ ਹੋ ਜਾਵੇਗੀ।
3. ਸਿਰਕਾ
ਬਾਜ਼ਾਰ ਵਿਚੋਂ ਤੁਹਾਨੂੰ ਕਾਲਾ ਸਿਰਕਾ ਆਸਾਨੀ ਨਾਲ ਮਿਲ ਜਾਵੇਗਾ। ਸਿਰਕੇ ਨੂੰ ਪਾਣੀ ਵਿਚ ਮਿਲਾ ਕੇ ਫਰਸ਼ 'ਤੇ ਫੈਲਾ ਦਿਓ ਅਤੇ ਕੁਝ ਦੇਰ ਬਾਅਦ ਬਾਥਰੂਮ ਨੂੰ ਸਾਫ ਕਰ ਦਿਓ। ਇਸ ਨਾਲ ਬਥਰੂਮ ਦੀ ਬਦਬੂ ਨਿਕਲ ਜਾਵੇਗੀ ਅਤੇ ਉਹ ਚਮਕ ਜਾਵੇਗੀ।
4. ਸਾਬਣ ਦਾ ਪਾਣੀ
ਕਿਸੇ ਖੂਸ਼ਬੂਦਾਰ ਡਿਟਰਜੇਂਟ ਪਾਊਡਰ ਦਾ ਇਸਤੇਮਾਲ ਕਰੋ। ਡਿਟਰਜੇਂਟ ਪਾਊਡਰ ਨੂੰ ਪਾਣੀ ਵਿਚ ਮਿਲਾ ਕੇ ਫਰਸ਼ 'ਤੇ ਫੈਲਾ ਦਿਓ ਅਤੇ ਥੋੜ੍ਹੀ ਦੇਰ ਬਾਅਦ ਸਾਫ ਕਰੋ। ਇਸ ਨਾਲ ਬਾਥਰੂਮ ਦੀ ਬਦਬੂ ਦੂਰ ਹੋ ਜਾਵੇਗੀ।
ਮੈਕਰੋਨੀ ਖਾਣ ਨਾਲ ਤੁਸੀਂ ਹੋ ਸਕਦੇ ਹੋ ਇਨ੍ਹਾਂ ਬੀਮਾਰੀਆਂ ਦੇ ਸ਼ਿਕਾਰ
NEXT STORY