ਨਵੀਂ ਦਿੱਲੀ— ਮੁੱਖ ਸਕੱਤਰ 'ਤੇ ਹੋਏ ਕਥਿਤ ਹਮਲੇ ਦੇ ਮਾਮਲੇ 'ਚ ਦਿੱਲੀ ਪੁਲਸ ਨੇ ਵੀਰਵਾਰ ਨੂੰ ਸਾਊਥ ਦਿੱਲੀ ਦੇ ਜੰਗਪੁਰਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਪ੍ਰਵੀਨ ਕੁਮਾਰ ਤੋਂ ਪੁੱਛ-ਗਿੱਛ ਕੀਤੀ। ਪੁਲਸ ਨੇ ਉਨ੍ਹਾਂ ਤੋਂ ਘਟਨਾਕ੍ਰਮ ਦੇ ਨਾਲ-ਨਾਲ ਹੋਰ ਵਿਧਾਇਕਾਂ ਦੀ ਭੂਮਿਕਾ ਬਾਰੇ ਵੀ ਪੁੱਛਿਆ। ਪੁਲਸ ਸੂਤਰਾਂ ਅਨੁਸਾਰ, ਪ੍ਰਵੀਨ ਕੁਮਾਰ ਸ਼ਾਮ 5 ਵਜੇ ਸਿਵਲ ਲਾਈਨਜ਼ ਥਾਣੇ ਪੁੱਜੇ ਸਨ ਅਤੇ ਰਾਤ ਕਰੀਬ 9 ਵਜੇ ਤੱਕ ਉਨ੍ਹਾਂ ਤੋਂ ਪੁੱਛ-ਗਿੱਛ ਚੱਲੀ। ਇਸ ਦੌਰਾਨ ਉਨ੍ਹਾਂ ਤੋਂ ਕਈ ਸਵਾਲ ਕੀਤੇ ਗਏ।
ਪੁਲਸ ਦਾ ਦਾਅਵਾ ਹੈ ਕਿ ਉਨ੍ਹਾਂ ਤੋਂ ਹੋਈ ਪੁੱਛ-ਗਿੱਛ 'ਚ ਕੁਝ ਨਵੇਂ ਸੁਰਾਗ ਵੀ ਮਿਲੇ ਹਨ। ਪੁਲਸ ਦਾ ਕਹਿਣਾ ਹੈ ਕਿ ਹਮਲੇ ਤੋਂ ਪਹਿਲਾਂ ਜਿਨ੍ਹਾਂ ਵਿਧਾਇਕਾਂ ਨੇ ਆਪਣੀ ਸ਼ਿਕਾਇਤਾਂ ਨੂੰ ਲੈ ਕੇ ਹੰਗਾਮਾ ਕਰਦੇ ਹੋਏ ਮੁੱਖ ਸਕੱਤਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ, ਉਨ੍ਹਾਂ 'ਚੋਂ ਪ੍ਰਵੀਨ ਕੁਮਾਰ ਵੀ ਸ਼ਾਮਲ ਸਨ। ਪੁੱਛ-ਗਿੱਛ ਤੋਂ ਬਾਅਦ ਪ੍ਰਵੀਨ ਕਾਰ ਨੇ ਕਿਹਾ ਕਿ ਪੁਲਸ ਵਿਧਾਇਕਾਂ ਤੋਂ ਜਿਸ ਤਰ੍ਹਾਂ ਨਾਲ ਲੰਬੀ ਪੁੱਛ-ਗਿੱਛ ਕਰ ਰਹੀ ਹੈ, ਉਸ ਨੂੰ ਦੇਖਦੇ ਹੋਏ ਲੱਗ ਰਿਹਾ ਹੈ ਕਿ ਦਿੱਲੀ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸੁੱਟਣ ਲਈ ਕੋਈ ਵੱਡੀ ਸਾਜਿਸ਼ ਰਚੀ ਜਾ ਰਹੀ ਹੈ।
ਦੂਜੇ ਪਾਸੇ ਇਸ ਮਾਮਲੇ 'ਚ ਜਾਂਚ ਅਧਿਕਾਰੀ ਅਤੇ ਨਾਰਥ ਜ਼ਿਲੇ ਦੇ ਐਡੀਸ਼ਨਲ ਡੀ.ਸੀ.ਪੀ. ਹਰੇਂਦਰ ਕੁਮਾਰ ਸਿੰਘ ਨੇ ਕਿਹਾ ਕਿ ਜਦੋਂ ਕਿਸੇ ਮਾਮਲੇ ਦੀ ਜਾਂਚ ਲਈ ਕਿਸੇ ਨੂੰ ਪੁੱਛ-ਗਿੱਛ ਲਈ ਬੁਲਾਇਆ ਜਾਂਦਾ ਹੈ ਤਾਂ ਉਸ 'ਚ ਕੋਈ ਟਾਈਮ ਲਿਮਿਟ ਨਹੀਂ ਹੁੰਦੀ ਹੈ। ਪੁਲਸ ਕੇਸ ਨਾਲ ਜੁੜੇ ਕਈ ਪਹਿਲੂਆਂ ਨੂੰ ਲੈ ਕੇ ਪੁੱਛ-ਗਿੱਛ ਕਰਦੀ ਹੈ ਅਤੇ ਕੋਸ਼ਿਸ਼ ਕਰਦੀ ਹੈ ਕਿ ਉਸ ਨੂੰ ਸੰਤੋਸ਼ਜਨਕ ਜਵਾਬ ਮਿਲੇ। ਹਾਲਾਂਕਿ ਪ੍ਰਵੀਨ ਕੁਮਾਰ ਨੇ ਕਈ ਸਵਾਲਾਂ ਦਾ ਠੀਕ ਤਰ੍ਹਾਂ ਜਵਾਬ ਨਹੀਂ ਦਿੱਤਾ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਅੰਬੇਡਕਰ ਨਗਰ ਦੇ ਵਿਧਾਇਕ ਅਜੇ ਦੱਤ ਨੂੰ ਵੀ ਪੁੱਛ-ਗਿੱਛ ਲਈ ਬੁਲਾਇਆ ਗਿਆ ਸੀ ਪਰ ਉਹ ਕਿਸੇ ਜ਼ਰੂਰੀ ਕੰਮ ਕਰ ਕੇ ਬੈਂਗਲੁਰੂ ਗਏ ਹੋਏ ਹਨ, ਇਸ ਲਈ ਉਨ੍ਹਾਂ ਨੇ ਪੁਲਸ ਨੂੰ ਇਸ ਦੀ ਸੂਚਨਾ ਦੇ ਕੇ ਕਿਹਾ ਹੈ ਕਿ ਸੋਮਵਾਰ ਨੂੰ ਜਾਂਚ 'ਚ ਸ਼ਾਮਲ ਹੋਣਗੇ।
ਮੁੰਬਈ : ਕੈਮੀਕਲ ਫੈਕਟਰੀ 'ਚ ਹੋਇਆ ਭਿਆਨਕ ਵਿਸਫੋਟ, ਦਰਜਨਾਂ ਲੋਕ ਝੁਲਸੇ
NEXT STORY