ਸੋਨੀਪਤ— ਇੱਥੇ ਓਲਡ ਡੀ.ਸੀ. ਰੋਡ 'ਤੇ ਇਕ ਮੋਬਾਈਲ ਦੀ ਦੁਕਾਨ 'ਤੇ ਕੁਝ ਨੌਜਵਾਨਾਂ ਨੇ ਜੰਮ ਕੇ ਹੰਗਾਮਾ ਕੀਤਾ। ਪਹਿਲੇ ਦੁਕਾਨ ਦੇ ਬਾਹਰ ਖੜ੍ਹੇ ਲੋਕਾਂ ਨੂੰ ਕਾਰ ਨਾਲ ਕੁਚਲਣ ਦੀ ਕੋਸ਼ਿਸ਼ ਕੀਤੀ, ਇਸ ਤੋਂ ਬਾਅਦ ਲੋਕਾਂ 'ਤੇ ਡੰਡੇ ਵਰਸਾਏ ਅਤੇ ਕੁਰਸੀਆਂ ਨੂੰ ਤੋੜ ਦਿੱਤਾ। ਕਾਫੀ ਦੇਰ ਤੱਕ ਹੰਗਾਮਾ ਕੀਤਾ। ਇਸ 'ਤੇ ਦੁਕਾਨਦਾਰ ਨੇ ਪੁਲਸ ਨੂੰ ਫੋਨ 'ਤੇ ਸੂਚਨਾ ਦਿੱਤੀ। ਹੰਗਾਮਾ ਕਰਨ ਵਾਲਿਆਂ 'ਚ ਇਕ ਨੌਜਵਾਨ ਵੱਡੇ ਭਾਜਪਾ ਨੇਤਾ ਦਾ ਬੇਟਾ ਦੱਸਿਆ ਜਾ ਰਿਹਾ ਹੈ। ਗੱਡੀ ਦੇ ਅੱਗੇ ਨੇਤਾ ਦੀ ਪਲੇਟ ਵੀ ਲੱਗੀ ਹੋਈ ਸੀ। ਨਸ਼ੇ 'ਚ ਟੱਲੀ ਕੁਝ ਨੌਜਵਾਨ ਇਕ ਮੋਬਾਈਲ ਦੀ ਦੁਕਾਨ 'ਤੇ ਪੁੱਜੇ। ਇੱਥੇ ਕਿਸੇ ਗੱਲ ਨੂੰ ਲੈ ਕੇ ਉਨ੍ਹਾਂ ਦਾ ਦੁਕਾਨ ਮਾਲਕ ਨਾਲ ਵਿਵਾਦ ਹੋ ਗਿਆ। ਇਸ 'ਤੇ ਨੌਜਵਾਨਾਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ।
ਇਹ ਤਸਵੀਰਾਂ ਸੋਨੀਪਤ ਦੇ ਓਲਡ ਡੀ.ਸੀ. ਰੋਡ 'ਤੇ ਲੱਗੇ ਉਸ ਦੁਕਾਨ ਦੀ ਸੀ.ਸੀ.ਟੀ.ਵੀ. ਦੀਆਂ ਹਨ, ਜਿੱਥੇ ਕੁਝ ਨੌਜਵਾਨਾਂ ਨੇ ਦੁਕਾਨ 'ਚ ਭੰਨ-ਤੋੜ ਕੀਤੀ ਅਤੇ ਭੀੜ 'ਤੇ ਕਾਰ ਚੜ੍ਹਾਉਣ ਦੀ ਕੋਸ਼ਿਸ਼ ਕੀਤੀ। ਕਾਰ ਪਿੱਛੇ ਕਰ ਕੇ ਸਕੂਟੀ ਨੂੰ ਟੱਕਰ ਮਾਰੀ, ਜਦੋਂ ਕਿ ਕਾਰ 'ਚ ਸਵਾਰ ਨੌਜਵਾਨਾਂ ਨੇ ਲੋਕਾਂ 'ਤੇ ਡੰਡੇ ਵੀ ਵਰਸਾਏ। ਇਹ ਸਾਰੀ ਘਟਨਾ ਨੇੜੇ-ਤੇੜੇ ਦੀਆਂ ਦੁਕਾਨਾਂ 'ਤੇ ਲੱਗੇ ਸੀ.ਸੀ.ਟੀ.ਵੀ. 'ਚ ਕੈਦ ਹੋ ਗਈ। ਕਾਰ ਗੁਜਰਾਤ ਨੰਬਰ ਦੀ ਹੈ। ਇਸ 'ਤੇ ਇਕ ਭਾਜਪਾ ਨੇਤਾ ਦੀ ਪਲੇਟ ਅਤੇ ਪਾਰਟੀ ਦਾ ਝੰਡਾ ਲੱਗਾ ਹੋਇਆ ਸੀ। ਪੁਲਸ ਮਾਮਲੇ ਦੀ ਜਾਂਚ 'ਚ ਜੁਟ ਗਈ ਹੈ।
ਮੁੱਖ ਮੰਤਰੀ ਮਹਿਬੂਬਾ ਦੇ ਗ੍ਰਹਿ ਨਗਰ 'ਚ ਲਾਪਤਾ ਮਾਂ-ਬੇਟੀ ਦੀਆਂ ਮਿਲੀਆਂ ਲਾਸ਼ਾਂ
NEXT STORY