ਪਣਜੀ— ਸਾਬਕਾ ਮੁੱਖ ਮੰਤਰੀ ਮਨੋਹਰ ਪਾਰੀਕਰ ਨੇ ਸ਼ਨੀਵਾਰ ਨੂੰ ਕਿਹਾ ਕਿ 2015 'ਚ ਮਿਆਂਮਾਰ ਦੀ ਸਰਹੱਦ 'ਤੇ ਚਲਾਈ ਗਈ ਅੱਤਵਾਦ ਵਿਰੋਧੀ ਮੁਹਿੰਮ ਤੋਂ ਬਾਅਦ ਇਕ ਟੈਲੀਵਿਜ਼ਨ ਪੇਸ਼ਕਾਰ ਦੇ ਰਾਜਵਰਧਨ ਸਿੰਘ ਰਾਠੌੜ ਤੋਂ ਇਕ ਅਪਮਾਨਜਨਕ ਸਵਾਲ ਪੁੱਛੇ ਜਾਣ ਕਾਰਨ ਉਹ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ.ਓ.ਕੇ.) 'ਚ ਪਿਛਲੇ ਸਾਲ ਕੀਤੇ ਗਏ ਸਰਜੀਕਲ ਸਟਰਾਈਕ ਦੀ ਯੋਜਨਾ ਬਣਾਉਣ ਲਈ ਪ੍ਰੇਰਿਤ ਹੋਏ। ਗੋਆ ਦੇ ਮੁੱਖ ਮੰਤਰੀ ਨੇ ਸ਼ਨੀਵਾਰ ਨੂੰ ਇੱਥੇ ਉਦਯੋਗਪਤੀਆਂ ਦੀ ਇਕ ਸਭਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਪੀ.ਓ.ਕੇ. 'ਚ ਅੱਤਵਾਦੀਆਂ 'ਤੇ ਕੀਤੀ ਗਈ ਸਰਜੀਕਲ ਸਟਰਾਈਕ ਦੀ ਯੋਜਨਾ 15 ਮਹੀਨੇ ਪਹਿਲਾਂ ਬਣੀ ਸੀ।
4 ਜੂਨ 2015 ਨੂੰ ਪੂਰਬੀ-ਉੱਤਰੀ ਅੱਤਵਾਦੀ ਸਮੂਹ ਐੱਨ.ਐੱਸ.ਸੀ.ਐੱਨ.-ਕੇ ਨੇ ਮਣੀਪੁਰ ਦੇ ਚੰਦੇਲ ਜ਼ਿਲੇ 'ਚ ਭਾਰਤੀ ਫੌਜ ਦੇ ਇਕ ਕਾਫਲੇ 'ਤੇ ਹਮਲਾ ਕਰ ਕੇ 18 ਜਵਾਨਾਂ ਦੀ ਜਾਨ ਲੈ ਲਈ ਸੀ। ਇਸ ਤੋਂ ਬਾਅਦ 8 ਜੂਨ ਨੂੰ ਭਾਰਤ ਨੇ ਭਾਰਤ-ਮਿਆਂਮਾਰ ਦੀ ਸਰਹੱਦ 'ਤੇ ਸਰਜੀਕਲ ਹਮਲੇ 'ਤੇ ਕਰੀਬ 70-80 ਅੱਤਵਾਦੀਆਂ ਨੂੰ ਮਾਰ ਦਿੱਤਾ। ਪਾਰੀਕਰ ਨੇ ਕਿਹਾ ਕਿ ਉਨ੍ਹਾਂ ਨੂੰ ਇਕ ਸਵਾਲ ਤੋਂ ਬਹੁਤ ਬੁਰਾ ਲੱਗਾ ਸੀ, ਜਦੋਂ (ਕੇਂਦਰੀ ਮੰਤਰੀ ਅਤੇ ਸਾਬਕਾ ਫੌਜ ਕਰਮਚਾਰੀ) ਰਾਜਵਰਧਨ ਸਿੰਘ ਰਾਠੌੜ ਤੋਂ ਇਕ ਟੈਲੀਵਿਜ਼ਨ ਪੇਸ਼ਕਾਰ ਨੇ ਪੁੱਛਿਆ ਸੀ ਕਿ ਕੀ ਤੁਹਾਡੇ 'ਚ ਦੇਸ਼ ਦੇ ਪੱਛਮੀ ਮੋਰਚੇ 'ਤੇ ਵੀ ਅਜਿਹਾ ਕਰਨ ਦਾ ਸਾਹਸ ਅਤੇ ਸਮਰੱਥਾ ਹੈ। ਸਾਬਕਾ ਰੱਖਿਆ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਜਦੋਂ ਧਿਆਨ ਤੋਂ ਸਵਾਲ ਸੁਣਿਆ ਪਰ ਇਸ ਦਾ ਜਵਾਬ ਸਹੀ ਸਮੇਂ 'ਤੇ ਦੇਣ ਦਾ ਫੈਸਲਾ ਕੀਤਾ।
ਜੰਗਲੀ ਮਸ਼ਰੂਮ ਖਾਣ ਨਾਲ 10 ਮਜ਼ਦੂਰ ਬੀਮਾਰ, 3 ਦੀ ਹਾਲਤ ਗੰਭੀਰ
NEXT STORY