ਪੀ.ਡਬਲਿਊ.ਡੀ. ਘੁਟਾਲਾ: ਪੁਲਸ ਨੇ ਕੇਜਰੀਵਾਲ ਦੇ ਖਿਲਾਫ ਸ਼ਿਕਾਇਤ ਏ.ਸੀ.ਬੀ. ਨੂੰ ਭੇਜੀ

You Are HereNational
Saturday, March 18, 2017-5:00 PM

ਨਵੀਂ ਦਿੱਲੀ— ਦਿੱਲੀ ਪੁਲਸ ਨੇ ਸ਼ਨੀਵਾਰ ਨੂੰ ਇਕ ਅਦਾਲਤ ਨੂੰ ਦੱਸਿਆ ਕਿ ਪੀ.ਐੱਨ.ਡਬਲਿਊ. ਘੁਟਾਲੇ 'ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਉਨ੍ਹਾਂ ਦੇ ਰਿਸ਼ਤੇਦਾਰ ਅਤੇ ਇਕ ਸਰਕਾਰੀ ਅਧਿਕਾਰੀ ਦੇ ਖਿਲਾਫ ਦਾਇਰ ਅਪਰਾਧਕ ਸ਼ਿਕਾਇਤ ਨੂੰ ਭ੍ਰਿਸ਼ਟਾਚਾਰ ਵਿਰੋਧੀ ਸ਼ਾਖਾ (ਏ.ਸੀ.ਬੀ.) ਨੂੰ ਟਰਾਂਸਫਰ ਕਰ ਦਿੱਤਾ ਗਿਆ ਹੈ। ਦਿੱਲੀ ਪੁਲਸ ਦੀ ਆਰਥਿਕ ਅਪਰਾਧ ਸ਼ਾਖਾ ਨੇ ਜੱਜ ਅਭਿਲਾਸ਼ ਮਲਹੋਤਰਾ ਦੇ ਸਾਹਮਣੇ ਦਾਇਰ ਕੀਤੀ ਗਈ ਰਿਪੋਰਟ 'ਚ ਕਿਹਾ ਕਿ ਉਸ ਨੇ ਸ਼ਿਕਾਇਤ ਨੂੰ ਲੈ ਕੇ ਜਾਂਚ ਕੀਤੀ ਅਤੇ ਹੁਣ ਇਸ ਨੂੰ ਏ.ਸੀ.ਬੀ. ਨੂੰ ਭੇਜ ਦਿੱਤਾ ਗਿਆ ਹੈ। ਆਰਥਿਕ ਅਪਰਾਧ ਸ਼ਾਖਾ (ਈ.ਓ.ਡਬਲਿਊ.) ਨੇ ਆਪਣੀ ਰਿਪੋਰਟ 'ਚ ਕਿਹਾ,''ਸ਼ਿਕਾਇਤ ਅੱਗੇ ਦੀ ਜ਼ਰੂਰੀ ਕਾਰਵਾਈ ਲਈ ਭ੍ਰਿਸ਼ਟਾਚਾਰ ਵਿਰੋਧੀ ਸ਼ਾਖਾ ਨੂੰ ਭੇਜ ਦਿੱਤੀ ਗਈ ਹੈ।'' ਅਦਾਲਤ ਨੇ ਸ਼ਿਕਾਇਤ 'ਤੇ ਅਗਲੀ ਸੁਣਵਾਈ ਲਈ ਮਾਮਲੇ ਨੂੰ 23 ਮਾਰਚ ਲਈ ਸੂਚੀਬੱਧ ਕਰ ਦਿੱਤਾ। ਅਦਾਲਤ 'ਰੋਡਜ਼ ਭ੍ਰਿਸ਼ਟਾਚਾਰ ਵਿਰੋਧੀ ਸੰਸਥਾ' ਦੇ ਸੰਸਥਾਪਕ ਰਾਹੁਲ ਸ਼ਰਮਾ ਦੀ ਸ਼ਿਕਾਇਤ 'ਤੇ ਸੁਣਵਾਈ ਕਰ ਰਹੀ ਸੀ, ਜਿਸ 'ਚ ਕੇਜਰੀਵਾਲ, ਉਨ੍ਹਾਂ ਦੇ ਰਿਸ਼ਤੇਦਾਰ ਸੁਰੇਂਦਰ ਬੰਸਲ ਅਤੇ ਇਕ ਲੋਕ ਸੇਵਕ ਦੇ ਖਿਲਾਫ ਸ਼ਿਕਾਇਤ ਦਰਜ ਕਰਨ ਦੀ ਅਪੀਲ ਕੀਤੀ ਗਈ ਹੈ। ਸ਼ਿਕਾਇਤ 'ਚ ਦਿੱਲੀ 'ਚ ਸੜਕਾਂ ਅਤੇ ਸੀਵਰ ਲਾਈਨਾਂ ਨਾਲ ਸੰਬੰਧਤ ਠੇਕਾਂ 'ਚ ਬੇਨਿਯਮੀਆਂ ਦਾ ਦੋਸ਼ ਲਾਇਆ ਗਿਆ ਹੈ। ਸ਼ਿਕਾਇਤਕਰਤਾ ਵੱਲੋਂ ਪਟੀਸ਼ਨ ਦਾਇਰ ਕਰਨ ਵਾਲੇ ਐਡਵੋਕੇਟ ਕੇ. ਪਾਂਡੇ ਨੇ ਭ੍ਰਿਸ਼ਟਾਚਾਰ ਦੀਆਂ ਜੜ੍ਹਾਂ ਦੇ ਡੂੰਘਾਈ ਤੱਕ ਫੈਲੀ ਹੋਣ ਦਾ ਦੋਸ਼ ਲਾਇਆ ਹੈ ਅਤੇ ਕਿਹਾ ਕਿ ਦਸਤਾਵੇਜ਼ਾਂ ਤੋਂ ਪਤਾ ਲੱਗਦਾ ਹੈ ਕਿ ਕੋਈ ਵੀ ਸਮੱਗਰੀ ਅਸਲ 'ਚ ਪ੍ਰਾਜੈਕਟ ਲਾਗੂ ਲਈ ਨਹੀਂ ਖਰੀਦੀ ਗਈ। ਇਕ ਹੋਰ ਅਦਾਲਤ ਨੇ ਸਾਬਕਾ 'ਚ ਮੈਜਿਸਟਰੇਟ ਮਲਹੋਤਰਾ ਦੀ ਅਦਾਲਤ ਤੋਂ ਮਾਮਲੇ ਨੂੰ ਟਰਾਂਸਫਰ ਕਰਨ ਦੀ ਅਪੀਲ ਕਰਨ ਸੰਬੰਧੀ ਬੰਸਲ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਸੀ ਅਤੇ ਕਿਹਾ ਸੀ ਕਿ ਅਰਜ਼ੀ ਵਿਚਾਰ ਯੋਗ ਨਹੀਂ ਹੈ। ਆਰਥਿਕ ਅਪਰਾਧ ਸ਼ਾਖਾ ਨੇ ਅਦਾਲਤ ਦੇ ਸਾਹਮਣੇ ਪਹਿਲਾਂ ਇਕ ਸਥਿਤੀ ਰਿਪੋਰਟ ਦਾਇਰ ਕਰਦੇ ਹੋਏ ਆਪਣੀ ਜਾਂਚ ਨੂੰ ਪੂਰਾ ਕਰਨ ਲਈ ਸਮਾਂ ਮੰਗਿਆ ਸੀ।
ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਹੈ ਕਿ ਸਮੱਗਰੀ ਦੀ ਖਰੀਦ ਦਿਖਾਉਣ ਵਾਲੇ ਦਸਤਵਾਜ਼ੇ ਮਨਗੜ੍ਹਤ ਅਤੇ ਫਰਜ਼ੀ ਹਨ ਅਤੇ ਇਸ ਤੋਂ ਜਾਣਕਾਰੀ ਖਜ਼ਾਨੇ ਨੂੰ 10 ਕਰੋੜ ਤੋਂ ਵਧ ਦਾ ਨੁਕਸਾਨ ਹੋਇਆ। ਪਟੀਸ਼ਨ 'ਚ ਮੰਗ ਕੀਤੀ ਗਈ ਕਿ ਮੁੱਖ ਮੰਤਰੀ ਦੀ ਭੂਮਿਕਾ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ, ਕਿਉਂਕਿ ਉਨ੍ਹਾਂ ਨੇ ਬੰਸਲ ਅਤੇ ਹੋਰ ਨੂੰ ਕਥਿਤ ਤੌਰ 'ਤੇ ਆਪਣੇ ਪ੍ਰਭਾਵ ਦੀ ਵਰਤੋਂ ਕਰਦੇ ਹੋਏ ਕਾਫੀ ਲਾਭ ਪਹੁੰਚਾਇਆ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਬੰਸਲ ਕਈ ਸੀਨੀਅਰ ਪੀ.ਡਬਲਿਊ.ਡੀ. ਅਧਿਕਾਰੀਆਂ ਨੂੰ ਮਿਲ ਕੇ ਸਰਕਾਰੀ ਠੇਕੇ ਹਾਸਲ ਕਰਨ ਲਈ ਕਈ ਫਰਜ਼ੀ ਕੰਪਨੀਆਂ ਚਲਾਉਂਦਾ ਸੀ। ਇਹ ਠੇਕੇ ਕਦੇ ਵੀ ਲਾਗੂ ਨਹੀਂ ਹੋਏ, ਜਦੋਂ ਕਿ ਕੇਜਰੀਵਾਲ ਦੇ ਦਬਾਅ 'ਚ ਸਾਰੇ ਭੁਗਤਾਨ ਹੈਰਾਨੀਜਨਕ ਢੰਗ ਨਾਲ ਕਰ ਦਿੱਤੇ ਗਏ।''

About The Author

Disha

Disha is News Editor at Jagbani.

Popular News

!-- -->