ਝੋਪੜੀ 'ਚ ਅੱਗ ਲੱਗਣ ਨਾਲ ਮਹਿਲਾ ਦੀ ਮੌਤ, 6 ਲੋਕ ਝੁਲਸੇ

You Are HereNational
Thursday, January 29, 2015-8:03 PM

ਕੋਟਾ- ਰਾਜਸਥਾਨ ਦੇ ਕੋਟਾ ਜ਼ਿਲੇ ਦੇ ਇਟਾਵਾ ਥਾਣਾ ਖੇਤਰ 'ਚ ਕਲ ਰਾਤ ਝੋਪੜੀ 'ਚ ਅੱਗ ਲੱਗਣ ਨਾਲ ਇਕ ਮਹਿਲਾ ਦੀ ਮੌਤ ਹੋ ਗਈ ਜਦੋਂਕਿ 5 ਬੱਚਿਆਂ ਸਮੇਤ 6 ਲੋਕ ਝੁਲਸ ਗਏ। ਇਟਾਵਾ ਥਾਣਾ ਅਧਿਕਾਰੀ ਬਲਵੀਰ ਸਿੰਘ ਮੀਣਾ ਨੇ ਅੱਜ ਦੱਸਿਆ ਕਿ ਝੋਪੜੀ 'ਚ ਸੜ ਰਹੀ ਚਿਮਨੀ ਦੇ ਡਿੱਗ ਜਾਣ ਨਾਲ ਅੱਗ ਲੱਗ ਗਈ।
ਅੱਗ ਨਾਲ 7 ਲੋਕ ਝੁਲਸ ਗਏ। ਸਾਰੇ ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਮਹਤੀ ਬਾਈ (45) ਨੇ ਦਮ ਤੋੜ ਦਿੱਤਾ। ਪਰਿਵਾਰ ਦੇ ਮੈਂਬਰ ਰੇਖਾ (32)ਸ ਕਰਨ (6) ਰੋਸ਼ਨੀ (9) ਸੀਮਾ (5), ਦੇਵਾ (10) ਅਤੇ ਕਰਨੀ ਉਰਫ ਲਕਸ਼ਮੀ (8) ਗੰਭੀਰ ਰੂਪ ਨਾਲ ਝੁਲਸ ਗਏ ਹਨ। ਉਨ੍ਹਾਂ ਨੇ ਦੱਸਿਆ ਕਿ ਸਥਾਨਕ ਲੋਕਾਂ ਨੇ ਅੱਗ ਦੇਖ ਕੇ ਫਾਇਰ ਬ੍ਰਿਗੇਡ ਅਤੇ ਪੁਲਸ ਨੂੰ ਸੂਚਿਤ ਕੀਤਾ। ਪੁਲਸ ਨੇ ਲਾਸ਼ ਦਾ ਪੋਸਟਮਾਰਟਮ ਕਰਾ ਕੇ ਉਸ ਨੂੰ ਪਰਿਵਾਰ ਵਾਲਿਆਂ ਨੂੰ ਦੇ ਦਿੱਤਾ ਹੈ।

About The Author

Prof. sandeep

Prof. sandeep is News Editor at Jagbani.

!-- -->