ਨੂਰਮਹਿਲ-ਦਿੱਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਦੇ ਮੁਖੀ ਆਸ਼ੂਤੋਸ਼ ਮਹਾਰਾਜ ਦੇ ਸਮਰਥਨ 'ਚ ਹੁਣ ਬਾਬਾ ਰਾਮਦੇਵ ਆ ਗਏ ਹਨ। ਮੰਗਲਵਾਰ ਨੂੰ ਬਾਬਾ ਰਾਮਦੇਵ ਬਹਾਦਰਗੜ੍ਹ ਵਿਖੇ ਸੰਸਥਾਨ ਦੇ ਸ਼੍ਰੀ ਰਾਮ ਕਥਾ ਦੇ ਸਮਾਗਮ 'ਚ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।
ਉਨ੍ਹਾਂ ਨੇ ਆਸ਼ੂਤੋਸ਼ ਮਹਾਰਾਜ ਦੇ ਸਮਰਥਨ 'ਚ ਕਿਹਾ ਕਿ ਸਮਾਧੀ ਲੈਣਾ ਇਕ ਸੰਤ ਦਾ ਅਧਿਆਤਮਕ ਅਤੇ ਮੌਲਿਕ ਅਧਿਕਾਰ ਹੈ। ਇਸ ਸੰਬੰਧੀ ਯੋਗ ਗੁਰੂ ਬਾਬਾ ਰਾਮਦੇਵ ਨੇ ਟਵੀਟ ਵੀ ਕੀਤਾ ਹੈ।
ਜ਼ਿਕਰਯੋਗ ਹੈ ਕਿ ਆਸ਼ੂਤੋਸ਼ ਮਹਾਰਾਜ ਦੀ ਸਮਾਧੀ ਜਾਂ ਮੌਤ ਦਾ ਰਹੱਸ ਅਜੇ ਤੱਕ ਬਰਕਰਾਰ ਹੈ ਅਤੇ ਇਹ ਮਾਮਲਾ ਹਾਈਕੋਰਟ ਤੋਂ ਸੁਪਰੀਮ ਕੋਰਟ 'ਚ ਵੀ ਪਹੁੰਚਿਆ ਪਰ ਫਿਰ ਅਜੇ ਤੱਕ ਇਸ ਰਹੱਸ ਤੋਂ ਪਰਦਾ ਨਹੀਂ ਉੱਠਿਆ ਹੈ ਅਤੇ ਨਾ ਹੀ ਆਸ਼ੂਤੋਸ਼ ਮਹਾਰਾਜ ਦਾ ਅੰਤਿਮ ਸੰਸਕਾਰ ਕੀਤਾ ਜਾ ਸਕਿਆ ਹੈ।
ਸਰਵੇ ਸੱਚ ਹੋਣਗੇ ਜਾਂ ਨਹੀਂ, ਤਾਂ ਕੀ ਕਹਿੰਦੇ ਹਨ ਕੇਜਰੀਵਾਲ ਦੇ ਸਿਤਾਰੇ!
NEXT STORY