ਜਲੰਧਰ- ਦਿੱਲੀ 'ਚ ਮਹਜ 49 ਦਿਨਾ ਦੀ ਸਰਕਾਰ ਚਲਾਉਣ ਵਾਲੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਮੁੜ ਚੋਣ ਮੈਦਾਨ ਵਿਚ ਆ ਗਏ ਹਨ। ਉਨ੍ਹਾਂ ਨੇ ਨਵੀਂ ਦਿੱਲੀ ਤੋਂ ਨਾਮਜ਼ਦਗੀ ਪੱਤਰ ਭਰਿਆ ਹੈ। ਦਿੱਲੀ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਹੋਇਆ ਕਈ ਨਿਊਜ਼ ਚੈਨਲ ਸਰਵੇ ਕਰ ਰਹੇ ਹਨ ਕਿ ਦਿੱਲੀ ਚੋਣਾਂ ਵਿਚ ਆਮ ਆਦਮੀ ਪਾਰਟੀ ਦੇ ਨੇਤਾ ਕੇਜਰੀਵਾਲ ਨੂੰ ਹੀ ਭਾਰੀ ਬਹੁਮਤ ਮਿਲੇਗਾ। ਜੇਕਰ ਗੱਲ ਜੋਤਿਸ਼ਾਂ ਦੀ ਕੀਤੀ ਜਾਵੇ ਤਾਂ ਜਲੰਧਰ ਦੇ ਪੰਡਤ ਰਾਜਿੰਦਰ ਬਿੱਟੂ ਦਾ ਕਹਿਣਾ ਹੈ ਕਿ ਅਰਵਿੰਦ ਕੇਜਰੀਵਾਲ ਦੇ ਸਿਤਾਰੇ ਬਹੁਮਤ ਤੋਂ ਦੂਰ ਰਹਿਣਗੇ।
ਕੇਜਰੀਵਾਲ ਦੀ ਕੁੰਡਲੀ ਬ੍ਰਿਖ ਲਗਨ ਦੀ ਹੈ ਅਤੇ ਕੇਜਰੀਵਾਲ ਇਸ ਸਮੇਂ ਬ੍ਰਹਸਪਤੀ ਦੀ ਮਹਾਦਸ਼ਾ ਤੋਂ ਲੰਘ ਰਹੇ ਹਨ। ਬ੍ਰਹਸਪਤੀ ਵਿਚ ਸ਼ੁੱਕਰ ਅਤੇ ਸ਼ੁੱਕਰ ਵਿਚ ਕੇਤੂ ਦੀ ਦਸ਼ਾ ਕਾਰਨ ਬਹੁਮਤ ਹਾਸਲ ਕਰਨ ਦੀ ਕੇਜਰੀਵਾਲ ਦੀ ਇੱਛਾ ਪੂਰੀ ਨਹੀਂ ਹੋ ਸਕੇਗੀ। ਪੰਡਤ ਦਾ ਕਹਿਣਾ ਹੈ ਕਿ ਕੁੰਡਲੀ ਦੇ 10ਵੇਂ ਭਾਵ 'ਚ ਸੂਰਜ, ਗੁਰੂ, ਸ਼ੁੱਕਰ ਅਤੇ ਬੁੱਧ ਗੋਚਰ ਹਨ, ਅਜਿਹੀ ਸਥਿਤੀ ਵਿਚ ਨੇਤਾ ਭੀੜ ਤਾਂ ਕਾਫੀ ਇਕੱਠੀ ਕਰ ਲੈਂਦਾ ਹੈ ਪਰ ਉਸ ਨੂੰ ਵੋਟ ਵਿਚ ਬਦਲਾ ਮੁਸ਼ਕਲ ਹੁੰਦਾ ਹੈ। ਦੇਖਣ 'ਚ ਭਾਵੇਂ ਹੀ ਕੇਜਰੀਵਾਲ ਨੂੰ ਸਮਰਖਨ ਮਿਲਦਾ ਨਜ਼ਰ ਆ ਰਿਹਾ ਹੋਵੇ ਪਰ ਨਤੀਜਿਆਂ ਵਿਚ ਇਹ ਗੱਲ ਨਹੀਂ ਝਲਕੇਗੀ। ਪੰਡਤ ਦਾ ਕਹਿਣਾ ਹੈ ਕਿ ਤਮਾਮ ਸਰਵੇ 10 ਫਰਵਰੀ ਨੂੰ ਝੂਠੇ ਸਾਬਤ ਹੋਣਗੇ ਕਿਉਂਕਿ ਕੇਜਰੀਵਾਲ ਦੀ ਪਾਰਟੀ ਨੂੰ ਬਹੁਮਤ ਨਹੀਂ ਮਿਲੇਗਾ।
ਆਪਣੇ ਜਿਹੇ 100 ਖਲੀ ਬਣਾਉਣਾ ਚਾਹੁੰਦੈ 'ਦਿ ਗ੍ਰੇਟ ਖਲੀ'
NEXT STORY