ਫਰੀਦਕੋਟ  : ਪੰਜਾਬੀ ਗਾਇਕ ਅਤੇ ਕਾਂਗਰਸੀ ਆਗੂ ਬਲਕਾਰ ਸਿੱਧੂ ਨੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ  ਦੇ ਉਸ ਬਿਆਨ 'ਤੇ ਚੁਟਕੀ ਲਈ ਹੈ ਜਿਸ ਵਿਚ ਉਨ੍ਹਾਂ ਪੰਜਾਬ ਨੂੰ ਕੈਲੇਫੋਰਨੀਆ ਬਣਾਉਣ ਦੀ  ਗੱਲ ਆਖੀ ਸੀ। ਬਲਕਾਰ ਸਿੱਧੂ ਨੇ ਕਿਹਾ ਹੈ ਕਿ ਕਾਂਗਰਸ ਪੰਜਾਬ ਦੇ ਲੋਕਾਂ ਨੂੰ  ਕੈਲੇਫੋਰਨੀਆ ਨਹੀਂ ਸਗੋਂ ਪਹਿਲਾਂ ਵਾਲਾ ਰੰਗਲਾ ਪੰਜਾਬ ਵਾਪਸ ਕਰੇਗੀ। ਬਲਕਾਰ ਸਿੱਧੂ  'ਪੰਜਾਬ ਬਚਾਓ ਕਾਂਗਰਸ ਲਿਆਓ' ਦਾ ਨਾਅਰਾ ਲੈ ਕੇ ਕਾਂਗਰਸ ਐਕਸਪ੍ਰੈਸ ਨਾਲ ਫਰੀਦਕੋਟ  ਪਹੁੰਚੇ ਹੋਏ ਸਨ। 
ਆਮ ਆਦਮੀ ਪਾਰਟੀ ਦੇ ਸਾਬਕਾ ਪੰਜਾਬ ਕਨਵੀਨਰ ਸੁੱਚਾ ਸਿੰਘ  ਛੋਟੇਪੁਰ ਨਾਲ ਹਮਦਰਦੀ ਜਤਾਉਂਦੇ ਹੋਏ ਬਲਕਾਰ ਸਿੱਧੂ ਨੇ ਉਨ੍ਹਾਂ ਨੂੰ ਦੁੱਖਾਂ ਦੇ ਮਾਰੇ  ਹੋਏ ਦੱਸਿਆ ਹੈ। ਆਮ ਆਦਮੀ ਪਾਰਟੀ 'ਤੇ ਨਿਸ਼ਾਨਾ ਸਾਧਦਿਆਂ ਬਲਕਾਰ ਸਿੱਧੂ ਨੇ ਕਿਹਾ ਕਿ ਇਹ  ਉਨ੍ਹਾਂ ਦਾ ਭੁਲੇਖਾ ਹੈ ਕਿ ਪੰਜਾਬ 'ਤੇ ਬਾਹਰੀ ਲੋਕ ਰਾਜ ਕਰਨਗੇ। ਸਿੱਧੂ ਨੇ ਕਿਹਾ ਕਿ  ਪੰਜਾਬ ਪੰਜਾਬੀਆਂ ਦਾ ਹੈ ਅਤੇ ਇਸ 'ਤੇ ਪੰਜਾਬੀ ਹੀ ਰਾਜ ਕਰ ਸਕਦੇ ਹਨ।
ਸ੍ਰੀ ਦਰਬਾਰ ਸਾਹਿਬ 'ਚ ਤਾਇਨਾਤ ਪਾਠੀ ਨੇ ਕੀਤੀ ਖੁਦਕੁਸ਼ੀ, ਹੈਰਾਨ ਕਰਨ ਵਾਲਾ ਹੈ ਪਿੱਛੇ ਦਾ ਕਾਰਨ (ਵੀਡੀਓ)
NEXT STORY