ਅੰਮ੍ਰਿਤਸਰ : ਕਾਂਗਰਸ ਦੀ ਰੈਲੀ ਨੂੰ ਸੰਬੋਧਨ ਕਰਨ ਅੰਮ੍ਰਿਤਸਰ ਪਹੁੰਚੇ ਯੂਥ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵਿਰੋਧੀਆਂ ਨੂੰ ਚਿੱਤ ਕਰਨ ਲਈ ਨਵੀਂ ਰਣਨੀਤੀ ਤਿਆਰ ਕੀਤੀ ਹੈ। ਰਾਜਾ ਵੜਿੰਗ ਨੇ ਪੰਜਾਬ ਦੇ ਭਲੇ ਲਈ ਨੌਜਵਾਨ ਵਰਗ ਨੂੰ ਬਾਦਲ ਘਰਾਣੇ ਅਤੇ ਬਿਕਰਮ ਮਜੀਠੀਆ ਖਿਲਾਫ ਮੋਰਚਾ ਖੋਲ੍ਹਣ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਕਾਂਗਰਸ ਨੇ ਆਮ ਆਦਮੀ ਪਾਰਟੀ 'ਤੇ ਜ਼ੋਰਦਾਰ ਹਮਲਾ ਬੋਲਿਆ ਹੈ।
ਭਗਵੰਤ ਮਾਨ 'ਤੇ ਹਮਲਾ ਕਰਦੇ ਹੋਏ ਵੜਿੰਗ ਨੇ ਕਿਹਾ ਕਿ ਉਨ੍ਹਾਂ ਭਗਵੰਤ ਮਾਨ ਦੇ ਸ਼ਰਾਬ ਪੀਣ ਬਾਰੇ ਪਹਿਲਾਂ ਵੀ ਕਈ ਵਾਰ ਸੁਣਿਆ ਹੈ ਅਤੇ ਪਾਰਲੀਮੈਂਟ ਵਿਚ ਵੀ ਭਗਵੰਤ ਮਾਨ 'ਤੇ ਸ਼ਰਾਬ ਪੀਣ ਦੇ ਦੋਸ਼ ਲੱਗਦੇ ਰਹੇ ਹਨ। ਵੜਿੰਗ ਨੇ ਕਿਹਾ ਕਿ ਬਰਗਾੜੀ ਵਿਖੇ ਵੀ ਧਾਰਮਿਕ ਸਮਾਗਮ ਵਿਚ ਭਗਵੰਤ ਮਾਨ ਸ਼ਰਾਬ ਪੀ ਕੇ ਆਏ ਸਨ ਜਿੱਥੇ ਲੋਕਾਂ ਵਲੋਂ ਉਨ੍ਹਾਂ ਦਾ ਵਿਰੋਧ ਕੀਤਾ ਸੀ ਅਤੇ ਭਗਵੰਤ ਮਾਨ ਉਥੋਂ ਭੱਜ ਨਿਕਲੇ ਸੀ। ਵੜਿੰਗ ਨੇ ਕਿਹਾ ਕਿ ਜੇਕਰ ਭਗਵੰਤ ਮਾਨ ਸੱਚੇ ਸਨ ਤਾਂ ਉਥੋਂ ਭੱਜੇ ਕਿਉਂ? ਕਿਉਂ ਨਹੀਂ ਉਥੇ ਰੁਕ ਕੇ ਉਨ੍ਹਾਂ ਜਾਂਚ ਦੀ ਮੰਗ ਕੀਤੀ।
ਕੁੜੀ ਦੇ ਵਿਆਹ ਲਈ ਨਹੀਂ ਮੰਨਿਆ ਪਿਤਾ, ਗੁੱਸੇ 'ਚ ਆਏ ਮੁੰਡੇ ਨੇ ਕਰ ਦਿੱਤੀ ਵੱਡੀ ਵਾਰਦਾਤ (ਤਸਵੀਰਾਂ)
NEXT STORY