ਸੰਗਤ ਮੰਡੀ (ਮਨਜੀਤ) : ਪਿੰਡ ਜੈ ਸਿੰਘ ਵਾਲਾ ਵਿਖੇ ਗੁਆਂਢ 'ਚ ਰਹਿੰਦੇ ਲੜਕੇ ਵੱਲੋਂ ਲੜਕੀ ਨਾਲ ਵਿਆਹ ਕਰਵਾਉਣ 'ਚ ਅੜਿੱਕਾ ਬਣੇ ਲੜਕੀ ਦੇ ਪਿਓ ਨੂੰ ਬੀਤੀ ਰਾਤ ਘਰ 'ਚ ਦਾਖਲ ਹੋ ਕੇ ਸੁੱਤੇ ਹੋਏ ਦੇ ਸਿਰ 'ਚ ਸੱਬਲ ਮਾਰ ਕੇ ਕਤਲ ਕਰ ਦਿੱਤਾ ਗਿਆ। ਸਵੇਰੇ ਘਟਨਾ ਦਾ ਪਤਾ ਲੱਗਦਿਆਂ ਹੀ ਬਠਿੰਡਾ ਦਿਹਾਤੀ ਦੇ ਡੀ. ਐੱਸ. ਪੀ. ਚੰਦ ਸਿੰਘ ਤੇ ਥਾਣਾ ਸੰਗਤ ਦੇ ਮੁਖੀ ਸੰਦੀਪ ਸਿੰਘ ਭਾਟੀ ਪੁਲਸ ਪਾਰਟੀ ਸਮੇਤ ਘਟਨਾ ਸਥਾਨ 'ਤੇ ਪਹੁੰਚੇ।
ਥਾਣਾ ਮੁਖੀ ਸੰਦੀਪ ਸਿੰਘ ਭਾਟੀ ਨੇ ਦੱਸਿਆ ਕਿ ਮ੍ਰਿਤਕ ਗੁਰਸੇਵਕ ਸਿੰਘ (60) ਪੁੱਤਰ ਸਰਦਾਰਾ ਸਿੰਘ ਵਾਸੀ ਚੰਦਭਾਨ ਹਾਲ ਆਬਾਦ ਜੈ ਸਿੰਘ ਵਾਲਾ ਦੀ ਲੜਕੀ ਰੀਟਾ (ਕਾਲਪਨਿਕ ਨਾਂ) ਨੇ ਆਪਣੇ ਗੁਆਂਢ 'ਚ ਰਹਿੰਦੇ ਚਮਕੌਰ ਸਿੰਘ ਪੁੱਤਰ ਸਤਨਾਮ ਸਿੰਘ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਹ ਉਸ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ ਤੇ ਉਸ ਦਾ ਪਿਤਾ ਇਸ ਵਿਆਹ ਦੇ ਖਿਲਾਫ ਸੀ। ਇਸੇ ਕਾਰਨ ਚਮਕੌਰ ਸਿੰਘ ਉਸ ਦੇ ਪਿਤਾ ਨਾਲ ਰੰਜਿਸ਼ ਰੱਖਦਾ ਸੀ। ਬੀਤੀ ਰਾਤ ਚਮਕੌਰ ਸਿੰਘ ਕੰਧ ਟੱਪ ਕੇ ਉਸ ਦੇ ਘਰ ਦਾਖਲ ਹੋਇਆ ਅਤੇ ਸੁੱਤੇ ਹੋਏ ਉਸ ਦੇ ਪਿਤਾ ਦੇ ਸਿਰ 'ਚ ਸੱਬਲ ਨਾਲ ਵਾਰ ਕਰ ਦਿੱਤਾ, ਜਿਸ ਕਾਰਨ ਉਸ ਦੇ ਪਿਤਾ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਉਸ ਵੱਲੋਂ ਰੌਲਾ ਪਾਉਣ 'ਤੇ ਮੁਲਜ਼ਮ ਫਰਾਰ ਹੋ ਗਿਆ। ਪੁਲਸ ਵੱਲੋਂ ਲੜਕੀ ਦੇ ਬਿਆਨਾਂ ਦੇ ਆਧਾਰ 'ਤੇ ਦੋਸ਼ੀ ਵਿਰੁੱਧ ਮਾਮਲਾ ਦਰਜ ਕਰ ਕੇ ਸਰਗਰਮੀ ਨਾਲ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਿਸਾਂ ਹਵਾਲੇ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਗੁਰਸੇਵਕ ਸਿੰਘ 5 ਸਾਲਾਂ ਤੋਂ ਪਿੰਡ ਜੈ ਸਿੰਘ ਵਾਲਾ ਵਿਖੇ ਰਹਿ ਰਿਹਾ ਸੀ ਤੇ ਉਹ ਪਿੰਡ-ਪਿੰਡ ਜਾ ਕੇ ਪਤਲੇ ਹੋਣ ਦੀ ਦਵਾਈ ਦਿੰਦਾ ਸੀ।
ਕੈਪਟਨ ਕਿਸੇ ਵੀ ਸੂਬੇ 'ਚੋਂ ਵੋਟਿੰਗ ਮਸ਼ੀਨਾਂ ਮੰਗਵਾ ਲੈਣ, ਕਾਂਗਰਸ ਦੀ ਹਾਰ ਤੈਅ : ਜੋਸ਼ੀ
NEXT STORY