ਸ਼ਾਹਕੋਟ (ਅਰੁਣ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਨਾਜਾਇਜ਼ ਮਾਈਨਿੰਗ ਖਿਲਾਫ ਚੁੱਕੇ ਸਖਤ ਕਦਮ ਦੀ ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਵਿਧਾਇਕ ਅਵਤਾਰ ਹੈਨਰੀ ਨੇ ਸ਼ਲਾਘਾ ਕੀਤੀ ਹੈ। ਹੈਨਰੀ ਪਹਿਲੀ ਵਾਰ ਹਲਕਾ ਸ਼ਾਹਕੋਟ ਦਾ ਦੌਰਾ ਕਰਨ ਪਹੁੰਚੇ ਹੋਏ ਸਨ। ਕਾਂਗਰਸੀ ਆਗੂਆਂ ਦਾ ਮਾਈਨਿੰਗ ਮਾਮਲੇ ਵਿਚ ਨਾਂ ਆਉਣ 'ਤੇ ਹੈਨਰੀ ਨੇ ਕਿਹਾ ਕਿ ਨਾਜਾਇਜ਼ ਮਾਈਨਿੰਗ ਦਾ ਧੰਦਾ ਕਰਨ ਵਾਲਿਆਂ ਦਾ ਕਾਂਗਰਸ ਸਾਥ ਨਹੀਂ ਦੇਵੇਗੀ ਭਾਵੇਂ ਉਹ ਕੋਈ ਵੀ ।

ਹੈਨਰੀ ਵਲੋਂ ਕੀਤੇ ਹਲਕਾ ਸ਼ਾਹਕੋਟ ਦੇ ਇਸ ਦੌਰੇ ਨੂੰ ਜ਼ਿਮਨੀ ਚੋਣ ਲਈ ਦਾਅਵੇਦਾਰੀ ਵਜੋਂ ਵੀ ਦੇਖਿਆ ਜਾ ਰਿਹਾ ਹੈ। ਇਸ ਦੌਰਾਨ ਜਦੋਂ ਪੱਤਰਕਾਰਾਂ ਵਲੋਂ ਹੈਨਰੀ ਪਾਸੋਂ ਟਿਕਟ ਦਾਅਵੇਦਾਰੀ ਸੰਬੰਧੀ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਟਿਕਟ ਦਾ ਫੈਸਲਾ ਹਲਕਾ ਵਰਕਰਾਂ ਦੀ ਰਾਏ ਨਾਲ ਹਾਈਕਮਾਨ ਵਲੋਂ ਹੀ ਲਿਆ ਜਾਵੇਗਾ।
ਦੱਸਣਯੋਗ ਹੈ ਕਿ ਨਾਜਾਇਜ਼ ਮਾਈਨਿੰਗ ਵਿਚ ਕਾਂਗਰਸੀ ਆਗੂਆਂ ਦਾ ਨਾਂ ਆਉਣ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਕਿਸੇ ਸੀਨੀਅਰ ਕਾਂਗਰਸੀ ਆਗੂ ਨੇ ਇਸ ਮਾਮਲੇ ਵਿਚ ਸਖਤ ਬਿਆਨ ਦਿੱਤਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਕਾਂਗਰਸ ਹਾਈ ਕਮਾਨ ਇਸ ਮਾਮਲੇ ਵਿਚ ਕੀ ਕਦਮ ਚੁੱਕਦੀ ਹੈ।
ਮੋਟਰਸਾਈਕਲ ਚੋਰ ਗਿਰੋਹ ਦੇ 3 ਮੈਂਬਰ 5 ਮੋਟਰਸਾਈਕਲਾਂ ਸਮੇਤ ਕਾਬੂ
NEXT STORY