ਪਟਿਆਲਾ (ਇੰਦਰਜੀਤ ਬਖਸ਼ੀ) : ਬੁਰੇ ਦਾ ਅੰਤ ਹਮੇਸ਼ਾ ਬੁਰਾ ਹੀ ਹੁੰਦਾ ਹੈ ਅਤੇ ਸੀਰੀਅਲ ਬੇਬੀ ਕਿੱਲਰ ਦਰਬਾਰਾ ਸਿੰਘ ਦਾ ਜੋ ਅੰਤ ਹੋਇਆ, ਉਸਨੇ ਇਹ ਗੱਲ ਸਾਬਿਤ ਕਰ ਦਿੱਤੀ ਹੈ। 23 ਬੱਚਿਆਂ ਦੇ ਦੋਸ਼ੀ ਦਰਬਾਰਾ ਸਿੰਘ ਦਾ ਸਸਕਾਰ ਵੀ ਲਾਵਾਰਿਸਾਂ ਵਾਂਗ ਕੀਤਾ ਗਿਆ। ਮੌਤ ਤੋਂ ਬਾਅਦ ਇਸ ਰਾਖਸ਼ਸ ਨੂੰ ਉਸ ਦੇ ਵਾਰਿਸਾਂ ਹੱਥੋਂ ਅੰਤਿਮ ਰਸਮਾਂ ਵੀ ਨਸੀਬ ਨਹੀਂ ਹੋਈਆਂ। ਕੇਂਦਰੀ ਜੇਲ 'ਚ ਫਾਂਸੀ ਅਤੇ 30 ਸਾਲ ਦੀ ਕੈਦ ਭੁਗਤ ਰਹੇ ਦਰਬਾਰਾ ਸਿੰਘ ਦੀ 6 ਜੂਨ ਨੂੰ ਮੌਤ ਹੋ ਗਈ ਸੀ। ਇਸ ਦੌਰਾਨ ਜਦੋਂ ਜੇਲ ਪ੍ਰਸ਼ਾਸਨ ਵਲੋਂ ਦਰਬਾਰਾ ਸਿੰਘ ਦੇ ਪਰਿਵਾਰ ਨਾਲ ਸੰਪਰਕ ਕੀਤਾ ਗਿਆ ਤਾਂ ਉਸ ਦੀ ਪਤਨੀ ਅਤੇ ਧੀਆਂ ਨੇ ਇਹ ਕਹਿੰਦੇ ਹੋਏ ਲਾਸ਼ ਲੈਣ ਤੋਂ ਇਨਕਾਰ ਕਰ ਦਿੱਤਾ ਕਿ ਉਹ ਇਸ ਦਰਿੰਦੇ ਨੂੰ ਅਗਨ ਭੇਟ ਨਹੀਂ ਕਰਨਗੇ। ਜਿਸਤੋਂ ਬਾਅਦ ਅਦਾਲਤ ਦੇ ਹੁਕਮਾਂ 'ਤੇ ਜੇਲ ਅਧਿਕਾਰੀਆਂ ਦੀ ਦੇਖਰੇਖ ਹੇਠ ਸੋਮਵਾਰ ਸ਼ਾਮ 6 ਵਜੇ ਦਰਬਾਰਾ ਸਿੰਘ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ।

ਦੱਸ ਦੇਈਏ ਕਿ ਬੇਬੀ ਕਿੱਲਰ ਦਰਬਾਰਾ ਸਿੰਘ ਅੰਮ੍ਰਿਤਸਰ ਦੇ ਪਿੰਡ ਜੱਲਾਪੁਰ ਦਾ ਜੰਮਪਲ ਸੀ ਅਤੇ ਫੌਜ 'ਚ ਵੀ ਰਹਿ ਚੁੱਕਾ ਸੀ। ਜਲੰਧਰ-ਕਪੂਰਥਲਾ ਦੇ ਇਲਾਕੇ 'ਚ ਉਸਨੇ ਕਰੀਬ 23 ਬੱਚਿਆਂ ਨੂੰ ਜਬਰ-ਜ਼ਨਾਹ ਪਿੱਛੋਂ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ।
ਨੌਜਵਾਨ ਪੁੱਤਰ ਦੀ ਭਾਲ 'ਚ 3 ਸਾਲਾਂ ਤੋਂ ਠੋਕਰਾਂ ਖਾ ਰਿਹੈ ਬਜ਼ੁਰਗ
NEXT STORY