ਅੰਮ੍ਰਿਤਸਰ (ਦਲਜੀਤ) : ਕਲਯੁਗ ਦੇ ਇਸ ਜ਼ਮਾਨੇ 'ਚ ਇਨਸਾਨ ਦੀ ਇਨਸਾਨੀਅਤ ਇੰਨੀ ਮਰ ਗਈ ਹੈ ਕਿ ਉਹ ਕਿਸੇ ਦਾ ਬੁਰਾ ਕਰਨ ਲੱਗਿਆ ਰੱਤੀ ਭਰ ਵੀ ਨਹੀਂ ਸੋਚਦਾ। ਇਹੀ ਜਿਹੀ ਘਟਨਾ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ 'ਚ ਸਾਹਮਣੇ ਆਇਆ ਹੈ, ਜਿੱਥੇ ਇਨਸਾਨੀਅਤ ਨੂੰ ਸ਼ਰਮਸਾਰ ਕਰਕੇ ਹੋਏ ਡਾਕਟਰਾਂ ਨੇ ਹਸਪਤਾਲ ਦੇ ਸਰਜਰੀ ਵਾਰਡ 'ਚ ਦਾਖਲ ਇਕ ਔਰਤ ਨੂੰ ਐਮਰਜੈਂਸੀ ਦੇ ਬਾਹਰ ਸੁੱਟ ਦਿੱਤਾ।
ਜਾਣਕਾਰੀ ਅਨੁਸਾਰ ਉਕਤ ਮਹਿਲਾ ਕੁਝ ਦਿਨ ਪਹਿਲਾਂ ਹਸਪਤਾਲ 'ਚ ਆਈ ਸੀ। ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਰਾਮ ਸਵਰੂਪ ਸ਼ਰਮਾ ਨੇ ਡਾਕਟਰਾਂ ਨੂੰ ਉਕਤ ਮਹਿਲਾ ਦਾ ਖਾਸ ਧਿਆਨ ਰੱਖਣ ਲਈ ਕਿਹਾ ਸੀ। ਸਰਜਰੀ ਵਾਰਡ ਵਲੋਂ ਬੁੱਧਵਾਰ ਨੂੰ ਮਹਿਲਾ ਨੂੰ ਬਾਹਰ ਸੁੱਟ ਦਿੱਤਾ ਗਿਆ। ਸਮਾਜ ਸੇਵਕ ਰਜਿੰਦਰ ਸ਼ਰਮਾ ਨੇ ਉਕਤ ਮਹਿਲਾ ਨੂੰ ਦੁਬਾਰਾ ਦਾਖਲ ਕਰਵਾਉਣ ਲਈ ਹਸਪਤਾਲ ਦੇ ਉੱਚ ਅਧਿਕਾਰੀਆਂ ਨਾਲ ਸੰਪਰਕ ਕੀਤਾ ਤਾਂ ਹਸਪਤਾਲ ਪ੍ਰਸ਼ਾਸਨ ਨੇ ਮਰੀਜ਼ ਨੂੰ ਦੁਬਾਰਾ ਦਾਖਲ ਕਰ ਲਿਆ। ਉਨ੍ਹਾਂ ਇਸ ਸਬੰਧੀ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਦੀ ਡਾਇਰੈਕਟਰ ਨੂੰ ਵੀ ਫੋਨ 'ਤੇ ਦੱਸਿਆ ਪਰ ਉਨ੍ਹਾਂ ਨੇ ਕਿਹਾ ਕਿ ਮੇਰੀ ਜ਼ਿੰਮੇਵਾਰੀ ਨਹੀਂ ਸਗੋਂ ਮੈਡੀਕਲ ਸੁਪਰਡੈਂਟ ਦੀ ਹੈ। 
ਉਨ੍ਹਾਂ ਕਿਹਾ ਕਿ ਮੈਡੀਕਲ ਸੁਪਰਡੈਂਟ ਤਾਂ ਜ਼ਿੰਮੇਵਾਰੀ ਨਿਭਾਅ ਰਹੇ ਹਨ ਪਰ ਨਾ ਤਾਂ ਡਾਕਟਰ ਅਤੇ ਨਾ ਹੀ ਡਾਇਰੈਕਟਰ ਆਪਣੀ ਜ਼ਿੰਮੇਵਾਰੀ ਅਤੇ ਇਨਸਾਨੀਅਤ ਦੇਖ ਰਹੇ ਹਨ। ਜ਼ਿਕਰਯੋਗ ਹੈ ਕਿ ਹਸਪਤਾਲ 'ਚ ਪਹਿਲਾਂ ਵੀ ਕਈ ਲਾਵਾਰਿਸ ਮਰੀਜ਼ਾਂ ਨੂੰ ਬਿਨਾਂ ਇਲਾਜ ਦੇ ਬਾਹਰ ਸੁੱਟ ਦਿੱਤਾ ਜਾਂਦਾ ਹੈ, ਇਥੋਂ ਤੱਕ ਕਿ ਇਕ ਲਾਵਾਰਿਸ ਜ਼ਿੰਦਾ ਮਰੀਜ਼ ਨੂੰ ਤਾਂ ਪੋਸਟਮਾਰਟਮ ਦਫਤਰ 'ਚ ਸੁੱਟ ਦਿੱਤਾ ਗਿਆ ਸੀ। 
 ਨੂੰਹ ਨੂੰ ਘਰ 'ਚ ਇਕੱਲਾ ਦੇਖ ਸਹੁਰੇ ਅਤੇ ਨਨਦੋਈ ਨੇ ਕੀਤਾ ਅਜਿਹਾ ਕੰਮ ਕਿ....
NEXT STORY