ਜਲੰਧਰ (ਧਵਨ) : 'ਆਮ ਆਦਮੀ ਪਾਰਟੀ' ਵੱਲੋਂ ਐਤਵਾਰ ਨੂੰ ਬਾਘਾਪੁਰਾਣਾ 'ਚ ਕਿਸਾਨ ਮੈਨੀਫੈਸਟੋ ਜਾਰੀ ਕਰਨ ਸਮੇਂ ਕੀਤੀ ਗਈ ਰੈਲੀ ਸਮੇਂ ਪਾਰਟੀ ਦੇ ਸੀਨੀਅਰ ਨੇਤਾ ਐੱਚ. ਐੱਸ. ਫੂਲਕਾ ਦੀ ਗੈਰਹਾਜ਼ਰੀ ਨੂੰ ਲੈ ਕੇ ਹੁਣ ਸਿਆਸੀ ਹਲਕਿਆਂ 'ਚ ਨਵੀਆਂ ਚਰਚਾਵਾਂ ਛਿੜ ਗਈਆਂ ਹਨ। ਫੂਲਕਾ ਨੂੰ ਪਾਰਟੀ ਨੇ ਦਾਖਾ ਵਿਧਾਨ ਸਭਾ ਹਲਕੇ ਤੋਂ ਟਿਕਟ ਦਿੱਤੀ ਹੋਈ ਹੈ। ਐਤਵਾਰ ਦੀ ਰੈਲੀ 'ਚ ਫੂਲਕਾ ਦੇ ਸਮਰਥਕਾਂ ਦੀ ਗੈਰਹਾਜ਼ਰੀ ਵੀ ਦੇਖੀ ਗਈ। ਹਾਲ ਹੀ 'ਚ ਸਾਬਕਾ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੂੰ ਲੈ ਕੇ ਪੈਦਾ ਹੋਇਆ ਸੰਕਟ ਅਜੇ ਤੱਕ ਸ਼ਾਂਤ ਨਹੀਂ ਹੋਇਆ ਹੈ ਅਤੇ ਛੋਟੇਪੁਰ ਵੱਲੋਂ ਰੋਜ਼ 'ਆਪ' ਲੀਡਰਸ਼ਿਪ ਖਿਲਾਫ ਬਿਆਨ ਦਿੱਤੇ ਜਾ ਰਹੇ ਹਨ। ਵਾਲੰਟੀਅਰਾਂ ਦਾ ਮੰਨਣਾ ਹੈ ਕਿ ਜਿਸ ਰੈਲੀ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸੰਬੋਧਨ ਕਰਨ ਆਏ ਹੋਣ ਉਸ 'ਚ ਫੂਲਕਾ ਦੀ ਗੈਰਹਾਜ਼ਰੀ ਨਾਲ ਨਵੀਆਂ ਚਰਚਾ ਦਾ ਜਨਮ ਲੈਣਾ ਸੁਭਾਵਿਕ ਹੈ।
ਪਹਿਲਾਂ ਅਜਿਹੀ ਚਰਚਾ ਵੀ 'ਆਪ' ਵਿਚ ਛਿੜੀ ਸੀ ਕਿ ਉਹ ਗੁਰਪ੍ਰੀਤ ਘੁੱਗੀ ਨੂੰ ਪਾਰਟੀ ਦੀ ਪੰਜਾਬ ਇਕਾਈ ਦਾ ਕਨਵੀਨਰ ਨਿਯੁਕਤ ਕਰਨ ਤੋਂ ਖੁਸ਼ ਨਹੀਂ ਹਨ, ਜਦਕਿ ਦੂਜੇ ਪਾਸੇ ਫੂਲਕਾ ਨੇ ਅਜੇ ਤੱਕ ਰੈਲੀ 'ਚ ਸ਼ਾਮਿਲ ਨਾ ਹੋਣ ਦੇ ਮਾਮਲੇ 'ਚ ਜਨਤਕ ਤੌਰ 'ਤੇ ਆਪਣੀ ਸਥਿਤੀ ਸਪੱਸ਼ਟ ਨਹੀਂ ਕੀਤੀ ਹੈ। ਕੁਝ ਵਲੰਟੀਅਰਾਂ ਦਾ ਕਹਿਣਾ ਸੀ ਕਿ ਕੇਜਰੀਵਾਲ ਨਾਲ ਕਈ ਵਲੰਟੀਅਰਸ ਮਿਲ ਨਹੀਂ ਸਕੇ ਸਨ, ਇਸ ਲਈ ਫੂਲਕਾ ਨੇ ਆਪਣੀ ਨਾਰਾਜ਼ਗੀ ਦਿਖਾਈ ਹੈ, ਜਦਕਿ ਕੁਝ ਇਹ ਕਹਿ ਰਹੇ ਹਨ ਕਿ ਪੰਜਾਬ 'ਚ ਗਲਤ ਟਿਕਟ ਵੰਡ ਨਾਲ ਫੂਲਕਾ ਖੁਸ਼ ਨਹੀਂ ਹਨ। ਦੂਜੇ ਪਾਸੇ 'ਆਪ' ਨੇਤਾਵਾਂ ਦਾ ਮੰਨਣਾ ਸੀ ਕਿ ਫੂਲਕਾ ਆਪਣੇ ਵਿਧਾਨ ਸਭਾ ਖੇਤਰ 'ਚ 16 ਸਤੰਬਰ ਨੂੰ ਹੋਣ ਵਾਲੀ ਰੈਲੀ 'ਚ ਰੁੱਝੇ ਹਨ।
 
 ਮਮੀ ਬਣ ਚੁੱਕੈ 'ਆਸ਼ੂਤੋਸ਼ ਮਹਾਰਾਜ' ਦਾ ਸਰੀਰ, ਜਲਦ ਸਾਹਮਣੇ ਆਵੇਗਾ ਸਮਾਧੀ ਦਾ ਅਸਲ ਸੱਚ
NEXT STORY