ਫਿਰੋਜ਼ਪੁਰ(ਕੁਮਾਰ)—ਪਿੰਡ ਪੰਡੋਰੀ ਖੱਤਰੀਆਂ ਵਿਚ ਇਕ ਵਿਅਕਤੀ ਨੇ ਕਰੀਬ ਸਾਢੇ 14 ਸਾਲ ਦੀ ਬੱਚੀ ਨਾਲ ਕਥਿਤ ਰੂਪ ਵਿਚ ਜਬਰ-ਜ਼ਨਾਹ ਕੀਤਾ ਤੇ ਫਰਾਰ ਹੋ ਗਿਆ। ਇਸ ਘਟਨਾ ਸਬੰਧੀ ਥਾਣਾ ਸਦਰ ਜ਼ੀਰਾ ਦੀ ਪੁਲਸ ਨੇ ਗੁਰਵਿੰਦਰ ਉਰਫ ਗਿੰਦਾ ਦੇ ਖਿਲਾਫ ਮੁਕੱਦਮਾ ਦਰਜ ਕਰ ਕੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਬ ਇੰਸਪੈਕਟਰ ਨਵਨੀਤ ਕੌਰ ਨੇ ਦੱਸਿਆ ਕਿ ਬੱਚੀ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੋਸ਼ ਲਾਇਆ ਹੈ ਕਿ ਨਾਮਜ਼ਦ ਗਿੰਦੂ ਉਸ ਦੇ ਘਰ ਦੇ ਨਾਲ ਠੇਕੇ 'ਤੇ ਕੰਮ ਕਰਦਾ ਹੈ ਅਤੇ ਉਸ ਦੇ ਘਰ ਤੋਂ ਪਾਣੀ ਭਰਨ ਆਉਂਦਾ ਸੀ ਅਤੇ ਬੀਤੀ ਦੁਪਹਿਰ ਨਾਮਜ਼ਦ ਵਿਅਕਤੀ ਨੇ ਉਸ ਨੂੰ ਘਰ ਵਿਚ ਇਕੱਲੀ ਦੇਖ ਕੇ ਉਸ ਦੇ ਨਾਲ ਜਬਰ-ਜ਼ਨਾਹ ਕੀਤਾ ਅਤੇ ਉਸ ਦੇ ਪਿਤਾ ਨੂੰ ਘਰ ਆਉਂਦਾ ਦੇਖ ਕੇ ਫਰਾਰ ਹੋ ਗਿਆ
ਕੈਨੇਡਾ 'ਚ ਸੜਕ ਹਾਦਸੇ ਦੌਰਾਨ ਪੰਜਾਬੀ ਦੀ ਮੌਤ, ਭਾਈਚਾਰੇ 'ਚ ਸੋਗ ਦੀ ਲਹਿਰ
NEXT STORY