ਫਗਵਾੜਾ(ਜਲੋਟਾ)— ਫਗਵਾੜਾ 'ਚ ਰੈਸਟ ਹਾਊਸ ਦੇ ਕੋਲ ਸਥਾਪਤ ਰਾਸ਼ਟਰੀ ਝੰਡੇ ਦੇ ਪੋਲ ਤੋਂ ਤਿਰੰਗਾ ਗਾਇਬ ਹੈ। ਅਜਿਹਾ ਕਿਉਂ ਹੈ? ਸਰਕਾਰੀ ਤੰਤਰ ਵੱਲੋਂ ਇਥੇ ਰਾਸ਼ਟਰੀ ਝੰਡਾ ਕਿਉਂ ਨਹੀਂ ਲਹਿਰਾਇਆ ਗਿਆ ਹੈ। ਇਨ੍ਹਾਂ ਗੱਲਾਂ ਨੂੰ ਲੈ ਕੇ ਲੋਕਾਂ 'ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਜਨਤਾ ਸਵਾਲ ਕਰ ਰਹੀ ਹੈ ਕਿ ਜੇਕਰ ਪੋਲ 'ਤੇ ਰਾਸ਼ਟਰੀ ਤਿੰਰਗਾ ਲਹਿਰਾਉਣਾ ਹੀ ਨਹੀਂ ਹੈ ਤਾਂ ਸਥਾਨ 'ਤੇ ਲੱਖਾਂ ਰੁਪਏ ਦਾ ਸਰਕਾਰੀ ਖਰਚ ਕਿਉਂ ਕੀਤਾ ਗਿਆ ਹੈ। ਲੋਕਾਂ ਨੇ ਮੰਗ ਕੀਤੀ ਕਿ ਸੁੰਨੇ ਪੋਲ 'ਤੇ ਜਲਦੀ ਤੋਂ ਜਲਦੀ ਤਿਰੰਗਾ ਲਹਿਰਾਇਆ ਜਾਵੇ ਅਤੇ ਪ੍ਰਸ਼ਾਸਨ ਯਕੀਨੀ ਕਰੇ ਕਿ ਅਜਿਹਾ ਭਵਿੱਖ 'ਚ ਦੁਬਾਰਾ ਨਾ ਹੋਵੇ।
ਮਾਸੂਮ ਦਿਖਣ ਵਾਲੀ ਇਸ ਦੁਲਹਨ ਦਾ ਖੌਫਨਾਕ ਸੱਚ ਜਾਣ ਤੁਹਾਡੇ ਵੀ ਉੱਡ ਜਾਣਗੇ ਹੋਸ਼
NEXT STORY