ਨਵੀਂ ਦਿੱਲੀ- ਕੌਮਾਂਤਰੀ ਮੁੱਕੇਬਾਜ਼ੀ ਸੰਘ (ਏ. ਆਈ. ਬੀ. ਏ.) ਨੇ ਆਈ. ਓ. ਸੀ. ਨੂੰ 2020 ਟੋਕੀਓ ਓਲੰਪਿਕ ਵਿਚ ਸਾਰੇ 10 ਪੁਰਸ਼ ਭਾਰ ਵਰਗਾਂ ਨੂੰ ਬਰਕਰਾਰ ਰੱਖਣ ਦੀ ਬੇਨਤੀ ਕੀਤੀ ਹੈ, ਨਾਲ ਹੀ ਮਹਿਲਾ ਪ੍ਰਤੀਯੋਗਿਤਾ ਵਿਚ ਸਿਰਫ ਇਕ ਕਾਂਸੀ ਤਮਗਾ ਦਿੱਤੇ ਜਾਣ ਦਾ ਸੁਝਾਅ ਦਿੱਤਾ ਹੈ। ਆਈ. ਓ. ਸੀ. ਨੇ ਲਿੰਗਿਕ ਸਮਾਨਤਾ ਦੇ ਆਪਣੇ ਏਜੰਡੇ 'ਤੇ ਅੱਗੇ ਵਧਣ ਦੀ ਮੁਹਿੰਮ ਦੇ ਤਹਿਤ 2020 ਓਲੰਪਿਕ ਲਈ ਪੁਰਸ਼ ਭਾਰ ਵਰਗ ਨੂੰ 10 ਤੋਂ ਘਟਾ ਕੇ 8 ਕਰਨ ਦੀ ਗੱਲ ਕਹੀ ਸੀ ਤਾਂ ਕਿ ਮਹਿਲਾਵਾਂ ਦੇ ਪੰਜ ਭਾਰ ਵਰਗਾਂ ਨੂੰ ਤੈਅ ਕੀਤਾ ਜਾ ਸਕੇ। ਇਸ ਸਮੇਂ ਓਲੰਪਿਕ ਵਿਚ ਮਹਿਲਾਵਾਂ ਦੇ ਤਿੰਨ ਭਾਰ ਵਰਗ (51, 60 ਤੇ 75 ਕਿ. ਗ੍ਰਾ. ) ਹਨ।
FIFA World Cup : ਮੈਕਸੀਕੋ ਤੋਂ ਲਗਭਗ 25,000 ਫੈਂਸ ਟੂਰਨਮੈਂਟ ਲਈ ਪਹੁੰਚਣਗੇ ਰੂਸ
NEXT STORY