ਸ਼ਿਲਾਂਗ, (ਬਿਊਰੋ)— ਦਿੱਲੀ ਵੁਸ਼ੂ ਟੀਮ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 26ਵੇਂ ਸੀਨੀਅਰ ਰਾਸ਼ਟਰੀ ਵੁਸ਼ੂ ਚੈਂਪੀਅਨਸ਼ਿਪ 'ਚ ਇਕ ਸੋਨ ਸਮੇਤ ਕੁਲ 6 ਤਮਗੇ ਜਿੱਤੇ ਹਨ। ਇੱਥੇ 10 ਤੋਂ 15 ਅਕਤੂਬਰ ਤੱਕ ਹੋਈ ਇਸ ਚੈਂਪੀਅਨਸ਼ਿਪ 'ਚ ਦਿੱਲੀ ਦੀ ਟੀਮ ਨੇ ਟੂਰਨਾਮੈਂਟ 'ਚ ਇਕ ਸੋਨ ਅਤੇ ਪੰਜ ਕਾਂਸੀ ਤਮਗੇ ਆਪਣੇ ਨਾਂ ਕੀਤੇ।
ਟੂਰਨਾਮੈਂਟ 'ਚ ਜਿੱਥੇ ਦਿੱਲੀ ਦੇ ਰਾਕੇਸ਼ ਹਲਧਰ ਨੇ ਸੋਨ ਤਮਗਾ ਜਿੱਤਿਆ ਤਾਂ ਉੱਥੇ ਹੀ ਕ੍ਰਿਤੀ ਰਾਣਾ (56 ਕਿਲੋਗ੍ਰਾਮ), ਆਰਤੀ (70), ਨੀਤੂ ਤੋਕਸ (75), ਅਮਿਤ ਆਰਯਾ (48) ਅਤੇ ਜਸਵੀਰ (85) ਨੇ ਕਾਂਸੀ ਤਮਗੇ ਜਿੱਤੇ। ਚੈਂਪੀਅਨਸ਼ਿਪ ਦਾ ਆਯੋਜਨ ਭਾਰਤੀ ਵੁਸ਼ੂ ਸੰਘ ਅਤੇ ਪੂਰਬੀ-ਉੱਤਰੀ ਪਰਿਸ਼ਦ ਨੇ ਮਿਲ ਕੇ ਕੀਤਾ ਸੀ। ਟੂਰਨਾਮੈਂਟ 'ਚ 40 ਟੀਮਾਂ ਦੇ ਨਾਲ ਲਗਭਗ 900 ਖਿਡਾਰੀਆਂ ਨੇ ਹਿੱਸਾ ਲਿਆ।
ਖੇਡ ਜਗਤ ਲਈ ਸੋਗ, ਸਾਥੀ ਖਿਡਾਰੀ ਨਾਲ ਟਕਰਾਉਣ 'ਤੇ ਗੋਲਕੀਪਰ ਦੀ ਮੌਤ (ਵੀਡੀਓ)
NEXT STORY