ਨਵੀਂ ਦਿੱਲੀ, (ਬਿਊਰੋ)— ਖੇਡ ਡਰਿੰਕ ਬਣਾਉਣ ਵਾਲੀ ਦਿੱਗਜ ਕੰਪਨੀ ਗੇਟੋਰੇਡ ਨੇ ਪਹਿਲੀ ਵਾਰ ਭਾਰਤ ਦੇ ਕਿਸੇ ਟ੍ਰੈਕ ਅਤੇ ਫੀਲਡ ਐਥਲੀਟ ਨਾਲ ਕਰਾਰ ਕਰਦੇ ਹੋਏ ਜੂਨੀਅਰ ਵਿਸ਼ਵ ਰਿਕਾਰਡਧਾਰਕ ਜੈਵਲਿਨ ਥੋਅ ਖਿਡਾਰੀ ਨੀਰਜ ਚੋਪੜਾ ਨੂੰ ਬੁੱਧਵਾਰ ਨੂੰ ਆਪਣਾ ਬ੍ਰਾਂਡ ਅੰਬੈਸਡਰ ਬਣਾਇਆ। ਇਹ ਸਾਂਝੇਦਾਰੀ 2021 ਤੱਕ ਚਲੇਗੀ।
19 ਸਾਲਾਂ ਨੀਰਜ ਫਿਲਹਾਲ ਜੇ.ਐੱਸ.ਡਬਲਯੂ. ਸਪੋਰਟਸ ਨਾਲ ਜੁੜੇ ਹੋਏ ਹਨ। ਗੇਟੋਰੇਡ ਇੰਡੀਆ ਉਨ੍ਹਾਂ ਨੂੰ ਇਸ ਸਾਂਝੇਦਾਰੀ ਦੇ ਦੌਰਾਨ ਗੇਟੋਰੇਡ ਵਿਗਿਆਨ ਸੰਸਥਾਨ ਨਾਲ ਜੋੜੇਗਾ ਜਿਸ ਨਾਲ ਕਿ ਉਨ੍ਹਾਂ ਦੀ ਟ੍ਰੇਨਿੰਗ ਅਤੇ ਮੈਚ ਦੇ ਦਿਨ ਦੇ ਪੋਸ਼ਣ ਨੂੰ ਬਿਹਤਰ ਤਰੀਕੇ ਨਾਲ ਸਮਝਿਆ ਜਾ ਸਕੇ।
10 ਸਾਲ ਬਾਅਦ ਭਾਰਤੀ ਟੀਮ ਨੇ ਨਿਊਜ਼ੀਲੈਂਡ 'ਤੇ ਟੀ-20 ਮੈਚ 'ਚ ਕੀਤੀ ਜਿੱਤ ਹਾਸਲ
NEXT STORY