ਨਵੀਂ ਦਿੱਲੀ /ਬਿਓਰੋ—ਭਾਰਤ ਦੀਆਂ ਮਹਿਲਾਂ ਮੁਕੇਬਾਜ਼ਾਂ ਨੇ ਸਰਬੀਆ ਦੇ ਸ਼ਹਿਰ ਵਰਬਾਸ 'ਚ ਚੱਲ ਰਹੇ ਛੇਵੇਂ ਨੇਸ਼ਨ ਕੱਪ 'ਚ ਵਧੀਆ ਪ੍ਰਦਰਸ਼ਨ ਜਾਰੀ ਰੱਖਿਆ ਅਤੇ ਚਾਰ ਖਿਡਾਰਣਾਂ ਫਾਈਨਲ 'ਚ ਪਹੁੰਚ ਗਈਆਂ। ਇਨ੍ਹਾਂ 'ਚ ਵਿਸ਼ਵ ਚੈਪੀਅਨਸ਼ਿਪ ਦੀ ਚਾਂਦੀ ਦਾ ਤਮਗਾ ਜੇਤੂ ਸਰਜੂਬਾਲਾ ਦੇਵੀ (48 ਕਿਗ੍ਰਾ) ਵੀ ਸ਼ਾਮਲ ਹੈ। ਸਰਜੂਬਾਲਾ ਨੇ ਮੇਜ਼ਬਾਨ ਦੇਸ਼ ਦੀ ਖਿਡਾਰਣ ਗਿਆਨੀ ਪਨਯਾਨ ਨੂੰ ਹਰਾ ਕੇ ਫਾਈਨਲ 'ਚ ਜਗ੍ਹਾ ਬਣਾਈ। ਫਾਈਨਲ 'ਚ ਪਹੁੰਚਣ ਵਾਲੀਆਂ ਤਿੰਨ ਹੋਰ ਮੁਕੇਬਾਜ਼ਾਂ 'ਚ ਪ੍ਰਿਯੰਕਾ ਚੌਧਰੀ (60 ਕਿਗ੍ਰਾ) ਅਤੇ ਪੂਜਾ (69 ਕਿਗ੍ਰਾ) ਦੇ ਨਾਂ ਸ਼ਾਮਲ ਹਨ, ਜਦੋਂਕਿ ਸੀਮਾ ਪੂਨੀਆ ਬਿਨਾਂ ਮੁਕਾਬਲਾ ਲੜੇ ਫਾਈਨਲ 'ਚ ਪਹੁੰਚ ਗਈ। ਪ੍ਰਿਯੰਕਾ ਨੇ ਕਜ਼ਾਕਿਸਤਾਨ ਦੀ ਰੀਮਾ ਵੋਲੋਸੇਂਕੋ ਅਤੇ ਪੂਜਾ ਨੇ ਕਜ਼ਾਕ ਦੀ ਹੀ ਵੇਲੋਟੀਨਾ ਖਾਲਜੋਵਾ ਨੂੰ ਹਰਾਇਆ। ਭਾਰਤ ਦੀਆਂ ਕਵਿਤਾ ਗੋਇਟ ਅਤੇ ਨੀਰਜਾ ਨੇ ਅਜੇ ਸੈਮੀਫਾਈਨਲ ਖੇਡਣਾ ਹੈ।
ਇਹ ਹੈ ਯੋਗੇਸ਼ਵਰ ਦੱਤ ਦੀ ਹੋਣ ਵਾਲੀ ਲਾੜੀ, ਸੋਮਵਾਰ ਨੂੰ ਹੈ ਵਿਆਹ
NEXT STORY