ਨਵੀਂ ਦਿੱਲੀ- ਸੱਟਾਂ ਤੋਂ ਉਭਰਨ ਅਤੇ ਫਿਟਨੈੱਸ ਤੇ ਟ੍ਰੇਨਿੰਗ ਲਈ ਸਮੇਂ ਦੀ ਲੋੜ 'ਤੇ ਜ਼ੋਰ ਦਿੰਦੇ ਹੋਏ ਭਾਰਤ ਦੀ ਸਟਾਰ ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ ਨੇ ਅੱਜ ਇਕ ਵਾਰ ਫਿਰ ਰੁਝੇਵੇਂ ਭਰੇ ਪ੍ਰੋਗਰਾਮ ਦਾ ਮੁੱਦਾ ਚੁੱਕਦੇ ਹੋਏ ਕਿਹਾ ਕਿ ਜੇਕਰ ਅਜਿਹਾ ਹੀ ਰਿਹਾ ਤਾਂ ਸਾਡੇ ਕੋਲ ਟੂਰਨਾਮੈਂਟ ਤਾਂ ਹੋਣਗੇ ਪਰ ਚੈਂਪੀਅਨ ਨਹੀਂ ਹੋਣਗੇ। ਸਾਇਨਾ ਨੇ ਸਪਾਂਸਰ ਤੇ ਪੈਸੇ ਦੀ ਲੋੜ ਨੂੰ ਮਹੱਤਵਪੂਰਨ ਦੱਸਿਆ ਪਰ ਨਾਲ ਹੀ ਕਿਹਾ ਕਿ ਖਿਡਾਰੀਆਂ ਦੀਆਂ ਸਮੱਸਿਅਵਾਂ ਨੂੰ ਵੀ ਸਮਝਿਆ ਜਾਣਾ ਚਾਹੀਦਾ ਹੈ।
ਸਾਇਨਾ ਨੇ ਇੰਡੀਆ ਓਪਨ-2018 ਵਿਚ ਪਹਿਲੇ ਦੌਰ ਦਾ ਮੈਚ ਜਿੱਤਣ ਤੋਂ ਬਅਦ ਕਿਹਾ, ''ਇਹ ਖਿਡਾਰੀਆਂ ਲਈ ਸਖਤ ਕੈਲੰਡਰ ਹੈ, ਮੈਨੂੰ ਲੱਗਦਾ ਹੈ ਕਿ ਇਸ ਵਿਚ ਕਮੀ ਹੋਣੀ ਚਾਹੀਦੀ ਹੈ। ਮੈਂ ਸਪਾਂਸਰ ਤੇ ਪੈਸੇ ਦੀ ਲੋੜ ਨੂੰ ਸਮਝ ਸਕਦੀ ਹਾਂ ਪਰ ਅਜਿਹਾ ਨਹੀਂ ਹੋਣਾ ਚਾਹੀਦਾ ਕਿ ਖਿਡਾਰੀ ਚੰਗਾ ਨਾ ਖੇਡ ਸਕਣ ਤੇ ਆਪਣਾ ਸਰਵਸ੍ਰੇਸ਼ਟ ਪ੍ਰਦਰਸ਼ਨ ਨਾ ਕਰ ਸਕਣ।''
ਹੁਸ਼ਿਆਰਪੁਰ ਦੇ ਸਾਈਕਲਿਸਟ ਹਨੀ ਭਿੰਡਰ ਨੇ ਰਚਿਆ ਇਤਿਹਾਸ
NEXT STORY