ਨਵੀਂ ਦਿੱਲੀ– ਭਾਰਤੀ ਬੈਡਮਿੰਟਨ ਸਟਾਰ ਚਿਰਾਗ ਸ਼ੈੱਟੀ ਤੇ ਸਾਤਵਿਕ ਸਾਈਰਾਜ ਰੈਂਕੀਰੈੱਡੀ ਨੇ 10 ਹਫਤਿਆਂ ਤਕ ਦੁਨੀਆ ਦੀ ਨੰਬਰ-1 ਜੋੜੀ ਰਹਿਣ ਦੇ ਨਾਲ ਹੀ ਇਕ ਨਵਾਂ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਇਸ ਤੋਂ ਪਹਿਲਾਂ ਕੋਈ ਵੀ ਹੋਰ ਭਾਰਤੀ ਬੈਡਮਿੰਟਨ ਖਿਡਾਰੀ ਬੀ. ਡਬਲਯੂ. ਐੱਫ. ਰੈਂਕਿੰਗ ’ਚ ਚੋਟੀ ’ਤੇ ਇੰਨੇ ਵੱਧ ਸਮੇਂ ਤਕ ਕਾਇਮ ਨਹੀਂ ਰਿਹਾ ਹੈ। ਇਸ ਉਪਲਬੱਧੀ ਦੇ ਨਾਲ ਹੀ ਚਿਰਾਗ-ਸਾਤਵਿਕ ਨੇ ਬੈਡਮਿੰਟਨ ਰੈਂਕਿੰਗ ਵਿਚ ਚੋਟੀ ’ਤੇ 9 ਹਫਤਿਆਂ ਤਕ ਰਹਿਣ ਦੇ ਸਾਇਨਾ ਨੇਹਵਾਲ ਦੇ ਰਿਕਾਰਡ ਨੂੰ ਤੋੜ ਦਿੱਤਾ।
ਏਸ਼ੀਆਈ ਖੇਡਾਂ ਦੇ ਚੈਂਪੀਅਨ ਚਿਰਾਗ-ਸਾਤਵਿਕ ਨੇ ਚਾਇਨਾ ਮਾਸਟਰਸ, ਮਲੇਸ਼ੀਆ ਓਪਨ ਤੇ ਇੰਡੀਆ ਓਪਨ ਦੇ ਫਾਈਨਲ ਵਿਚ ਪਹੁੰਚਣ ਤੋਂ ਬਾਅਦ ਇਸ ਸਾਲ 23 ਜਨਵਰੀ ਨੂੰ ਬੈਡਮਿੰਟਨ ਵਿਸ਼ਵ ਫੈੱਡਰੇਸ਼ਨ (ਬੀ. ਡਬਲਯੂ. ਐੱਫ.) ਵਿਸ਼ਵ ਰੈਂਕਿੰਗ ਵਿਚ ਚੋਟੀ ਦੇ ਸਥਾਨ ’ਤੇ ਜਗ੍ਹਾ ਬਣਾਈ ਸੀ। ਮਾਰਚ ਵਿਚ ਫ੍ਰੈਂਚ ਓਪਨ ਜਿੱਤ ਕੇ ਚਿਰਾਗ ਤੇ ਸਾਤਵਿਕ ਨੇ ਚੋਟੀ ’ਤੇ ਆਪਣੀ ਜਗ੍ਹਾ ਹੋਰ ਮਜ਼ਬੂਤ ਕਰ ਲਈ।
IPL 2024 : ਵਿਰਾਟ ਨੇ ਤੋੜਿਆ ਕ੍ਰਿਸ ਗੇਲ ਦਾ ਰਿਕਾਰਡ, RCB ਲਈ ਸਭ ਤੋਂ ਵਧ ਛੱਕੇ ਲਗਾਉਣ ਵਾਲੇ ਬਣੇ ਖਿਡਾਰੀ
NEXT STORY