ਨਵੀਂ ਦਿੱਲੀ— ਟੀਮ ਇੰਡੀਆ ਦੇ ਸਾਬਕਾ ਧਾਕੜ ਖਿਡਾਰੀ ਵਰਿੰਦਰ ਸਹਿਵਾਗ ਅਕਸਰ ਹੀ ਆਪਣੇ ਟਵੀਟ ਨੂੰ ਲੈ ਕੇ ਸੁਰਖ਼ੀਆਂ 'ਚ ਰਹਿੰਦੇ ਹਨ। ਇਨ੍ਹਾਂ ਦੇ ਕਈ ਟਵੀਟ ਨਾਲ ਸੋਸ਼ਲ ਮੀਡੀਆ 'ਤੇ ਬਵਾਲ ਵੀ ਮਚ ਚੁੱਕਾ ਹੈ ਅਤੇ ਕਈ ਅਜਿਹੇ ਮਜ਼ੇਦਾਰ ਟਵੀਟ ਵੀ ਹਨ ਜਿਸ ਨੂੰ ਪੜ੍ਹ ਕੇ ਸਾਰੇ ਪ੍ਰਸ਼ੰਸਕਾਂ ਦੇ ਚਿਹਰੇ 'ਤੇ ਮੁਸਕੁਰਾਹਟ ਆ ਜਾਂਦੀ ਹੈ। ਇਨ੍ਹਾਂ ਦੇ ਧਮਾਕੇਦਾਰ ਟਵੀਟ ਦਾ ਪ੍ਰਸ਼ੰਸਕ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ। ਇਸ ਵਾਰ ਸਹਿਵਾਗ ਨੇ ਕਿਸੇ ਕ੍ਰਿਕਟ ਸਟਾਰ ਨੂੰ ਨਹੀਂ ਸਗੋਂ ਆਪਣੀ ਪਤਨੀ ਆਰਤੀ ਅਹਲਾਵਤ ਦੇ ਲਈ ਟਵੀਟ ਕੀਤਾ ਹੈ।
ਸਹਿਵਾਗ ਨੇ ਪਤਨੀ ਆਰਤੀ ਦੇ ਨਾਲ ਫੋਟੋ ਟਵਿੱਟਰ 'ਤੇ ਪਾ ਕੇ ਸੁਖੀ ਰਹਿਣ ਦਾ ਮੰਤਰ ਦੱਸਿਆ। ਸਹਿਵਾਗ ਨੇ ਲਿਖਿਆ, ਵਾਈਫ ਸੁਖੀ ਤਾਂ ਲਾਈਫ ਸੁਖੀ ਅਰਥਾਤ ਵਾਈਫ ਨੂੰ ਖੁਸ਼ ਰੱਖੋ, ਤੁਹਾਡੀ ਲਾਈਫ ਵੀ ਸੁਖੀ ਹੋ ਜਾਵੇਗੀ। ਉਨ੍ਹਾਂ ਇਸ ਦੇ ਅੱਗੇ #Simplemantra ਹੈਸ਼ਟੈਗ ਦਿੱਤਾ ਹੈ।
ਲੋਢਾ ਕਮੇਟੀ ਦੀਆਂ ਸਿਫਾਰਸ਼ਾਂ 'ਤੇ ਬੀ.ਸੀ.ਸੀ.ਆਈ. ਦੀ ਵਿਸ਼ੇਸ਼ ਕਮੇਟੀ 'ਚ ਇਹ ਦਿਗਜ ਵੀ ਸ਼ਾਮਲ
NEXT STORY