ਨਵੀਂ ਦਿੱਲੀ, (ਬਿਊਰੋ)— ਆਈ.ਪੀ.ਐੱਲ. ਦੇ ਮੈਦਾਨ ਵਿੱਚ ਗਲੈਮਰ ਦਾ ਤੜਕਾ ਲਗਾਉਣ ਵਾਲੀ ਐਂਕਰ ਅਰਚਨਾ ਵਿਜੇ ਆਪਣੇ ਬੋਲਡ ਅੰਦਾਜ਼ ਦੇ ਕਾਰਨ ਸੋਸ਼ਲ ਮੀਡੀਆ 'ਚ ਛਾਈ ਰਹਿੰਦੀ ਹੈ । ਆਈ.ਪੀ.ਐੱਲ. ਸੀਜ਼ਨ 11 ਸ਼ੁਰੂ ਹੋਣ ਵਿੱਚ ਕੁਝ ਹੀ ਮਹੀਨੇ ਬਚੇ ਹਨ ਪਰ ਇਸ ਤੋਂ ਪਹਿਲਾਂ ਅਰਚਨਾ ਨੇ ਆਪਣੀ ਫਿੱਟਨੈਸ ਵੱਲ ਵਿਸ਼ੇਸ਼ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਹੈ । ਉਨ੍ਹਾਂ ਨੇ 9 ਦਸੰਬਰ ਨੂੰ ਆਪਣੇ ਫੇਸਬੁਕ ਪੇਜ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਜਿਮ ਵਿੱਚ ਖੂਬ ਪਸੀਨਾ ਵਹਾਉਂਦੀ ਨਜ਼ਰ ਆਈ ।
Learning and getting stronger each day! I love my Pilates classes @fitbyravissant with my trainer Puneet ! 🙏🏼 #pilates #fitnessfirst
Posted by Archana Vijaya on Friday, December 8, 2017
ਅਰਚਨਾ ਮੈਦਾਨ ਦੇ ਅੰਦਰ ਹੋਵੇ ਜਾਂ ਫਿਰ ਮੈਦਾਨ ਤੋਂ ਬਾਹਰ ਉਹ ਹਮੇਸ਼ਾ ਆਪਣੇ ਬਿੰਦਾਸ ਅੰਦਾਜ਼ ਲਈ ਮਸ਼ਹੂਰ ਹੈ, ਸ਼ਾਇਦ ਇਸ ਲਈ ਉਨ੍ਹਾਂ ਦੀ ਸੋਸ਼ਲ ਮੀਡੀਆ ਉੱਤੇ ਵੀ ਕਾਫ਼ੀ ਚੰਗੀ ਫੈਨ ਫਾਲੋਇੰਗ ਹੈ । ਫੇਸਬੁਕ ਉੱਤੇ ਉਨ੍ਹਾਂ ਦੇ 6 ਲੱਖ ਤੋਂ ਜ਼ਿਆਦਾ ਫੈਨ ਹਨ ਜਦੋਂ ਕਿ ਇਸਟਾ ਵਿੱਚ ਵੀ ਉਨ੍ਹਾਂ ਦੇ ਫੈਂਸ ਦੀ ਗਿਣਤੀ ਲੱਖਾਂ ਵਿੱਚ ਹੈ ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਉਨ੍ਹਾਂ ਦੀ ਅਤੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਅਤੇ ਰਾਇਲ ਚੈਲੰਜਰਸ ਬੈਂਗਲੁਰੂ ਦੇ ਕਪਤਾਨ ਵਿਰਾਟ ਕੋਹਲੀ ਦੀ ਫੋਟੋ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈ ਸੀ ਜਿਸ ਵਿੱਚ ਉਹ ਮੈਚ ਦੇ ਦੌਰਾਨ ਅਰਚਨਾ ਵਿਜੇ ਦੀ ਫਟੀ ਜੀਂਸ ਵੱਲ ਘੂਰਦੇ ਹੋਏ ਨਜ਼ਰ ਆਏ ਸਨ । ਹਾਲਾਂਕਿ ਮਾਮਲਾ ਮੀਡੀਆ ਵਿੱਚ ਵਾਇਰਲ ਹੋਣ ਦੇ ਬਾਅਦ ਉਨ੍ਹਾਂ ਨੇ ਸਫਾਈ ਦਿੱਤੀ ਸੀ ।
ਕਪਤਾਨੀ ਦੇ ਰੂਪ 'ਚ ਅਜਿਹਾ ਕਰਕੇ ਇਤਿਹਾਸ ਰਚ ਦੇਣਗੇ ਰੋਹਿਤ
NEXT STORY