ਜਲੰਧਰ — ਕੈਨੇਡਾ ਦਾ ਆਈਸ ਹਾਕੀ ਪਲੇਅਰ ਮਾਈਕ ਫਿਸ਼ਰ ਆਪਣੇ ਦੋਸਤਾਂ ਰਾਹੀਂ ਕੈਰੀ ਅੰਡਰਵੁੱਡ ਨੂੰ ਮਿਲਿਆ ਸੀ। ਕੈਰੀ 2005 ਦੀ ਅਮਰੀਕਨ ਆਈਡਲ ਰਹੀ ਹੈ। ਗਾਇਕੀ ਕਾਰਨ ਉਹ ਅਕਸਰ ਦੇਸ਼ਾਂ-ਵਿਦੇਸ਼ਾਂ ਦੇ ਟੂਰ 'ਤੇ ਰਹਿੰਦੀ ਸੀ। ਇਸੇ ਦੌਰਾਨ ਉਹ ਮਾਈਕ ਨੂੰ ਮਿਲੀ। ਅਸਲ 'ਚ ਮਾਈਕ ਅਤੇ ਕੈਰੀ ਦੇ ਕੁਝ ਸਾਂਝੇ ਦੋਸਤਾਂ ਨੇ ਉਨ੍ਹਾਂ ਦੀ ਮੁਲਾਕਾਤ ਤੈਅ ਕੀਤੀ ਸੀ। ਇਸ ਦੇ ਤਹਿਤ ਦੋਵੇਂ ਇਕ ਮਿਊਜ਼ਿਕ ਕੰਸਰਟ ਦੀ ਸਟੇਜ ਦੇ ਪਿੱਛੇ ਮਿਲੇ ਸਨ। ਇਹ ਇਕ ਤਰ੍ਹਾਂ ਦੀ ਬਲਾਈਂਡ ਡੇਟ ਸੀ ਕਿਉਂਕਿ ਦੋਵਾਂ 'ਚ ਕਿਸੇ ਨੂੰ ਇਹ ਨਹੀਂ ਪਤਾ ਸੀ ਕਿ ਉਹ ਕਿਸ ਨੂੰ ਮਿਲਣ ਜਾ ਰਹੇ ਹਨ। ਦੋਵਾਂ 'ਚ ਗੱਲਬਾਤ ਹੋਈ, ਨੰਬਰ ਐਕਸਚੇਂਜ ਹੋਏ। ਲੰਮੇ ਸਮੇਂ ਤਕ ਉਹ ਫੋਨ 'ਤੇ ਇਕ-ਦੂਜੇ ਨਾਲ ਸੰਪਰਕ 'ਚ ਰਹੇ।
ਆਖਿਰਕਾਰ ਸਾਲ 2008 ਦੀ ਪੂਰਬਲੀ ਸ਼ਾਮ ਦੋਵੇਂ ਪਹਿਲੀ ਡੇਟ 'ਤੇ ਗਏ। 2010 'ਚ ਉਨ੍ਹਾਂ ਨੇ ਵਿਆਹ ਕਰ ਲਿਆ। ਹੁਣ ਮਾਰਕ ਜਦੋਂ ਆਪਣੇ ਹਾਕੀ ਕਰੀਅਰ ਦੇ ਚੋਟੀ ਦੇ ਸਥਾਨ 'ਤੇ ਹੈ, ਉਥੇ ਹੀ ਕੈਰੀ ਉਸ ਨੂੰ ਰਿਟਾਇਰਮੈਂਟ ਲਈ ਤਿਆਰ ਕਰਨ 'ਚ ਆਪਣਾ ਯੋਗਦਾਨ ਪਾ ਰਹੀ ਹੈ।
UP ਸਰਕਾਰ ਆਪਣੇ ਅੰਡਰ-19 ਵਿਸ਼ਵ ਕੱਪ ਜੇਤੂ ਕ੍ਰਿਕਟਰਾਂ ਨੂੰ ਨਕਦ ਇਨਾਮ ਦੇਵੇਗੀ
NEXT STORY