ਲੰਡਨ, (ਭਾਸ਼ਾ)-ਭਾਰਤ ਵਿਚ ਚੌਲਾਂ ਦੀ ਖੇਤੀ ਬਹੁਤ ਪਹਿਲਾਂ ਹੀ ਸ਼ੁਰੂ ਹੋ ਗਈ ਸੀ। ਪ੍ਰਾਚੀਨ ਸਿੰਧੂ ਘਾਟੀ ਦੀ ਸੱਭਿਅਤਾ ਵਾਲੀਆਂ ਥਾਵਾਂ 'ਤੇ ਨਵੀਂ ਖੋਜ ਵਿਚ ਪਤਾ ਲੱਗਾ ਹੈ ਕਿ ਦੇਸ਼ ਦੀਆਂ ਮੁਖ ਫਸਲਾਂ ਦੀ ਪੈਦਾਵਰ ਚੀਨ ਦੇ ਨਾਲ ਹੀ ਸ਼ੁਰੂ ਹੋ ਗਈ ਸੀ। ਖੋਜ ਵਿਚ ਇਸ ਤੱਥ ਦੀ ਵੀ ਪੁਸ਼ਟੀ ਹੋਈ ਹੈ ਕਿ ਸਿੰਧੂ ਘਾਟੀ ਦੇ ਲੋਕ ਦੋਹਾਂ ਮੌਸਮਾਂ ਵਿਚ ਪ੍ਰਮੁੱਖ ਫਸਲਾਂ ਦੀ ਪੈਦਾਵਾਰ ਕਰਦੇ ਸਨ। ਗਰਮੀਆਂ ਵਿਚ ਇਥੇ ਚੌਲ, ਬਾਜਰਾ ਅਤੇ ਸੇਮ ਪੈਦਾ ਕੀਤੀ ਜਾਂਦੀ ਸੀ ਅਤੇ ਸਰਦੀਆਂ ਵਿਚ ਕਣਕ, ਜੌਂ ਅਤੇ ਦਾਲਾਂ ਦੀ ਪੈਦਾਵਾਰ ਹੁੰਦੀ ਸੀ। ਦੋਵੇਂ ਫਸਲਾਂ ਲਈ ਪਾਣੀ ਦੀਆਂ ਵੱਖ-ਵੱਖ ਮਾਤਰਾਵਾਂ ਦੀ ਲੋੜ ਹੁੰਦੀ ਹੈ। ਖੋਜ ਮੁਤਾਬਕ ਕਿਸਾਨਾਂ ਦਾ ਇਕ ਨੈੱਟਵਰਕ ਪ੍ਰਾਚੀਨ ਸਿੰਧੂ ਘਾਟੀ ਦੀ ਸੱਭਿਅਤਾ ਦੇ ਬਾਜ਼ਾਰਾਂ ਵਿਚ ਮਿਸ਼ਰਿਤ ਉਪਜ ਦੀ ਸਪਲਾਈ ਕਰਦਾ ਸੀ। ਕਾਂਸੇ ਯੁੱਗ ਦੌਰਾਨ ਇਹ ਸੱਭਿਅਤਾ ਪਾਕਿਸਤਾਨ ਤੋਂ ਲੈ ਕੇ ਭਾਰਤ ਤੇ ਉੱਤਰ-ਪੱਛਮ ਖੇਤਰ ਵਿਚ ਫੈਲੀ ਹੋਈ ਸੀ।
ਗੰਗਾ ਦੇ ਮੱਧ ਤਰਾਈ ਖੇਤਰ ਦੇ ਲਹੁਰਾਦੇਵ ਦੇ ਇਲਾਕੇ ਵਿਚ ਚੌਲਾਂ ਦੀ ਵਰਤੋਂ ਦੇ ਸਬੂਤ ਮਿਲੇ ਹਨ ਜਦੋਂਕਿ ਲੰਮੇ ਸਮੇਂ ਤੋਂ ਇਹ ਮੰਨਿਆ ਜਾਂਦਾ ਸੀ ਕਿ ਇਹ ਖੇਤੀਬਾੜੀ ਵਿਧੀਆਂ ਸਿੰਧੂ ਸੱਭਿਅਤਾ ਦੇ ਅਖੀਰ ਤੱਕ ਦੱਖਣ ਏਸ਼ੀਆ ਤੱਕ ਨਹੀਂ ਪਹੁੰਚ ਸਕੀਆਂ ਅਤੇ ਲੱਗਭਗ 2000 ਈਸਾਪੂਰਵ ਵਿਚ ਚੀਨ ਤੋਂ ਇਹ ਵਿਧੀ ਇਥੇ ਆਈ। ਉੱਤਰ ਪ੍ਰਦੇਸ਼ ਵਿਚ ਬਨਾਰਸ ਹਿੰਦੂ ਯੂਨੀਵਰਸਿਟੀ ਅਤੇ ਬ੍ਰਿਟੇਨ ਦੀ ਆਕਸਫੋਰਡ ਯੂਨੀਵਰਸਿਟੀ ਦੇ ਖੋਜਕਾਰਾਂ ਨੂੰ ਲੱਗਭਗ 430 ਸਾਲ ਪਹਿਲਾਂ ਦੱਖਣੀ ਏਸ਼ੀਆ ਵਿਚ ਇਸ ਫਸਲ ਦੇ ਪਹੁੰਚਣ ਦੇ ਸਬੂਤ ਮਿਲੇ ਹਨ।
ਬ੍ਰਿਟੇਨ ਵਿਚ ਕੈਂਬ੍ਰਿਜ ਯੂਨੀਵਰਸਿਟੀ ਦੇ ਜੈਨੀਫਰ ਬੇਟਸ ਨੇ ਕਿਹਾ ਕਿ ਸਾਨੂੰ ਪੂਰੀ ਤਰ੍ਹਾਂ ਪ੍ਰਾਚੀਨ ਦੱਖਣੀ ਏਸ਼ੀਆ ਵਿਚ ਵੱਖਰੀ ਪ੍ਰਕਿਰਿਆ ਤਹਿਤ ਖੇਤੀ ਦੇ ਪ੍ਰਮਾਣ ਮਿਲੇ ਹਨ। ਅਨੁਮਾਨ ਹੈ ਕਿ ਜੰਗਲੀ ਜਾਤੀ ਓਰਯਾਜਾ ਨਿਵਾਰਾ ਇਸ ਤਰ੍ਹਾਂ ਦੀ ਖੇਤੀ ਕਰਦੀ ਸੀ। ਉਨ੍ਹਾਂ ਨੇ ਦੱਸਿਆ ਕਿ ਸੁੱਕੀ ਧਰਤੀ 'ਤੇ ਝੋਨੇ ਦੀ ਫਸਲ ਦੀ ਪੈਦਾਵਾਰ ਹੋਣ ਨਾਲ ਇਥੋਂ ਦੇ ਵਿਕਾਸ ਵਿਚ ਮਦਦ ਮਿਲੀ।
ਮੋਦੀ ਸਰਕਾਰ ਨੇ ਦਿੱਤੀ ਕਿਸਾਨਾਂ ਨੂੰ ਵੱਡੀ ਰਾਹਤ
NEXT STORY