Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, SEP 07, 2026

    9:16:19 AM

  • burst of fireworks  mexico 10 people

    ਮੈਕਸੀਕੋ : ਧਾਰਮਿਕ ਸਮਾਗਮ ਦੌਰਾਨ ਜ਼ੋਰਦਾਰ ਧਮਾਕਾ,...

  • earthquake  afghanistan

    ਭਾਰਤ ਦੇ ਗੁਆਂਢੀ ਦੇਸ਼ 'ਚ ਆਇਆ ਜ਼ਬਰਦਸਤ ਭੂਚਾਲ,...

  • lord hanuman ji vote voter list photo

    ਗਜ਼ਬ ਕਾਰਨਾਮਾ! ਕੋਟਾ ’ਚ ਭਗਵਾਨ ਹਨੂਮਾਨ ਜੀ ਦੀ ਬਣੀ...

  • amazon cargo plane crashes at miami airport

    ਮਿਆਮੀ ਏਅਰਪੋਰਟ 'ਤੇ ਐਮਾਜ਼ੋਨ ਦਾ ਕਾਰਗੋ ਜਹਾਜ਼...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Agriculture News
  • Ludhiana
  • ਸਾਉਣੀ ਦੀਆਂ ਫ਼ਸਲਾਂ ਵਿੱਚੋਂ ਨਦੀਨਾਂ ਦੀ ਸਰਵਪੱਖੀ ਰੋਕਥਾਮ

AGRICULTURE News Punjabi(ਖੇਤੀਬਾੜੀ)

ਸਾਉਣੀ ਦੀਆਂ ਫ਼ਸਲਾਂ ਵਿੱਚੋਂ ਨਦੀਨਾਂ ਦੀ ਸਰਵਪੱਖੀ ਰੋਕਥਾਮ

  • Edited By Rajwinder Kaur,
  • Updated: 29 Jun, 2020 03:07 PM
Ludhiana
kharif crops  weeds  prevention
  • Share
    • Facebook
    • Tumblr
    • Linkedin
    • Twitter
  • Comment

ਸਿਮਰਜੀਤ ਕੌਰ, ਤਰੁਨਦੀਪ ਕੌਰ ਅਤੇ ਅਮਨਦੀਪ ਕੌਰ
ਡਾਇਰੈਕਟੋਰੇਟ ਆਫ ਐਕਸਟੈਂਸ਼ਨ ਐਜੂਕੇਸ਼ਨ

ਸਾਉਣੀ ਦੀਆਂ ਮੁੱਖ ਫ਼ਸਲਾਂ ਜਿਵੇਂ ਝੋਨਾ, ਬਾਸਮਤੀ, ਮੱਕੀ ਅਤੇ ਕਪਾਹ/ਨਰਮਾ ਆਦਿ ਵਿੱਚ ਕਈ ਤਰ੍ਹਾਂ ਦੇ ਮੋਸਮੀ ਘਾਹ, ਚੌੜੇ ਪੱਤਿਆ ਵਾਲੇ ਨਦੀਨ ਅਤੇ ਮੋਥਿਆਂ ਆਦਿ ਨਦੀਨਾਂ ਦੀ ਭਰਮਾਰ ਪਾਈ ਜਾਂਦੀ ਹੈ, ਜਿਸ ਨਾਲ ਫ਼ਸਲ ਦੇ ਵਾਧੇ ਅਤੇ ਝਾੜ ਉੱਤੇ ਬੁਰਾ ਅਸਰ ਪੈਂਦਾ ਹੈ ਅਤੇ ਮਿਆਰੀ ਗੁਣ ਵੀ ਘੱਟ ਜਾਂਦੇ ਹਨ। ਅਸਿੱਧੇ ਤੌਰ ’ਤੇ ਨਦੀਨ ਕਈ ਤਰ੍ਹਾਂ ਦੀਆਂ ਬੀਮਾਰੀਆਂ ਅਤੇ ਕੀੜੇ ਮਕੋੜਿਆਂ ਦੇ ਵਾਧੇ ਵਿੱਚ ਵੀ ਸਹਾਈ ਹੁੰਦੇ ਹਨ। ਬਰਸਾਤੀ ਮਹੀਨਿਆਂ ਵਿੱਚ ਆਉਣ ਕਰਕੇ ਇਨ੍ਹਾਂ ਫ਼ਸਲਾਂ ਵਿੱਚ ਨਦੀਨਾਂ ਦੀ ਸਮੱਸਿਆ ਬਹੁਤ ਵੱਧ ਜਾਂਦੀ ਹੈ। ਨਦੀਨਾਂ ਦੇ ਫ਼ਸਲਾਂ ਤੇ ਦੁਰਪ੍ਰਭਾਵ ਦੇ ਨਤੀਜੇ ਫ਼ਸਲ ਦੀ ਵਾਢੀ ਤੇ ਹੀ ਨਜ਼ਰ ਆਉਂਦੇ ਹਨ, ਇਸ ਲਈ ਕਈ ਵਾਰ ਇਹਨਾਂ ਦੀ ਸਮੇਂ ਸਿਰ ਅਤੇ ਸੁਚੱਜੀ ਰੋਕਥਾਮ ਵਿੱਚ ਅਵੇਸਲਾਪਣ ਦੇਖਿਆ ਜਾਂਦਾ ਹੈ। ਫ਼ਸਲ ਦਾ ਮਿਆਰੀ ਝਾੜ ਲੈਣ ਲਈ ਇਨ੍ਹਾਂ ਨਦੀਨਾਂ ਦੀ ਸਮੇਂ ਸਿਰ ਰੋਕਥਾਮ ਕਰਨੀ ਬਹੁਤ ਜ਼ਰੂਰੀ ਹੈ। ਨਦੀਨਾਂ ਦੀ ਸਰਵਪੱਖੀ ਰੋਕਥਾਮ ਵਿੱਚ ਨਦੀਨ ਪ੍ਰਬੰਧ ਦੀਆਂ ਵੱਖ-ਵੱਖ ਤਕਨੀਕਾਂ ਨੂੰ ਵਰਤਿਆ ਜਾਂਦਾ ਹੈ ਤਾਂ ਕਿ ਫ਼ਸਲ ਨੂੰ ਨਦੀਨਾਂ ਦੇ ਮੁਕਾਬਲੇ ਜ਼ਿਆਦਾ ਫਾਇਦਾ ਹੋਵੇ। ਇਸ ਨਾਲ ਨਦੀਨਾਂ ਦੀ ਸੰਖਿਆ ਨੂੰ ਕਾਬੂ ਕੀਤਾ ਜਾ ਸਕਦਾ ਹੈ, ਨਦੀਨ-ਨਾਸ਼ਕਾਂ ਦੀ ਵਰਤੋਂ ਘਟਾਈ ਜਾ ਸਕਦੀ ਹੈ ਅਤੇ ਜ਼ਮੀਨ ਵਿਚ ਜਮ੍ਹਾਂ ਨਦੀਨਾਂ ਦੇ ਬੀਜਾਂ ਨੂੰ ਘਟਾਇਆ ਜਾ ਸਕਦਾ ਹੈ। ਸਾਉਣੀ ਰੁਤ ਦੀਆਂ ਮੁੱਖ ਫ਼ਸਲਾਂ ਵਿਚ ਨਦੀਨਾਂ ਦੇ ਸਰਵਪੱਖੀ ਰੋਕਥਾਮ ਦੇ ਢੰਗ ਹੇਠਾਂ ਦਿੱਤੇ ਗਏ ਹਨ।

1. ਝੋਨਾ/ਬਾਸਮਤੀ: 
ਪੰਜਾਬ ਦੀ ਸਾਉਣੀ ਦੀ ਪ੍ਰਮੁੱਖ ਫ਼ਸਲ ਝੋਨਾ ਹੈ ਜਿਹੜੀ ਕਿ ਲਗਭੱਗ 31 ਲੱਖ ਹੈਕਟੇਅਰ ਰਕਬੇ ਉਪਰ ਬੀਜੀ ਜਾਂਦੀ ਹੈ। ਵੱਖ ਵੱਖ ਤਰ੍ਹਾਂ ਦੇ ਘਾਹ, ਚੌੜੀ ਪੱਤੀ ਅਤੇ ਮੋਥੇ ਇਸ ਫਸਲ ਦੇ ਝਾੜ ਦਾ ਚੋਖਾ ਨੁਕਸਾਨ ਕਰਦੇ ਹਨ। ਪੰਜਾਬ ਵਿੱਚ ਝੋਨੇ ਦੀ ਕਾਸ਼ਤ ਕਰਨ ਲਈ ਦੋ ਕਾਸ਼ਤਕਾਰੀ ਤਕਨੀਕਾਂ ਅਪਣਾਈਆਂ ਜਾਂਦੀਆਂ ਹਨ-ਕੱਦੂ ਕੀਤੇ ਖੇਤ ਵਿੱਚ ਪਨੀਰੀ ਦੀ ਲੁਆਈ ਕਰਕੇ ਅਤੇ ਸਿੱਧੀ ਬਿਜਾਈ ਨਾਲ। ਕਾਸ਼ਤਕਾਰੀ ਤਕਨੀਕਾਂ ਦਾ ਨਦੀਨਾਂ ਦੀ ਕਿਸਮ ਅਤੇ ਘਣਤਾ ’ਤੇ ਅਸਰ ਪੈਂਦਾ ਹੈ। ਕੱਦੂ ਕੀਤੇ ਖੇਤ ਵਿੱਚ ਸਵਾਂਕੀ, ਸਵਾਂਕ, ਕਣਕੀ, ਲੈਪਟੋਕਲੋਆ ਘਾਹ, ਅਮਾਨੀਆਂ, ਜਲਭੰਗੜਾ, ਸਣੀ, ਛੱਤਰੀ ਵਾਲੇ ਮੋਥੇ ਆਦਿ ਨਦੀਨਾਂ ਦੀ ਭਰਮਾਰ ਮਿਲਦੀ ਹੈ ਜਦਕਿ ਸਿੱਧੀ ਬਿਜਾਈ ਵਾਲੇ ਖੇਤਾਂ ਵਿੱਚ ਇਨ੍ਹਾਂ ਨਦੀਨਾਂ ਤੋਂ ਇਲਾਵਾ ਮਧਾਣਾ, ਮੱਕੜਾ, ਤੱਕੜੀ ਘਾਹ, ਅਰੈਕਨੀ ਘਾਹ, ਤਾਂਦਲਾ, ਇਟਸਿੱਟ ਆਦਿ ਨਦੀਨ ਵੀ ਪਾਏ ਜਾਂਦੇ ਹਨ। ਇਨ੍ਹਾਂ ਨਦੀਨਾਂ ਦੀ ਰੋਕਥਾਮ ਗੋਡੀਆਂ ਕਰਕੇ ਕੀਤੀ ਜਾ ਸਕਦੀ ਹੈ ਪਰ ਇਹ ਇੱਕ ਮਹਿੰਗਾ ਅਤੇ ਮੁਸ਼ਕਲ ਤਰੀਕਾ ਹੈ। ਕਈ ਵਾਰ ਤਾਂ ਪਨੀਰੀ ਰਾਹੀਂ ਸਵਾਂਕ ਦੇ ਬੂਟੇ ਨਰਸਰੀ ਲਾਉਣ ਸਮੇਂ ਫ਼ਸਲ ਦੇ ਨਾਲ ਖੇਤ ਵਿਚ ਆ ਜਾਂਦੇ ਹਨ। ਇਸ ਲਈ ਪਨੀਰੀ ਵਿੱਚ ਨਦੀਨਾਂ ਦੀ ਰੋਕਥਾਮ ਕਰਨੀ ਬਹੁਤ ਜ਼ਰੂਰੀ ਹੈ। ਲੇਜ਼ਰ ਕਰਾਹੇ ਤੋਂ ਬਾਅਦ ਖੇਤ ਨੂੰ ਰੌਣੀ ਕਰ ਦਿਓ। ਨਦੀਨ ਉੱਗ ਪੈਣ ਉਪਰੰਤ ਖੇਤ ਨੂੰ ਦੋ ਵਾਰ ਵਾਹ ਕੇ ਤਿਆਰ ਕਰ ਲਵੋ ਤਾਂ ਜੋ ਖੇਤ ਵਿੱਚ ਨਦੀਨ ਅਤੇ ਝੋਨੇ ਦੇ ਆਪ-ਮੁਹਾਰੇ ਉੱਗੇ ਬੂਟਿਆਂ (ਵਲੰਟੀਅਰ ਝੋਨਾ) ਦੀ ਸ਼ਿਕਾਇਤ ਘੱਟ ਹੋਵੇ।

ਕੱਦੂ ਕੀਤੇ ਝੋਨੇ/ਬਾਸਮਤੀ ਦੀ ਫ਼ਸਲ ਵਿੱਚ ਨਦੀਨਾਂ ਦੀ ਰੋਕਥਾਮ: 
ਫ਼ਸਲ ਦੀ ਲੁਆਈ ਸਮੇਂ, 10-12 ਦਿਨਾਂ ਦੀ ਖੜੀ ਫ਼ਸਲ ਵਿੱਚ ਜਾਂ 20-25 ਦਿਨਾਂ ਦੀ ਖੜੀ ਫ਼ਸਲ ਵਿੱਚ ਨਦੀਨਾਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ:- 

1) ਲੁਆਈ ਸਮੇਂ: 
ਨਦੀਨਾਂ ਦੀ ਰੋਕਥਾਮ ਲਈ ਪਨੀਰੀ ਪੁੱਟ ਕੇ ਲਾਉਣ ਤੋਂ 2-3 ਦਿਨਾਂ ਦੇ ਅੰਦਰ ਨਦੀਨਨਾਸ਼ਕ ਨੂੰ 60 ਕਿਲੋ ਰੇਤ ਪ੍ਰਤੀ ਏਕੜ ਵਿੱਚ ਮਿਲਾ ਕੇ 4-5 ਸੈਂਟੀਮੀਟਰ ਖੜ੍ਹੇ ਪਾਣੀ ਵਿੱਚ ਇਕ ਸਾਰ ਛੱਟਾ ਦੇਣਾ ਚਾਹੀਦਾ ਹੈ। ਇਨ੍ਹਾਂ ਨਦੀਨਨਾਸ਼ਕਾਂ ਤੋ ਪੂਰਾ ਫਾਇਦਾ ਉਠਾਉਣ ਲਈ ਖੇਤ ਵਿੱਚ ਦੋ ਹਫਤੇ ਲਗਾਤਾਰ ਪਾਣੀ ਖੜ੍ਹਾ ਹੋਣਾ ਬਹੁਤ ਜ਼ਰੂਰੀ ਹੈ। ਘਾਹ ਵਾਲੇ ਨਦੀਨ ਜਿਵੇਂ ਸਵਾਂਕ/ਸਵਾਂਕੀ ਦੀ ਰੋਕਥਾਮ ਲਈ 1200 ਮਿਲੀਲਿਟਰ ਪ੍ਰਤੀ ਏਕੜ ਬੂਟਾਕਲੋਰ 50 ਈ.ਸੀ. (ਮਚੈਟੀ/ ਡੈਲਕਲੋਰ/ ਰਸਾਇਣਕਲੋਰ/ਪੰਚ/ ਹਿਲਟਾਕਲੋਰ/ ਥੰਡਰ/ ਤੀਰ/ ਕੈਪਕਲੋਰ/ ਟਰੈਪ/ ਮਿਲਕਲੋਰ/ ਨਰਮਦਾਕਲੋਰ/ ਫਾਈਕਲੋਰ/ ਐਰੋਕਲੋਰ/ ਬੂਟਾਕਲੋਰ-ਸਨਬੀਮ/ ਮਾਰਕਕਲੋਰ/ ਪਾਕਲੋਰ/ ਬੈਨਵੀਡ/ ਬੂਟਾਵੀਡ/ ਬੂਟਾਸਿਡ/ ਜੈਬੂਟਾਕਲੋਰ) ਜਾਂ ਬੂਟਾਕਲੋਰ 50 ਈ ਡਬਲਯੂ (ਫਾਸਟ ਮਿਕਸ) ਜਾਂ 600 ਮਿਲੀਲਿਟਰ ਪ੍ਰਤੀ ਏਕੜ ਪ੍ਰੈਟੀਲਾਕਲੋਰ 50 ਈ ਸੀ (ਰਿਫਿਟ/ ਇਰੇਜ਼/ ਮਾਰਕਪ੍ਰੈਟੀਲਾ/ ਰਿਵੈਂਜ਼/ ਮਿਫਪ੍ਰੈਟੀਲਾ/ ਸਾਕੂਸਾਈ) ਜਾਂ 750 ਮਿਲੀਲਿਟਰ ਪ੍ਰਤੀ ਏਕੜ ਲਿਟਰ ਪ੍ਰੈਟੀਲਾਕਲੋਰ 37 ਈ ਡਬਲਯੂ (ਰਿਫਿਟ ਪਲੱਸ) ਜਾਂ 45 ਗ੍ਰਾਮ ਪ੍ਰਤੀ ਏਕੜ ਅੋਕਸਾਡਾਇਰਗਿਲ 80 ਡਬਲਯੂ ਪੀ (ਟੌਪਸਟਾਰ) ਦੀ ਵਰਤੋ ਕਰੋ। ਕਣਕੀ ਦੀ ਰੋਕਥਾਮ ਲਈ 850 ਮਿਲੀਲੀਟਰ ਪ੍ਰਤੀ ਏਕੜ ਅਨਿਲੋਫੋਸ 18 ਈ ਸੀ (ਐਰੋਜ਼ਿਨ) ਜਾਂ 500 ਮਿਲੀ ਲਿਟਰ ਪ੍ਰਤੀ ਏਕੜ ਅਨਿਲੋਫੋਸ 30 ਈ ਸੀ (ਐਰੋਜ਼ਿਨ/ ਅਨੀਲੋਗਾਰਡ/ ਲਿਬਰਾ/ ਕੰਟਰੋਲ-ਐਚ-30/ ਪੈਸਟੋਅਨਿਲੋਫੋਸ/ ਮਾਰਕਨਿਕ/ ਜੈਫਾਸ/ ਹਾਰਐਗਰੋ-ਅਨਿਲਫਾਸ/ ਪੈਡੀਗਾਰਡ) ਦੀ ਵਰਤੋ ਕਰੋ। ਜੇਕਰ ਖੇਤ ਵਿੱਚ ਝੋਨੇ ਦੇ ਮੋਥਿਆਂ ਦੀ ਸਮੱਸਿਆ ਹੋਵੇ ਤਾਂ 60 ਗ੍ਰਾਮ ਪ੍ਰਤੀ ਏਕੜ ਪਾਈਰੈਜ਼ੋਸਲਫੂਰਾਨ 10 ਡਬਲਯੂ ਪੀ (ਸਾਥੀ) ਦੀ ਵਰਤੋ ਕਰਨੀ ਚਾਹੀਦੀ ਹੈ। ਮੌਸਮੀ ਘਾਹ ਦੀ ਰੋਕਥਾਮ ਲਈ 1000 ਮਿਲੀਲਿਟਰ ਪ੍ਰਤੀ ਏਕੜ ਪੈਂਡੀਮੈਥਾਲਿਨ 30 ਈ ਸੀ (ਸਟੋਪ) ਹਲਕੀਆਂ ਜ਼ਮੀਨਾਂ ਵਿੱਚ ਅਤੇ 1200 ਮਿਲੀਲਿਟਰ ਪ੍ਰਤੀ ਏਕੜ ਭਾਰੀਆਂ ਜ਼ਮੀਨਾਂ ਲਈ ਵਰਤੋਂ ਕਰ ਸਕਦੇ ਹਾਂ।ਨਦੀਨਨਾਸ਼ਕਾਂ ਦੀ ਵਰਤੋਂ ਕਰਨ ਸਮੇਂ ਦਸਤਾਨੇ ਜ਼ਰੂਰ ਪਾਉਣੇ ਚਾਹੀਦੇ ਹਨ। 

ਅ) ਲੁਆਈ ਤੋਂ 10-12 ਦਿਨਾਂ ਦੀ ਖੜ੍ਹੀ ਫਸਲ ਵਿੱਚ:
ਕਈ ਵਾਰ ਗਰਮੀ ਦਾ ਮੋਸਮ ਹੋਣ ਕਾਰਣ ਅਤੇ ਬਿਜਲੀ ਦੀ ਘਾਟ ਕਾਰਣ ਜੂਨ ਦੇ ਮਹੀਨੇ ਵਿੱਚ ਝੋਨੇ ਦੀ ਲੁਆਈ ਲਈ ਖੇਤ ਨੂੰ ਕੱਦੂ ਕਰਨ ਲਈ ਪਾਣੀ ਪੂਰਾ ਨਹੀ ਮਿਲਦਾ ਅਤੇ ਝੋਨੇ ਦੀ ਲੁਆਈ ਤੋਂ ਬਾਅਦ ਖੇਤ ਵਿੱਚ ਪਾਣੀ ਖੜ੍ਹਾ ਕਰਨ ਦੀ ਸਮੱਸਿਆ ਆ ਜਾਂਦੀ ਹੈ ਜਿਸ ਕਰਕੇ ਉਪਰੋਕਤ ਨਦੀਨਨਾਸ਼ਕਾਂ ਦਾ ਪੂਰਾ ਫਾਇਦਾ ਨਹੀਂ ਹੁੰਦਾ ਅਤੇ ਨਤੀਜੇ ਵਜੋਂ ਲੁਆਈ ਤੋਂ 10-12 ਦਿਨਾਂ ਤੇ ਨਦੀਨ ਉੱਗਣੇ ਸ਼ੁਰੂ ਹੋ ਜਾਂਦੇ ਹਨ। ਇਨ੍ਹਾਂ ਉੱਗ ਰਹੇ ਮੌਸਮੀ ਘਾਹ, ਝੋਨੇ ਦੇ ਮੋਥੇ ਅਤੇ ਚੌੜੀ ਪੱਤੀ ਵਾਲੇ ਨਦੀਨਾਂ ਦੀ ਰੋਕਥਾਮ ਲਈ ਸਿੱਲ੍ਹੇ ਖੇਤ ਵਿੱਚ 40 ਮਿਲੀਲਿਟਰ ਪ੍ਰਤੀ ਏਕੜ ਪੀਨੌਕਸੁਲਮ 240 ਐੱਸ. ਸੀ .(ਗਰੈਨਿਟ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ। ਨਦੀਨ ਨਾਸ਼ਕ ਵਰਤਣ ਤੋਂ ਪਹਿਲਾਂ ਖੜ੍ਹੇ ਪਾਣੀ ਨੂੰ ਖੇਤ ਵਿੱਚੋਂ ਕੱਢ ਦੇਣਾ ਚਾਹੀਦਾ ਹੈ ਅਤੇ ਛਿੜਕਾਅ ਤੋਂ ਅਗਲੇ ਦਿਨ ਹੀ ਪਾਣੀ ਲਾਉਣਾ ਚਾਹੀਦਾ ਹੈ। 

ਲੁਆਈ ਤੋਂ 20-25 ਦਿਨਾਂ ਦੀ ਖੜ੍ਹੀ ਫ਼ਸਲ ਵਿੱਚ ਨਦੀਨਾਂ ਦੀ ਰੋਕਥਾਮ: 
ਸਵਾਂਕ ਅਤੇ ਝੋਨੇ ਦੇ ਮੋਥਿਆਂ ਦੀ ਰੋਕਥਾਮ ਲਈ 100 ਮਿਲੀਲਿਟਰ/ਏਕੜ ਬਿਸਪਾਇਰੀਬੈਕ 10 ਐੱਸ.ਸੀ. (ਨੌਮਿਨੀ ਗੋਲਡ/ ਤਾਰਕ/ ਵਾਸ਼ ਆਊਟ/ ਮਾਚੋ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਝੋਨੇ ਦੀ ਲੂਆਈ ਕਰਨ ਦੇ 20-25 ਦਿਨਾਂ ’ਤੇ ਛਿੜਕਾਅ ਕਰਨਾ ਚਾਹੀਦਾ ਹੈ। ਜੇਕਰ ਖੇਤ ਵਿੱਚ ਖਾਸ ਤੌਰ ’ਤੇ ਲੈਪਟੋਕਲੌਆ (ਚੀਨੀ) ਘਾਹ, ਕਣਕੀ ਘਾਹ ਅਤੇ ਚਿੜੀਆਂ ਦਾ ਦਾਣਾ ਆਦਿ ਦੀ ਸਮੱਸਿਆ ਹੋਵੇ, ਦੀ ਰੋਕਥਾਮ ਲਈ 400 ਮਿਲੀਲਟਰ ਪ੍ਰਤੀ ਏਕੜ ਫਿਨੋਕਸਾਪ੍ਰੌਪ 6.7 ਈ ਸੀ (ਰਾਈਸਸਟਾਰ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਝੋਨੇ ਦੀ ਲੁਆਈ ਤੋਂ 20-25 ਦਿਨਾਂ ’ਤੇ ਛਿੜਕਾਅ ਕਰੋ। ਝੋਨੇ ਦੇ ਮੋਥੇ ਅਤੇ ਚੌੜੀ ਪੱਤੀ ਵਾਲੇ ਨਦੀਨਾਂ ਦੀ ਰੋਕਥਾਮ ਲਈ 30 ਗ੍ਰਾਮ ਪ੍ਰਤੀ ਏਕੜ ਮੈਟਸਲਫੂਰਾਨ 20 ਡਬਲਯੂ.ਪੀ.(ਐਲ.ਗਰਿਪ) ਜਾਂ 50 ਗ੍ਰਾਮ ਪ੍ਰਤੀ ਏਕੜ ਇਥੋਕਸੀਸਲਫੂਰਾਨ 15 ਡਬਲਯੂ .ਡੀ. ਜੀ. (ਸਨਰਾਈਸ) ਜਾਂ 40 ਗ੍ਰਾਮ ਪ੍ਰਤੀ ਏਕੜ ਬੈਨਸਲਫੂਰਾਨ (ਲੌਡੈਂਕਸ) ਜਾਂ 8 ਗ੍ਰਾਮ ਪ੍ਰਤੀ ਏਕੜ ਮੈਟਸਲਫੂਰਾਨ+ਕਲੋਰਮਿਯੂਰਾਨ 20 ਡਬਲਯੂ. ਪੀ. (ਐਲਮਿਕਸ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ 20-25 ਦਿਨਾਂ ਦੀ ਫ਼ਸਲ ’ਤੇ ਛਿੜਕਾਅ ਕਰਨਾ ਚਾਹੀਦਾ ਹੈ। ਨਦੀਨਨਾਸ਼ਕ ਦੇ ਛਿੜਕਾਅ ਤੋਂ ਅਗਲੇ ਦਿਨ ਹੀ ਪਾਣੀ ਲਾਉਣਾ ਚਾਹੀਦਾ ਹੈ। 

ਸਿੱਧੀ ਬਿਜਾਈ ਵਾਲੇ ਝੋਨੇ ਵਿੱਚ ਨਦੀਨਾਂ ਦੀ ਰੋਕਥਾਮ: 
ਝੋਨੇ ਦੀ ਬਿਜਾਈ ਤੋਂ ਦੋ ਦਿਨਾਂ ਅੰਦਰ 1.0 ਲਿਟਰ ਪ੍ਰਤੀ ਏਕੜ ਪੈਂਡੀਮੈਥੇਲਿਨ 30 ਈ.ਸੀ. (ਸਟੋਂਪ/ਦੋਸਤ) ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰਨਾ ਚਾਹੀਦਾ ਹੈ। ਲੱਕੀ ਸੀਡ ਡਰਿੱਲ ਦੀ ਵਰਤੋਂ ਕਰਕੇ ਬਿਜਾਈ ਦੇ ਨਾਲ ਸਟੋਂਪ ਦਾ ਛਿੜਕਾਅ ਕੀਤਾ ਜਾ ਸਕਦਾ ਹੈ। ਇਸ ਤੋਂ ਬਾਅਦ 20-25 ਦਿਨਾਂ ਦੀ ਖੜ੍ਹੀ ਫ੍ਰਸਲ ਵਿੱਚ ਨਦੀਨਾਂ ਦੀ ਰੋਕਥਾਮ ਲਈ ਨਦੀਨਾਂ ਦੀ ਕਿਸਮ ਦੇ ਅਧਾਰ ’ਤੇ ਨਦੀਨਨਾਸ਼ਕ ਦੀ ਚੋਣ ਕਰਨੀ ਚਾਹੀਦੀ ਹੈ। ਜੇਕਰ ਖੇਤ ਵਿੱਚ ਸਵਾਂਕ ਅਤੇ ਝੋਨੇ ਦੇ ਮੋਥੇ ਹੋਣ ਤਾਂ 100 ਮਿਲੀਲਿਟਰ ਪ੍ਰਤੀ ਏਕੜ ਬਿਸਪਾਇਰੀਬੈਕ 10 ਐੱਸ.ਸੀ.(ਨੋਮੀਨੀ ਗੋਲਡ/ਵਾਸ਼ਆਊਟ/ਤਾਰਕ/ਮਾਚੋ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ। ਜੇ ਖੇਤ ਵਿੱਚ ਚੋੜੇ ਪੱਤੇ ਵਾਲੇ ਨਦੀਨ ਅਤੇ ਮੋਥਿਆਂ ਦੀ ਭਰਮਾਰ ਹੋਵੇ ਤਾਂ 8 ਗ੍ਰਾਮ ਪ੍ਰਤੀ ਏਕੜ ਮੈਟਸਲਫੂਰਾਨ+ਕਲੋਰਮਿਯੂਰਾਨ 20 ਡਬਲਯੂ.ਪੀ.(ਐੱਲਮਿਕਸ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰਨਾ ਚਾਹੀਦਾ ਹੈ। ਜੇਕਰ ਖੇਤ ਵਿੱਚ ਮਧਾਣਾ, ਤਕੜੀ ਘਾਹ, ਚਿੜੀ ਘਾਹ, ਲੈਪਟੋਕਲੋਆ ਘਾਹ ਆਦਿ ਦੀ ਸਮੱਸਿਆ ਹੋਵੇ ਤਾਂ 400 ਮਿਲੀਲਿਟਰ ਪ੍ਰਤੀ ਏਕੜ ਫਿਨੋਕਸਾਪ੍ਰੋਪ 6.7 ਈ ਸੀ (ਰਾਈਸਸਟਾਰ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ 20 ਦਿਨਾਂ ਦੀ ਖੜ੍ਹੀ ਫ਼ਸਲ ਵਿੱਚ ਛਿੜਕਾਅ ਕਰਨਾ ਚਾਹੀਦਾ ਹੈ। ਇਸ ਤੋਂ ਬਾਅਦ ਵਿੱਚ ਬਚੇ ਨਦੀਨਾਂ ਨੂੰ ਹੱਥ ਨਾਲ ਖਿਚ ਕੇ ਪੁੱਟ ਦੇਣਾ ਚਾਹੀਦਾ ਹੈ।

2. ਮੱਕੀ: 
ਇਸ ਫ਼ਸਲ ਨੂੰ ਚੌੜੀਆਂ ਕਤਾਰਾਂ ਵਿੱਚ ਬੀਜਿਆ ਜਾਂਦਾ ਹੈ ਅਤੇ ਇਸ ਦਾ ਮੁੱਢਲਾ ਵਾਧਾ ਬਹੁਤ ਹੀ ਹੌਲੀ ਹੁੰਦਾ ਹੈ, ਜਿਸ ਕਰਕੇ ਨਦੀਨਾਂ ਨੂੰ ਉੱਗਣ ਅਤੇ ਵੱਧਣ-ਫੁੱਲਣ ਲਈ ਅਨੁਕੂਲ ਵਾਤਾਵਰਣ ਮਿਲਦਾ ਹੈ। ਮੱਕੀ ਵਿੱਚ ਨਦੀਨਾਂ ਕਰਕੇ ਝਾੜ ਵਿੱਚ 40-60% ਫੀਸਦੀ ਤੱਕ ਕਮੀ ਆ ਸਕਦੀ ਹੈ ਜਿਹੜਾ ਕਿ ਇਸ ਫਸਲ ਵਿੱਚ ਨਦੀਨਾਂ ਦੀ ਰੋਕਥਾਮ ਕਰਨ ਦੀ ਲੋੜ ਵੱਲ ਇਸ਼ਾਰਾ ਕਰਦਾ ਹੈ। ਫ਼ਸਲ ਵਿੱਚ ਕਈ ਤਰਾਂ ਦੇ ਨਦੀਨ ਜਿਵੇਂ ਮੌਸਮੀ ਘਾਹ ਜਿਵੇਂ ਕਿ ਗੁੜਤ ਮਧਾਣਾ, ਮੱਕੜਾ, ਤੱਕੜੀ ਘਾਹ, ਸਵਾਂਕ, ਕਾਂ ਮੱਕੀ, ਬਾਂਸ ਪੱਤਾ, ਅਰੈਕਨੀ ਘਾਹ ਆਦਿ, ਮੌਸਮੀ ਚੌੜੀ ਪੱਤੀ ਵਾਲੇ ਨਦੀਨ ਜਿਵੇਂ ਕਿ ਇਟਸਿਟ, ਚੁਲਾਈ, ਤਾਂਦਲਾ ਅਤੇ ਬਹੁਸਾਲੀ ਨਦੀਨ ਜਿਵੇਂ ਕਿ ਗੰਢੀ ਵਾਲਾ ਮੋਥਾ ਆਦਿ ਹੁੰਦੇ ਹਨ। ਨਦੀਨਾਂ ਦੀ ਕਾਸ਼ਤਕਾਰੀ ਤਰੀਕੇ ਨਾਲ ਰੋਕਥਾਮ ਲਈ ਫ਼ਸਲ ਦੀਆਂ ਕਤਾਰਾਂ ਵਿੱਚ ਇੱਕ ਜਾਂ ਦੋ ਕਤਾਰਾਂ ਰਵਾਂਹ ਦੀਆਂ ਬੀਜੋ ਅਤੇ ਇਸ ਨੂੰ ਬੀਜਣ ਤੋਂ 45 ਦਿਨਾਂ ਤੇ ਚਾਰੇ ਵਾਸਤੇ ਕੱਟ ਲਓ। ਨਦੀਨਨਾਸ਼ਕਾਂ ਦੀ ਮਦਦ ਨਾਲ ਨਦੀਨਾਂ ਦੀ ਰੋਕਥਾਮ ਸੁਖਾਲੀ ਹੋ ਜਾਂਦੀ ਹੈ। ਬਿਜਾਈ ਤੋਂ 2 ਦਿਨਾਂ ਦੇ ਅੰਦਰ ਪ੍ਰਤੀ ਏਕੜ 500 ਗ੍ਰਾਮ (ਹਲਕੀਆਂ ਜ਼ਮੀਨਾਂ ਲਈ) ਤੋਂ 800 ਗ੍ਰਾਮ (ਦਰਮਿਆਨੀਆਂ ਤੋਂ ਭਾਰੀਆਂ ਜ਼ਮੀਨਾਂ ਲਈ) ਐਟਰਾਜ਼ੀਨ 50 ਡਬਲਊ ਪੀ (ਐਟਰਾਟਾਫ/ ਮਾਸਟਾਫ/ ਐਟਰਾਗੋਲਡ/ ਅਟਾਰੀ/ ਟਰੈਕਸ) ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ। ਜਾਂ ਬਿਜਾਈ ਤੋਂ 10 ਦਿਨਾਂ 'ਤੇ ਮੱਕੀ ਦੀਆਂ ਕਤਾਰਾਂ ਉੱਪਰ 250 ਗ੍ਰਾਮ ਪ੍ਰਤੀ ਏਕੜ ਐਟਰਾਜ਼ੀਨ 50 ਡਬਲਊ ਪੀ (ਐਟਰਾਟਾਫ/ ਮਾਸਟਾਫ/ ਐਟਰਾਗੋਲਡ/ਅਟਾਰੀ/ਟਰੈਕਸ) ਦਾ ਛਿੜਕਾਅ ਕਰੋ ਅਤੇ ਕਤਾਰਾਂ ਵਿਚਕਾਰ ਗੋਡੀ ਕਰੋ। ਇਸ ਦੇ ਬਦਲ ਵਿੱਚ ਬਿਜਾਈ ਤੋਂ 20 ਦਿਨਾਂ ’ਤੇ ਨਦੀਨਾਂ ਦੀ ਰੋਕਥਾਮ ਲਈ 105 ਮਿਲੀਲਿਟਰ ਪ੍ਰਤੀ ਏਕੜ ਟੈਂਬੋਟਰਾਇਨ 420 ਐਸ ਸੀ (ਲੌਡਿਸ) ਨੂੰ 150 ਲਿਟਰ ਪਾਣੀ ਵਿੱਚ ਘੋਲ ਛਿੜਕਾਅ ਕੀਤਾ ਜਾ ਸਕਦਾ ਹੈ। ਫ਼ਸਲ ਵਿੱਚ ਗੰਢੀ ਵਾਲੇ ਮੋਥੇ/ਡੀਲੇ ਦੀ ਰੋਕਥਾਮ ਲਈ 400 ਮਿਲੀਲਿਟਰ ਪ੍ਰਤੀ ਏਕੜ 2,4-ਡੀ ਅਮਾਇਨ ਸਾਲਟ 58 ਈ ਸੀ ਦਾ ਛਿੜਕਾਅ ਬਿਜਾਈ ਤੋਂ 20-25 ਦਿਨਾਂ ਤੇ 150 ਲਿਟਰ ਪਾਣੀ ਵਿੱਚ ਘੋਲ ਕੇ ਕਰੋ।

3. ਕਪਾਹ/ਨਰਮਾ: 
ਨਦੀਨਾਂ ਨਾਲ ਨਰਮੇ/ਕਪਾਹ ਦੀ ਫ਼ਸਲ ਦੇ ਝਾੜ ਵਿੱਚ 40-50 ਫੀਸਦੀ ਕਮੀ ਆ ਜਾਂਦੀ ਹੈ। ਕਈ ਨਦੀਨ ਕੀੜੇ-ਮਕੌੜਿਆਂ ਦੇ ਬਦਲਵੇਂ ਮੇਜ਼ਬਾਨ ਦੇ ਤੌਰ ’ਤੇ ਰੋਲ ਅਦਾ ਕਰਦੇ ਹਨ ਜਿਵੇਂ ਇਟਸਿਟ ਤੰਬਾਕੂ ਸੁੰਡੀ ਦੇ ਬਦਲਵੇਂ ਮੇਜ਼ਬਾਨ ਪੌਦੇ ਦਾ ਕੰਮ ਕਰਦੀ ਹੈ। ਕਪਾਹ ਦੀ ਰੁੱਤ ਆਉਣ ਤੋਂ ਪਹਿਲਾ ਖੇਤਾਂ ਦੀਆਂ ਵੱਟਾਂ, ਪਾਣੀ ਦੇ ਖਾਲਿਆਂ ਅਤੇ ਬੇਕਾਰ ਪਈ ਭੂਮੀ ’ਚੋਂ ਕੰਘੀ ਬੂਟੀ, ਪੀਲੀ ਬੂਟੀ ਨੂੰ ਨਾਸ਼ ਕਰ ਦਿਓ, ਕਿਉਂਕਿ ਇਨ੍ਹਾਂ ਬੂਟਿਆਂ ਉ`ਪਰ ਟੀਂਡੇ ਦੀ ਚਿਤਕਬਰੀ ਸੁੰਡੀ ਪਲਦੀ ਹੈ। ਮੀਲੀ ਬੱਗ ਅਤੇ ਚਿੱਟੀ ਮੱਖੀ ਕੀੜੇ ਦੇ ਫੈਲਾਅ ਨੂੰ ਰੋਕਣ ਲਈ ਖਾਲੀ ਥਾਵਾਂ, ਸੜਕਾਂ ਦੇ ਕਿਨਾਰਿਆਂ ਅਤੇ ਖਾਲਿਆਂ ਦੀਆਂ ਵੱਟਾਂ ਤੇ ਉੱਗੇ ਨਦੀਨ ਜਿਵੇਂ ਕੰਘੀ ਬੂਟੀ, ਪੀਲੀ ਬੂਟੀ, ਕਾਂਗਰਸ ਘਾਹ, ਪੁਠਕੰਡਾ, ਗੁੱਤ ਪੁੱਟਣਾ, ਭੱਖੜਾ, ਦਤੂਰਾ, ਭੰਗ, ਇਟਸਿਟ ਅਤੇ ਤਾਂਦਲਾ ਨੂੰ ਨਾਸ਼ ਕਰਨਾ ਬਹੁਤ ਜ਼ਰੂਰੀ ਹੈ। ਨਦੀਨਾਂ ਦੀ ਰੋਕਥਾਮ ਲਈ ਦੋ ਤੋਂ ਤਿੰਨ ਗੋਡੀਆਂ ਕਾਫ਼ੀ ਹਨ। ਨਦੀਨਾਂ ਦੇ ਨਾਸ਼ ਲਈ ਪਹਿਲੀ ਗੋਡੀ ਪਹੀਏ ਵਾਲੀ ਤ੍ਰਿਫਾਲੀ ਨਾਲ ਪਹਿਲੇ ਪਾਣੀ ਤੋਂ ਪਹਿਲਾਂ ਕਰੋ। ਛੋਟੀ ਫ਼ਸਲ ਵਿੱਚ ਟੀਂਡੇ ਪੈਣ ਤੋਂ ਪਹਿਲਾ ਟਰੈਕਟਰ ਨਾਲ ਚੱਲਣ ਵਾਲੇ ਟਿੱਲਰ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਨਦੀਨਨਾਸ਼ਕਾਂ ਨਾਲ ਨਦੀਨਾਂ ਦੀ ਰੋਕਥਾਮ ਸਸਤੀ ਅਤੇ ਸੌਖੀ ਹੁੰਦੀ ਹੈ। ਬਿਜਾਈ ਦੇ 24 ਘੰਟੇ ਅੰਦਰ 1.0 ਲਿਟਰ ਪ੍ਰਤੀ ਏਕੜ ਪੈਂਡੀਮੈਥਾਲਿਨ 30 ਈ ਸੀ (ਸਟੌਂਪ) ਨੂੰ 200 ਲਿਟਰ ਪਾਣੀ ਦੀ ਵਰਤੋ ਕਰਕੇ ਛਿੜਕੋ। ਛਿੜਕਾਅ ਤੋਂ 5-6 ਹਫ਼ਤੇ ਬਾਅਦ ਨਦੀਨ ਜੰਮਣੇ ਸ਼ੁਰੂ ਹੁੰਦੇ ਹਨ, ਜਿਨ੍ਹਾਂ ਨੂੰ ਪਹੀਏ ਵਾਲੀ ਤ੍ਰਿਫਾਲੀ ਨਾਲ ਗੋਡੀ ਕਰਕੇ ਖਤਮ ਕੀਤਾ ਜਾ ਸਕਦਾ ਹੈ। ਜਿਨ੍ਹਾਂ ਖੇਤਾਂ ਵਿਚ ਨਦੀਨ ਪਹਿਲਾ ਪਾਣੀ ਲਾਉਣ ਪਿਛੋਂ ਜਾਂ ਮੀਂਹ ਪੈਣ ’ਤੇ ਉੱਗਦੇ ਹਨ, ਉਥੇ 1.0 ਲਿਟਰ ਪ੍ਰਤੀ ਏਕੜ ਸਟੌਂਪ ਦਾ ਛਿੜਕਾਅ ਬਿਜਾਈ ਤੋਂ 30-35 ਦਿਨਾਂ ਪਿਛੋਂ ਪਾਣੀ ਲਾਉਣ ਤੋਂ ਬਾਅਦ ਚੰਗੇ ਵੱਤਰ ਵਿਚ ਕਰੋ। ਜੇਕਰ ਕੁਝ ਨਦੀਨ ਪਹਿਲਾਂ ਦੇ ਉ`ਗੇ ਹੋਣ ਤਾਂ ਉਨ੍ਹਾਂ ਨੂੰ ਸਟੌਂਪ ਦੇ ਛਿੜਕਾਅ ਤੋਂ ਪਹਿਲਾਂ ਗੋਡੀ ਕਰਕੇ ਕੱਢ ਦਿਓ, ਕਿਉਂਕਿ ਉੱਗੇ ਹੋਏ ਨਦੀਨਾਂ ਨੂੰ ਇਹ ਨਦੀਨਨਾਸ਼ਕ ਨਹੀਂ ਮਾਰਦੀ। 

ਗੋਡੀ ਦੇ ਬਦਲ ਵਿੱਚ ਫ਼ਸਲ ਵਿੱਚ ਪਹਿਲੇ ਪਾਣੀ ਤੋਂ ਬਾਅਦ ਖੇਤ ਵੱਤਰ ਆਉਣ ਤੇ 500 ਮਿਲੀਲਿਟਰ ਪ੍ਰਤੀ ਏਕੜ ਪਾਇਰੀਥਾਇਉਬੈਕ ਸੋਡੀਅਮ + ਕੁਇਜਾਲੋਫਾਪ ਇਥਾਇਲ 10 ਪ੍ਰਤੀਸ਼ਤ (ਹਿਟਵੀਡ ਮੈਕਸ) ਦਾ ਛਿੜਕਾਅ ਕਰਨ ਤੇ ਘਾਹ ਅਤੇ ਚੌੜੇ ਪੱਤੇ ਵਾਲੇ ਮੌਸਮੀ ਨਦੀਨਾਂ ਦੀ ਚੰਗੀ ਰੋਕਥਾਮ ਕੀਤੀ ਜਾ ਸਕਦੀ ਹੈ। ਇਹ ਨਦੀਨ ਨਾਸ਼ਕ ਲਪੇਟਾ ਵੇਲ ਦੀ ਵੀ 2 ਤੋਂ 5 ਪੱਤਿਆ ਦੀ ਅਵਸਥਾ ’ਤੇ ਚੰਗਾ ਰੋਕਥਾਮ ਕਰਦੀ ਹੈ। ਇਸ ਦੇ ਬਦਲ ਵਿਚ ਬਾਅਦ ਵਿੱਚ ਬਿਜਾਈ ਤੋਂ 6-8 ਹਫ਼ਤੇ ਬਾਅਦ ਜਦੋਂ ਫ਼ਸਲ ਦਾ ਕੱਦ ਤਕਰੀਬਨ 40-45 ਸੈਂਟੀਮੀਟਰ ਹੋਵੇ, ਉੱਗੇ ਹੋਏ ਨਦੀਨਾਂ ਦੀ ਰੋਕਥਾਮ ਕਰਨ ਲਈ 500 ਮਿਲੀਲਿਟਰ ਪ੍ਰਤੀ ਏਕੜ ਪੈਰਾਕੁਐਟ 24 ਐਸ ਐਲ (ਗਰੈਮਕਸੋਨ) ਦਾ 100 ਲਿਟਰ ਪਾਣੀ ਵਿਚ ਘੋਲ ਕੇ ਫ਼ਸਲ ਦੀਆਂ ਕਤਾਰਾਂ ਵਿਚਕਾਰ ਨਦੀਨਾਂ ਉਪਰ ਸਿੱਧਾ ਛਿੜਕਾਅ ਕਰੋ। ਇਸ ਤਰ੍ਹਾਂ ਛਿੜਕਾਅ ਕਰਨ ਸਮੇਂ ਨੋਜ਼ਲ ਅਤੇ ਨਾਲੀ ਨੂੰ ਧਰਤੀ ਤੋਂ 15-20 ਸੈਂਟੀਮੀਟਰ ਦੀ ਉਚਾਈ ’ਤੇ ਰੱਖੋ ਜਾਂ ਸੁਰੱਖਿਅਤ ਹੁੱਡ ਦੀ ਵਰਤੋਂ ਕਰੋ। ਪੈਰਾਕੁਐਟ ਨੂੰ ਫ਼ਸਲ ਉੱਪਰ ਪੈਣ ਤੋਂ ਬਚਾਉਣਾ ਚਾਹੀਦਾ ਹੈ, ਕਿਉਂਕਿ ਇਹ ਅਚੋਣਸ਼ੀਲ ਹੋਣ ਕਰਕੇ ਸਾਰੇ ਹਰੇ ਪੌਦਿਆਂ ਨੂੰ ਮਾਰ ਸਕਦੀ ਹੈ ਪਰ ਭੂਰੇ ਤਣੇ ਉਪਰ ਇਹ ਨੁਕਸਾਨ ਨਹੀਂ ਕਰਦੀ। 

ਨਦੀਨਨਾਸ਼ਕਾਂ ਦੀ ਵਰਤੋਂ ਕਰਨ ਸਮੇਂ ਹੇਠ ਲਿਖੀਆਂ ਸਾਵਧਾਨੀਆਂ ਵਰਤੋ: 
1. ਨਦੀਨਾਂ ਤੋਂ ਨਿਜ਼ਾਤ ਪਾਉਣ ਲਈ ਨਦੀਨ ਦੀ ਕਿਸਮ ਦਾ ਖਾਸ ਧਿਆਨ ਰੱਖਣਾ ਜ਼ਰੂਰੀ ਹੈ, ਕਿਉਂਕਿ ਹਰੇਕ ਨਦੀਨਨਾਸ਼ਕ ਨਾਲ ਹਰ ਇੱਕ ਨਦੀਨ ਦਾ ਖਾਤਮਾ ਨਹੀ ਹੁੰਦਾ। 
2. ਬਿਜਾਈ ਸਮੇਂ ਵਰਤੋ ਹੋਣ ਵਾਲੇ ਨਦੀਨਨਾਸ਼ਕਾਂ ਦੇ ਚੰਗੇ ਅਸਰ ਲਈ ਖੇਤ ਚੰਗੀ ਤਰ੍ਹਾਂ ਤਿਆਰ ਕਰੋ ਅਤੇ ਖੇਤ ਰਹਿੰਦ-ਖੂੰਹਦ ਅਤੇ ਢੀਮਾਂ ਤੋਂ ਰਹਿਤ ਹੋਵੇ। ਨਦੀਨ ਨਾਸ਼ਕ ਦੇ ਛਿੜਕਾਅ ਸਮੇਂ ਖੇਤ ਵਿਚ ਵੱਤਰ ਕਾਫ਼ੀ ਹੋਣੀ ਚਾਹੀਦੀ ਹੈ ਅਤੇ ਛਿੜਕਾਅ ਸਵੇਰ ਸਮੇਂ ਜਾਂ ਸ਼ਾਮ ਨੂੰ ਹੀ ਕਰੋ। ਨਦੀਨਨਾਸ਼ਕ ਦਾ ਛਿੜਕਾਅ ਫਲੈਟ ਫੈਨ ਨੋਜ਼ਲ ਵਾਲੇ ਟਰੈਕਟਰ ਵਾਲੇ ਪੰਪ ਨਾਲ ਵੀ ਹੋ ਸਕਦਾ ਹੈ।
3. ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਛਿੜਕਾਅ ਸਿੱਧੀ ਫਾਂਟ ਵਿੱਚ ਫਲੈਟ ਫੈਨ ਜਾਂ ਫਲੱਡ ਜੈਟ ਨੋਜ਼ਲ ਲੱਗੇ ਪੰਪ ਨਾਲ ਕੀਤਾ ਜਾਵੇ। 
4. ਕਿਸੇ ਇੱਕ ਨਦੀਨ-ਨਾਸ਼ਕ ਗਰੂੱਪ ਦੀ ਲਗਾਤਾਰ ਵਰਤੋਂ ਕਰਨ ਨਾਲ ਨਦੀਨਾਂ ਵਿੱਚ ਨਦੀਨਨਾਸ਼ਕ ਦੇ ਪ੍ਰਤੀ ਸਹਿਨਸ਼ੀਲਤਾ ਆ ਜਾਂਦੀ ਹੈ ਅਤੇ ਨਦੀਨਨਾਸ਼ਕ ਦਾ ਅਸਰ ਘੱਟ ਜਾਂਦਾ ਹੈ। ਇਸ ਲਈ ਹਰ ਸਾਲ ਨਦੀਨਨਾਸ਼ਕ ਗਰੁੱਪ ਬਦਲਕੇ ਵਰਤੋ ਤਾਂ ਕਿ ਇਨ੍ਹਾਂ ਤੋਂ ਲੰਮੇ ਸਮੇਂ ਤੱਕ ਪੂਰਾ ਫਾਇਦਾ ਲਿਆ ਜਾ ਸਕੇ। 
5. ਨਦੀਨਨਾਸ਼ਕਾਂ ਦੇ ਛਿੜਕਾਅ ਕਰਨ ਸਮੇਂ ਹਵਾ ਨਾ ਚੱਲਦੀ ਹੋਵੇ ਅਤੇ ਹਵਾ ਦੇ ਰੁੱਖ ਉਲਟ ਕਦੇ ਵੀ ਛਿੜਕਾਅ ਨਾ ਕਰੋ। 
ਸੋ, ਉੱਪਰ ਲਿਖੇ ਇਨ੍ਹਾਂ ਢੰਗਾਂ ਨਾਲ ਸਾਉਣੀ ਦੀਆਂ ਮੁੱਖ ਫ਼ਸਲਾਂ ਜਿਵੇਂ ਝੋਨਾ, ਮੱਕੀ, ਕਪਾਹ/ਨਰਮਾ ਆਦਿ ਵਿੱਚੋਂ ਨਦੀਨਾਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ। ਕਿਸੇ ਇੱਕ ਢੰਗ ਨਾਲ ਨਦੀਨਾਂ ਦੀ 100 ਫੀਸਦੀ ਰੋਕਥਾਮ ਨਹੀਂ ਕੀਤੀ ਜਾ ਸਕਦੀ ਅਤੇ ਨਦੀਨ ਦੀ ਕੋਈ ਨਾ ਕੋਈ ਕਿਸਮ ਬੱਚ ਜਾਂਦੀ ਹੈ ਅਤੇ ਫਸਲ ਦੇ ਝਾੜ ’ਤੇ ਅਸਰ ਪਾਉਂਦੀ ਹੈ। ਫ਼ਸਲ ਦੇ ਪਿਛਲੇ ਪੜਾਅ ਵਿਚ ਉੱਗਣ ਵਾਲੇ ਨਦੀਨ ਝਾੜ ਤੇ ਬੁਰਾ ਪ੍ਰਭਾਵ ਨਹੀਂ ਪਾਉਂਦੇ ਪਰ ਉਨ੍ਹਾਂ ਨੂੰ ਵੀ ਪੁੱਟ ਦੇਣਾ ਚਾਹੀਦਾ ਹੈ। ਭਾਂਵੇ ਇਹ ਨਦੀਨ ਫ਼ਸਲ ਦੇ ਝਾੜ ’ਤੇ ਬੁਰਾ ਅਸਰ ਨਾ ਵੀ ਪਾਉਣ, ਤਾਂ ਵੀ ਇਨ੍ਹਾਂ ਤੋਂ ਹਜ਼ਾਰਾਂ ਹੀ ਬੀਜ ਪੈਦਾ ਹੁੰਦੇ ਹਨ, ਜਿਹੜੇ ਕਿ ਮਿੱਟੀ ਵਿੱਚ ਨਦੀਨਾਂ ਦੇ ਬੀਜਾਂ ਦੀ ਜਮਾਂਪੂੰਜੀ ਵਿਚ ਵਾਧਾ ਕਰਦੇ ਹਨ ਅਤੇ ਆਉਣ ਵਾਲੇ ਸਾਲਾਂ ਵਿੱਚ ਫ਼ਸਲਾਂ ਵਿੱਚ ਨਦੀਨਾਂ ਦੀ ਸਮੱਸਿਆ ਨੂੰ ਵਧਾ ਦਿੰਦੇ ਹਨ। ਇਸ ਲਈ ਇਹੋ ਜਿਹੇ ਨਦੀਨਾਂ ਦੇ ਬੂਟਿਆਂ ਨੂੰ ਬੀਜ ਬਣਨ ਤੋਂ ਪਹਿਲਾਂ ਪੁੱਟ ਦੇਣਾ ਚਾਹੀਦਾ ਹੈ। 
ਸਿਮਰਜੀਤ ਕੌਰ: 98140-81108

  • Kharif crops
  • weeds
  • prevention
  • ਸਾਉਣੀ ਦੀਆਂ ਫ਼ਸਲਾਂ
  • ਨਦੀਨਾਂ
  • ਰੋਕਥਾਮ

ਫਸਲੀ ਵਿਭਿੰਨਤਾ ਤਹਿਤ ਸੂਬੇ ਵਿੱਚ 5 ਲੱਖ ਹੈਕਟੇਅਰ ਰਕਬਾ ਨਰਮੇ ਹੇਠ ਲਿਆਂਦਾ: ਡਾ. ਐਰੀ

NEXT STORY

Stories You May Like

  • woman  stomach  6 needles glass bangles
    ਔਰਤ ਦੇ ਪੇਟ ਵਿੱਚੋਂ ਛੇ ਸੂਈਆਂ ਤੇ ਕੱਚ ਦੀਆਂ ਚੂੜੀਆਂ ਕੱਢੀਆਂ ਗਈਆਂ, ਹੈਰਾਨ ਕਰੇਗੀ ਪ੍ਰਯਾਗਰਾਜ ਦੀ ਘਟਨਾ
  • raghav chadha  voter list  mohali
    ਪੰਜਾਬ ਦੀ ਡਰਾਫਟ ਵੋਟਰ ਸੂਚੀ ਵਿੱਚੋਂ ਹਟਾਇਆ ਗਿਆ ਰਾਘਵ ਚੱਢਾ ਦਾ ਨਾਮ
  • food safety department raids tea shops in nehru complex
    ਨਹਿਰੂ ਕੰਪਲੈਕਸ ’ਚ ਚਾਹ ਦੀਆਂ ਦੁਕਾਨਾਂ ’ਤੇ ਫੂਡ ਸੇਫ਼ਟੀ ਵਿਭਾਗ ਦੀ ਦਸਤਕ,  3 ਸੈਂਪਲ ਭਰੇ,  2 ਦੁਕਾਨਾਂ ’ਤੇ ਕਾਰਵਾਈ
  • electric wires catch fire in crowded market in phagwara
    ਫਗਵਾੜਾ ਦੇ ਭਰੇ ਬਾਜ਼ਾਰ 'ਚ ਬਿਜਲੀ ਦੀਆਂ ਤਾਰਾਂ ਨੂੰ ਲੱਗੀ ਅੱਗ
  • maggi  kurkure and thumsup dates tampered
    Maggi, Kurkure ਤੇ Thumsup ਦੀਆਂ ਤਾਰੀਖਾਂ ਨਾਲ ਛੇੜਛਾੜ, ਫਰਜ਼ੀ ਨਿਊਟ੍ਰਿਸ਼ਨ ਲੇਬਲ
  • gold and silver prices jumped today  know the prices
    6 ਦਿਨਾਂ ਦੀ ਗਿਰਾਵਟ ਤੋਂ ਬਾਅਦ ਅੱਜ ਸੋਨੇ-ਚਾਂਦੀ ਦੀਆਂ ਕੀਮਤਾਂ ਨੇ ਮਾਰੀ ਛਾਲ, ਜਾਣੋ ਭਾਅ
  • gold silver prices fall sharply  gold falls 3
    Gold-Silver ਦੀਆਂ ਕੀਮਤਾਂ 'ਚ ਭਾਰੀ ਗਿਰਾਵਟ, 3% ਟੁੱਟਿਆ ਸੋਨਾ
  • gold and silver prices fell  for the fifth consecutive day
    ਮੂਧੇ ਮੂੰਹ ਡਿੱਗੇ ਸੋਨੇ-ਚਾਂਦੀ ਦੇ ਭਾਅ, ਲਾਗਾਤਾਰ ਪੰਜਵੇਂ ਦਿਨ ਟੁੱਟੀਆਂ Gold ਦੀਆਂ ਕੀਮਤਾਂ
  • nhrc takes notice of alleged custodial beating in punjab
    ਪੰਜਾਬ 'ਚ ਕਥਿਤ ਹਿਰਾਸਤ 'ਚ ਕੁੱਟਮਾਰ ਦਾ NHRC ਨੇ ਲਿਆ ਨੋਟਿਸ, ਦੋ ਹਫ਼ਤਿਆਂ ਦੇ...
  • new scam chemical purse scam in punjab
    ਪੰਜਾਬ 'ਚ ਨਵਾਂ ਸਕੈਮ, ਨਵਾਂ ਖ਼ਤਰਨਾਕ ਤਰੀਕਾ! ਪੁਲਸ ਦੀ ਚਿਤਾਵਨੀ, ਰਹੋ ਸਾਵਧਾਨ
  • four cadets from punjab become lieutenants in indian army
    ਪੰਜਾਬ ਦੇ 4 ਕੈਡੇਟ ਭਾਰਤੀ ਫ਼ੌਜ 'ਚ ਬਣੇ ਲੈਫਟੀਨੈਂਟ, ਮਹਿਲਾ ਕੈਡਿਟਾਂ ਨੇ ਰਚਿਆ...
  • swine flu wreaks havoc in punjab first suspicious death reported in jalandhar
    ਪੰਜਾਬ 'ਚ ਫ਼ੈਲਣ ਲੱਗੀ ਇਹ ਭਿਆਨਕ ਬੀਮਾਰੀ! ਜਲੰਧਰ 'ਚ ਹੋਈ ਪਹਿਲੀ ਸ਼ੱਕੀ ਮੌਤ
  • house searched fake cia staff employee  arrested
    CIA ਸਟਾਫ਼ ਦਾ ਮੁਲਾਜ਼ਮ ਦੱਸ ਕੇ ਘਰ ਦੀ ਲਈ ਤਲਾਸ਼ੀ, ਹੁਣ ਹੋਇਆ ਗ੍ਰਿਫ਼ਤਾਰ
  • important news for jalandhar residents cp satinder singh issues alert
    ਜਲੰਧਰ ਵਾਸੀਆਂ ਲਈ ਅਹਿਮ ਖ਼ਬਰ! ਪੁਲਸ ਕਮਿਸ਼ਨਰ ਸਤਿੰਦਰ ਸਿੰਘ ਵੱਲੋਂ Alert ਜਾਰੀ
  • a young man who came to buy medicine from a medical store
    ਮੈਡੀਕਲ ਸਟੋਰ ਤੋਂ ਦਵਾਈ ਲੈਣ ਆਏ ਨੌਜਵਾਨ ਨੇ ਕੀਤੀ ਧੋਖਾਧੜੀ, ਜਾਅਲੀ QR ਕੋਡ ਦਿਖਾ...
  • sachin pilot will be in charge of the punjab
    ਪੰਜਾਬ ਕਾਂਗਰਸ 'ਚ ਵੱਡਾ ਫੇਰਬਦਲ, ਹੁਣ ਸਚਿਨ ਹੋਣਗੇ ਸੂਬੇ ਦੇ ਇੰਚਾਰਜ
Trending
Ek Nazar
us envoys arrived in ukraine

ਯੂਕਰੇਨ ਪਹੁੰਚੇ ਅਮਰੀਕੀ ਰਾਜਦੂਤ ਵਿਟਕੌਫ ਅਤੇ ਕੁਸ਼ਨਰ

famous social media influencer

ਥਾਈਲੈਂਡ 'ਚ ਕਾਸਮੈਟਿਕ ਸਰਜਰੀ ਕਰਾਉਣੀ ਪਈ ਭਾਰੀ, ਮਸ਼ਹੂਰ ਸੋਸ਼ਲ ਮੀਡੀਆ ਇੰਫਲੂਐਂਸਰ...

flood survivor in nepal

ਮੇਰੀਆਂ ਭੈਣਾਂ ਇੱਕ ਪਲ 'ਚ ਮੇਰੇ ਤੋਂ ਵਿਛੜ ਗਈਆਂ: ਨੇਪਾਲ ਦੇ ਹੜ੍ਹਾਂ ਤੋਂ ਬਚੇ...

witkoff and kushner set to arrive in kyiv

ਸ਼ਾਂਤੀ ਵਾਰਤਾ ਲਈ ਵਿਟਕੌਫ, ਕੁਸ਼ਨਰ ਜਲਦ ਪਹੁੰਚ ਰਹੇ ਕੀਵ

nepal tragedy

ਨੇਪਾਲ ਤ੍ਰਾਸਦੀ: ਲਾਪਤਾ ਲੋਕਾਂ ਦੀ ਭਾਲ ਜਾਰੀ, ਬਰਾਮਦ ਲਾਸ਼ਾਂ ਦੀ ਪਛਾਣ ਬਣੀ...

school closed  delhi  11 september

ਹੋ ਗਿਆ ਛੁੱਟੀ ਦਾ ਐਲਾਨ ! 11 ਸਤੰਬਰ ਨੂੰ BRICS ਸੰਮੇਲਨ ਕਾਰਨ ਬੰਦ ਰਹਿਣਗੇ...

tv presenter sarah khalifa

ਮਿਸਰ ਦੀ ਟੀਵੀ ਐਂਕਰ ਸਾਰਾਹ ਖਲੀਫਾ ਸਮੇਤ 12 ਹੋਰ ਲੋਕਾਂ ਨੂੰ ਮੌਤ ਦੀ ਸਜ਼ਾ

protocol issued

ਨੇਪਾਲ ਹੜ੍ਹ : ਰਿਪੋਰਟਿੰਗ ਕਰਨ ਵਾਲੇ ਪੱਤਰਕਾਰਾਂ ਲਈ ਪ੍ਰੋਟੋਕੋਲ ਜਾਰੀ

state of punjab

'ਪੰਜਾਬ ਨੂੰ ਦੂਜੇ ਦੇਸ਼ਾਂ ਦੇ ਮੁਕਾਬਲੇ ਗੁਆਂਢੀ ਰਾਜਾਂ ਤੋਂ ਜ਼ਿਆਦਾ ਖ਼ਤਰਾ'

afghan refugees

ਤਾਲਿਬਾਨੀ ਕਹਿਰ ਦੇ 5 ਸਾਲ: ਪਾਕਿਸਤਾਨ 'ਚ ਲੁਕ ਕੇ ਜੀਣ ਲਈ ਮਜਬੂਰ ਹਜ਼ਾਰਾਂ...

flood survivors in nepal

ਆਪਣੇ ਅਜ਼ੀਜ਼ਾਂ ਦੀ ਭਾਲ ਵਿਚਕਾਰ ਨੇਪਾਲੀ ਹੜ੍ਹ ਤੋਂ ਬਚੇ ਲੋਕ ਰਾਹਤ ਅਤੇ ਬਚਾਅ...

ukraine peace talks

ਬਣ ਜਾਵੇਗੀ ਗੱਲ!  ਯੂਕਰੇਨ ਸ਼ਾਂਤੀ ਵਾਰਤਾ 'ਚ ਅਗਲੇ ਕਦਮਾਂ 'ਤੇ ਚਰਚਾ

school  student  principal  father  police

'ਲੇਟ ਕਿਉਂ ਆਈ ਐਂ..?' ਵਿਦਿਆਰਥਣ ਨੂੰ ਮਿਲੀ ਸਜ਼ਾ ਤਾਂ ਪਿਓ ਨੇ ਸਕੂਲ ਦੇ...

hanuman ansh    made in 2 crores  took the box office by storm

2 ਕਰੋੜ 'ਚ ਬਣੀ 'ਹਨੂੰਮਾਨ ਅੰਸ਼' ਨੇ ਬਾਕਸ ਆਫ਼ਿਸ 'ਤੇ ਲਿਆਂਦੀ ਹਨੇਰੀ ! ਕਰ...

jalandhar cp satinder singh appeal to public be careful of digital arrest

ਜਲੰਧਰ ਦੇ CP ਸਤਿੰਦਰ ਸਿੰਘ ਦੀ ਜਨਤਾ ਨੂੰ ਖ਼ਾਸ ਅਪੀਲ, 'ਡਿਜੀਟਲ ਅਰੈਸਟ' ਦੇ ਨਾਂ...

punjabi actress to enter bigg boss house

ਪਤੀ ਤੋਂ ਵੱਖ ਹੋਣ ਦੇ ਕੁਝ ਦਿਨਾਂ ਬਾਅਦ ਹੀ Bigg Boss ਦੇ ਘਰ 'ਚ ਐਂਟਰੀ ਮਾਰਨ ਜਾ...

heavy rain next 6 days imd

6, 7, 8, 9, 10, 11 ਸਤੰਬਰ ਨੂੰ ਪਵੇਗਾ ਭਾਰੀ ਮੀਂਹ! ਮੌਸਮ ਵਿਭਾਗ ਨੇ ਇਨ੍ਹਾਂ...

famous musician his pregnant wife and daughter

ਮਸ਼ਹੂਰ ਸੰਗੀਤਕਾਰ, ਗਰਭਵਤੀ ਪਤਨੀ ਤੇ ਧੀ ਦਾ ਗੋਲੀਆਂ ਮਾਰ ਕੇ ਕਤਲ, ਮੈਕਸੀਕੋ 'ਚ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਖੇਤੀਬਾੜੀ ਦੀਆਂ ਖਬਰਾਂ
    • wheat prices increase in global markets  hopes for increased exports for india
      ਗਲੋਬਲ ਬਾਜ਼ਾਰਾਂ 'ਚ ਕਣਕ ਦੀਆਂ ਕੀਮਤਾਂ ਚ ਵਾਧਾ, ਭਾਰਤ ਲਈ ਵਧੀ ਨਿਰਯਾਤ ਦੀ ਉਮੀਦ
    • farmers protest barricades borders
      ਕਿਸਾਨਾਂ ਦਾ ਪ੍ਰਦਰਸ਼ਨ ਜਾਰੀ: ਸੋਨੀਪਤ 'ਚ ਹਾਈ ਅਲਰਟ, ਵੱਖ-ਵੱਖ ਸਰਹੱਦਾਂ 'ਤੇ ਕੀਤੀ...
    • shambhu border haryana police
      ਖਨੌਰੀ ਤੇ ਸ਼ੰਭੂ ਬਾਰਡਰ ਕਰ 'ਤਾ ਸੀਲ! ਕਿਸਾਨ ਮਹਾਪੰਚਾਇਤ ਤੋਂ ਪਹਿਲਾਂ ਹਰਿਆਣਾ...
    • gurnam chaduni farmer protest
      ਗੁਰਨਾਮ ਚਾਦੂਨੀ ਨੂੰ ਹਿਰਾਸਤ 'ਚ ਲੈਣ 'ਤੇ ਭੜਕੇ ਕਿਸਾਨ, ਅੰਬਾਲਾ ਦਾ ਸ਼ੰਭੂ ਟੋਲ...
    • sitaphal  seed oil  nano pesticides  grain pests
      ਅਨਾਜ ਨੂੰ ਕੀੜਿਆਂ ਤੋਂ ਬਚਾਏਗਾ ਸੀਤਾਫਲ ! ਵਿਗਿਆਨੀਆਂ ਨੇ ਬਣਾਇਆ ਬਾਇਓ ਨੈਨੋ...
    • investigation launched for embezzlement of 242 quintals of government rice
      ਸਰਕਾਰ ਨੂੰ ਛੇ ਗੁਣਾ ਵਧ ਕੀਮਤ 'ਤੇ ਵੇਚ'ਤਾ ਸਰਕਾਰੀ ਚੌਲ, 242 ਕੁਇੰਟਲ ਦੀ...
    • free wheat mustard oil money
      ਕਣਕ ਦੇ ਨਾਲ ਹੁਣ ਨਹੀਂ ਮਿਲੇਗਾ ਮੁਫ਼ਤ ਸਰ੍ਹੋਂ ਦਾ ਤੇਲ! ਹਰਿਆਣਾ ਦੇ BPL...
    • from today government increases onion procurement price
      ਪਿਆਜ਼ ਕਿਸਾਨਾਂ ਲਈ ਖ਼ੁਸ਼ਖ਼ਬਰੀ, ਸਰਕਾਰ ਨੇ ਪੰਜਵੀਂ ਵਾਰ ਵਧਾਈ ਖ਼ਰੀਦ ਕੀਮਤ, ਕੀਤਾ...
    • el nino  sowing of sugarcanet  rapeseed  soybean  oilseeds also affected
      ਅਲਨੀਨੋ ਦਾ ਅਸਰ ਵਧਿਆ, ਸਾਉਣੀ ਦੀਆਂ ਫਸਲਾਂ ਦੀ ਬਿਜਾਈ 23 ਫੀਸਦੀ ਘਟੀ, ਝੋਨਾ,...
    • stock of seeds for kharif crops  challenge is to deliver them to farmers on time
      ਸਾਉਣੀ ਦੀਆਂ ਫਸਲਾਂ ਲਈ ਬੀਜਾਂ ਦਾ ਭਰਪੂਰ ਭੰਡਾਰ, ਚੁਣੌਤੀ ਹੁਣ ਸਮੇਂ ਸਿਰ ਕਿਸਾਨਾਂ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +