ਸਾਡੇ ਸੂਬੇ ਵਿੱਚ ਧਰਤੀ ਹੇਠਲੇ ਪਾਣੀ ਦਾ ਪੱਧਰ ਇਸ ਹੱਦ ਤੱਕ ਥੱਲੇ ਚੱਲਾ ਗਿਆ ਹੈ ਕਿ ਹੁਣ ਹੋਰ ਪਾਣੀ ਦੀ ਨਿਕਾਸੀ ਸਾਨੂੰ ਖਤਰਨਾਕ ਰੇਗਿਸਤਾਨ ਜਿਹੇ ਭਵਿੱਖ ਵੱਲ ਲਿਜਾਣ ਲਈ ਅੱਗ ਵਿੱਚ ਤੇਲ ਦਾ ਕੰਮ ਕਰ ਰਹੀ ਹੈ। ਇਹ ਗੱਲ ਡਾ.ਸੁਰਿੰਦਰ ਸਿੰਘ ਮੁੱਖ ਖੇਤੀਬਾੜੀ ਅਫਸਰ ਜਲੰਧਰ ਵੱਲੋਂ ਜ਼ਿਲ੍ਹੇ ਵਿੱਚ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਭੂਮੀ ਅਤੇ ਜਲ ਸੰਭਾਲ ਵਿਭਾਗ ਜਲੰਧਰ ਨਾਲ ਮਿੱਲ ਕੇ ਕਿਸਾਨਾਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਆਖੀ। ਇਸ ਮੀਟਿੰਗ ਦਾ ਮੁੱਖ ਮਕਸਦ ਜ਼ਿਲ੍ਹੇ ਵਿੱਚ ਰੇਨ ਗੰਨ ਦੀ ਤਕਨੀਕ ਬਾਰੇ ਕਿਸਾਨਾਂ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਇਸ ਤਕਨੀਕ ’ਤੇ ਮਿਲ ਰਹੀ ਸਬਸਿਡੀ ਬਾਰੇ ਵੀ ਕਿਸਾਨਾਂ ਨੂੰ ਜਾਣਕਾਰੀ ਦੇਣੀ ਸੀ।
ਡਾ. ਸੁਰਿੰਦਰ ਸਿੰਘ ਨੇ ਮੀਟਿੰਗ ਵਿੱਚ ਜਾਣਕਾਰੀ ਦਿੰਦਿਆਂ ਕਿਹਾ ਕਿ ਸਾਡੇ ਸੂਬੇ ਦੇ ਤਕਰੀਬਨ 80% ਬਲਾਕ ਪਾਣੀ ਦੇ ਪੱਧਰ ਕਰਕੇ ਔਵਰ ਐਕਸਪਲਾਇਟਿਡ ਕੈਟੇਗਰੀ ਅਧੀਨ ਆਉਂਦੇ ਹਨ, ਭਾਵ ਧਰਤੀ ਹੇਠਲੇ ਪਾਣੀ ਦੀ ਸਮੱਸਿਆ ਦਿਨ-ਬ-ਦਿਨ ਗੰਭੀਰ ਹੁੰਦੀ ਜਾ ਰਹੀ ਹੈ। ਜਿਥੇ ਸੂਬੇ ਵਿੱਚ ਧਰਤੀ ਹੇਠਲਾ ਪਾਣੀ 1980 ਦੇ ਦਹਾਕੇ ਵਿੱਚ ਸਾਲਾਣਾ 18.4 ਸੈਂਟੀਮੀਟਰ ਪ੍ਰਤੀ ਸਾਲ ਥੱਲੇ ਜਾ ਰਿਹਾ ਸੀ। ਅੱਜ ਧਤਰੀ ਹੇਠਲਾ ਪਾਣੀ ਸਾਲਾਣਾ ਤਕਰੀਬਨ 50 ਸੈਂਟੀਮੀਟਰ ਦੀ ਰਫਤਾਰ ਨਾਲ ਥੱਲੇ ਜਾ ਰਿਹਾ ਹੈ। ਖੇਤੀਬਾੜੀ ਅਤੇ ਭੁਮੀ ਅਤੇ ਜਲ ਸੰਭਾਲ ਵਿਭਾਗ ਪੰਜਾਬ ਹਮੇਸ਼ਾ ਕਿਸਾਨਾਂ ਨੂੰ ਅਜਿਹੀਆਂ ਤਕਨੀਕਾਂ ਅਪਣਾਉਣ ਦੀ ਸਲਾਹ ਦਿੰਦੇ ਹਨ, ਜਿਨ੍ਹਾਂ ਰਾਹੀਂ ਪਾਣੀ ਦੀ ਬੱਚਤ ਕੀਤੀ ਜਾ ਸਕੇ। ਸੂਬੇ ਵਿੱਚ ਸਬ ਸੁਆਇਲ ਵਾਟਰ ਪ੍ਰੀਜਰਵੇਸ਼ਨ ਐਕਟ ਕਰਕੇ ਧਰਤੀ ਹੇਠਲੇ ਪਾਣੀ ਦਾ ਥੱਲੇ ਜਾਣ ਦੀ ਰਫਤਾਰ ਭਾਵੇ ਘਟੀ ਹੈ ਪਰ ਇਸ ਵਿੱਚ ਹੋਰ ਸੁਧਾਰ ਦੀ ਲੋੜ ਹੈ।
ਕੋਰੋਨਾ ਤੋਂ ਬਚਣ ਲਈ FSSAI ਨੇ ਜਾਰੀ ਕੀਤੇ ਭੋਜਨ ਸੁਰੱਖਿਆ ਦਿਸ਼ਾ-ਨਿਰਦੇਸ਼, ਇੰਝ ਧੋਵੋ ਫਲ ਤੇ ਸਬਜ਼ੀਆਂ
ਡਾ. ਸਿੰਘ ਨੇ ਕਿਹਾ ਕਿ ਜ਼ਿਲ੍ਹਾ ਜਲੰਧਰ ਦੇ ਸਾਰੇ ਦੇ ਸਾਰੇ 10 ਬਲਾਕ ਔਵਰ ਐਕਸਪਲਾਇਟਿਡ ਕੈਟੇਗਰੀ ਅਧੀਨ ਆਉਂਦੇ ਹਨ। ਇੰਜ ਗੁਰਵਿੰਦਰ ਸਿੰਘ ਮੰਡਲ ਭੂਮੀ ਰੱਖਿਆ ਅਫਸਰ ਜਲੰਧਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਜ਼ਿਲ੍ਹਾ ਜਲੰਧਰ ਵਿੱਚ ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾ ਅਧੀਨ ਵਿਭਾਗ ਵੱਲੋਂ ਤੁਪਕਾ ਅਤੇ ਫੁਹਾਰਾ ਸਿੰਚਾਈ ਪ੍ਰਣਾਲੀ ਦੇ ਨਾਲ ਨਾਲ ਰੇਨ ਗੰਨ ਤਕਨੀਕ ’ਤੇ ਵੀ ਉਪਦਾਨ ਮੁੱਹਇਆ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਆਲੂ, ਝੋਨੇ ਦੀ ਸਿੱਧੀ ਬਿਜਾਈ ਅਧੀਨ ਰਕਬਾ, ਮੱਕੀ, ਕਣਕ, ਕਮਾਦ ਆਦਿ ਰੇਨ ਗੰਨ ਤਕਨੀਕ ਬੇਹੱਦ ਕਾਰਗਰ ਸਾਬਿਤ ਹੋ ਸਕਦੀ ਹੈ। ਸਾਡੀਆਂ ਮੋਟਰਾਂ ਦੇ ਮੌਜੂਦਾ ਪ੍ਰੈਸ਼ਰ ਨਾਲ ਹੀ ਅਸੀ ਬੜੀ ਕਾਮਯਾਬੀ ਨਾਲ ਇਸ ਰੇਨ ਗੰਨ ਤਕਨੀਕ ਰਾਹੀਂ ਸਿੰਚਾਈ ਕਰ ਸਕਦੇ ਹਾਂ।
ਦੂਸਰੇ ਵਿਸ਼ਵ ਯੁੱਧ ਤੋਂ ਬਾਅਦ ਵੀ ਜਾਰੀ ਰਿਹਾ ਜਰਮਨੀ 'ਚ ਸਮਲਿੰਗੀਆਂ ਦਾ ਸੋਸ਼ਣ
ਮੀਟਿੰਗ ਵਿੱਚ ਮੌਜੂਦ ਇੰਜ ਲੁਪਿੰਦਰ ਕੁਮਾਰ ਸਬ ਡਵੀਜਨਲ ਭੂਮੀ ਰੱਖਿਆ ਅਫਸਰ ਭੂਮੀ ਅਤੇ ਪਾਣੀ ਰੱਖਿਆ ਵਿਭਾਗ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਜ਼ਿਲ੍ਹਾ ਜਲੰਧਰ ਵਿੱਚ ਭੌਡੇ ਸਪਰਾਏ ਬਲਾਕ ਜਲੰਧਰ ਪੂਰਬੀ ਅਤੇ ਪਿੰਡ ਹਰੀਪੁਰ ਆਦਮਪੁਰ ਵਿੱਖੇ ਇਸ ਤਕਨੀਕ ਰਾਹੀਂ ਕਿਸਾਨ ਵੱਲੋਂ ਖੇਤਾਂ ਨੂੰ ਸਿੰਚਿਤ ਕੀਤਾ ਜਾਂਦਾ ਹੈ। ਇਸ ਤਕਨੀਕ ਰਾਹੀਂ ਜਿਥੇ ਫਸਲਾਂ ਦਾ ਝਾੜ ਵੱਧਦਾ ਹੈ ਅਤੇ ਪਾਣੀ ਦੀ ਬਚਤ ਹੁੰਦੀ ਹੈ ਉਥੇ ਵਧੇਰੇ ਗਰਮੀ ਅਤੇ ਸਰਦੀਆਂ ਵਿੱਚ ਫਸਲ ਕੋਹਰੇ ਆਦਿ ਦੇ ਪ੍ਰਭਾਵ ਤੋਂ ਵੀ ਬਚੀ ਰਹਿੰਦੀ ਹੈ। ਇੰਜ ਲੁਪਿੰਦਰ ਕੁਮਾਰ ਨੇ ਕਿਹਾ ਕਿ ਰੇਨ ਗੰਨ ਦੀ ਤਕਨੀਕ 7.5 ਹਾਰਸ ਪਾਵਰ ਦੀ ਮੋਟਰ ਤੋਂ ਵੱਧ ਵੱਧ ਵਾਲੀ ਕਿਸੇ ਵੀ ਮੋਟਰ ਨਾਲ ਆਸਾਨੀ ਨਾਲ ਚੱਲ ਸਕਦੀ ਹੈ ਅਤੇ ਇਸ ਨੂੰ ਇੱਕ ਥਾਂ ਤੋਂ ਦੂਜੀ ਥਾਂ ’ਤੇ ਸਹਿਜੇ ਸ਼ਿਫਟ ਕੀਤਾ ਜਾ ਸਕਦਾ ਹੈ।
ਖੇਡ ਰਤਨ ਪੰਜਾਬ ਦੇ : ਭਾਰਤੀ ਅਥਲੈਟਿਕਸ ਦੀ ਗੋਲਡਨ ਗਰਲ ‘ਮਨਜੀਤ ਕੌਰ’
ਉਨ੍ਹਾਂ ਦੱਸਿਆ ਕਿ 5 ਏਕੜ ਰਕਬੇ ’ਤੇ ਇਸ ਤਕਨੀਕ ਰਾਹੀਂ ਖੇਤਾਂ ਵਿੱਚ ਸਿੰਚਾਈ ਵਿਵਸਥਾ ਬਣਾਉਣ ਲਈ ਤਕਰੀਬਨ ਰੁਪਏ 57000/- ਦਾ ਖਰਚਾ ਆਉਂਦਾ ਹੈ, ਜਿਸ ਵਿੱਚੋ ਤਕਰੀਬਨ ਰੁਪਏ 85000/- ਸਰਕਾਰ ਵੱਲੋਂ ਉਪਦਾਨ ਮਿੱਲ ਸਕਦਾ ਹੈ ਅਤੇ ਕਿਸਾਨ ਵੱਲੌ ਸਿਰਫ 57000/- ਰੁਪਏ ਦਾ ਖਰਚਾ ਕਰਨਾ ਪੈਂਦਾ ਹੈ। ਸ਼੍ਰੀ ਲੁਪਿੰਦਰ ਕੁਮਾਰ ਨੇ ਕਿਹਾ ਕਿ ਭੂਮੀ ਅਤੇ ਪਾਣੀ ਰੱਖਿਆਂ ਵਿਭਾਗ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨਾਲ ਮਿੱਲ ਕੇ ਇਸ ਬੇਹੱਦ ਮਹੱਤਵਪੂਰਨ ਤਕਨੀਕ ਨੂੰ ਲਾਗੂ ਕਰਵਾਉਣ ਲਈ ਪਿੰਡਾ ਵਿੱਚ ਜਾਗਰੂਕਤਾ ਮੁਹਿੰਮ ਚਲਾਏਗਾ।
ਉਨ੍ਹਾਂ ਕਿਸਾਨ ਵੀਰਾਂ ਨੂੰ ਬੇਨਤੀ ਕੀਤੀ ਕਿ ਇਸ ਤਕਨੀਕ ਨੂੰ ਅਪਣਾ ਕੇ ਲਗਭਗ 15-30% ਪਾਣੀ ਦੀ ਬਚਤ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਭੂਮੀ ਅਤੇ ਪਾਣੀ ਸੰਭਾਲ ਵਿਭਾਗ ਕੋਲ ਪਾਣੀ ਬਚਾਉਣ ਵਾਲੀਆਂ ਵੱਖ-ਵੱਖ ਤਕਨੀਕਾਂ ਲਈ ਸਬਸਿਡੀ ਦਾ ਬਜਟ ਉਪਲਭਧ ਹੈ ਅਤੇ ਕਿਸਾਨਾਂ ਵੱਲੋਂ ਸਿਰਫ ਆਪਣਾ ਬਣਦਾ ਹਿੱਸਾ ਪਾਉਂਦੇ ਹੋਏ ਖੇਤਾਂ ਵਿੱਚ ਪਾਣੀ ਬਚਾਉਣ ਦੀ ਤਕਨੀਕ ਨੂੰ ਲਾਇਆ ਜਾ ਸਕਦਾ ਹੈ। ਮੀਟਿੰਗ ਵਿੱਚ ਮੌਜੂਦ ਡਾ.ਅਰੁਣ ਕੋਹਲੀ ਖੇਤੀਬਾੜੀ ਅਫਸਰ ਜਲੰਧਰ ਪੱਛਮੀ, ਡਾ.ਮਨਦੀਪ ਸਿੰਘ ਅਤੇ ਡਾ.ਦਾਨਿਸ਼ ਕੁਮਾਰ ਖੇਤੀਬਾੜੀ ਵਿਕਾਸ ਅਫਸਰ ਜਲੰਧਰ ਨੇ ਇਸ ਰੇਨ ਗਨ ਵਾਲੀ ਤਕਨੀਕ ਰਾਹੀਂ ਫਸਲਾਂ ਵਿੱਚ ਪਰਪ੍ਰਾਗਨ ਦੀ ਕਿਰਿਆ ਅਤੇ ਫੋਟੋਸਿਂਸਥਸਿਸ ਆਦਿ ਵਿੱਚ ਸੁਧਾਰ ਹੋਣ ਨਾਲ ਝਾੜ ਵਿੱਚ ਵਾਧਾ ਹੋਣ ਬਾਰੇ ਆਖਿਆਂ ਅਤੇ ਦੱਸਿਆ ਕਿ ਜ਼ਿਲਾ ਜਲੰਧਰ ਵਿੱਚ ਝੋਨੇ ਦੀ ਸਿੱਧੀ ਬਿਜਾਈ ਲਈ ਵੀ ਇਹ ਰੇਨ ਗੰਨ ਵਾਲੀ ਤਕਨੀਕ ਫਾਇਦੇਮੰਦ ਸਾਬਿਤ ਹੋ ਸਕਦੀ ਹੈ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ‘ਮੁਸਲਮਾਨ ਮੁਰੀਦ’
ਮੀਟਿੰਗ ਵਿੱਚ ਸ.ਰਣਜੀਤ ਸਿੰਘ ਪਿੰਡ ਗਾਖਲ, ਸ.ਜਰਨੈਲ ਸਿੰਘ ਪਿੰਡ ਸਹਿਝੰਗੀ, ਸ.ਗੁਰਨੇਕ ਸਿੰਘ, ਸ਼੍ਰੀ ਅਸ਼ੋਕ ਕੁਮਾਰ ਪਿੰਡ ਨਿੱਝਰਾਂ ਨੇ ਇਸ ਤਕਨੀਕ ’ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਅਤੇ ਕਿਹਾ ਕਿ ਵਧੇਰੇ ਡੂੰਘੀਆਂ ਮੋਟਰਾਂ ਲਗਾਉਣ ਕਰਕੇ ਕਿਸਾਨਾਂ ਦਾ ਖਰਚਾ ਤਾਂ ਵਧਿਆ ਹੀ ਹੈ ਅਤੇ ਇਸ ਦੇ ਬਾਵਜੂਦ ਵੀ ਗਰਮੀ ਵਿੱਚ ਫਸਲਾਂ ਨੂੰ ਸਿੰਜਣਾ ਬੜਾ ਐਖਾ ਹੁੰਦਾ ਹੈ। ਇਸ ਤਕਨੀਕ ਰਾਹੀਂ ਪਾਣੀ ਦੀ ਬਚ੍ਹਤ ਦੇ ਨਾਲ-ਨਾਲ ਜ਼ਿਆਦਾ ਲੂ ਤੋਂ ਵੀ ਫਸਲ ਬਚੀ ਰਹਿ ਸਕਦੀ ਹੈ।
ਡਾ. ਨਰੇਸ਼ ਕੁਮਾਰ ਗੁਲਾਟੀ
ਸੰਪਰਕ ਅਫਸਰ ਕਮ ਖੇਤੀਬਾੜੀ ਅਫਸਰ
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਜਲੰਧਰ।
ਖੇਤੀਬਾੜੀ ਦੀਆਂ ਹੋਰ ਖਬਰਾਂ ਪੜ੍ਹਨ ਅਤੇ ਖੇਤੀਬਾੜੀ ਨਾਲ ਸਬੰਧਿਤ ਵੀਡੀਓ ਦੇਖਣ ਲਈ ਤੁਸੀਂ ਜਗਬਾਣੀ ਖੇਤੀਬਾੜੀ ਫੇਸਬੁੱਕ ਪੇਜ ’ਤੇ ਵੀ ਸਾਡੇ ਨਾਲ ਜੁੜ ਸਕਦੇ ਹੋ..., ਜਿਸ ਦੇ ਲਈ ਤੁਸੀਂ ਇਸ ਲਿੰਕ ’ਤੇ ਕਲਿੱਕ ਕਰੋ ‘ਜਗਬਾਣੀ ਖੇਤੀਬਾੜੀ’
ਕਿਸਾਨਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਕਿਸਾਨ ਭਲਾਈ ਕਮੇਟੀ ਦਾ ਗਠਨ
NEXT STORY