ਵਾਸ਼ਿੰਗਟਨ - ਧਰਤੀ ਦੇ ਸਭ ਤੋਂ ਅਮੀਰ ਅਰਬਪਤੀ ਅਤੇ ਟੇਸਲਾ ਕੰਪਨੀ ਦੇ ਮਾਲਕ ਐਲਨ ਮਸਕ ਦੀ ਇਕ ਭਾਰਤੀ ਵਿਦਿਆਰਥੀ ਨਾਲ ਭਾਰੀ ਵਿਵਾਦ ਚਲ ਰਿਹਾ ਹੈ। ਐਲਨ ਮਸਕ ਉੱਤੇ ਭਾਰਤੀ ਵਿਦਿਆਰਥੀ ਰਣਦੀਪ ਹੋਤੀ ਵਲੋਂ ਮਾਣਹਾਨੀ ਦਾ ਮੁਕੱਦਮਾ ਦਰਜ ਕੀਤਾ ਗਿਆ ਹੈ ਅਤੇ ਟੈੱਸਲਾ ਦੇ ਮਾਲਕ ਨੂੰ ਪਹਿਲੇ ਗੇੜ ਵਿਚ ਭਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਰਣਦੀਪ ਹੋਤੀ ਅਮਰੀਕਾ ਦੇ ਮਿਸ਼ੀਗਨ ਯੂਨੀਵਰਸਿਟੀ ਵਿਚ ਗ੍ਰੈਜੂਏਟ ਵਿਦਿਆਰਥੀ ਹੈ।
ਰਣਦੀਪ ਹੋਤੀ ਦੀ ਸੁਣਵਾਈ ਵੇਲੇ, ਕੈਲੀਫੋਰਨੀਆ ਦੇ ਇਕ ਜੱਜ ਨੇ ਮਸਕ ਦੀ ਅਪੀਲ ਨੂੰ ਖਾਰਜ ਕਰ ਦਿੱਤਾ ਅਤੇ ਕਿਹਾ ਕਿ ਉਸਦਾ ਕੇਸ ਬੇਬੁਨਿਆਦ ਸੀ ਅਤੇ ਅਰਬਪਤੀ ਉੱਦਮੀ ਦੀ ਵਿਅਕਤੀ ਦੀ ਆਜ਼ਾਦੀ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਮੰਨਿਆ ਗਿਆ। ਰਣਦੀਪ ਹੋਤੀ ਟਵਿੱਟਰ 'ਤੇ ' @ ਸਕਸਬੂਸ਼ਕਾ ' ਦੇ ਨਾਂ ਹੇਠ ਐਕਟਿਵ ਹੈ। ਰਣਦੀਪ ਦੋ ਸਾਲ ਪਹਿਲਾਂ ਦੋ ਘਟਨਾਵਾਂ ਤੋਂ ਬਾਅਦ ਐਲਨ ਮਸਕ ਦੀਅਾਂ ਨਜ਼ਰਾਂ ਵਿਚ ਆਏ ਸਨ। ਰਣਦੀਪ ਨੇ ਦੋਵਾਂ ਮਾਮਲਿਆਂ ਵਿਚ ਦਾਅਵਾ ਕੀਤਾ ਕਿ ਉਸਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਗਿਆ।
ਇਹ ਵੀ ਪਡ਼੍ਹੋ : ਗਿਰਾਵਟ ਦੇ 5 ਦਿਨਾਂ ਬਾਅਦ ਫਿਰ ਚਮਕਿਆ ਸੋਨਾ, ਦੋ ਦਿਨਾਂ ਵਿਚ 2,000 ਤੋਂ ਵਧ ਮਹਿੰਗੀ ਹੋਈ ਚਾਂਦੀ
ਫਰਵਰੀ 2019 ਵਿਚ ਪਹਿਲੀ ਵਾਰ ਰਣਦੀਪ ਹੋਤੀ ਦੀ ਸੁਰੱਖਿਆ ਕਰਮਚਾਰੀਆਂ ਨਾਲ ਲੜਾਈ ਹੋਈ। ਰਣਦੀਪ ਕੈਲੀਫੋਰਨੀਆ ਵਿਚ ਟੈੱਸਲਾ ਦੇ ਇਕ ਵਿਕਰੀ ਕੇਂਦਰ ਗਿਆ ਹੋਇਆ ਸੀ। ਦੂਜੀ ਘਟਨਾ ਅਪ੍ਰੈਲ 2019 ਵਿਚ ਵਾਪਰੀ ਸੀ। ਹੋਤੀ ਨੇ ਕਿਹਾ ਕਿ ਉਹ ਕਾਰ ਚਲਾ ਰਿਹਾ ਸੀ, ਇਸ ਦੌਰਾਨ ਉਸ ਨੇ ਟੇਸਲਾ ਦੀ ਇੱਕ ਟੈਸਟ ਕਾਰ ਵੇਖੀ ਅਤੇ ਉਸਦੀ ਤਸਵੀਰ ਨੂੁੰ ਆਨਲਾਈਨ ਪੋਸਟ ਕੀਤੀ। ਮਸਕ ਨੇ ਹੋਤੀ ਬਾਰੇ ਇੱਕ ਆਨਲਾਈਨ ਸੰਪਾਦਕ ਨੂੰ ਮੇਲ ਕੀਤਾ, ਇਹ ਕਹਿੰਦਿਆਂ ਕਿ ਉਹ ਝੂਠਾ ਸੀ ਅਤੇ ਟੇਸਲਾ ਦੇ ਵਿਕਰੀ ਕੇਂਦਰ ਤੋਂ ਦੌੜਦਿਆਂ ਸਾਡੇ ਕਰਮਚਾਰੀਆਂ ਨੂੰ ਲਗਭਗ ਮਾਰ ਦਿੱਤਾ।
ਇਹ ਵੀ ਪਡ਼੍ਹੋ : ਵਿੱਤ ਮੰਤਰੀ 1 ਫਰਵਰੀ ਨੂੰ ਪੇਸ਼ ਕਰਨਗੇ ਸਾਲ 2021 ਦਾ ਬਜਟ, PM ਮੋਦੀ ਨੇ ਦੱਸਿਆ ਕੀ ਹੋਵੇਗਾ ਖ਼ਾਸ
ਹੋਤੀ ਨੇ ਦਾਅਵਾ ਕੀਤਾ ਹੈ ਕਿ ਮਸਕ ਨੇ ਉਸਦੇ ਖਿਲਾਫ ਇੱਕ ਆਨਲਾਈਨ ਨਫਰਤ ਦੀ ਮੁਹਿੰਮ ਚਲਾਈ ਸੀ ਅਤੇ ਉਸਨੇ ਅਗਸਤ ਵਿਚ ਉਸਦੇ ਖਿਲਾਫ ਅਲੇਮੇਡਾ ਕਾਉਂਟੀ ਸੁਪੀਰੀਅਰ ਕੋਰਟ ਵਿਚ ਸ਼ਿਕਾਇਤ ਦਰਜ ਕਰਵਾਈ ਸੀ। ਮਸਕ ਨੇ ਦਲੀਲ ਦਿੱਤੀ ਕਿ ਇਹ ਉਨ੍ਹਾਂ ਦੀ ਪ੍ਰਗਟਾਵੇ ਦੀ ਆਜ਼ਾਦੀ ਨਾਲ ਜੁੜਿਆ ਮੁੱਦਾ ਸੀ ਅਤੇ ਇਸ ਲਈ ਹੋਤੀ ਦਾ ਕੇਸ ਖਾਰਜ ਕੀਤਾ ਜਾਣਾ ਚਾਹੀਦਾ ਹੈ। ਐਲਨ ਮਸਕ ਨੇ ਕਿਹਾ ਕਿ ਹੋਤੀ ਇਹ ਸਾਬਤ ਨਹੀਂ ਕਰ ਸਕਿਆ ਕਿ ਉਸ ਦੇ ਬਿਆਨ ਗਲਤ ਸਨ ਜਾਂ ਗ਼ਲਤਫ਼ਹਿਮੀ ਤੋਂ ਪ੍ਰੇਰਿਤ ਸਨ। ਜੱਜ ਨੇ ਮਸਕ ਦੀ ਅਪੀਲ ਨੂੰ ਖਾਰਜ ਕਰ ਦਿੱਤਾ ਹੈ। ਬਲੂਮਬਰਗ ਰਿਪੋਰਟ ਦੀ ਐਲਨ ਮਸਕ ਇਸ ਸਮੇਂ ਧਰਤੀ ਦਾ ਸਭ ਤੋਂ ਅਮੀਰ ਆਦਮੀ ਹੈ ਅਤੇ ਉਸ ਕੋਲ 199 ਅਰਬ ਡਾਲਰ ਦੀ ਜਾਇਦਾਦ ਹੈ।
ਇਹ ਵੀ ਪਡ਼੍ਹੋ : ਬਜਟ ਸੈਸ਼ਨ LIVE : ਰਾਸ਼ਟਰਪਤੀ ਨੇ ਸੰਬੋਧਨ ਕਰਦਿਆਂ ਕਿਹਾ- ਭਾਵੇਂ ਕਿੰਨੀ ਵੀ ਵੱਡੀ ਚੁਣੌਤੀ ਹੋਵੇ, ਭਾਰਤ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਇੰਡੀਗੋ 28 ਮਾਰਚ ਤੋਂ ਕੁਰਨੂਲ ਤੇ ਤਿੰਨ ਸ਼ਹਿਰਾਂ ਵਿਚਾਲੇ ਸ਼ੁਰੂ ਕਰੇਗੀ ਉਡਾਣਾਂ
NEXT STORY