ਅੰਮ੍ਰਿਤਸਰ (ਅਰੁਣ) : ਰਾਮ ਤੀਰਥ ਰੋਡ ਸਥਿਤ ਇਨੋਵਾ ਕਾਰ 'ਚੋਂ ਮਿਲੀ ਨੌਜਵਾਨ ਦੀ ਲਾਸ਼ ਦੇ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾਉਣ ਦਾ ਦਾਅਵਾ ਕਰਦਿਆਂ ਥਾਣਾ ਮਕਬੂਲਪੁਰਾ ਦੀ ਪੁਲਸ ਵਲੋਂ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਕਾਤਲ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪ੍ਰੈਸ ਮਿਲਣੀ ਦੌਰਾਨ ਖੁਲਾਸਾ ਕਰਦਿਆਂ ਡੀ. ਸੀ. ਪੀ. ਇਨਵੈਸਟੀਗੇਸ਼ਨ ਮੁਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਬੀਤੀ 31 ਅਗਸਤ 2022 ਨੂੰ ਰਾਮ ਤੀਰਥ ਰੋਡ ਸਥਿਤ ਇਕ ਇਨੋਵਾ ਕਾਰ ਨੰਬਰ ਪੀ. ਬੀ. 03-0054 ਜਿਸ ਵਿਚ ਇਕ ਨੌਜਵਾਨ ਦੀ ਲਾਸ਼ ਮਿਲੀ ਸੀ। ਮ੍ਰਿਤਕ ਜਿਸ ਦੀ ਪਛਾਣ ਗੁਰਜੀਤ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਪਿੰਡ ਭੀਲੋਵਾਲ ਵਜੋਂ ਹੋਈ ਸੀ।
ਇਹ ਵੀ ਪੜ੍ਹੋ : ਤਨਖਾਹ ਨਾ ਮਿਲਣ ਕਾਰਨ ਸਰਕਾਰੀ ਕਾਮਿਆਂ 'ਚ ਰੋਸ, ਘਰਾਂ ਦਾ ਗੁਜ਼ਾਰਾ ਕਰਨਾ ਹੋਇਆ ਔਖਾ
ਮ੍ਰਿਤਕ ਦੇ ਭਰਾ ਹਰਪਾਲ ਸਿੰਘ ਦੀ ਸ਼ਿਕਾਇਤ ਮੁਤਾਬਕ ਉਸ ਦਾ ਵੱਡਾ ਭਰਾ ਗੁਰਜੀਤ ਸਿੰਘ ਸੋਨੂੰ (34) ਜੋ ਕਿ ਸੱਭਿਆਚਾਰਕ ਪ੍ਰੋਗਰਾਮਾਂ ਦਾ ਕੰਮ ਕਰਦਾ ਸੀ, ਉਹ 30 ਅਗਸਤ ਨੂੰ ਪਿੰਡ ਭੀਲੋਵਾਲ ਤੇ ਮਕਬੂਲਪੁਰਾ ਨੇੜੇ ਵੱਲਾਂ ਮੰਡੀ ਫਾਟਕ ਗਿਆ ਸੀ। ਉਹ ਵਾਪਸ ਘਰ ਨਹੀਂ ਪੁੱਜਿਆ ਅਤੇ ਅਗਲੀ ਸਵੇਰ ਉਸ ਦੀ ਲਾਸ਼ ਰਾਮ ਤੀਰਥ ਰੋਡ ਸਥਿਤ ਇਕ ਕਾਰ 'ਚ ਪਈ ਮਿਲੀ। ਥਾਣਾ ਕੰਬੋਅ ਦੀ ਪੁਲਸ ਵਲੋਂ 174 ਜਾਬਤਾ ਫੌਜਧਾਰੀ ਐਕਟ ਦੀ ਕਾਰਵਾਈ ਕਰਦਿਆਂ ਐੱਫ. ਆਈ. ਆਰ. ਦਰਜ ਕੀਤੀ ਗਈ।
ਇਹ ਵੀ ਪੜ੍ਹੋ : ਨਹੀਂ ਰਹੇ ਸੀਨੀਅਰ ਪੱਤਰਕਾਰ ਸੁਸ਼ੀਲ ਜੈਨ, ਮਨਿੰਦਰਜੀਤ ਸਿੰਘ ਬਿੱਟਾ ਸਮੇਤ ਹੋਰ ਆਗੂਆਂ ਨੇ ਪ੍ਰਗਟਾਇਆ ਦੁੱਖ
ਡੀ. ਸੀ. ਪੀ. ਭੁੱਲਰ ਨੇ ਦੱਸਿਆ ਕਿ ਵਾਕੂਆਂ ਮਕਬੂਲਪੁਰਾ ਇਲਾਕੇ ਦਾ ਹੋਣ ਕਰ ਕੇ ਕਮਿਸ਼ਨਰ ਪੁਲਸ ਅਰੁਣਪਾਲ ਸਿੰਘ ਵਲੋਂ ਜਾਰੀ ਹਦਾਇਤਾਂ ਤਹਿਤ ਥਾਣਾ ਮਕਬੂਲਪੁਰਾ ਦੀ ਪੁਲਸ ਵਲੋਂ ਇਸ ਅੰਨ੍ਹੇ ਕਤਲ ਦੇ ਮਾਮਲੇ ਦੀ ਹਰੇਕ ਪਹਿਲੂ ਤੋਂ ਜਾਂਚ ਸ਼ੁਰੂ ਕੀਤੀ ਗਈ। ਇਸ ਵਾਰਦਾਤ ਨੂੰ ਬੇਪਰਦ ਕਰਦਿਆਂ ਕਾਤਲ ਕੰਵਲਜੀਤ ਸਿੰਘ ਗੋਲਡੀ ਪੁੱਤਰ ਮਨਜੀਤ ਸਿੰਘ ਵਾਸੀ ਨਿਊ ਗੁਰਨਾਮ ਨਗਰ ਸੁਲਤਾਨਵਿੰਡ ਰੋਡ ਹਾਲ ਤੇਗ ਨਗਰ ਸੁਲਤਾਨਵਿੰਡ ਰੋਡ ਨੂੰ ਗ੍ਰਿਫਤਾਰ ਕਰ ਲਿਆ।
ਇਹ ਵੀ ਪੜ੍ਹੋ : ਪੰਜਾਬ ਆਬਕਾਰੀ ਨੀਤੀ ਵੀ ਜਾਂਚ ਦੇ ਘੇਰੇ 'ਚ : ਐਕਸਾਈਜ਼ ਕਮਿਸ਼ਨਰ ਤੇ ਜੁਆਇੰਟ ਕਮਿਸ਼ਨਰ ਦੇ ਘਰ ED ਦੀ ਰੇਡ
ਉਨ੍ਹਾਂ ਦਸਿਆ ਕਿ ਸੱਭਿਆਚਾਰਕ ਗਰੁੱਪ ਦੀ ਇਕ ਲੜਕੀ ਜੋਤੀ ਦੇ ਕਾਰਨ ਹੀ ਮੁਲਜ਼ਮ ਵਲੋਂ ਗੁਰਜੀਤ ਸਿੰਘ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਸੀ। ਡੀ. ਸੀ. ਪੀ. ਮੁਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਲੜਕੀ ਜੋਤੀ ਦੀ ਗ੍ਰਿਫਤਾਰੀ ਲਈ ਵੀ ਪੁਲਸ ਛਾਪੇਮਾਰੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮੁਕੰਮਲ ਜਾਂਚ ਮਗਰੋਂ ਹੀ ਆਖਿਰ ਕਿਸ ਤਰ੍ਹਾਂ ਕਤਲ ਦੀ ਇਸ ਵਾਰਦਾਤ ਨੂੰ ਮੁਲਜ਼ਮਾਂ ਵੱਲੋਂ ਅੰਜਾਮ ਦਿੱਤਾ ਗਿਆ ਦੇ ਸਬੰਧ ਵਿਚ ਜਾਂਚ ਉਪਰੰਤ ਹੀ ਪੁਲਸ ਬਾਅਦ ਵਿੱਚ ਖੁਲਾਸਾ ਕਰੇਗੀ।
ਜਬਰੀ ਧਰਮ ਤਬਦੀਲੀ ਦੇ ਮਾਮਲੇ ‘ਚ ਕ੍ਰਿਸ਼ਚਨ ਭਾਈਚਾਰੇ ਦੇ ਆਗੂਆਂ ਨੇ ਜਥੇਦਾਰ ਹਰਪ੍ਰੀਤ ਸਿੰਘ ਨਾਲ ਕੀਤੀ ਮੁਲਾਕਾਤ
NEXT STORY