Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, JUL 15, 2026

    11:20:04 AM

  • patwari arrested for taking bribe of rs 8 000

    ਪਟਵਾਰੀ ਦਾ ਕਾਰਨਾਮਾ ਜਾਣ ਹੋਵੋਗੇ ਹੈਰਾਨ! ਰੰਗੇ...

  • toll plaza prize hike

    ਪੰਜਾਬ ਦੇ ਵਾਹਨ ਚਾਲਕਾਂ ਨੂੰ ਝਟਕਾ! ਹੁਣ ਜੇਬ 'ਤੇ...

  • land records of 14 villages in punjab missing

    ਪੰਜਾਬ ਦੇ 14 ਪਿੰਡਾਂ ਦੀਆਂ ਜ਼ਮੀਨਾਂ ਦਾ ਰਿਕਾਰਡ...

  • gold and silver prices fall fall again today

    ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ, ਅੱਜ ਫਿਰ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Article News
  • ਪੰਜਾਬ ’ਚ ‘ਬੰਦੂਕਵਾਦ’ ਦਾ ਇਹ ਕਿਹੋ-ਜਿਹਾ ਇਲਾਜ

ARTICLE News Punjabi(ਸੰਪਾਦਕੀ)

ਪੰਜਾਬ ’ਚ ‘ਬੰਦੂਕਵਾਦ’ ਦਾ ਇਹ ਕਿਹੋ-ਜਿਹਾ ਇਲਾਜ

  • Edited By Anuradha,
  • Updated: 18 Nov, 2022 12:20 AM
Article
gun culture in punjab
  • Share
    • Facebook
    • Tumblr
    • Linkedin
    • Twitter
  • Comment

ਬਲਬੀਰ ਪੁੰਜ

ਕਿੰਨੀ ਵੱਡੀ ਤ੍ਰਾਸਦੀ ਹੈ ਕਿ 13 ਨਵੰਬਰ ਨੂੰ ਪੰਜਾਬ ’ਚ ‘ਆਪ’ ਸਰਕਾਰ ਨੇ ਹਥਿਆਰਾਂ/ਹਿੰਸਾ ਦੇ ਜਨਤਕ ਵਿਖਾਵੇ/ਮਹਿਮਾ ਕਰਨ ’ਤੇ ਪਾਬੰਦੀ ਲਾਈ, ਤਦ ਉਸੇ ਸਮੇਂ ’ਚ ਦੋ ਅਜਿਹੀਆਂ ਘਟਨਾਵਾਂ ਸਾਹਮਣੇ ਆਈਆਂ ਜਿਨ੍ਹਾਂ ਨੇ ਇਸ ਹੁਕਮ ਦੀ ਭਰੋਸੇਯੋਗਤਾ ’ਤੇ ਸਵਾਲੀਆ ਨਿਸ਼ਾਨ ਲਾ ਦਿੱਤੇ। 12 ਨਵੰਬਰ ਨੂੰ ਹਿੰਦੂ ਨੇਤਾ ਸੁਧੀਰ ਸੂਰੀ ਦੀ ਹੱਤਿਆ ਦੇ ਮਾਮਲੇ ’ਚ ਕੱਟੜਪੰਥੀ ਸਿੱਖ ਸੰਗਠਨਾਂ ਨੇ ਅੰਮ੍ਰਿਤਸਰ ਸਥਿਤ ਅਦਾਲਤ ਕੰਪਲੈਕਸ ’ਚ ਪੇਸ਼ੀ ਦੇ ਦੌਰਾਨ ਮੁਲਜ਼ਮ ਸੰਦੀਪ ਸਿੰਘ ‘ਸੰਨੀ’ ’ਤੇ ਫੁੱਲ ਵਰਸਾਏ ਅਤੇ ਉਸ ਦੇ ਪੱਖ ’ਚ ਨਾਅਰੇਬਾਜ਼ੀ ਵੀ ਕੀਤੀ।

4 ਨਵੰਬਰ ਨੂੰ ਪੁਲਸ ਸੁਰੱਖਿਆ ਦੌਰਾਨ ਸੁਧੀਰ ਦੀ ਸ਼ਰੇਆਮ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਮੀਡੀਆ ਰਿਪੋਰਟ ਦੇ ਅਨੁਸਾਰ, ਇਹ ਨਫਰਤ ਪ੍ਰੇਰਿਤ ਕਾਰਾ ਸੀ। ਇਹੀ ਨਹੀਂ, ਜਿਸ ਦਿਨ ਮਾਨ ਸਰਕਾਰ ਨੇ ਉਪਰੋਕਤ ਫੈਸਲਾ ਲਿਆ ਉਸੇ ਸਮੇਂ ਜਲੰਧਰ ’ਚ ਮਾਤਾ ਦੇ ਜਾਗਰਣ ’ਚ ਤਲਵਾਰਾਂ ਨਾਲ ਹਮਲਾ ਹੋ ਗਿਆ। ਇੱਥੇ 2 ਵਿਅਕਤੀ ਤਲਵਾਰਾਂ ਲੈ ਕੇ ਆ ਵੜੇ ਅਤੇ ਪ੍ਰਸ਼ਾਦ ਵੰਡ ਰਹੇ ਵਿਅਕਤੀਆਂ ਨਾਲ ਬਦਸਲੂਕੀ ਕਰਦੇ ਹੋਏ ਸ਼ਰਧਾਲੂਆਂ ਨਾਲ ਪੂਜਾ ਦੇ ਮੰਚ ’ਤੇ ਹਮਲਾ ਕਰ ਦਿੱਤਾ। ਇਸ ’ਚ ਕੁਝ ਔਰਤਾਂ ਜ਼ਖਮੀ ਹੋ ਗਈਆਂ।

ਕੀ ਪੰਜਾਬ ’ਚ ‘ਬੰਦੂਕਵਾਦ’ ਤੇ ਿਹੰਸਾ ਨੂੰ ਹੱਲਾਸ਼ੇਰੀ ਦੇਣ ’ਤੇ ਪਾਬੰਦੀ ਲਾਉਣ ਵਰਗਾ ਫੈਸਲਾ ਪਹਿਲੀ ਵਾਰ ਲਿਆ ਗਿਆ ਹੈ?-ਨਹੀਂ। ਜੁਲਾਈ 2019 ’ਚ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਇਸ ਸੰਦਰਭ ’ਚ ਕਾਰਵਾਈ ਕਰਨ ਲਈ ਸਖਤ ਟਿੱਪਣੀ ਕੀਤੀ ਸੀ। ਫਰਵਰੀ 2020 ’ਚ ਤਤਕਾਲੀਨ ਕਾਂਗਰਸ ਸਰਕਾਰ ਨੇ ਬੰਦੂਕਵਾਦ ਨੂੰ ਪ੍ਰਮੋਟ ਕਰਨ ਵਾਲੀਆਂ ਫਿਲਮਾਂ ’ਤੇ ਕਾਰਵਾਈ ਦਾ ਹੁਕਮ ਜਾਰੀ ਕੀਤਾ ਸੀ। ਇਨ੍ਹਾਂ ਦਾ ਸੂਬੇ ’ਚ ਕਿੰਨਾ ਅਸਰ ਹੋਇਆ, ਇਸ ਦਾ ਸਬੂਤ ਢਾਈ ਸਾਲ ਪੁਰਾਣੇ ਇਕ ਮਾਮਲੇ ’ਚ ਮਿਲਦਾ ਹੈ। ‘ਪੱਖੀਆਂ ਪੱਖੀਆਂ, ਗੰਨ ਵਿਚ ਪੰਜ ਗੋਲੀਆਂ’ ਗਾਣੇ ਨੂੰ ਲੈ ਕੇ ਸ਼ੁਭਦੀਪ ਸਿੰਘ ‘ਸਿੱਧੂ ਮੂਸੇਵਾਲਾ’ ’ਤੇ ਮਾਮਲਾ ਦਰਜ ਹੋਇਆ ਸੀ।

ਇਸ ’ਤੇ ਸੰਗਰੂਰ ’ਚ ਲਾਈਵ ਸ਼ੋਅ ਕਰਦੇ ਹੋਏ ਮੂਸੇਵਾਲਾ ਨੇ ਕਿਹਾ, ‘‘ਹੁਣ ਦੱਸੋ ਕਿਹਦਾ-ਕਿਹਦਾ ਕੰਡਾ ਕੱਢਣੈ, ਜੱਟ ਜ਼ਮਾਨਤ ’ਤੇ ਆਇਆ ਹੋਇਆ ਹੈ।’’ ਇਸ ਕਿਸਮ ਦੇ ਕਈ ਮਾਮਲੇ ਹਨ। ਭਿਆਨਕਤਾ ਦੇਖੋ ਕਿ ਜਿਸ ‘ਬੰਦੂਕਵਾਦ’ ਦੀ ਮੂਸੇਵਾਲਾ ਨੇ ਆਪਣੇ ਹੋਰ ਕਈ ਭਰਾਵਾਂ ਦੇ ਨਾਲ ਗੀਤ-ਸੰਗੀਤ ਰਾਹੀਂ ਵਡਿਆਈ ਕੀਤੀ, ਉਸ ਨੇ ਹੀ ਮੂਸੇਵਾਲਾ ਦੀ ਜਾਨ ਲੈ ਲਈ। ਇਸੇ ਸਾਲ 29 ਮਈ ਨੂੰ ਮਾਨਸਾ ਜ਼ਿਲੇ ਦੇ ਜਵਾਹਰ ਕੇ ਪਿੰਡ ’ਚ ਮੂਸੇਵਾਲਾ ਨੂੰ 19 ਗੋਲੀਅਾਂ ਮਾਰ ਕੇ ਭੁੰਨ ਦਿੱਤਾ ਗਿਆ।

ਜਦੋਂ ਤੋਂ (ਮਾਰਚ 2022) ਪੰਜਾਬ ’ਚ ‘ਆਪ’ ਦੀ ਸਰਕਾਰ ਆਈ ਹੈ ਉਦੋਂ ਤੋਂ ਕਾਨੂੰਨ-ਵਿਵਸਥਾ ਨੂੰ ਪਹਿਲਾਂ ਤੋਂ ਵੱਧ ‘ਗੈਂਗਸਟਰਵਾਦ, ਵੱਖਵਾਦ, ਮਜ਼੍ਹਬੀ ਕੱਟੜਤਾ ਤੇ ਨਸ਼ਾਖੋਰੀ’ ਆਦਿ ਤੋਂ ਚੁਣੌਤੀ ਮਿਲ ਰਹੀ ਹੈ। ਮੂਸੇਵਾਲਾ ਅਤੇ ਸੁਧੀਰ ਹੱਤਿਆਕਾਂਡ ਦੇ ਇਲਾਵਾ 10 ਨਵੰਬਰ ਨੂੰ ਡੇਰਾ ਸਮਰਥਕ ਅਤੇ 7 ਸਾਲਾਂ ਤੋਂ ਬੇਅਦਬੀ ਦੇ ਮੁਲਜ਼ਮ ਪ੍ਰਦੀਪ ਸਿੰਘ ਦਾ ਕੋਟਕਪੂਰਾ ’ਚ ਕਤਲ ਕਰ ਿਦੱਤਾ ਗਿਆ। ਕਾਤਲਾਂ ਨੇ ਉਸ ’ਤੇ ਸ਼ਰੇਆਮ 60 ਗੋਲੀਆਂ ਚਲਾਈਆਂ। 6 ਅਪ੍ਰੈਲ ਨੂੰ ਪਟਿਆਲਾ ਸਥਿਤ ਇਕ ਯੂਨੀਵਰਸਿਟੀ ਦੇ ਬਾਹਰ ਕਬੱਡੀ ਖਿਡਾਰੀ ਧਰਮਿੰਦਰ ਸਿੰਘ, ਤਾਂ 14 ਮਾਰਚ ਨੂੰ ਜਲੰਧਰ ਦਿਹਾਤੀ ਇਲਾਕੇ ’ਚ ਇਕ ਮੈਚ ਦੌਰਾਨ ਕੌਮਾਂਤਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਿਦੱਤਾ ਗਿਆ।

ਪੰਜਾਬ ’ਚ ਦੇਸ਼ ਦੀ ਕੁਲ ਆਬਾਦੀ (138 ਕਰੋੜ) ਦਾ ਸਿਰਫ 2 ਫੀਸਦੀ (2.7 ਕਰੋੜ) ਵੱਸਦਾ ਹੈ ਜਦਕਿ ਲਾਇਸੰਸਧਾਰੀ ਹਥਿਆਰਾਂ ਦੇ ਰਾਸ਼ਟਰੀ ਅਨੁਪਾਤ ’ਚ ਉਸ ਦੀ ਹਿੱਸੇਦਾਰੀ 10 ਫੀਸਦੀ ਤੋਂ ਵੱਧ ਹੈ। ਗ੍ਰਹਿ ਮੰਤਰਾਲਾ ਅਨੁਸਾਰ, 31 ਦਸੰਬਰ 2016 ’ਚ ਦੇਸ਼ ’ਚ 33,69,000 ਤੋਂ ਵੱਧ ਰਜਿਸਟਰਡ ਬੰਦੂਕਾਂ ਸਨ, ਉੱਥੇ ਹੀ ਜਨਵਰੀ 2022 ਤੱਕ ਪੰਜਾਬ ’ਚ ਲਗਭਗ 4 ਲੱਖ ਲਾਇਸੰਸੀ ਹਥਿਆਰ ਹਨ। ਪੰਜਾਬ ’ਚ ਇਕ ਲਾਇਸੰਸ ’ਤੇ 3 ਹਥਿਆਰ ਰੱਖਣ ਦੀ ਇਜਾਜ਼ਤ ਹੈ ਤਾਂ ਤਲਵਾਰ ਆਦਿ ਸ਼ਸਤਰਾਂ ਦੀ ਕੋਈ ਗਿਣਤੀ ਨਹੀਂ। ਇਹ ਸੂਬੇ ’ਚ ਹਿੰਸਕ ਮਾਮਲੇ ਵਧਣ ਦਾ ਇਕ ਸਵਾਲ ਹੋ ਸਕਦਾ ਹੈ ਪਰ ਇਹ ਸੰਪੂਰਨ ਸੱਚ ਨਹੀਂ ਹੈ।

ਅਸਲ ’ਚ ਪੰਜਾਬ ਦੇ ਤਾਜ਼ਾ ਘਟਨਾਕ੍ਰਮ ਨੂੰ ਸਿਰਫ ‘ਬੰਦੂਕਵਾਦ’ ਨਾਲ ਜੋੜ ਕੇ ਰੱਖਣਾ ਬੇਈਮਾਨੀ ਹੈ। ਇਹ ਉਸ ਰੋਗ ਦਾ ਲੱਛਣ ਹੈ ਜੋ 1979-80 ਦੇ ਦੌਰ ਤੋਂ ਪ੍ਰਤੱਖ ਤੌਰ ’ਤੇ ਹੈ ਪਰ ਇਸ ਦੀ ਜ਼ਹਿਰੀਲੀ ਇਨਫੈਕਸ਼ਨ (ਬਰਤਾਨਵੀ ਸ਼ਾਸਨਕਾਲ ਸਮੇਤ) ਨੂੰ ਪਛਾਣਨ ’ਚ ਵਾਰ-ਵਾਰ ਧੋਖਾ ਕੀਤਾ ਜਾਂਦਾ ਹੈ। ਇਸ ਸਥਿਤੀ ਲਈ ਖੱਬੇਪੱਖੀ ਅਤੇ ਮੈਕਾਲੇ ਮਾਨਸਪੁੱਤਰ ਸਭ ਤੋਂ ਵੱਧ ਜ਼ਿੰਮੇਵਾਰ ਹਨ, ਜੋ ਵਿਚਾਰਕ ਕਾਰਨਾਂ ਨਾਲ ਆਪਣੇ ਭਾਰਤ-ਵਿਰੋਧੀ ਏਜੰਡੇ ਦੀ ਪੂਰਤੀ ਲਈ ਉਨ੍ਹਾਂ ਦਾ ਨਾ ਸਿਰਫ ਪੋਸ਼ਣ ਕਰਦੇ ਸਨ, ਨਾਲ ਹੀ ਸੈਕੁਲਰਵਾਦ ਦੇ ਨਾਂ ’ਤੇ ਇਨ੍ਹਾਂ ਤੱਤਾਂ ਦਾ ਕਵਚ ਵੀ ਬਣ ਜਾਂਦੇ ਹਨ।

ਸਾਢੇ 4 ਦਹਾਕੇ ਪਹਿਲਾਂ ਕਾਂਗਰਸ ਨੇ ਬਰਤਾਨਵੀ ਕੁਟਿਲਤਾ ‘ਫੁੱਟ ਪਾਓ ਅਤੇ ਰਾਜ ਕਰੋ’ ਨੀਤੀ ਤੋਂ ਪ੍ਰੇਰਿਤ ਹੋ ਕੇ ਆਪਣੇ ਚਿਰ-ਵਿਰੋਧੀ ਅਕਾਲੀ ਦਲ ਨੂੰ ਪੰਜਾਬ ’ਚ ਹਾਸ਼ੀਏ ’ਤੇ ਪਹੁੰਚਾਉਣ ਦਾ ਯਤਨ ਕੀਤਾ ਸੀ। ਉਦੋਂ ਕਾਂਗਰਸ ਨੇ ਵੱਖਵਾਦੀਆਂ-ਕੱਟੜਪੰਥੀ ਤੱਤਾਂ ਨੂੰ ਹੱਲਾਸ਼ੇਰੀ ਦਿੰਦੇ ਹੋਏ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਹੱਲਾਸ਼ੇਰੀ ਦਿੱਤੀ। ਬਾਅਦ ’ਚ ਚੋਟੀ ਦੇ ਕਾਂਗਰਸੀ ਨੇਤਾ ਭਿੰਡਰਾਂਵਾਲਾ ਨੂੰ ‘ਸੰਤ’ ਕਹਿ ਕੇ ਸੰਬੋਧਨ ਕਰਨ ਲੱਗੇ।

ਜਦੋਂ ਇਸ ਕਿਰਪਾ ਨਾਲ ਕੱਟੜਪੰਥੀਆਂ-ਵੱਖਵਾਦੀਆਂ ਨੇ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਵਿਖੇ ਡੇਰਾ ਲਾ ਲਿਆ ਉਦੋਂ ਦੇਸ਼ਭਗਤ ਸਿੱਖਾਂ ਦਾ ਉੱਥੇ ਆਉਣਾ-ਜਾਣਾ ਦੁਖਦਾਈ ਹੋ ਗਿਆ ਅਤੇ ਅਣਗਿਣਤ ਗੈਰ-ਸਿੱਖ ਮਜ਼੍ਹਬੀ ਤਸੀਹਿਆਂ-ਹਿੰਸਾ ਦਾ ਸ਼ਿਕਾਰ ਹੋਣ ਲੱਗੇ।

ਤਤਕਾਲੀਨ ਸਿਆਸੀ ਬੜ੍ਹਤ ਹਾਸਲ ਕਰਨ ਲਈ ਤਤਕਾਲੀਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਜਿੰਨ ਨੂੰ ਤਾਂ ਬੰਦ ਬੋਤਲ ’ਚੋਂ ਬਾਹਰ ਕੱਢ ਲਿਆ ਪਰ ਨਾ ਤਾਂ ਉਹ ਉਸ ’ਤੇ ਕੰਟਰੋਲ ਰੱਖ ਸਕੀ ਅਤੇ ਨਾ ਹੀ ਉਸ ਨੂੰ ਦੁਬਾਰਾ ਬੋਤਲ ’ਚ ਕੈਦ ਕਰ ਸਕੀ। ਤਦ ਸਰਕਾਰ ਫੌਜੀ ਕਾਰਵਾਈ (ਆਪ੍ਰੇਸ਼ਨ ਬਲਿਊ ਸਟਾਰ) ਲਈ ਮਜਬੂਰ ਹੋਈ।

ਨਤੀਜੇ ਵਜੋਂ 31 ਅਕਤੂਬਰ 1984 ਨੂੰ ਦਿੱਲੀ ’ਚ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਉਨ੍ਹਾਂ ਦੇ ਸਿੱਖ ਸੁਰੱਖਿਆ ਮੁਲਾਜ਼ਮਾਂ ਨੇ ਗੋਲੀ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਇਸ ਦੇ ਬਾਅਦ ਿਦੱਲੀ, ਉਸ ਨਾਲ ਲੱਗਦੇ ਇਲਾਕੇ ਤੇ ਦੇਸ਼ ਦੇ ਹੋਰਨਾਂ ਹਿੱਸਿਆਂ ’ਚ ਹਜ਼ਾਰਾਂ ਸਿੱਖਾਂ ਦਾ ਕਾਂਗਰਸ ਸਮਰਥਿਤ ਭੀੜ ਵੱਲੋਂ ਪ੍ਰਾਯੋਜਿਤ ਕਤਲੇਆਮ ਹੋਇਆ। ਭਾਰਤ ਤੋਂ ਸਾਲ 1971 ਦਾ ਬਦਲਾ ਲੈਣ ਦੀ ਤਾਕ ’ਚ ਬੈਠਾ ਪਾਕਿਸਤਾਨ ਆਪਣੇ ਅਣਗਿਣਤ ਵਿਚਾਰਕ ਸਮਰਥਕ ਭਾਰਤੀ ਪਾਸਪੋਰਟ ਧਾਰਕਾਂ ਦੇ ਸਹਿਯੋਗ ਨਾਲ ਪੰਜਾਬ ’ਚ ਵੱਖਵਾਦ ਨੂੰ ਹਵਾ ਦੇ ਕੇ ‘ਭਾਰਤ ਨੂੰ ਹਜ਼ਾਰਾਂ ਜ਼ਖਮ ਦੇ ਕੇ ਮੌਤ ਦੇ ਘਾਟ ਉਤਾਰਨ’ ਦੀ ਯੋਜਨਾ ਨੂੰ ਅੱਗੇ ਵਧਾਉਂਦਾ ਰਹਿੰਦਾ ਹੈ।

ਕਾਂਗਰਸ ਵਾਂਗ ਪੰਜਾਬ ’ਚ ਸੱਤਾਧਾਰੀ ‘ਆਪ’ ’ਤੇ ਵੀ ਵੱਖਵਾਦੀ ਤੱਤਾਂ ਨਾਲ ਨੇੜਤਾ ਰੱਖਣ ਦਾ ਦੋਸ਼ ਹੈ। ਇਸੇ ਸਾਲ ਜੁਲਾਈ ’ਚ ਜਦੋਂ ਪੰਜਾਬ ਦੀਆਂ ਜਨਤਕ ਬੱਸਾਂ ’ਤੇ ਭਿੰਡਰਾਂਵਾਲੇ ਆਦਿ ਦੀ ਤਸਵੀਰ ਲਾਉਣ ਦਾ ਮਾਮਲਾ ਸਾਹਮਣੇ ਆਇਆ, ਉਦੋਂ ਇਸ ਨੂੰ ਹਟਾਉਣ ਲਈ ਹੁਕਮ ਨੂੰ ਮਾਨ ਸਰਕਾਰ ਨੇ ਦਬਾਅ ’ਚ ਆ ਕੇ ਵਾਪਸ ਲੈ ਲਿਆ।

(ਲੇਖਕ ਸੀਨੀਅਰ ਕਾਲਮਨਵੀਸ, ਸਾਬਕਾ ਰਾਜ ਸਭਾ ਮੈਂਬਰ ਅਤੇ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਰਾਸ਼ਟਰੀ ਉੱਪ-ਪ੍ਰਧਾਨ ਹਨ।)

  • Gun Culture
  • Punjab
  • Violence
  • Article
  • ਗੰਨ ਕਲਚਰ
  • ਪੰਜਾਬ
  • ਹਿੰਸਾ

ਮਮਤਾ ਵਲੋਂ ਕੇਂਦਰ ਨੂੰ ਜੀ. ਐੱਸ. ਟੀ. ਦੀ ਅਦਾਇਗੀ ਰੋਕਣ ਦੀ ਧਮਕੀ

NEXT STORY

Stories You May Like

  • imd  weather update  rain
    ਕਿਤੇ ਰਾਹਤ, ਕਿਤੇ ਆਫ਼ਤ: ਜਾਣੋ ਅਗਲੇ 7 ਦਿਨਾਂ 'ਚ ਤੁਹਾਡੇ ਇਲਾਕੇ 'ਚ ਕਿਹੋ ਜਿਹਾ ਰਹੇਗਾ ਮੌਸਮ
  • snakes wreak havoc in border villages of kalanaur
    ਕਲਾਨੌਰ ਦੇ ਸਰਹੱਦੀ ਪਿੰਡਾਂ 'ਚ ਸੱਪਾਂ ਦਾ ਕਹਿਰ: ਅੱਧੀ ਦਰਜਨ ਲੋਕ ਹੋਏ ਸ਼ਿਕਾਰ, ਹਸਪਤਾਲ 'ਚ ਇਲਾਜ ਜਾਰੀ
  • heavy traffic jam tanda highway blocked
    ਪੰਜਾਬ ਦਾ ਇਹ ਹਾਈਵੇਅ ਹੋ ਗਿਆ ਬੰਦ! ਲੱਗਾ ਭਾਰੀ ਜਾਮ
  • son  mother  injured  hospital  treatment
    ਨਸ਼ੇੜੀ ਪੁੱਤ ਨੇ ਮਾਂ ਨੂੰ ਮਾਰੀ ਗੋਲੀ, ਏਮਜ਼ 'ਚ ਚੱਲ ਰਿਹਾ ਇਲਾਜ
  • this will be necessary for driving license certificate  in this state
    ਡਰਾਈਵਿੰਗ ਲਾਇਸੈਂਸ ਲਈ ਜ਼ਰੂਰੀ ਹੋਵੇਗਾ ਇਹ ਸਰਟੀਫਿਕੇਟ; ਇਸ ਸੂਬੇ 'ਚ ਲਾਗੂ ਹੋਵੇਗਾ ਨਿਯਮ!
  • migrant labour attack landlord  dies during treatment
    ਕਿਰਾਇਆ ਲੈਣ ਗਏ ਮਕਾਨ ਮਾਲਕ 'ਤੇ ਪ੍ਰਵਾਸੀ ਮਜ਼ਦੂਰਾਂ ਦਾ ਹਮਲਾ, ਇਲਾਜ ਦੌਰਾਨ ਹੋਈ ਮੌਤ
  • encounter in punjab  punjab police
    ਪੰਜਾਬ 'ਚ ਵੱਡਾ ਐਨਕਾਊਂਟਰ, ਪੁਲਸ ਤੇ ਗੈਂਗਸਟਰ ਵਿਚਾਲੇ ਆਹਮੋ-ਸਾਹਮਣੇ ਚੱਲੀਆਂ ਗੋਲ਼ੀਆਂ
  • elderly  pension  treatment  death
    ਪੈਨਸ਼ਨ ਨਾ ਮਿਲੀ ਤਾਂ ਇਲਾਜ ਦੁੱਖੋਂ ਬਜ਼ੁਰਗ ਦੀ ਹੋਈ ਮੌਤ, ਹੁਣ CM ਸੋਰੇਨ ਨੇ ਦਿਖਾਈ ਸਖ਼ਤੀ
  • patwari arrested for taking bribe of rs 8 000
    ਪਟਵਾਰੀ ਦਾ ਕਾਰਨਾਮਾ ਜਾਣ ਹੋਵੋਗੇ ਹੈਰਾਨ! ਰੰਗੇ ਹੱਥੀਂ ਹੋਇਆ ਗ੍ਰਿਫ਼ਤਾਰ
  • charanjit singh channi called a meeting of youth congress today
    ਚਰਨਜੀਤ ਸਿੰਘ ਚੰਨੀ ਨੇ ਅੱਜ ਸੱਦੀ ਯੂਥ ਕਾਂਗਰਸ ਦੀ ਮੀਟਿੰਗ
  • large scale transfers of employees
    ਪੰਜਾਬ : ਮੁਲਾਜ਼ਮਾਂ ਦੇ ਵੱਡੇ ਪੱਧਰ 'ਤੇ ਤਬਾਦਲੇ, ਤੁਰੰਤ ਤਾਇਨਾਤੀ ਦੇ ਹੁਕਮ
  • grand jagran at nakodar from august 16
    ਸਟਾਰ ਕਾਰ ਬਾਜ਼ਾਰ ਸ਼ੰਕਰ ਰੋਡ ਨਕੋਦਰ 'ਚ ਸਾਲਾਨਾ ਚਾਰ ਦਿਨਾਂ ਵਿਸ਼ਾਲ ਲੰਗਰ 16...
  • offline decree creates major problem registrations done in punjab
    ਪੰਜਾਬ: ਰਜਿਸਟਰੀਆਂ ਕਰਵਾਉਣ ਵਾਲੇ ਦੇਣ ਧਿਆਨ! ਆਫ਼ਲਾਈਨ ਫ਼ਰਮਾਨ ਨੇ ਖੜ੍ਹੀ ਕੀਤੀ...
  • punjab weather yellow alert
    ਪੰਜਾਬ Weather ਦੀ 18 ਤੱਕ ਨਵੀਂ ਅਪਡੇਟ ਜਾਰੀ! ਇਨ੍ਹਾਂ ਜ਼ਿਲ੍ਹਿਆਂ 'ਚ Alert
  • digital media association releases id cards and vehicle stickers for journalists
    DMA ਦੇ ਪ੍ਰਧਾਨ ਅਮਨ ਬੱਗਾ ਨੇ ਰਿਲੀਜ਼ ਕੀਤੇ ਪੱਤਰਕਾਰਾਂ ਲਈ ਆਈ. ਡੀ. ਕਾਰਡ ਤੇ...
  • mischievous boys smashed the windows of several cars parked in the street
    ਗਲੀ 'ਚ ਖੜ੍ਹੀਆਂ ਗੱਡੀਆਂ ਦੇ ਭੰਨੇ ਸ਼ੀਸ਼ੇ! CCTV 'ਚ ਕੈਦ ਹੋਈ ਘਟਨਾ
Trending
Ek Nazar
supreme court  s big action on famous comedian

ਮਸ਼ਹੂਰ ਕਾਮੇਡੀਅਨ 'ਤੇ ਸੁਪਰੀਮ ਕੋਰਟ ਦਾ ਵੱਡਾ ਐਕਸ਼ਨ ! ਠੋਕ'ਤਾ ਲੱਖਾਂ ਦਾ...

baba ramdev speaks on aamir khan s third marriage

'ਢਲਦੀ ਉਮਰ 'ਚ ਕਿਉਂ ਸੁੱਝ ਰਹੀਆਂ ਅਜਿਹੀਆਂ ਸ਼ਰਾਰਤਾਂ ?' ਆਮਿਰ ਖਾਨ ਦੇ ਤੀਜੇ ਵਿਆਹ...

illicit relationship wife water tank husband fire

ਬੇਗਾਨੀ ਜਨਾਨੀ ਦੇ ਪਿਆਰ 'ਚ ਪਤੀ ਨੇ ਚੜ੍ਹਾ'ਤਾ ਚੰਨ! ਮਾਰ 'ਤੀ ਘਰਵਾਲੀ, ਫ਼ਿਰ ਲਾਸ਼...

closed society lift girls hanuman chalisa video

ਅਚਾਨਕ ਬੰਦ ਹੋਈ Lift! ਅੰਦਰ ਫਸ ਗਈਆਂ 4 ਕੁੜੀਆਂ, ਡਰ ਲੱਗਣ 'ਤੇ ਕੀਤਾ ਹਨੂੰਮਾਨ...

mahesh manjrekar s wife medha reveals cancer battle

ਮਸ਼ਹੂਰ ਅਦਾਕਾਰਾ ਨੂੰ ਹੋ ਗਿਆ ਕੈਂਸਰ ! ਭਾਵੁਕ ਪੋਸਟ ਸ਼ੇਅਰ ਕਰ ਦਿੱਤੀ ਜਾਣਕਾਰੀ,...

will the famous actress get married for the third time

ਕੀ ਤੀਜਾ ਵਿਆਹ ਕਰਾਏਗੀ ਮਸ਼ਹੂਰ ਅਦਾਕਾਰਾ ? ਦੂਜੇ ਪਤੀ ਨੇ ਵਿਦੇਸ਼ ਲਿਜਾ ਕੇ...

marriage  divorce  girl  family  police

ਸਵੇਰੇ ਬੈਂਡ-ਵਾਜਿਆਂ ਨਾਲ ਹੋਇਆ ਵਿਆਹ ! ਸ਼ਾਮ ਪੈਂਦੇ-ਪੈਂਦੇ ਹੋ ਗਿਆ ਤਲਾਕ, ਹੈਰਾਨ...

famous actor passes away

ਦਿੱਗਜ ਅਦਾਕਾਰ ਨੇ ਮੁਕਾ ਲਈ ਜੀਵਨਲੀਲਾ ! 44 ਸਾਲ ਦੀ ਉਮਰ 'ਚ ਛੱਡੀ ਦੁਨੀਆ,...

ind vs eng teams playing 11 announced for the first odi

IND vs ENG: ਪਹਿਲੇ ਵਨਡੇ ਲਈ ਟੀਮ ਦੀ ਪਲੇਇੰਗ-11 ਦਾ ਐਲਾਨ, ਇਸ ਧਾਕੜ ਖਿਡਾਰੀ ਦਾ...

heavy rain next 4 days monsoon

ਅਗਲੇ 4 ਦਿਨ ਖ਼ਤਰਨਾਕ! ਮੌਸਮ ਵਿਭਾਗ ਵਲੋਂ 18 ਸੂਬਿਆਂ 'ਚ ਬਹੁਤ ਭਾਰੀ ਮੀਂਹ ਦਾ...

terror of stray dogs in nawanshahr

ਪੰਜਾਬ ਦੇ ਇਸ ਜ਼ਿਲ੍ਹੇ 'ਚ ਆਵਾਰਾ ਕੁੱਤਿਆਂ ਦਾ ਕਹਿਰ, ਹੈਰਾਨ ਕਰਦੇ ਅੰਕੜੇ ਆਏ...

woman lost rs 30 82 500 in the greed of earning money

ਪੈਸੇ ਕਮਾਉਣ ਦੇ ਲਾਲਚ 'ਚ ਔਰਤ ਨੇ ਗੁਆ ਲਏ 30,82,500 ਰੁਪਏ, ਜਦੋਂ ਮੁਨਾਫਾ ਨਾ...

gold and silver likely to remain under pressure

ਕੀ ਹੋਰ ਸਸਤਾ ਹੋਵੇਗਾ Gold ? ਜਾਣੋ ਅਗਲੇ ਹਫ਼ਤੇ ਕਿਹੜੇ ਕਾਰਨ ਤੈਅ ਕਰਨਗੇ ਕੀਮਤਾਂ

indian student

ਸਟੱਡੀ ਵੀਜ਼ੇ 'ਤੇ ਵਿਦੇਸ਼ ਗਿਆ ਭਾਰਤੀ ਨੌਜਵਾਨ ਅਚਾਨਕ ਹੋ ਗਿਆ 'ਗ਼ਾਇਬ' ! 2 ਮਹੀਨੇ...

man held after indian american wife and son shot in us

ਅਮਰੀਕਾ 'ਚ ਭਾਰਤੀ ਮੂਲ ਦੀ ਮਹਿਲਾ ਦਾ ਗੋਲੀਆਂ ਮਾਰ ਕਤਲ, ਪਤੀ ਹੀ ਨਿਕਲਿਆ ਕਾਤਲ,...

3 young man on a motorcycle fell into a 40 feet deep pit

ਮੋਟਰਸਾਈਕਲ ਸਵਾਰ 3 ਨੌਜਵਾਨ 40 ਫੁੱਟ ਡੂੰਘੇ ਖੱਡੇ ’ਚ ਡਿੱਗੇ, ਪੈ ਗਿਆ ਚੀਕ-ਚਿਹਾੜਾ

fan falls on sleeping child

ਸੌਂ ਰਹੇ ਬੱਚੇ ’ਤੇ ਡਿੱਗਿਆ ਪੱਖਾ, ਕਰੰਟ ਲੱਗਣ ਨਾਲ ਮੌਤ

veteran playback singer passes away

48,000 ਤੋਂ ਵਧ ਗਾਣੇ ਗਾ ਚੁੱਕੀ ਦਿੱਗਜ ਪਲੇਬੈਕ ਗਾਇਕਾ ਦਾ ਦਿਹਾਂਤ, PM ਮੋਦੀ ਨੇ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਸੰਪਾਦਕੀ ਦੀਆਂ ਖਬਰਾਂ
    • negligence in some government hospitals
      ‘ਕੁਝ ਸਰਕਾਰੀ ਹਸਪਤਾਲਾਂ ’ਚ’ ਹੋ ਰਹੀ ਲਾਪਰਵਾਹੀ!
    • snakes  lizards  insects  etc  found in children  s mid day meal
      ‘ਬੱਚਿਆਂ ਦੇ ਮਿਡ-ਡੇ-ਮੀਲ ’ਚੋਂ’ ਮਿਲੇ ਸੱਪ, ਕੋਹੜ ਕਿਰਲੀਆਂ, ਕੀੜੇ ਆਦਿ!
    • hard politics still dominates the world of sports
      ‘ਖੇਡਾਂ ਦੀ ਦੁਨੀਆ ’ਚ’ ਅਜੇ ਵੀ ਕਾਇਮ ਹੈ ਹਾਰਡ ਪਾਲੀਟਿਕਸ ਦਾ ਦਬਦਬਾ!
    • some officials are embezzling public funds and properties
      ‘ਕੁਝ ਅਧਿਕਾਰੀ ਕਰ ਰਹੇ ਜਨਤਕ’ ਧਨ ਅਤੇ ਜਾਇਦਾਦਾਂ ਦਾ ਗਬਨ!
    • people  s tolerance is decreasing suicides
      ‘ਲੋਕਾਂ ’ਚ ਘੱਟ ਹੋਈ ਸਹਿਣਸ਼ੀਲਤਾ’ ਘਰੇਲੂ ਕਲੇਸ਼ ਕਾਰਨ ਵਧ ਰਹੀਆਂ ਆਤਮਹੱਤਿਆਵਾਂ!
    • this cycle of country in the grip of mafia rule is not stopping
      ‘ਮਾਫੀਆ ਰਾਜ ਦੀ ਗ੍ਰਿਫਤ ’ਚ ਦੇਸ਼’ ਰੁਕ ਨਹੀਂ ਰਿਹਾ ਇਹ ਸਿਲਸਿਲਾ!
    • jammu kashmir terrorists helpers
      ‘ਜੰਮੂ-ਕਸ਼ਮੀਰ ’ਚ ਸ਼ਾਂਤੀ ਲਈ’ ਅੱਤਵਾਦੀਆਂ ਦੇ ਮਦਦਗਾਰਾਂ ਦਾ ਸਫ਼ਾਇਆ ਜ਼ਰੂਰੀ!
    • the growing business of fake and adulterated food products
      ‘ਨਕਲੀ ਅਤੇ ਮਿਲਾਵਟੀ ਖੁਰਾਕ ਪਦਾਰਥਾਂ’ ਦਾ ਵਧ ਰਿਹਾ ਧੰਦਾ!
    • gangs of   robber brides   are becoming active in the country
      ‘ਦੇਸ਼ ’ਚ ਸਰਗਰਮ ਹੋ ਰਹੇ ਹਨ’ ਲੁਟੇਰੀਆਂ ਦੁਲਹਨਾਂ ਦੇ ਗਿਰੋਹ!
    • when will we finally learn to treat women with respect
      ‘ਔਰਤਾਂ ਨਾਲ ਸਤਿਕਾਰਯੋਗ ਵਿਵਹਾਰ’ ਆਖਿਰ ਅਸੀਂ ਕਦੋਂ ਕਰਨਾ ਸਿੱਖਾਂਗੇ!
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +