ਬ੍ਰਿਟੇਨ ’ਚ ਲਿਜ਼ ਟਰੱਸ ਦੇ ਅਸਤੀਫੇ ਦੇ ਬਾਅਦ ਪ੍ਰਧਾਨ ਮੰਤਰੀ ਅਹੁਦੇ ਦੀ ਦੌੜ ਮੁੜ ਤੋਂ ਸ਼ੁਰੂ ਹੋ ਗਈ ਹੈ। ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿ ਮੁੱਖ ਮੁਕਾਬਲਾ ਰਿਸ਼ੀ ਸੁਨਕ ਅਤੇ ਬੋਰਿਸ ਜਾਨਸਨ ਦੇ ਦਰਮਿਆਨ ਹੋਵੇਗਾ। ਆਪਣੀ ਵਾਪਸੀ ਦੀ ਕੋਸ਼ਿਸ਼ ਕਰਨ ਲਈ ਬੋਰਿਸ ਜਾਨਸਨ ਹੋਰ ਵੱਧ ਕੰਜ਼ਰਵੇਟਿਵ ਸੰਸਦ ਮੈਂਬਰਾਂ ਦਾ ਸਮਰਥਨ ਚਾਹੁੰਦੇ ਸਨ। ਸ਼ਨੀਵਾਰ ਨੂੰ ਸਾਬਕਾ ਚਾਂਸਲਰ ਅਤੇ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਦੌੜ ’ਚ ਸਭ ਤੋਂ ਅੱਗੇ ਰਹਿਣ ਵਾਲੇ ਰਿਸ਼ੀ ਸੁਨਕ ਅਤੇ ਬੋਰਿਸ ਜਾਨਸਨ ਦੇ ਦਰਮਿਆਨ ਸਮਝੌਤੇ ਦਾ ਕੋਈ ਹੱਲ ਨਹੀਂ ਨਿਕਲ ਸਕਿਆ। ਕੰਜ਼ਰਵੇਟਿਵ ਨੇਤਾ ਪੇਨੀ ਮੋਰਡੇਟ ਨੇ ਵੀ ਕਿਹਾ ਹੈ ਕਿ ਉਹ ਚੋਣ ਲੜੇਗੀ।
ਲਿਜ਼ ਟਰੱਸ ਦੇ ਅਚਾਨਕ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣ ਤੋਂ ਪਹਿਲਾਂ ਹੀ ਬ੍ਰਿਟੇਨ ਦੀ ਅਰਥਵਿਵਸਥਾ ਡਾਵਾਂਡੋਲ ਹੋਈ ਪਈ ਸੀ। ਉਨ੍ਹਾਂ ਦੇ ਅਸਤੀਫੇ ਨੇ ਬ੍ਰਿਟੇਨ ਨੂੰ ਸੰਭਾਵਿਤ ਮੰਦੀ ਵੱਲ ਧੱਕ ਦਿੱਤਾ। ਟਰੱਸ ਦੇ ਸੱਤਾ ’ਚ ਆਉਣ ਤੋਂ ਪਹਿਲਾਂ ਹੀ ਬਾਜ਼ਾਰ ਅਸਥਿਰ ਸਨ। ਇਕ ਉੱਚ ਮੁਦਰਾ ਸਫਿਤੀ ਅਤੇ ਊਰਜਾ ਸੰਕਟ ਨੇ ਯੂਰਪ ਨੂੰ ਹਿਲਾ ਦਿੱਤਾ ਹੈ। ਯੂ. ਕੇ. ਦੀ ਅਰਥਵਿਵਸਥਾ ਦੀ ਮੁੱਢਲੀ ਸਮੱਸਿਆ ਇਹ ਹੈ ਕਿ ਊਰਜਾ ਦੀ ਕੀਮਤ ਬੜੀ ਵਧ ਗਈ ਹੈ ਅਤੇ ਇਹੀ ਮੁੱਢਲੀ ਸਮੱਸਿਆ ਹੈ। ਜਿਉਂ ਹੀ ਰੂਸ ਨੇ ਯੂਕ੍ਰੇਨ ’ਚ ਜੰਗ ਦੇ ਦੌਰਾਨ ਯੂਰਪ ਦੀ ਕੁਦਰਤੀ ਗੈਸ ਦੀ ਸਪਲਾਈ ਨੂੰ ਨਿਚੋੜਿਆ ਤਾਂ ਇਸ ਦੇ ਨਤੀਜੇ ’ਚ ਬ੍ਰਿਟਿਸ਼ ਪਰਿਵਾਰਾਂ ਨੂੰ ਆਸਮਾਨ ਨੂੰ ਛੂੰਹਦੇ ਬਿਜਲੀ ਬਿੱਲਾਂ ਅਤੇ ਦੋਹਰੇ ਅੰਕਾਂ ਦੀ ਮੁਦਰਾ ਸਫਿਤੀ ਦਾ ਸਾਹਮਣਾ ਕਰਨਾ ਪਿਆ ਹੈ। ਸਰਦੀਆਂ ਦੇ ਆਉਣ ਦੇ ਨਾਲ ਹੀ ਦੇਸ਼ ਦੇ ਬਿਜਲੀ ਆਪ੍ਰੇਟਰ ਨੇ ਵੀ 3 ਘੰਟਿਆਂ ਦੇ ਬਲੈਕਆਊਟ ਦੀ ਚਿਤਾਵਨੀ ਦਿੱਤੀ ਹੈ।
ਬ੍ਰਿਟੇਨ ਦੀ ਅਰਥਵਿਵਸਥਾ ਉਦੋਂ ਤੋਂ ਹੀ ਡਾਵਾਂਡੋਲ ਹੋਣੀ ਸ਼ੁਰੂ ਹੋ ਗਈ ਸੀ, ਜਦੋਂ ਬ੍ਰਿਟੇਨ ਯੂਰਪੀਅਨ ਯੂਨੀਅਨ ਤੋਂ ਬਾਹਰ ਆਇਆ ਸੀ। ਉੱਥੋਂ ਦੇ 4 ਪ੍ਰਧਾਨ ਮੰਤਰੀਆਂ ਦੇ ਬਦਲਣ ਦੇ ਬਾਅਦ ਅਰਥਵਿਵਸਥਾ ਦੀ ਸਥਿਤੀ ਜਿਉਂ ਦੀ ਤਿਉਂ ਬਣੀ ਹੋਈ ਹੈ। ਜੇਕਰ ਪਾਊਂਡ ਦੀ ਸਥਿਤੀ ਹੋਰ ਵਿਗੜਦੀ ਹੈ ਤਾਂ ਨਿਸ਼ਚਿਤ ਤੌਰ ’ਤੇ ਇਸ ਦਾ ਅਸਰ ਗੈਸ, ਪੈਟਰੋਲ, ਖੁਰਾਕ ਕੀਮਤਾਂ, ਤਕਨੀਕ ਅਤੇ ਰੋਜ਼ਮੱਰਾ ਦੀਆਂ ਚੀਜ਼ਾਂ ’ਤੇ ਪਵੇਗਾ। ਬ੍ਰਿਟੇਨ ਦੇ ਬਾਜ਼ਾਰ ’ਚ ਬੇਚੈਨੀ ਦੇਖੀ ਗਈ ਅਤੇ ਪਾਊਂਡ ਦਾ ਮੁੱਲ ਰਿਕਾਰਡ ਹੇਠਲੇ ਪੱਧਰ ’ਤੇ ਪਹੁੰਚ ਗਿਆ ਹੈ, ਜਿਸ ਨਾਲ ਬੈਂਕ ਆਫ ਇੰਗਲੈਂਡ ਨੂੰ ਇਕ ਐਮਰਜੈਂਸੀ ਦਖਲਅੰਦਾਜ਼ੀ ਦੇ ਲਈ ਮਜਬੂਰ ਹੋਣਾ ਪਿਆ।
ਹੁਣ ਸਵਾਲ ਇਹ ਹੈ ਕਿ ਟਰੱਸ ਦਾ ਉਤਰਾਧਿਕਾਰੀ ਵਧਦੀਆਂ ਕੀਮਤਾਂ ਨੂੰ ਘਟਾਉਣ ਅਤੇ ਮੰਦੀ ਤੋਂ ਬਚਣ ਦੀ ਕੋਸ਼ਿਸ਼ ਕਿਵੇਂ ਕਰੇਗਾ? ਅਜਿਹੇ ’ਚ ਬ੍ਰਿਟੇਨ ਦਾ ਜੋ ਅਗਲਾ ਪ੍ਰਧਾਨ ਮੰਤਰੀ ਬਣ ਕੇ ਆਵੇਗਾ, ਉਸ ਦੇ ਸਾਹਮਣੇ ਇਕ ਵੱਡੀ ਸਮੱਸਿਆ ਖੜ੍ਹੀ ਹੋਵੇਗੀ, ਜਿਸ ਦਾ ਹੱਲ ਕੱਢਣਾ ਕੋਈ ਸੌਖਾ ਕੰਮ ਨਹੀਂ ਹੋਵੇਗਾ।
ਇਸ ਦੀਵਾਲੀ ’ਤੇ ਮਦਦ ਦਾ ਦੀਵਾ ਜਗਾਓ
NEXT STORY