Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, MAY 08, 2026

    3:11:22 AM

  • lsg vs rcb ipl 2026

    IPL 2026 : ਲਖਨਊ ਨੇ ਰੋਮਾਂਚਕ ਮੁਕਾਬਲੇ 'ਚ...

  • lsg vs rcb

    ਮਿਚੇਲ ਮਾਰਸ਼ ਦਾ ਤੂਫਾਨੀ ਸੈਂਕੜਾ, LSG ਨੇ RCB ਨੂੰ...

  • golden opportunity to work in uae

    ਜਿਪਸਮ, ਫਰਨੀਚਰ ਕਾਰਪੇਂਟਰ, UAE ਲਾਇਸੰਸ ਬੱਸ...

  • west bengal assembly dissolved

    ਪੱਛਮੀ ਬੰਗਾਲ ਦੀ ਵਿਧਾਨ ਸਭਾ ਭੰਗ, ਹੁਣ ਮਮਤਾ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Article News
  • ਮਮਤਾ ਬੈਨਰਜੀ ਅਤੇ ਡੋਨਾਲਡ ਟਰੰਪ ਬੋਲ ਰਹੇ ਪੁੱਠੇ-ਸਿੱਧੇ ਬੋਲ!

ARTICLE News Punjabi(ਸੰਪਾਦਕੀ)

ਮਮਤਾ ਬੈਨਰਜੀ ਅਤੇ ਡੋਨਾਲਡ ਟਰੰਪ ਬੋਲ ਰਹੇ ਪੁੱਠੇ-ਸਿੱਧੇ ਬੋਲ!

  • Edited By Inder Prajapati,
  • Updated: 08 May, 2026 01:51 AM
Article
mamata banerjee and donald trump are speaking in reverse
  • Share
    • Facebook
    • Tumblr
    • Linkedin
    • Twitter
  • Comment

ਆਪਣੇ ਅੜੀਅਲ ਅਤੇ ਜ਼ਿੱਦੀ ਸੁਭਾਅ ਲਈ ਪ੍ਰਸਿੱਧ ਮਮਤਾ ਬੈਨਰਜੀ ਭਾਰਤ ਦੀਆਂ ਸਭ ਤੋਂ ਸਫਲ ਮਹਿਲਾ ਰਾਜਨੇਤਾਵਾਂ ’ਚੋਂ ਇਕ ਹੈ। ਪੱਛਮੀ ਬੰਗਾਲ ’ਚ ਖੱਬੇਪੱਖੀ ਪਾਰਟੀਆਂ ਦਾ 34 ਸਾਲਾਂ ਦਾ ਸ਼ਾਸਨ ਖ਼ਤਮ ਕਰ ਕੇ 2011 ’ਚ ਰਾਜ ਦੀ ਮੁੱਖ ਮੰਤਰੀ ਬਣੀ ਮਮਤਾ ਬੈਨਰਜੀ ਲਗਾਤਾਰ 15 ਸਾਲਾਂ ਤੱਕ ਸੱਤਾਧਾਰੀ ਰਹੀ।

ਮਮਤਾ ਬੈਨਰਜੀ ਨੇ ਆਪਣੇ ਸਿਆਸੀ ਕਰੀਅਰ ਦੀ ਸ਼ੁਰੂਆਤ ਕਾਂਗਰਸ ਤੋਂ ਕੀਤੀ ਸੀ ਪਰ 1998 ’ਚ ਕਾਂਗਰਸ ਤੋਂ ਵੱਖ ਹੋ ਕੇ ਉਨ੍ਹਾਂ ਨੇ ਤ੍ਰਿਣਮੂਲ ਕਾਂਗਰਸ ਦਾ ਗਠਨ ਕੀਤਾ। ਮਮਤਾ ਬੈਨਰਜੀ ਅੱਜ ਭਾਵੇਂ ਭਾਜਪਾ ਅਤੇ ਕਾਂਗਰਸ ਦੀ ਵਿਰੋਧੀ ਹੈ, ਪਰ ਭਾਜਪਾ ਅਤੇ ਕਾਂਗਰਸ ਦੋਵਾਂ ਦੀਆਂ ਹੀ ਕੇਂਦਰ ਸਰਕਾਰਾਂ ’ਚ ਉਹ ਮੰਤਰੀ ਰਹਿ ਚੁੱਕੀ ਹੈ ਅਤੇ ਸਮੇਂ-ਸਮੇਂ ’ਤੇ ਕਾਂਗਰਸ ਅਤੇ ਭਾਜਪਾ ਦੋਵਾਂ ਨੂੰ ਹੀ ਮਮਤਾ ਬੈਨਰਜੀ ਦੇ ਗੁੱਸੇ ਦਾ ਸ਼ਿਕਾਰ ਹੋਣਾ ਪਿਆ ਹੈ।

1999 ’ਚ ਸ਼੍ਰੀ ਅਟਲ ਬਿਹਾਰੀ ਵਾਜਪਾਈ ਦੀ ਭਾਜਪਾ ਦੀ ਅਗਵਾਈ ਵਾਲੀ ਐੱਨ. ਡੀ. ਏ. ਨਾਲ ਜੁੜ ਕੇ ਉਨ੍ਹਾਂ ਦੀ ਸਰਕਾਰ ’ਚ ਰੇਲ ਮੰਤਰੀ ਬਣੀ ਪਰ ਉਹ ਵਾਜਪਾਈ ਜੀ ਦੇ ਕੰਮਕਾਜ ਨੂੰ ਲੈ ਕੇ ਕਦੇ-ਕਦੇ ਨਾਰਾਜ਼ਗੀ ਪ੍ਰਗਟ ਕਰਦੀ ਰਹਿੰਦੀ ਅਤੇ ਅਚਾਨਕ ਆਪਣੇ ਘਰ ਕੋਲਕਾਤਾ ਚਲੀ ਜਾਂਦੀ।

ਇਸੇ ਕਾਰਨ ਇਕ ਦਿਨ ਵਾਜਪਾਈ ਜੀ ਨੇ ਕੋਲਕਾਤਾ ’ਚ ਮਮਤਾ ਬੈਨਰਜੀ ਦੇ ਘਰ ਜਾ ਕੇ ਉਨ੍ਹਾਂ ਦੀ ਮਾਂ ਦੇ ਪੈਰ ਛੂਹ ਕੇ ਉਨ੍ਹਾਂ ਨੂੰ ਕਿਹਾ ਸੀ ਕਿ, ‘‘ਤੁਹਾਡੀ ਬੇਟੀ ਬਹੁਤ ਸ਼ਰਾਰਤੀ ਹੈ। ਬਹੁਤ ਤੰਗ ਕਰਦੀ ਹੈ।’’

ਮਮਤਾ ਬੈਨਰਜੀ ਦੇ ਸਬੰਧ ’ਚ 11 ਜਨਵਰੀ, 2021 ਨੂੰ ਪੱਛਮੀ ਬੰਗਾਲ ਦੇ ਤਤਕਾਲੀ ਭਾਜਪਾ ਪ੍ਰਧਾਨ ਦਿਲੀਪ ਘੋਸ਼ ਨੇ ਕਿਹਾ ਸੀ ਕਿ, ‘‘ਮਮਤਾ ਬੈਨਰਜੀ ਨੇ ਹਮੇਸ਼ਾ ਡੋਨਾਲਡ ਟਰੰਪ ਦੀ ਤਰ੍ਹਾਂ ਅੜੀਅਲ ਅਤੇ ਤਾਨਾਸ਼ਾਹੀ ਰਵੱਈਆ ਦਿਖਾਇਆ ਹੈ ਅਤੇ ਉਨ੍ਹਾਂ ਨੂੰ ਲੋਕਤੰਤਰ ’ਚ ਵਿਸ਼ਵਾਸ ਨਹੀਂ ਹੈ।’’

ਅਤੇ ਹੁਣ 2 ਮਈ, 2026 ਨੂੰ ਪੱਛਮੀ ਬੰਗਾਲ ਦੇ ਈਸਟ ਮੇਦਿਨੀਪੁਰ ’ਚ ਦਿਲੀਪ ਘੋਸ਼ ਨੇ ਕਿਹਾ ਹੈ ਕਿ ‘‘ਮਮਤਾ ਬੈਨਰਜੀ ਇਕ ਤਾਨਾਸ਼ਾਹ ਮੁੱਖ ਮੰਤਰੀ ਹੈ। ਉਸ ਦੇ ਲਈ ਸੱਤਾ ਸਰਵਉੱਚ ਹੈ। ਉਨ੍ਹਾਂ ਦੀ ਹਾਲਤ ਡੋਨਾਲਡ ਟਰੰਪ ਵਰਗੀ ਹੀ ਹੈ। ਜਦੋਂ ਸੱਤਾ ਹੱਥੋਂ ਨਿਕਲਦੀ ਦਿਖਾਈ ਦਿੰਦੀ ਹੈ ਤਾਂ ਉਹ ਕਿਸੇ ਵੀ ਹੱਦ ਤੱਕ ਜਾਣ ਨੂੰ ਤਿਆਰ ਹੋ ਸਕਦੀ ਹੈ।’’

(ਜ਼ਿਕਰਯੋਗ ਹੈ ਕਿ 2020 ’ਚ ਅਮਰੀਕਾ ਦੀ ਰਾਸ਼ਟਰਪਤੀ ਚੋਣ ’ਚ ਜੋਅ ਬਾਈਡੇਨ ਸਾਹਮਣੇ ਬੁਰੀ ਤਰ੍ਹਾਂ ਹਾਰਨ ਵਾਲੇ ਡੋਨਾਲਡ ਟਰੰਪ ਨੂੰ ਯੂ. ਐੱਸ. ਕੈਪੀਟਲ ’ਚ ਹਮਲਾ ਕਰਨ ਲਈ ਭੀੜ ਨੂੰ ਉਕਸਾਉਣ ਕਾਰਨ ਦੁਨੀਆ ਭਰ ’ਚ ਭਾਰੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ।)

ਹਾਲ ਹੀ ਦੀਆਂ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ’ਚ ਹਾਰ ਤੋਂ ਬਾਅਦ ਵੀ ਮਮਤਾ ਬੈਨਰਜੀ ਅਸਤੀਫ਼ਾ ਦੇਣ ਲਈ ਤਿਆਰ ਨਹੀਂ ਹੈ ਅਤੇ ਉਨ੍ਹਾਂ ਨੇ ਕਿਹਾ ਹੈ ਕਿ ਉਹ ਚੋਣ ਨਹੀਂ ਹਾਰੀ, ਇਸ ਲਈ ਅਸਤੀਫ਼ਾ ਨਹੀਂ ਦੇਵੇਗੀ।

ਅਤੇ ਹੁਣ 7 ਮਈ ਨੂੰ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਮਮਤਾ ਬੈਨਰਜੀ ਨੇ ਇਕ ਪੋਸਟ ’ਚ ਕਿਹਾ ਹੈ ਕਿ, ‘‘ਉਹ ਚਾਹੁਣ ਤਾਂ ਮੈਨੂੰ ਹਟਾ ਦੇਣ, ਰਾਸ਼ਟਰਪਤੀ ਸ਼ਾਸਨ ਲਗਾਉਣਾ ਹੈ ਤਾਂ ਲਗਾ ਦੇਣ ਪਰ ਮੈਂ ਹਾਰ ਮੰਨਣ ਵਾਲਿਆਂ ’ਚੋਂ ਨਹੀਂ। ਲੋੜ ਪਈ ਤਾਂ ਮੈਂ ਅੰਤਰਰਾਸ਼ਟਰੀ ਕੋਰਟ ਜਾਵਾਂਗੀ।’’

ਰਾਜਨੀਤਕ ਮਾਹਿਰਾਂ ਅਨੁਸਾਰ ਮਮਤਾ ਬੈਨਰਜੀ ਦਾ ਇਸ ਤਰ੍ਹਾਂ ਦਾ ਵਿਵਹਾਰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਿਵਹਾਰ ਨਾਲ ਬਹੁਤ ਮੇਲ ਖਾਂਦਾ ਹੈ ਅਤੇ ਦੋਵੇਂ ਹੀ ਪੁੱਠੇ-ਸਿੱਧੇ ਬੋਲ ਬੋਲ ਰਹੇ ਹਨ।

ਆਪਣੀ ਦੂਜੀ ਪਾਰੀ ਦੌਰਾਨ ਵੱਖ-ਵੱਖ ਦੇਸ਼ਾਂ ’ਚ ਅੰਨ੍ਹੇਵਾਹ ਟੈਰਿਫ ਲਗਾਉਣ, ਕਦੇ ਵਧਾਉਣ ਅਤੇ ਕਦੇ ਘਟਾਉਣ ਨੂੰ ਲੈ ਕੇ ਆਲੋਚਨਾਵਾਂ ’ਚ ਘਿਰੇ ਟਰੰਪ ਇਨ੍ਹੀਂ ਦਿਨੀਂ ਈਰਾਨ ’ਤੇ ਹਮਲੇ ਨੂੰ ਲੈ ਕੇ ਵਿਵਾਦਾਂ ’ਚ ਘਿਰੇ ਹੋਏ ਹਨ। ਜਿੱਥੇ ਉਨ੍ਹਾਂ ਦੀ ਆਪਣੀ ਹੀ ਪਾਰਟੀ ਦੇ ਕੁਝ ਮੈਂਬਰਾਂ ਵੱਲੋਂ ਉਨ੍ਹਾਂ ਦੀ ਆਲੋਚਨਾ ਕੀਤੀ ਜਾ ਰਹੀ ਹੈ, ਉੱਥੇ ਹੀ ਡੋਨਾਲਡ ਟਰੰਪ ਵੀ ‘ਮੈਂ ਨਾ ਮਾਨੂੰ’ ਦੀ ਰਟ ਲਗਾਉਂਦੇ ਹੋਏ ਇਕ ਵਾਰ ਫਿਰ ਅਮਰੀਕਾ ਦਾ ਰਾਸ਼ਟਰਪਤੀ ਬਣਨ ਦੇ ਸੁਪਨੇ ਸੰਜੋਈ ਬੈਠੇ ਹਨ।

ਬੀਤੇ ਦਿਨ ਵ੍ਹਾਈਟ ਹਾਊਸ ’ਚ ਇਕ ਪ੍ਰੋਗਰਾਮ ਦੌਰਾਨ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਹ 8-9 ਸਾਲਾਂ ਬਾਅਦ ਆਪਣਾ ਅਹੁਦਾ ਛੱਡਣਗੇ। (ਹਾਲਾਂਕਿ ਅਮਰੀਕਾ ਦੇ ਕਾਨੂੰਨ ਅਨੁਸਾਰ ਅਜਿਹਾ ਸੰਭਵ ਹੀ ਨਹੀਂ ਹੈ।) ਟਰੰਪ ਦਾ ਇਹ ਕਥਨ ਸੁਣ ਕੇ ਉੱਥੇ ਮੌਜੂਦ ਲੋਕ ਹੱਸਣ ਲੱਗੇ ਤਾਂ ਟਰੰਪ ਨੇ ਕਿਹਾ ਕਿ, ‘‘ਮੈਂ ਮਜ਼ਾਕ ਨਹੀਂ ਕਰ ਰਿਹਾ। ਅਜੇ ਤਾਂ ਮੇਰੇ ਕਾਰਜਕਾਲ ਦੀ ਸ਼ੁਰੂਆਤ ਹੋਈ ਹੈ ਅਤੇ ਅਜੇ ਬਹੁਤ ਕੰਮ ਬਾਕੀ ਹੈ।’’

ਇਸ ਦੌਰਾਨ ਟਰੰਪ ਦਾ ‘ਪੋਪ ਲੀਓ 14ਵੇਂ’ ਨਾਲ ਵਿਵਾਦ ਵੀ ਜਾਰੀ ਹੈ। ਉਨ੍ਹਾਂ ਨੇ ਪੋਪ ’ਤੇ ਈਰਾਨ ਦੀ ਮਦਦ ਕਰਨ ਅਤੇ ਆਪਣੀਆਂ ਟਿੱਪਣੀਆਂ ਨਾਲ ਦੁਨੀਆ ਨੂੰ ਹੋਰ ਅਸੁਰੱਖਿਅਤ ਬਣਾਉਣ ਦਾ ਦੋਸ਼ ਲਗਾਉਂਦੇ ਹੋਏ ਕਿਹਾ ਹੈ ਕਿ, ‘‘ਪੋਪ ਇਹ ਕਹਿਣਾ ਜ਼ਿਆਦਾ ਉਚਿਤ ਸਮਝਦੇ ਹਨ ਕਿ ਈਰਾਨ ਕੋਲ ਪ੍ਰਮਾਣੂ ਹਥਿਆਰ ਹੋਣਾ ਠੀਕ ਹੈ। ਮੈਨੂੰ ਨਹੀਂ ਲੱਗਦਾ ਕਿ ਇਹ ਚੰਗੀ ਗੱਲ ਹੈ। ਪੋਪ ਕਈ ਕੈਥੋਲਿਕ ਅਤੇ ਹੋਰ ਲੋਕਾਂ ਨੂੰ ਖ਼ਤਰੇ ’ਚ ਪਾ ਰਹੇ ਹਨ।’’

ਉਕਤ ਦੋਵਾਂ ਨੇਤਾਵਾਂ ਦੇ ਆਚਰਣ ਨੂੰ ਦੇਖ ਕੇ ਰਾਜਨੀਤਕ ਮਾਹਿਰਾਂ ਦਾ ਇਹ ਕਹਿਣਾ ਸਹੀ ਹੀ ਪ੍ਰਤੀਤ ਹੁੰਦਾ ਹੈ ਕਿ ਸੱਤਾ ਦੇ ਮੋਹ ਨੂੰ ਲੈ ਕੇ ਮਮਤਾ ਬੈਨਰਜੀ ਅਤੇ ਡੋਨਾਲਡ ਟਰੰਪ ਦੋਵਾਂ ਦਾ ਆਚਰਣ ਇਕੋ ਜਿਹਾ ਹੀ ਹੈ ਅਤੇ ਇਹ ਦੋਵੇਂ ਹੀ ਇਕੋ ਜਿਹੀ ਪੁੱਠੀ-ਸਿੱਧੀ ਬੋਲੀ ਬੋਲ ਰਹੇ ਹਨ।

—ਵਿਜੇ ਕੁਮਾਰ

  • Mamata Banerjee
  • Donald Trump

‘ਭਾਰਤ ’ਚ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾਉਂਦੇ’ ਦੇਸ਼ਧ੍ਰੋਹੀਆਂ ’ਤੇ ਕਾਰਵਾਈ ਜ਼ਰੂਰੀ!

NEXT STORY

Stories You May Like

  • mamata banerjee 4 time west bengal cm
    ਮਮਤਾ ਬੈਨਰਜੀ ਲਗਾਤਾਰ ਚੌਥੀ ਵਾਰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਬਣਨਗੇ: ਤੇਜਸਵੀ
  • ed raids  mamata banerjee
    ਈ. ਡੀ. ਦੀ ਛਾਪੇਮਾਰੀ ’ਚ ਮਮਤਾ ਬੈਨਰਜੀ ਦਾ ਦਖਲ ਗਲਤ : ਸੁਪਰੀਮ ਕੋਰਟ
  • bjp  rp singh  mamata banerjee  west bengal
    ਮਮਤਾ ਬੈਨਰਜੀ ਦਾ ‘ਘੱਟ ਗਿਣਤੀ ਫਾਰਮੂਲਾ’ ਬੰਗਾਲ 'ਚ ਬੁਰੀ ਤਰ੍ਹਾਂ ਫੇਲ੍ਹ : RP ਸਿੰਘ
  • election mamata banerjee first statement
    ਸੂਰਜ ਡੁੱਬ ਲੈਣ ਦਿਓ...! ਰੁਝਾਨਾਂ 'ਚ ਪਿੱਛੇ ਚੱਲ ਰਹੀ ਮਮਤਾ ਬੈਨਰਜੀ ਦਾ ਪਹਿਲਾ ਬਿਆਨ
  • mamata banerjee  west bengal  resignation  chief minister
    ਮਮਤਾ ਬੈਨਰਜੀ ਨੇ ਬੰਗਾਲ 'ਚ ਲਿਆਂਦਾ ਸਿਆਸੀ ਭੂਚਾਲ ! ਕਿਹਾ- 'ਨਹੀਂ ਦੇਵਾਂਗੀ ਅਸਤੀਫ਼ਾ...'
  • cm mamata could not even save her assembly seat in west bengal
    ਪੱਛਮੀ ਬੰਗਾਲ 'ਚ ਆਪਣੀ ਵਿਧਾਨ ਸਭਾ ਸੀਟ ਵੀ ਨਾ ਬਚਾ ਸਕੀ CM ਮਮਤਾ ਬੈਨਰਜੀ
  • ed  mamata banerjee  shantanu sinha  deputy commissioner  lookout notice
    ਮੁਸ਼ਕਲਾਂ 'ਚ ਘਿਰੇ ਮਮਤਾ ਬੈਨਰਜੀ ਦੇ ਕਰੀਬੀ DCP ਸ਼ਾਂਤਨੂ, ਲੁੱਕਆਊਟ ਨੋਟਿਸ ਹੋਇਆ ਜਾਰੀ
  • mamata banerjee  bjp office  ratan ranjan  mimicry  west bengal
    ਨਕਲੀ ਮਮਤਾ ਬੈਨਰਜੀ ! BJP ਦਫ਼ਤਰ ਪਹੁੰਚ ਕੀਤਾ ਡਰਾਮਾ, ਕਿਹਾ- 'ਹਮਾਰਾ ਕੁਰਸੀ ਵਾਪਸ ਕਰੋ..'
  • golden opportunity to work in uae
    ਜਿਪਸਮ, ਫਰਨੀਚਰ ਕਾਰਪੇਂਟਰ, UAE ਲਾਇਸੰਸ ਬੱਸ ਡਰਾਈਵਰ ਤੇ GCC ਵਾਲੇ ਟਰੱਕ...
  • jalandhar bsf headquarters blast
    ਜਲੰਧਰ 'ਚ ਹੋਏ ਧਮਾਕੇ ਬਾਰੇ ਵੱਡਾ ਖ਼ੁਲਾਸਾ, ਬਾਜ਼ਾਰਾਂ ’ਚੋਂ ਪੈਦਲ ਨਿਕਲੇ ਨੌਜਵਾਨ...
  • weather to change again in punjab
    ਪੰਜਾਬ ’ਚ ਮੁੜ ਬਦਲੇਗਾ ਮੌਸਮ, ਕਈ ਜ਼ਿਲ੍ਹਿਆਂ ’ਚ ਮੀਂਹ ਤੇ ਤੇਜ਼ ਹਵਾਵਾਂ ਦਾ ਯੈਲੋ...
  • big revelation in the case of blasts in punjab
    ਪੰਜਾਬ 'ਚ ਹੋਏ ਧਮਾਕਿਆਂ ਦੇ ਮਾਮਲੇ 'ਚ ਵੱਡਾ ਖੁਲਾਸਾ, ਸਾਰੇ ਪੁਰਾਣੇ ਰਿਕਾਰਡ...
  • man injured in bloody clash between two parties
    ਜਲੰਧਰ ਵਿਚ ਦੋ ਧਿਰਾਂ ਵਿਚਾਲੇ ਖ਼ੂਨੀ ਝੜਪ, ਇਕ ਵਿਅਕਤੀ ਜ਼ਖ਼ਮੀ
  • 5 schools including bsf school in jalandhar declared holiday
    Punjab: BSF ਦੇ ਸਕੂਲ ਸਣੇ 5 ਸਕੂਲਾਂ 'ਚ ਤੁਰੰਤ ਕਰ ਦਿੱਤੀ ਗਈ ਛੁੱਟੀ! ਹਾਈ ਅਲਰਟ...
  • shortage of cooking gas cylinders
    Punjab: LPG ਖ਼ਪਤਕਾਰਾਂ ਲਈ ਅਹਿਮ ਖ਼ਬਰ! ਹੋਰ ਡੂੰਘਾ ਹੋ ਸਕਦੈ ਸੰਕਟ, ਬੁਕਿੰਗ...
  • immediate holiday declared in this school in jalandhar
    ਜਲੰਧਰ ਦੇ ਇਸ ਸਕੂਲ 'ਚ ਤੁਰੰਤ ਕੀਤੀ ਗਈ ਛੁੱਟੀ, ਪੜ੍ਹੋ ਕਿਉਂ ਲਿਆ ਗਿਆ ਫ਼ੈਸਲਾ
Trending
Ek Nazar
punjab kings star cricketer

ਪੰਜਾਬ ਕਿੰਗਜ਼ ਦੇ ਧਾਕੜ ਖਿਡਾਰੀ ਨੇ ਕੀਤੀ 'ਗਲਤ ਹਰਕਤ'! ਵੀਡੀਓ ਵਾਇਰਲ ਹੋਣ ਮਗਰੋਂ...

ipl 2026

ਕਰੋੜਾਂ ਰੁਪਏ 'ਚ ਖ਼ਰੀਦਿਆ ਧਾਕੜ ਖਿਡਾਰੀ, ਸਿਰਫ 1 ਮੈਚ ਖੇਡ ਕੇ IPL 'ਚੋਂ ਹੋਇਆ...

indian cricketer blessed with a baby girl

IPL ਵਿਚਾਲੇ ਦਿੱਗਜ ਭਾਰਤੀ ਕ੍ਰਿਕਟਰ ਦੇ ਘਰ ਗੂੰਜੀਆਂ ਕਿਲਕਾਰੀਆਂ, ਪਤਨੀ ਨੇ ਧੀ...

eknath shinde deputy cm

ਤੇਜ਼ ਹਨ੍ਹੇਰੀ-ਤੂਫ਼ਾਨ ਦੀ ਲਪੇਟ 'ਚ ਆਇਆ ਮਹਾਰਾਸ਼ਟਰ ਦੇ ਡਿਪਟੀ CM ਸ਼ਿੰਦੇ ਦਾ...

ban in nawanshahr 4th july prohibition of bathing sutlej river and bist doab

ਨਵਾਂਸ਼ਹਿਰ ਵਾਸੀ ਦੇਣ ਧਿਆਨ! 4 ਜੁਲਾਈ ਤੱਕ ਲੱਗੀ ਇਹ ਪਾਬੰਦੀ, DC ਵੱਲੋਂ ਸਖ਼ਤ...

young people are creating channels on youtube in a bid to earn more money

You Tube 'ਤੇ ਚੈਨਲ ਬਣਾਉਣ ਦੀ ਨੌਜਵਾਨਾਂ 'ਚ ਲੱਗੀ ਹੌੜ! ਆਸਾਨ ਨਹੀਂ ਰਾਹ, ਹੈਰਾਨ...

a massive fire broke out in the gate hakima bhadrakali area of   amritsar

ਅੰਮ੍ਰਿਤਸਰ ਦੇ ਇਸ ਇਲਾਕੇ ‘ਚ ਲੱਗੀ ਭਿਆਨਕ ਅੱਗ, ਕਈ ਦੁਕਾਨਾਂ ਸੜ ਕੇ ਸੁਆਹ

26 crore people worldwide are suffering from this serious disease

ਦੁਨੀਆ ਭਰ 'ਚ 26 ਕਰੋੜ ਲੋਕ ਇਸ ਗੰਭੀਰ ਬੀਮਾਰੀ ਨਾਲ ਪੀੜਤ, ਪੰਜਾਬ 'ਚ ਵੀ ਹਾਲਾਤ...

ukrainian drones destroyed

347 ਯੂਕਰੇਨੀ ਡਰੋਨ ਕੀਤੇ ਗਏ ਨਸ਼ਟ! ਰੂਸ ਦਾ ਵੱਡਾ ਦਾਅਵਾ

storms in mississippi

ਮਿਸੀਸਿਪੀ 'ਚ ਭਿਆਨਕ ਤੂਫ਼ਾਨ; ਸੈਂਕੜੇ ਘਰ ਤਬਾਹ, ਬਿਜਲੀ ਗੁੱਲ ਤੇ ਕਈ ਜ਼ਖ਼ਮੀ

former chinese defense ministers

ਚੀਨ ਦਾ ਵੱਡਾ ਕਦਮ, ਦੋ ਸਾਬਕਾ ਰੱਖਿਆ ਮੰਤਰੀਆਂ ਨੂੰ ਸੁਣਾਈ ਮੌਤ ਦੀ ਸਜ਼ਾ

oneplus nord ce6 lite 5g launched with 7000mah battery

ਲਾਂਚ ਹੋਇਆ 7000mAh ਬੈਟਰੀ ਵਾਲਾ ਧਾਕੜ ਫੋਨ! ਇਸ ਤਰ੍ਹਾਂ ਮਿਲੇਗੀ 2000 ਰੁਪਏ ਤੱਕ...

aircraft arrive in australia

ਇਸਲਾਮਿਕ ਸਟੇਟ ਨਾਲ ਜੁੜੀਆਂ ਔਰਤਾਂ ਅਤੇ ਬੱਚਿਆਂ ਨੂੰ ਲੈ ਕੇ ਆਸਟ੍ਰੇਲੀਆ ਪਹੁੰਚੇ...

government employee job

ਇਨ੍ਹਾਂ ਮੁਲਾਜ਼ਮਾਂ ਨੂੰ ਵੱਡਾ ਝਟਕਾ: ਹੁਣ 60 ਸਾਲ ਤੱਕ ਨਹੀਂ ਕਰ ਸਕਣਗੇ ਨੌਕਰੀ,...

hanta virus affected ship

ਹੰਟਾਵਾਇਰਸ ਤੋਂ ਪ੍ਰਭਾਵਿਤ ਜਹਾਜ਼ ਦੇ ਲਗਭਗ 40 ਯਾਤਰੀ ਉਤਰੇ

shortage of cooking gas cylinders

Punjab: LPG ਖ਼ਪਤਕਾਰਾਂ ਲਈ ਅਹਿਮ ਖ਼ਬਰ! ਹੋਰ ਡੂੰਘਾ ਹੋ ਸਕਦੈ ਸੰਕਟ, ਬੁਕਿੰਗ...

4 zodiac signs will be blessed with saturn

4 ਰਾਸ਼ੀਆਂ 'ਤੇ ਹੋਵੇਗੀ ਸ਼ਨੀ ਦੀ ਕਿਰਪਾ! 6 ਮਹੀਨੇ ਹੋਵੇਗੀ ਪੈਸਿਆਂ ਦੀ ਬਚਤ ਹੀ...

indian government on allowing pakistani players

ਪਾਕਿਸਤਾਨੀ ਖਿਡਾਰੀਆਂ ਨੂੰ ਭਾਰਤ 'ਚ ਖੇਡਣ ਦੀ ਮਿਲੀ ਇਜਾਜ਼ਤ! ਭਾਰਤ ਸਰਕਾਰ ਨੇ ਲਿਆ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਸੰਪਾਦਕੀ ਦੀਆਂ ਖਬਰਾਂ
    • the lives of those in need can be saved by donating
      ‘ਮ੍ਰਿਤਕ ਸਰੀਰ ਦੇ ਅੰਗਾਂ ਨੂੰ ਦੇ ਕੇ’ ਬਚਾਈ ਜਾ ਸਕਦੀ ਹੈ ਲੋੜਵੰਦਾਂ ਦੀ ਜਾਨ!
    • nepal growing disillusionment with china   an opportunity for india
      ‘ਨੇਪਾਲ ਦਾ ਹੋ ਰਿਹਾ ਚੀਨ ਤੋਂ ਮੋਹ-ਭੰਗ’ ਭਾਰਤ ਲਈ ਇਕ ਮੌਕਾ!
    • women  s increasing participation in the   drug trade
      ‘ਨਸ਼ੇ ਦੇ ਕਾਰੋਬਾਰ ’ਚ’ ਔਰਤਾਂ ਦੀ ਵਧ ਰਹੀ ਹਿੱਸੇਦਾਰੀ!
    • the risk of nuclear weapons being used in the world
      ‘ਦੁਨੀਆ ’ਚ ਨਿਊਕਲੀਅਰ ਹਥਿਆਰਾਂ ਦੀ ਵਰਤੋਂ ਦਾ ਖਤਰਾ’ ਇਸ ਸਮੇਂ ਸਿਖਰਲੇ ਪੱਧਰ ’ਤੇ!
    • savage beasts are raping and impregnating innocent minor girls
      ‘ਜਬਰ-ਜ਼ਨਾਹ ਕਰ ਕੇ ਮਾਸੂਮ ਨਾਬਾਲਗ ਬੱਚੀਆਂ ਨੂੰ’ ਗਰਭਵਤੀ ਬਣਾ ਰਹੇ ਵਹਿਸ਼ੀ ਦਰਿੰਦੇ!
    • government hospital  a victim of poor management and negligence
      ‘ਮਾੜੀ ਵਿਵਸਥਾ ਅਤੇ ਲਾਪ੍ਰਵਾਹੀ ਦੇ ਸ਼ਿਕਾਰ ਸਰਕਾਰੀ ਹਸਪਤਾਲ’ ਜ਼ਿੰਦਾ ਮਰੀਜ਼ ਨੂੰ...
    • now spa centers  hotels and houses are becoming prostitution dens
      ਹੁਣ ਸਪਾ ਸੈਂਟਰ, ਹੋਟਲ ਅਤੇ ਘਰ ਬਣਨ ਲੱਗੇ ਦੇਹ ਵਪਾਰ ਦੇ ਅੱਡੇ!
    • harassment  rude behavior and hooliganism by   passengers on planes
      ‘ਜਹਾਜ਼ਾਂ ’ਚ ਯਾਤਰੀਆਂ ਵਲੋਂ’ ਛੇੜਛਾੜ, ਅਸੱਭਿਅਕ ਵਿਵਹਾਰ ਅਤੇ ਗੁੰਡਾਗਰਦੀ!
    • poor workers are being killed in explosions in firecracker factories
      ‘ਪਟਾਕਾ ਫੈਕਟਰੀਆਂ ’ਚ ਧਮਾਕੇ’ ਮਾਰੇ ਜਾ ਰਹੇ ਗਰੀਬ ਮਜ਼ਦੂਰ!
    • cruelty to students by   some teachers
      ‘ਕੁਝ ਅਧਿਆਪਕ-ਅਧਿਆਪਿਕਾਵਾਂ ਵੱਲੋਂ’ ਵਿਦਿਆਰਥੀ-ਵਿਦਿਆਰਥਣਾਂ ’ਤੇ ਜ਼ੁਲਮ!
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +