Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, JUL 05, 2026

    10:49:41 PM

  • punjab election results

    ਨਗਰ ਨਿਗਮ ਤੇ ਕੌਂਸਲ ਚੋਣਾਂ: ਜਾਣੋ ਕਿੱਥੋਂ ਕਿਸ...

  • voting for hoshiarpur municipal corporation continues

    ਹੁਸ਼ਿਆਰਪੁਰ ਨਗਰ ਨਿਗਮ ਚੋਣਾਂ: ਕੁੱਲ 60.5 ਫ਼ੀਸਦੀ...

  • kewal dhillon in jalandhar

    ਡੇਰਾ ਸੱਚਖੰਡ ਬੱਲਾਂ ਵਿਖੇ ਨਤਮਸਤਕ ਹੋਏ ਪੰਜਾਬ...

  • big warning of rain and thunderstorm in punjab

    ਪੰਜਾਬ 'ਚ ਮੀਂਹ-ਹਨੇਰੀ ਦੀ ਵੱਡੀ ਚਿਤਾਵਨੀ, ਅਗਲੇ 5...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਈਰਾਨ ’ਚ ਯੁੱਧ ਖਤਮ ਹੋਣ ਤੋਂ ਬਾਅਦ ਵੀ ਇਸ ਦਾ ਬੁਰਾ ਪ੍ਰਭਾਵ ਲੰਮੇ ਸਮੇਂ ਤੱਕ ਮਹਿਸੂਸ ਕੀਤਾ ਜਾਵੇਗਾ

BLOG News Punjabi(ਬਲਾਗ)

ਈਰਾਨ ’ਚ ਯੁੱਧ ਖਤਮ ਹੋਣ ਤੋਂ ਬਾਅਦ ਵੀ ਇਸ ਦਾ ਬੁਰਾ ਪ੍ਰਭਾਵ ਲੰਮੇ ਸਮੇਂ ਤੱਕ ਮਹਿਸੂਸ ਕੀਤਾ ਜਾਵੇਗਾ

  • Edited By Sandeep Kumar,
  • Updated: 15 Jun, 2026 04:00 AM
Blog
the ill effects of the war in iran will be felt for a long
  • Share
    • Facebook
    • Tumblr
    • Linkedin
    • Twitter
  • Comment

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਹ ਇਸ ਸਾਲ 28 ਫਰਵਰੀ ਤੋਂ ਜਾਰੀ ਈਰਾਨ-ਅਮਰੀਕਾ-ਇਜ਼ਰਾਈਲ ਯੁੱਧ ਖਤਮ ਕਰਨ ਦੇ ਸਮਝੌਤੇ ਤੋਂ ਸਿਰਫ 24 ਘੰਟੇ ਦੂਰ ਹਨ ਅਤੇ ਪਾਕਿਸਤਾਨ ਦੇ ਰਾਸ਼ਟਰਪਤੀ ਨੇ ਵੀ ਅਜਿਹਾ ਹੀ ਕਿਹਾ ਹੈ। ਹਾਲਾਂਕਿ ਇਹ ਸਮਝੌਤਾ ਹੋਣਾ ਜ਼ਰੂਰੀ ਹੈ ਪਰ ਇਸ ਤੋਂ ਪਹਿਲਾਂ ਹੁਣ ਤੱਕ ਜੋ ਨੁਕਸਾਨ ਹੋ ਚੁੱਕਾ ਹੈ, ਉਸ ਦੀ ਪੂਰਤੀ ਕਰਨਾ ਔਖਾ ਹੋਵੇਗਾ।

ਆਰਥਿਕ ਪੱਖੋਂ ਵੀ ਜੇਕਰ ਵੇਖਿਆ ਜਾਵੇ ਤਾਂ ਇਸ ’ਚ ਕੇਵਲ ਈਰਾਨ ਦਾ ਹੀ ਨਹੀਂ, ਸਗੋਂ ਪੂਰੇ ਵਿਸ਼ਵ ਦੀ ਅਰਥਵਿਵਸਥਾ ਦਾ ਨੁਕਸਾਨ ਹੋਇਆ ਹੈ ਕਿਉਂਕਿ ਸਾਰੀ ਦੁਨੀਆ ’ਚ ਹੀ ਤੇਲ ਦੀ ਸਪਲਾਈ ਰੁਕੀ ਹੋਈ ਹੈ ਅਤੇ ਵੱਡੀ ਗਿਣਤੀ ’ਚ ਲੋਕਾਂ ਦੀਆਂ ਮੌਤਾਂ ਵੀ ਹੋਈਆਂ ਹਨ। ਈਰਾਨ ਦੇ ਆਲੇ-ਦੁਆਲੇ ਦੇ ਦੇਸ਼ ਕਤਰ, ਯੂ. ਏ. ਈ. ਅਤੇ ਸਾਊਦੀ ਅਰਬ ਆਦਿ ਵੀ ਇਸ ਨਾਲ ਪ੍ਰਭਾਵਿਤ ਹੋਏ ਹਨ।

ਇਸ ਯੁੱਧ ’ਚ ਸੀਜ਼ਫਾਇਰ ਦੌਰਾਨ ਪਹਿਲਾਂ ਇਜ਼ਰਾਈਲ ਅਤੇ ਫਿਰ ਅਮਰੀਕਾ ਵੱਲੋਂ ਈਰਾਨ ’ਤੇ ਹਮਲੇ ਤੋਂ ਬਾਅਦ ਈਰਾਨ ਵੱਲੋਂ ਅਮਰੀਕਾ ਦੇ ਮਿੱਤਰ ਦੇਸ਼ਾਂ ਦੇ ਤੇਲ ਦੇ ਭੰਡਾਰਾਂ ਅਤੇ ਅਮਰੀਕਾ ਦੇ ਮਿਜ਼ਾਈਲ ਟਿਕਾਣਿਆਂ ’ਤੇ ਹਮਲਿਆਂ ਕਾਰਨ ਵਾਤਾਵਰਣ ’ਚ ਫੈਲਣ ਵਾਲੀਆਂ ਜ਼ਹਿਰੀਲੀਆਂ ਗੈਸਾਂ ਨੇ ਯੁੱਧ ਖਤਮ ਹੋ ਜਾਣ ਤੋਂ ਬਾਅਦ ਵੀ ਇਨਸਾਨੀ ਸਿਹਤ ਅਤੇ ਵਾਤਾਵਰਣ ’ਤੇ ਲੰਮੇ ਸਮੇਂ ਤੱਕ ਪੈਂਦੇ ਰਹਿਣ ਵਾਲੇ ਬੁਰੇ ਪ੍ਰਭਾਵ ਨੂੰ ਲੈ ਕੇ ਮਾਹਿਰਾਂ ’ਚ ਚਿੰਤਾ ਪੈਦਾ ਕਰ ਦਿੱਤੀ ਹੈ।

ਇੰਗਲੈਂਡ ਸਥਿਤ ਐੱਨ. ਜੀ. ਓ. ‘ਕਨਫਲਿਕਟ ਐਂਡ ਐਨਵਾਇਰਨਮੈਂਟ ਆਬਜ਼ਰਵੇਟਰੀ’ (ਸੀ. ਈ. ਓ. ਬੀ. ਐੱਸ.) ਨੇ ਆਪਣੀ ਖੋਜ ’ਚ ਫ਼ਾਰਸ ਦੀ ਖਾੜੀ ’ਚ ਤੇਲ ਦੇ ਟੈਂਕਰਾਂ ਅਤੇ ਮਿਜ਼ਾਈਲਾਂ ਦੇ ਟਿਕਾਣਿਆਂ ’ਤੇ ਹਮਲਿਆਂ ਕਾਰਨ ਵਾਤਾਵਰਣ ਨੂੰ ਹਾਨੀ ਪਹੁੰਚਾਉਣ ’ਚ ਸਮਰੱਥ 300 ਤੋਂ ਵੱਧ ਘਟਨਾਵਾਂ ਦੀ ਸ਼ਨਾਖਤ ਕੀਤੀ ਹੈ ਪਰ ਖੋਜਕਰਤਾਵਾਂ ਦਾ ਕਹਿਣਾ ਹੈ ਕਿ ਇਹ ਤਾਂ ਹੋਣ ਵਾਲੇ ਨੁਕਸਾਨ ਦਾ ਇਕ ਅੰਸ਼ ਮਾਤਰ ਹੈ। ਸੀ. ਈ. ਓ. ਬੀ. ਐੱਸ. ਦੇ ਡਾਇਰੈਕਟਰ ‘ਡਗ ਵੀਅਰ’ ਅਨੁਸਾਰ, ‘‘ਅਮਰੀਕਾ 5000 ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ ਕਰ ਰਿਹਾ ਹੈ।’’

ਇਸ ਯੁੱਧ ਦੇ ਕਾਰਨ ਤੇਲ ਰਿਫਾਇਨਰੀਆਂ ’ਚ ਅੱਗ ਅਤੇ ਡੁੱਬੇ ਹੋਏ ਜਹਾਜ਼ਾਂ ਦੇ ਕਾਰਨ ਇਸ ਇਲਾਕੇ ਦੇ ਲੋਕਾਂ ਦੀ ਸਿਹਤ, ਪਾਣੀ ਤੇ ਭੋਜਨ ਦੀ ਸਪਲਾਈ ਅਤੇ ਈਕੋਸਿਸਟਮ ’ਤੇ ਯੁੱਧ ਖਤਮ ਹੋਣ ਤੋਂ ਬਾਅਦ ਵੀ ਲੰਮੇ ਸਮੇਂ ਤੱਕ ਅਸਰ ਪੈਂਦੇ ਰਹਿਣ ਦਾ ਖਤਰਾ ਹੈ।

ਤੇਲ ਖੂਹਾਂ ’ਚ ਧਮਾਕਿਆਂ ਨਾਲ ਉੱਠਣ ਵਾਲੇ ਜ਼ਹਿਰੀਲੇ ਧੂੰਏਂ ਦੇ ਗੁਬਾਰ ’ਚ ਪਾਰਟੀਕੁਲੇਟ ਮੈਟਰ, ਨਾਈਟ੍ਰੋਜਨ ਆਕਸਾਈਡ, ਸਲਫਰ ਡਾਈਆਕਸਾਈਡ ਅਤੇ ਹੋਰ ਪ੍ਰਦੂਸ਼ਕ ਮੌਜੂਦ ਹਨ। ਸੰਯੁਕਤ ਰਾਸ਼ਟਰ ਨੇ ਵੀ ਚਿਤਾਵਨੀ ਦਿੱਤੀ ਹੈ ਕਿ ਇਸ ਦਾ ਸਿੱਧਾ ਅਸਰ ਸਾਫ਼ ਪਾਣੀ, ਲੋਕਾਂ ਲਈ ਜ਼ਰੂਰੀ ਹਵਾ ਅਤੇ ਭੋਜਨ ’ਤੇ ਪੈ ਸਕਦਾ ਹੈ।

ਇਜ਼ਰਾਈਲ ਦੇ ਹਵਾਈ ਹਮਲਿਆਂ ਤੋਂ ਬਾਅਦ ਤਹਿਰਾਨ ’ਚ ਆਇਲ ਡਿਪੂ ਦੇ ਟੈਂਕਰਾਂ ਤੋਂ ਉੱਠੇ ਸੰਘਣੇ ਕਾਲੇ ਧੂੰਏਂ ਦੇ ਗੁਬਾਰ ਨਾਲ ਉੱਥੇ ਭਾਰੀ ਧੂੰਆਂ ਛਾ ਗਿਆ। ਇਸ ਤੋਂ ਬਾਅਦ ਈਰਾਨ ਦੀ ਰੈੱਡ ਕ੍ਰਿਸੈਂਟ ਸੁਸਾਇਟੀ ਨੇ ਲੋਕਾਂ ਨੂੰ ਹਵਾ ’ਚ ਮੌਜੂਦ ਜ਼ਹਿਰੀਲੇ ਪ੍ਰਦੂਸ਼ਕਾਂ ਤੋਂ ਬਚਣ ਲਈ ਆਪਣੇ ਘਰਾਂ ਦੇ ਅੰਦਰ ਹੀ ਰਹਿਣ ਦੀ ਚਿਤਾਵਨੀ ਦਿੱਤੀ।

ਇਸ ਧੂੰਏਂ ’ਚ ਫਾਈਨ ਪਾਰਟੀਕੁਲੇਟ ਮੈਟਰ ਅਤੇ ਸਲਫਰ ਡਾਈਆਕਸਾਈਡ ਦੇ ਨਾਲ-ਨਾਲ ਜ਼ਹਿਰੀਲੇ ਵੋਲਾਟਾਈਲ ਆਰਗੈਨਿਕ ਕੰਪਾਊਂਡ ਅਤੇ ਹੋਰ ਖ਼ਤਰਨਾਕ ਪ੍ਰੋਡਕਟ ਵੀ ਸ਼ਾਮਲ ਹੋ ਸਕਦੇ ਹਨ, ਜੋ ਖ਼ਾਸ ਕਰਕੇ ਨਵਜੰਮੇ ਬੱਚਿਅਾਂ, ਬਾਲਗਾਂ ਅਤੇ ਪਹਿਲਾਂ ਤੋਂ ਹੀ ਕਿਸੇ ਬੀਮਾਰੀ ਨਾਲ ਜੂਝ ਰਹੇ ਲੋਕਾਂ ਦੀ ਚਮੜੀ ਅਤੇ ਫੇਫੜਿਆਂ ’ਚ ਡੂੰਘਾਈ ਤੱਕ ਜਾ ਕੇ ਸਾਹ ਤੇ ਦਿਲ ਦੀਆਂ ਬੀਮਾਰੀਆਂ, ਅੱਖਾਂ ਤੇ ਗਲੇ ’ਚ ਜਲਨ ਦੇ ਖ਼ਤਰੇ, ਸਿਰਦਰਦ ਅਤੇ ਸਾਹ ਲੈਣ ’ਚ ਤਕਲੀਫ਼ ਨੂੰ ਵਧਾ ਸਕਦੇ ਹਨ।

ਮਾਹਿਰਾਂ ਨੇ ਇਹ ਚਿਤਾਵਨੀ ਵੀ ਦਿੱਤੀ ਹੈ ਕਿ ਬੰਬਾਰੀ ਦਾ ਸ਼ਿਕਾਰ ਹੋਣ ਵਾਲੀਆਂ ਮਿਲਟਰੀ ਤੇ ਐਨਰਜੀ ਸਾਈਟਾਂ ਅਤੇ ਤੇਲ ਭੰਡਾਰ ਵਰ੍ਹਿਆਂ ਤੱਕ ਵਾਤਾਵਰਣ ’ਚ ਬਣੀ ਰਹਿਣ ਵਾਲੀ ਗੰਦਗੀ ਛੱਡ ਸਕਦੇ ਹਨ ਅਤੇ ਹਵਾ ’ਚ ਜ਼ਹਿਰੀਲੇ ਪ੍ਰਦੂਸ਼ਕਾਂ ਦੇ ਗੁਬਾਰ ਆਲੇ-ਦੁਆਲੇ ਦੇ ਇਲਾਕਿਆਂ ’ਚ ਫੈਲ ਕੇ ਸੜਕਾਂ, ਛੱਤਾਂ, ਮਿੱਟੀ ਅਤੇ ਫ਼ਸਲਾਂ ’ਤੇ ਜਮ੍ਹਾ ਹੋ ਸਕਦੇ ਹਨ।

ਉਦਾਹਰਣ ਲਈ, ਟੀ. ਐੱਨ. ਟੀ., ਜਿਸ ਦੀ ਵਰਤੋਂ ਹਥਿਆਰਾਂ ’ਚ ਹੁੰਦੀ ਹੈ ਅਤੇ ਜਿਸ ਨੂੰ ਐਨਵਾਇਰਨਮੈਂਟਲ ਪ੍ਰੋਟੈਕਸ਼ਨ ਏਜੰਸੀ ਨੇ ਇਨਸਾਨਾਂ ਲਈ ਕੈਂਸਰ ਪੈਦਾ ਕਰਨ ਵਾਲਾ ਮੰਨਿਆ ਹੈ, ਮਿੱਟੀ ’ਚ ਰਹਿ ਸਕਦਾ ਹੈ, ਜਿਸ ਨਾਲ ਪੇੜ-ਪੌਦਿਆਂ ਅਤੇ ਇਨਸਾਨਾਂ ਦੀ ਸਿਹਤ ਨੂੰ ਨੁਕਸਾਨ ਪਹੁੰਚ ਸਕਦਾ ਹੈ।

ਸਿਰਫ਼ ਫ਼ਾਰਸ ਦੀ ਖਾੜੀ ਹੀ ਖ਼ਤਰੇ ’ਚ ਨਹੀਂ, ਵਾਤਾਵਰਣ ਪ੍ਰਦੂਸ਼ਣ ਦਾ ਅਸਰ ਹੁਣ ਤੁਰਕਮੇਨਿਸਤਾਨ, ਕਜ਼ਾਖਸਤਾਨ, ਉਜ਼ਬੇਕਿਸਤਾਨ, ਤਾਜਿਕਿਸਤਾਨ, ਚੀਨ ਅਤੇ ਸ਼੍ਰੀਲੰਕਾ ਤੱਕ ਫੈਲ ਗਿਆ ਹੈ, ਜੋ ਪੱਛਮੀ ਅਫ਼ਗਾਨਿਸਤਾਨ ਤੇ ਪਾਕਿਸਤਾਨ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ। ਹਾਲਾਂਕਿ ਭਵਿੱਖ ’ਚ ਇਸ ਨੂੰ ਸਾਫ਼ ਕਰਨ ਜਾਂ ਮੈਨੇਜ ਕਰਨ ਦੀ ਸਾਡੀ ਸਮਰੱਥਾ ਬਹੁਤ ਸੀਮਤ ਹੋਵੇਗੀ।

ਇਸ ਲਈ ਪਹਿਲੇ ਵਿਸ਼ਵ ਯੁੱਧ ਤੋਂ ਬਾਅਦ ਸੰਯੁਕਤ ਰਾਸ਼ਟਰ ’ਚ ਕਾਨੂੰਨ ਬਣਾ ਦਿੱਤੇ ਗਏ ਸਨ ਕਿ ਆਮ ਆਦਮੀ ਅਤੇ ਵਾਤਾਵਰਣ ਲਈ ਲੰਮੇ ਸਮੇਂ ਤੱਕ ਖ਼ਤਰਾ ਪੈਦਾ ਕਰਨ ਵਾਲੇ ਕਿਸੇ ਵੀ ਉਪਾਅ ਦੀ ਯੁੱਧਾਂ ’ਚ ਵਰਤੋਂ ਨਹੀਂ ਕੀਤੀ ਜਾਵੇਗੀ।

ਪਰ ਈਰਾਨ-ਅਮਰੀਕਾ ਟਕਰਾਅ ਤੋਂ ਤਾਂ ਇਹੋ ਸਿੱਟਾ ਨਿਕਲਦਾ ਹੈ ਕਿ ਕਿਸ ਤਰ੍ਹਾਂ ਆਪਣੇ ਸੁਆਰਥ ਦੀ ਪੂਰਤੀ ਲਈ ਸਿਰਫ਼ ਕਿਸੇ ਇਕ ਦੇਸ਼ ਦਾ ਨਹੀਂ, ਸਗੋਂ ਸਾਰੀ ਦੁਨੀਆ ਦਾ ਨੁਕਸਾਨ ਕੀਤਾ ਜਾ ਰਿਹਾ ਹੈ।

ਵਾਯੂਮੰਡਲ ’ਚ ਕਾਫ਼ੀ ਸਮੇਂ ਤੱਕ ਰਹਿਣ ਵਾਲੀਆਂ ਇਹ ਜ਼ਹਿਰੀਲੀਆਂ ਗੈਸਾਂ ਜੇਕਰ ਮੀਂਹ ਪੈਣ ’ਤੇ ਤੇਜ਼ਾਬ ਬਣ ਕੇ ਪਾਣੀ ਦੇ ਹੋਰ ਸਰੋਤਾਂ ’ਚ ਜਾਣਗੀਆਂ, ਤਾਂ ਇਸ ਜ਼ਹਿਰੀਲੇ ਪਾਣੀ ਨਾਲ ਉਵੇਂ ਹੀ ਤਬਾਹੀ ਹੋ ਸਕਦੀ ਹੈ, ਜਿਵੇਂ ਚੇਰਨੋਬਿਲ ਪ੍ਰਮਾਣੂ ਪਲਾਂਟ ਦੀ ਲੀਕੇਜ ਨਾਲ ਹੋਈ ਸੀ; ਤਾਂ ਕੀ ਵਿਸ਼ਵ ਹੁਣ ਅਜਿਹੇ ਯੁੱਧ ਲੜੇਗਾ ਜਿਨ੍ਹਾਂ ਦੇ ਖਤਮ ਹੋ ਜਾਣ ਤੋਂ ਬਾਅਦ ਵੀ ਤਬਾਹੀ ਜਾਰੀ ਰਹੇਗੀ?

  • Iran war
  • Over
  • Bad effects
  • Will be felt for a long time
  • ਈਰਾਨ ਜੰਗ
  • ਖਤਮ
  • ਬੁਰਾ ਪ੍ਰਭਾਵ
  • ਲੰਮੇ ਸਮੇਂ ਤੱਕ
  • ਮਹਿਸੂਸ ਹੋਵੇਗਾ

ਹੁਣ ਮਨੋਵਿਗਿਆਨਕ, ਸਮਾਜਿਕ ਅਤੇ ਡਿਜੀਟਲ ਹੋ ਗਏ ਹਨ ਯੁੱਧ

NEXT STORY

Stories You May Like

  • stock of seeds for kharif crops  challenge is to deliver them to farmers on time
    ਸਾਉਣੀ ਦੀਆਂ ਫਸਲਾਂ ਲਈ ਬੀਜਾਂ ਦਾ ਭਰਪੂਰ ਭੰਡਾਰ, ਚੁਣੌਤੀ ਹੁਣ ਸਮੇਂ ਸਿਰ ਕਿਸਾਨਾਂ ਤੱਕ ਪਹੁੰਚਾਉਣ ਦੀ
  • iran s big explosion after trump s threat
    ਟਰੰਪ ਦੀ ਧਮਕੀ ਤੋਂ ਬਾਅਦ ਈਰਾਨ ਦਾ ਵੱਡਾ ਧਮਾਕਾ: ਅਮਰੀਕਾ ਨਾਲ ਗੱਲਬਾਤ ਟੁੱਟੀ, ਵਫ਼ਦ ਨੇ ਕੀਤਾ ਵਾਕਆਊਟ
  • mercury will be retrograde in cancer
    ਬੁੱਧ ਦੀ ਉਲਟੀ ਚਾਲ ਹੋਣ ਕਾਰਨ ਇਨ੍ਹਾਂ ਰਾਸ਼ੀਆਂ'ਤੇ ਪਵੇਗਾ ਬੁਰਾ ਅਸਰ! ਆਰਥਿਕ ਪੱਖੋਂ ਵੀ ਰਹੋਗੇ ਤੰਗ
  • ਫ ਫ  ਵ ਸ਼ਵ ਕੱਪ ਤੋਂ ਬ ਹਰ ਹੋਣ ਤੋਂ ਬ ਅਦ ਸੇਨੇਗਲ   ਚ ਬਵ ਲ
    ਫੀਫਾ ਵਿਸ਼ਵ ਕੱਪ ਤੋਂ ਬਾਹਰ ਹੋਣ ਤੋਂ ਬਾਅਦ ਸੇਨੇਗਲ 'ਚ ਬਵਾਲ, ਸਟਾਰ ਖਿਡਾਰੀ ਨੇ ਟੀਮ ਛੱਡਣ ਦਾ ਕੀਤਾ ਫੈਸਲਾ
  • today  jail  ram rahim
    ਅੱਜ ਜੇਲ੍ਹ 'ਚ ਮੁੜ ਵਾਪਸ ਜਾਵੇਗਾ ਰਾਮ ਰਹੀਮ, ਜਾਣ ਤੋਂ ਪਹਿਲਾਂ ਕੀਤਾ ਇਹ ਖਾਸ ਕੰਮ, ਹਨੀਪ੍ਰੀਤ ਵੀ ਦਿੱਤੀ ਦਿਖਾਈ
  • 5 3 magnitude earthquake hits afghanistan
    ਅਫ਼ਗਾਨਿਸਤਾਨ 'ਚ ਆਇਆ 5.3 ਤੀਬਰਤਾ ਵਾਲਾ ਭੂਚਾਲ, ਜੰਮੂ-ਕਸ਼ਮੀਰ 'ਚ ਵੀ ਮਹਿਸੂਸ ਕੀਤੇ ਗਏ ਝਟਕੇ
  • iran  us peace talks
    ਈਰਾਨ ਨੇ ਅਮਰੀਕਾ ਨਾਲ ਸ਼ਾਂਤੀ ਵਾਰਤਾ ਅੱਗੇ ਵਧਾਉਣ ਤੋਂ ਕੀਤਾ ਇਨਕਾਰ
  • don  t make these mistakes while wearing rudraksha
    ਰੁਦਰਾਕਸ਼ ਪਹਿਣਦੇ ਸਮੇਂ ਭੁੱਲ ਕੇ ਵੀ ਨਾ ਕਰੋ ਇਹ ਗਲਤੀਆਂ! ਜਾਣੋ ਇਸ ਦੇ ਨਿਯਮ ਤੇ ਮਹੱਤਵ
  • bjp president kewal singh dhillons sharp attack on the government
    ਹੁਸ਼ਿਆਰਪੁਰ ਜੇਲ੍ਹ ਮਾਮਲੇ 'ਤੇ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਦਾ ਸਰਕਾਰ...
  • kewal dhillon in jalandhar
    ਡੇਰਾ ਸੱਚਖੰਡ ਬੱਲਾਂ ਵਿਖੇ ਨਤਮਸਤਕ ਹੋਏ ਪੰਜਾਬ ਭਾਜਪਾ ਪ੍ਰਧਾਨ, ਪਦਮ ਸ਼੍ਰੀ ਸੰਤ...
  • big warning of rain and thunderstorm in punjab
    ਪੰਜਾਬ 'ਚ ਮੀਂਹ-ਹਨੇਰੀ ਦੀ ਵੱਡੀ ਚਿਤਾਵਨੀ, ਅਗਲੇ 5 ਦਿਨਾਂ ਦਾ ਜਾਣੋ ਮੌਸਮ ਦਾ...
  • haryana chief minister naib singh saini reached jalandhar
    ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਪਹੁੰਚੇ ਜਲੰਧਰ, ਪੀਯੂਸ਼ ਮੁਨੀ ਜੀ...
  • punjabi boy in italy
    ਇਟਲੀ 'ਚ ਪੰਜਾਬੀ ਮੂਲ ਦੇ ਹੋਣਹਾਰ ਵਿਦਿਆਰਥੀ ਜਸਮੀਤ ਪਾਲ "ਜੋਬਨ" ਨੇ ਰਚਿਆ ਇਤਿਹਾਸ
  • punjabi girl in italiy
    ਖਟਕੜ ਕਲਾਂ ਦੀ ਧੀ ਇਟਲੀ ਪੁਲਿਸ 'ਚ ਨਿਭਾਏਗੀ ਅਹਿਮ ਸੇਵਾਵਾਂ, ਭਾਈਚਾਰੇ 'ਚ ਖੁਸ਼ੀ...
  • man murdered in jalandhar deadbody found covered in blood in fields
    ਲੁਧਿਆਣੇ ਦੇ ਵਿਅਕਤੀ ਦਾ ਜਲੰਧਰ 'ਚ ਕਤਲ! ਖੇਤਾਂ 'ਚ ਖ਼ੂਨ ਨਾਲ ਲਥਪਥ ਮਿਲੀ ਲਾਸ਼
  • pinkoo tv rainy day video
    'ਰੱਬਾ-ਰੱਬਾ ਮੀਂਹ ਵਰਸਾ...' Pinkoo TV ਦੀ ਨਵੀਂ ਵੀਡੀਓ ਵੇਖ ਤੁਹਾਨੂੰ ਵੀ...
Trending
Ek Nazar
all schools and colleges will remain closed tomorrow

ਸਾਰੇ ਸਕੂਲ-ਕਾਲਜ ਭਲਕੇ ਰਹਿਣਗੇ ਬੰਦ ! ਭਾਰੀ ਬਾਰਿਸ਼ ਦੀ ਚਿਤਾਵਨੀ ਕਾਰਨ BMC ਵੱਲੋਂ...

boy face trial

ਹੈਰਾਨੀਜਨਕ! ਪਾਕਿਸਤਾਨ 'ਚ 72 ਲੋਕਾਂ ਦੀ ਮੌਤ ਦੇ ਮਾਮਲੇ 'ਚ ਜਵਾਕ 'ਤੇ ਚੱਲੇਗਾ...

tribute to ayatollah ali khamenei

ਅਯਾਤੁੱਲਾ ਅਲੀ ਖਮੇਨੀ ਦੀ ਹੋਈ ਅੰਤਿਮ ਅਰਦਾਸ, ਲੱਖਾਂ ਲੋਕਾਂ ਨੇ ਦਿੱਤੀ ਸ਼ਰਧਾਂਜਲੀ

sister  brother  killed  police  arrested

ਭਰਾ ਹੀ ਬਣ ਗਿਆ ਹੈਵਾਨ ! ਸੁੱਤੀ ਪਈ ਭੈਣ ਦੇ ਮਾਰ'ਤੀ ਗੋਲ਼ੀ, ਹੋਸ਼ ਉਡਾਏਗਾ ਪੂਰਾ...

european kabaddi federation

ਯੂਰਪੀਅਨ ਕਬੱਡੀ ਫੈਡਰੇਸ਼ਨ ਦੀ ਵਿਸ਼ੇਸ਼ ਮੀਟਿੰਗ ਓਸਲੋ (ਨਾਰਵੇ) 'ਚ ਸੰਪੰਨ

america 250th anniversary

ਜ਼ੇਲੇਂਸਕੀ ਅਤੇ ਪੁਤਿਨ ਨੇ ਅਮਰੀਕਾ ਦੀ 250ਵੀਂ ਵਰ੍ਹੇਗੰਢ 'ਤੇ ਟਰੰਪ ਨੂੰ ਦਿੱਤੀ...

india australia relations

ਭਾਰਤ-ਆਸਟ੍ਰੇਲੀਆ ਸਬੰਧ ਪਹਿਲਾਂ ਕਦੇ ਇੰਨੇ ਮਜ਼ਬੂਤ ਨਹੀਂ ਰਹੇ : ਅਲਬਾਨੀਜ਼

bollywood veteran actor becomes groom for the third time

ਤੀਜੀ ਵਾਰ ਲਾੜਾ ਬਣਿਆ ਬਾਲੀਵੁੱਡ ਦਾ ਦਿੱਗਜ ਅਦਾਕਾਰ ! ਪਹਿਲੀ ਤਸਵੀਰ ਆਈ ਸਾਹਮਣੇ

sole of branded shoes fell off in 1 month commission imposes fine

'ਰੱਦੀ' ਨਿਕਲੇ ਹਜ਼ਾਰਾਂ ਦੇ ਬ੍ਰਾਂਡਿਡ ਸ਼ੂਜ਼ ! 1 ਮਹੀਨੇ 'ਚ ਹੀ ਉੱਖੜ ਗਈ ਸੋਲ,...

famous couple of the industry has announced their separation

ਇਕ ਹੋਰ ਰਿਸ਼ਤਾ ਹੋਇਆ ਖਤਮ ! ਮਾਂ-ਪਿਓ ਬਣਨ ਮਗਰੋਂ ਇੰਡਸਟਰੀ ਦੇ ਮਸ਼ਹੂਰ ਜੋੜੇ ਨੇ...

famous singer receives threat

'5 ਕਰੋੜ ਦੇ, ਨਹੀਂ ਤਾਂ ਚੱਲਦੇ ਸ਼ੋਅ 'ਚ ਮਾਰ ਦਿਆਂਗੇ ਗੋਲ਼ੀ..!' ਮਸ਼ਹੂਰ ਸਿੰਗਰ...

i have been in relationships with some girls actress makes big revelation

'ਮੇਰੇ ਕੁੱਝ ਕੁੜੀਆਂ ਨਾਲ ਰਿਲੇਸ਼ਨ ਰਹੇ ਹਨ...'; ਮਸ਼ਹੂਰ ਅਦਾਕਾਰਾ ਦਾ ਵੱਡਾ...

saif ali khan sent a letter to ex amrita before his wedding to kareena

ਜਦੋਂ ਕਰੀਨਾ ਦਾ ਹੱਥ ਫੜਨ ਤੋਂ ਪਹਿਲਾਂ ਸੈਫ਼ ਨੇ ਅੰਮ੍ਰਿਤਾ ਸਿੰਘ ਨੂੰ ਭੇਜਿਆ ਸੀ...

meteorological department has issued an alert in these states

ਅਗਲੇ 15 ਘੰਟਿਆਂ 'ਚ ਹੋਵੇਗੀ ਭਾਰੀ ਬਾਰਿਸ਼ ! ਮੌਸਮ ਵਿਭਾਗ ਨੇ ਇਨ੍ਹਾਂ ਸੂਬਿਆਂ...

15 year old vaibhav suryavanshi creates history

ਵੈਭਵ ਸੂਰਿਆਵੰਸ਼ੀ ਨੇ ਰਚਿਆ ਇਤਿਹਾਸ ! 15 ਸਾਲ ਦੀ ਉਮਰ 'ਚ ਕੀਤਾ ਡੈਬਿਊ, ਤੋੜ 'ਤਾ...

amarnath yatra administration advisory registration pilgrims

ਅਮਰਨਾਥ ਯਾਤਰਾ ਨੂੰ ਲੈ ਕੇ ਪ੍ਰਸ਼ਾਸਨ ਨੇ ਜਾਰੀ ਕੀਤੀ ਐਡਵਾਇਜ਼ਰੀ, ਬਿਨਾਂ...

labour dies under suspicious circumstances in sultanpur lodhi

ਸ਼ੱਕੀ ਹਾਲਾਤ 'ਚ ਮਜ਼ਦੂਰ ਦੀ ਮੌਤ! ਅੰਤਿਮ ਸੰਸਕਾਰ ਤੋਂ ਪਹਿਲਾਂ ਖੁੱਲ੍ਹਿਆ ਵੱਡਾ...

another famous couple is separating after 8 years of marriage

ਵਿਆਹ ਦੇ 8 ਸਾਲ ਬਾਅਦ ਵੱਖ ਹੋ ਰਿਹੈ ਇਕ ਹੋਰ ਮਸ਼ਹੂਰ ਜੋੜਾ ! ਇੱਕ-ਦੂਜੇ ਨੂੰ ਕੀਤਾ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • realtions
      ਰਿਸ਼ਤਿਆਂ ਦੀ ਅਹਿਮੀਅਤ ਦਾ ਕੀ ਪਤਾ ਹੈ ਅੱਜ ਦੀ ਨੌਜਵਾਨ ਪੀੜ੍ਹੀ
    • people  s tolerance is decreasing suicides
      ‘ਲੋਕਾਂ ’ਚ ਘੱਟ ਹੋਈ ਸਹਿਣਸ਼ੀਲਤਾ’ ਘਰੇਲੂ ਕਲੇਸ਼ ਕਾਰਨ ਵਧ ਰਹੀਆਂ ਆਤਮਹੱਤਿਆਵਾਂ!
    • ram mandir chori
      ਸ਼੍ਰੀਰਾਮ ਜਨਮਭੂਮੀ ਦਾਨ ’ਚ ਸੰਨ੍ਹ
    • wellness industry
      ‘ਵੈੱਲਨੈੱਸ ਉਦਯੋਗ’ ਦੀ ਤ੍ਰਾਸਦੀ
    • relationship crisis
      ਸਮਾਜਿਕ ਚੁਣੌਤੀ ਵੀ ਹੈ ਰਿਸ਼ਤਿਆਂ ਦਾ ਦੁਖਾਂਤ
    • data center water consumption
      ਡਾਟਾ ਸੈਂਟਰ : ਪਾਣੀ ਦੀ ਲੁੱਟ ਅਤੇ ਵਾਤਾਵਰਣ ਦੀ ਤਬਾਹੀ
    • this cycle of country in the grip of mafia rule is not stopping
      ‘ਮਾਫੀਆ ਰਾਜ ਦੀ ਗ੍ਰਿਫਤ ’ਚ ਦੇਸ਼’ ਰੁਕ ਨਹੀਂ ਰਿਹਾ ਇਹ ਸਿਲਸਿਲਾ!
    • dialogue between delhi and srinagar
      ਦਿੱਲੀ ਅਤੇ ਸ਼੍ਰੀਨਗਰ ’ਚ ਸੰਵਾਦ ਜ਼ਰੂਰੀ
    • election commission
      ਚੋਣ ਕਮਿਸ਼ਨ ਨੂੰ ਅਪਣਾਉਣਾ ਚਾਹੀਦਾ ਹੈ ਸਮਾਵੇਸ਼ੀ ਦ੍ਰਿਸ਼ਟੀਕੋਣ
    • punjab economy
      ਪੰਜਾਬ ਦੀ ਡੋਲਦੀ ਆਰਥਿਕਤਾ ਬਨਾਮ ‘ਆਪ’ ਸਰਕਾਰ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +