ਇਸ ਸਮੇਂ ਜਦਕਿ ਤਕਨਾਲੋਜੀ ’ਚ ਵਿਕਾਸ ਦੇ ਕਾਰਣ ਦੇਸ਼ ਵਿਚ ਸਭ ਤਰ੍ਹਾਂ ਦੇ ਵਾਹਨਾਂ ਦੀ ਰਫਤਾਰ ਪਹਿਲਾਂ ਤੋਂ ਵਧ ਗਈ ਹੈ, ਅਜਿਹੇ ਵਿਚ ਜਿੱਥੇ ਦੇਸ਼ ਦੀਆਂ ਸੜਕਾਂ ’ਤੇ ਮੌਜੂਦ ਛੋਟੇ-ਵੱਡੇ ਟੋਏ ਵੱਡੀ ਗਿਣਤੀ ਵਿਚ ਸੜਕ ਹਾਦਸਿਆਂ ਦੇ ਨਤੀਜੇ ਵਜੋਂ ਮੌਤਾਂ ਦਾ ਕਾਰਣ ਬਣ ਰਹੇ ਹਨ, ਉਥੇ ਇਨ੍ਹਾਂ ਨਾਲ ਵਾਹਨਾਂ ਦੀ ਸਹੀ ਢੰਗ ਨਾਲ ਦੌੜਨ ਦੀ ਰਫਤਾਰ ਵਿਚ ਵੀ ਰੁਕਾਵਟ ਪੈਂਦੀ ਹੈ।
ਲੱਗਭਗ ਇਹੋ ਗੱਲ ਰਾਸ਼ਟਰੀ ਰਾਜਮਾਰਗਾਂ ’ਤੇ ਵਾਹਨਾਂ ਦੀ ਸਪੀਡ ਹੱਦ ਕੰਟਰੋਲ ਰੱਖਣ ਲਈ ਸੜਕ ਮੰਤਰਾਲੇ ਵਲੋਂ ਬਣਾਏ ਗਏ ਸਪੀਡ ਬ੍ਰੇਕਰਾਂ ਬਾਰੇ ਵੀ ਕਹੀ ਜਾ ਸਕਦੀ ਹੈ, ਜਿਨ੍ਹਾਂ ਦੇ ਕਾਰਣ ਵਾਹਨ ਚਾਲਕਾਂ ਨੂੰ ਵਾਰ-ਵਾਰ ਆਪਣੇ ਵਾਹਨਾਂ ਦੀ ਰਫਤਾਰ ਘਟਾਉਣੀ-ਵਧਾਉਣੀ ਪੈਂਦੀ ਹੈ।
ਇਸ ਨੂੰ ਦੇਖਦੇ ਹੋਏ ਕੇਂਦਰੀ ਸੜਕ ਅਤੇ ਰਾਸ਼ਟਰੀ ਰਾਜਮਾਰਗ ਮੰਤਰਾਲੇ ਨੇ ਦੇਸ਼ ਭਰ ਵਿਚ ਰਾਸ਼ਟਰੀ ਰਾਜਮਾਰਗਾਂ ’ਤੇ ਬਣਾਏ ਹੋਏ ਸਭ ਤਰ੍ਹਾਂ ਦੇ ਸਪੀਡ ਬ੍ਰੇਕਰ ਹਟਾਉਣ ਦਾ ਹੁਕਮ ਜਾਰੀ ਕਰ ਦਿੱਤਾ ਹੈ।
ਇਸ ਬਾਰੇ ਜਾਰੀ ਇਕ ਬਿਆਨ ਅਨੁਸਾਰ, ‘‘ਇਹ ਸਪੀਡ ਬ੍ਰੇਕਰ ਵਾਹਨਾਂ ਦੀ ਰਫਤਾਰ ਹੌਲੀ ਕਰ ਕੇ ਹਾਦਸੇ ਰੋਕਣ ਦੇ ਮਕਸਦ ਨਾਲ ਕਾਇਮ ਕੀਤੇ ਗਏ ਸਨ, ਖਾਸ ਤੌਰ ’ਤੇ ਟੋਲ ਪਲਾਜ਼ਿਆਂ ’ਤੇ ਪਰ ਹੁਣ ਵਾਹਨਾਂ ਦੀ ਆਵਾਜਾਈ ਸੁਖਾਲੀ ਅਤੇ ਅੜਿੱਕਾ-ਰਹਿਤ ਬਣਾਉਣ ਲਈ ਇਨ੍ਹਾਂ ਨੂੰ ਹਟਾਇਆ ਜਾ ਰਿਹਾ ਹੈ। ਕਿਉਂਕਿ ਰਾਸ਼ਟਰੀ ਰਾਜਮਾਰਗਾਂ ਦਾ ਨਿਰਮਾਣ ਵਾਹਨਾਂ ਨੂੰ ਬਿਨਾਂ ਰੁਕਾਵਟ ਦੇ ਤੇਜ਼ੀ ਨਾਲ ਕੱਢਣ ਲਈ ਕੀਤਾ ਗਿਆ ਹੈ।’’
ਪ੍ਰੈੱਸ ਬਿਆਨ ਵਿਚ ਇਹ ਵੀ ਕਿਹਾ ਗਿਆ ਹੈ ਕਿ ਇਨ੍ਹਾਂ ਸਪੀਡ ਬ੍ਰੇਕਰਾਂ ਕਾਰਣ ਵਾਹਨਾਂ ਦੇ ਆਪਣੀ ਮੰਜ਼ਿਲ ’ਤੇ ਪਹੁੰਚਣ ਵਿਚ ਦੇਰ ਹੋਣ ਤੋਂ ਇਲਾਵਾ ਇਨ੍ਹਾਂ ਦੇ ਪੁਰਜ਼ੇ ਖਰਾਬ ਹੁੰਦੇ ਹਨ ਅਤੇ ਰਫਤਾਰ ਘਟਣ-ਵਧਣ ਨਾਲ ਮੁਸਾਫਿਰਾਂ ਨੂੰ ਵੀ ਪ੍ਰੇਸ਼ਾਨੀ ਹੁੰਦੀ ਹੈ।
ਵਾਹਨਾਂ ਦੀ ਸੁਚਾਰੂ ਆਵਾਜਾਈ ਯਕੀਨੀ ਬਣਾਉਣ ਲਈ ਇਹ ਫੈਸਲਾ ਸਹੀ ਹੈ, ਜਿਸ ਨੂੰ ਜਲਦੀ ਲਾਗੂ ਕੀਤਾ ਜਾਣਾ ਚਾਹੀਦ ਹੈ। ਇਸ ਨਾਲ ਜਿੱਥੇ ਵਾਹਨ ਸੁਚਾਰੂ ਢੰਗ ਨਾਲ ਚੱਲ ਸਕਣਗੇ, ਉਥੇ ਸਪੀਡ ਬ੍ਰੇਕਰ ਦੇ ਉਪਰੋਂ ਤੇਜ਼ੀ ਨਾਲ ਵਾਹਨ ਲੰਘਣ ਦੇ ਕਾਰਣ ਵਾਹਨ ਨੂੰ ਪਹੁੰਚਣ ਵਾਲੇ ਨੁਕਸਾਨ ਅਤੇ ਮੁਸਾਫਿਰਾਂ ਨੂੰ ਲੱਗਣ ਵਾਲੇ ਅਚਾਨਕ ਝਟਕਿਆਂ ਨਾਲ ਹੋਣ ਵਾਲੀ ਪ੍ਰੇਸ਼ਾਨੀ ਤੋਂ ਵੀ ਬਚਾਅ ਹੋਵੇਗਾ।
–ਵਿਜੇ ਕੁਮਾਰ
ਜੇਲ ਕੰਪਲੈਕਸਾਂ, ਅਦਾਲਤਾਂ ਅਤੇ ਹਸਪਤਾਲਾਂ ’ਚੋਂ ‘ਫਰਾਰ ਹੋ ਰਹੇ ਕੈਦੀ’ ਅਤੇ ਬੇਵੱਸ ਪੁਲਸ
NEXT STORY