ਵੈੱਬ ਡੈਸਕ - ਅੱਜ-ਕੱਲ੍ਹ ਦੇ ਪ੍ਰਦੂਸ਼ਣ ਅਤੇ ਗਲਤ ਖਾਣ-ਪੀਣ ਕਾਰਨ ਵਾਲਾਂ ਦਾ ਝੜਨਾ ਅਤੇ ਰੁੱਖਾਪਨ ਇਕ ਆਮ ਸਮੱਸਿਆ ਬਣ ਗਈ ਹੈ। ਵਾਲਾਂ ਨੂੰ ਪੋਸ਼ਣ ਦੇਣ ਲਈ ਤੇਲ ਲਗਾਉਣਾ ਬਹੁਤ ਜ਼ਰੂਰੀ ਹੈ, ਪਰ ਅਕਸਰ ਲੋਕ ਇਸ ਗੱਲ ਨੂੰ ਲੈ ਕੇ ਉਲਝਣ 'ਚ ਰਹਿੰਦੇ ਹਨ ਕਿ ਤੇਲ ਵਾਲ ਧੋਣ (Hair Wash) ਤੋਂ ਪਹਿਲਾਂ ਲਗਾਉਣਾ ਚਾਹੀਦਾ ਹੈ ਜਾਂ ਬਾਅਦ 'ਚ। ਸਿਹਤ ਅਤੇ ਸੁੰਦਰਤਾ ਮਾਹਿਰਾਂ ਅਨੁਸਾਰ, ਤੇਲ ਲਗਾਉਣ ਦਾ ਗਲਤ ਸਮਾਂ ਤੁਹਾਡੇ ਵਾਲਾਂ ਨੂੰ ਫਾਇਦੇ ਦੀ ਬਜਾਏ ਨੁਕਸਾਨ ਪਹੁੰਚਾ ਸਕਦਾ ਹੈ।
ਵਾਲ ਧੋਣ ਤੋਂ ਪਹਿਲਾਂ ਤੇਲ ਲਗਾਉਣ ਦੇ ਫਾਇਦੇ
ਮਾਹਿਰਾਂ ਅਨੁਸਾਰ, ਵਾਲ ਧੋਣ ਤੋਂ 30 ਮਿੰਟ ਤੋਂ 1 ਘੰਟਾ ਪਹਿਲਾਂ ਤੇਲ ਲਗਾਉਣਾ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ।
- ਤੇਲ ਇਕ ਕੁਦਰਤੀ ਕੰਡੀਸ਼ਨਰ ਵਜੋਂ ਕੰਮ ਕਰਦਾ ਹੈ। ਜਦੋਂ ਤੁਸੀਂ ਸ਼ੈਂਪੂ ਕਰਦੇ ਹੋ, ਤਾਂ ਇਹ ਵਾਲਾਂ ਦੀ ਕੁਦਰਤੀ ਨਮੀ ਨੂੰ ਖ਼ਤਮ ਹੋਣ ਤੋਂ ਬਚਾਉਂਦਾ ਹੈ।
- ਨਹਾਉਣ ਤੋਂ ਪਹਿਲਾਂ ਕੋਸੇ ਤੇਲ ਨਾਲ ਮਾਲਿਸ਼ ਕਰਨ ਨਾਲ ਸਿਰ ਦਾ ਖੂਨ ਦਾ ਦੌਰਾ ਵਧਦਾ ਹੈ, ਜਿਸ ਨਾਲ ਵਾਲਾਂ ਦੀਆਂ ਜੜ੍ਹਾਂ ਮਜ਼ਬੂਤ ਹੁੰਦੀਆਂ ਹਨ।
- ਇਹ ਵਾਲਾਂ ਨੂੰ ਦੋ-ਮੂੰਹੇ ਹੋਣ ਅਤੇ ਟੁੱਟਣ ਤੋਂ ਰੋਕਦਾ ਹੈ।
ਕੀ ਵਾਲ ਧੋਣ ਤੋਂ ਬਾਅਦ ਤੇਲ ਲਗਾਉਣਾ ਚਾਹੀਦਾ ਹੈ?
ਬਹੁਤ ਸਾਰੇ ਲੋਕ ਵਾਲ ਧੋਣ ਤੋਂ ਬਾਅਦ ਵੀ ਤੇਲ ਲਗਾਉਂਦੇ ਹਨ, ਪਰ ਇਸ ਦੇ ਕੁਝ ਨੁਕਸਾਨ ਹੋ ਸਕਦੇ ਹਨ :-
- ਗਿੱਲੇ ਜਾਂ ਸਾਫ਼ ਵਾਲਾਂ 'ਤੇ ਤੇਲ ਲਗਾਉਣ ਨਾਲ ਬਾਹਰ ਦੀ ਧੂੜ ਅਤੇ ਗੰਦਗੀ ਵਾਲਾਂ ਚ ਛੇਤੀ ਚਿਪਕ ਜਾਂਦੀ ਹੈ, ਜਿਸ ਨਾਲ ਡੈਂਡਰਫ ਅਤੇ ਇਨਫੈਕਸ਼ਨ ਹੋ ਸਕਦੀ ਹੈ।
- ਵਾਲਾਂ ਦੇ ਰੋਮ (Pores) ਬੰਦ ਹੋ ਸਕਦੇ ਹਨ, ਜੋ ਵਾਲਾਂ ਦੇ ਵਾਧੇ ਨੂੰ ਰੋਕ ਸਕਦੇ ਹਨ।
- ਜੇਕਰ ਤੁਹਾਡੇ ਵਾਲ ਬਹੁਤ ਜ਼ਿਆਦਾ ਰੁੱਖੇ ਹਨ, ਤਾਂ ਤੇਲ ਦੀ ਬਜਾਏ ਹਲਕੇ 'ਹੇਅਰ ਸੀਰਮ' ਦੀ ਵਰਤੋਂ ਕਰਨਾ ਬਿਹਤਰ ਹੈ।
ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ :-
- ਬਹੁਤ ਸਾਰੇ ਲੋਕ ਰਾਤ ਭਰ ਤੇਲ ਲਗਾ ਕੇ ਰੱਖਦੇ ਹਨ, ਪਰ ਮਾਹਿਰ ਕਹਿੰਦੇ ਹਨ ਕਿ 1-2 ਘੰਟੇ ਤੇਲ ਲਗਾਉਣਾ ਹੀ ਕਾਫ਼ੀ ਹੈ। ਜ਼ਿਆਦਾ ਦੇਰ ਤੇਲ ਰਹਿਣ ਨਾਲ ਸਿਰ ਦੀ ਚਮੜੀ 'ਤੇ ਗੰਦਗੀ ਜਮ੍ਹਾਂ ਹੋ ਸਕਦੀ ਹੈ।
- ਹਮੇਸ਼ਾ ਹਲਕੇ ਕੋਸੇ ਤੇਲ ਦੀ ਵਰਤੋਂ ਕਰੋ, ਇਹ ਜੜ੍ਹਾਂ 'ਚ ਛੇਤੀ ਜਜ਼ਬ ਹੁੰਦਾ ਹੈ।
- ਵਾਲਾਂ ਨੂੰ ਬਹੁਤ ਜ਼ੋਰ ਨਾਲ ਨਾ ਰਗੜੋ, ਇਸ ਨਾਲ ਵਾਲ ਕਮਜ਼ੋਰ ਹੋ ਕੇ ਟੁੱਟ ਸਕਦੇ ਹਨ।
ਵਾਲਾਂ ਦੀ ਬਿਹਤਰ ਸਿਹਤ ਲਈ ਹਮੇਸ਼ਾ ਹੇਅਰ ਵਾਸ਼ ਤੋਂ ਪਹਿਲਾਂ ਤੇਲ ਲਗਾਓ। ਇਹ ਤੁਹਾਡੇ ਵਾਲਾਂ ਨੂੰ ਨਰਮ, ਚਮਕਦਾਰ ਅਤੇ ਮਜ਼ਬੂਤ ਬਣਾਉਣ 'ਚ ਮਦਦਗਾਰ ਸਿੱਧ ਹੋਵੇਗਾ।
ਧਰਮ ਨਾਲ ਜੁੜੇ ਬੱਚੇ ਹੁੰਦੇ ਨੇ ਜ਼ਿਆਦਾ ਖੁਸ਼ਕਿਸਮਤ! 70 ਦੇਸ਼ਾਂ ਦੀ ਰਿਪੋਰਟ 'ਚ ਹੋਇਆ ਵੱਡਾ ਖੁਲਾਸਾ
NEXT STORY