ਨਵੀਂ ਦਿੱਲੀ- ਗ੍ਰੇਟਰ ਨੌਇਡਾ 'ਚ ਆਯੋਜਿਤ ਹੋਏ ਆਟੋ ਐਕਸਪੋ 2018 ਦੇ ਦੂਜੇ ਦਿਨ ਵਾਹਨ ਨਿਰਮਾਤਾ ਕੰਪਨੀ uniti ਨੇ ਆਪਣੀ ਪਹਿਲੀ ਇਲੈਕਟ੍ਰਿਕ ਕਾਰ ਨੂੰ ਪੇਸ਼ ਕੀਤਾ ਹੈ। ਉਥੇ ਹੀ ਕੰਪਨੀ ਨੇ ਐਲਾਨ ਕੀਤਾ ਹੈ ਕਿ ਸਿਰਫ 1 ਹਜ਼ਾਰ ਰੁਪਏ 'ਚ ਇਸ ਦੀ ਪ੍ਰੀ ਬੁਕਿੰਗ ਕੀਤੀ ਜਾ ਸਕਦੀ ਹੈ ਅਤੇ ਇਹ ਕਾਰ 2020 ਤੱਕ ਭਾਰਤ ਦੀਆਂ ਸੜਕਾਂ 'ਤੇ ਦੌੜਨੇ ਲਈ ਪੂਰੀ ਤਰ੍ਹਾਂ ਤਿਆਰ ਹੋ ਜਾਵੇਗੀ।
ਕੀਮਤ
ਕੰਪਨੀ ਨੇ ਇਸ ਦੀ ਸ਼ੁਰੂਆਤੀ ਕੀਮਤ 7 ਲੱਖ 14 ਹਜ਼ਾਰ ਰੁਪਏ (ਐਕਸ ਸ਼ੋਰੂਮ) ਤੈਅ ਕੀਤੀ ਹੈ।
ਫੀਚਰਸ
ਕੰਪਨੀ ਦੇ ਮੁਤਾਬਕ ਇਸ ਦੀ ਜ਼ਿਆਦਾਤਰ ਸਪੀਡ 160 ਕਿਲੋਮੀਟਰ ਮਤਲਬ ਕਰੀਬ 100 ਮੀਲ ਹੈ। ਕੰਪਨੀ ਨੇ ਦਾਅਵਾ ਕਰਦੇ ਹੋਏ ਕਿਹਾ ਹੈ ਕਿ ਇਹ 0 ਤੋਂ 80 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਸਿਰਫ਼ 3.5 ਸੈਕਿੰਡ 'ਚ ਹੀ ਫੜ ਸਕਦੀ ਹੈ। ਇਸ ਤੋਂ ਇਲਾਵਾ ਹਾਈਵੇ 'ਤੇ ਇਹ ਕਾਰ 130 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਵੀ ਦੋੜ ਸਕਦੀ ਹੈ।
ਇਸ ਕਾਰ ਦੀ ਖਾਸ ਗੱਲ ਇਹ ਹੈ ਕਿ ਇਸ ਦੀ ਬੈਟਰੀ ਸਿਰਫ਼ 30 ਮਿੰਟ 'ਚ ਹੀ ਚਾਰਜ ਹੋ ਸਕਦੀ ਹੈ ਅਤੇ ਇੱਕ ਵਾਰ ਫੁੱਲ ਚਾਰਜ ਹੋਣ ਤੇ ਇਸ ਨੂੰ 200 ਕਿਲੋਮੀਟਰ ਤੱਕ ਚਲਾਈ ਜਾ ਸਕਦਾ ਹੈ।
UM-motorcycles ਨੇ ਲਾਂਚ ਕੀਤੀ UM Renegade Duty S ਅਤੇ Ace
NEXT STORY