ਜਲੰਧਰ- ਡੀ.ਐੱਸ. ਕੇ. ਬੇਨੇਲੀ ਆਪਣੀ ਮਿਡਲ ਵੇਟ ਸਕਰੈਂਬਲਰ ਬਾਈਕ ਬੇਨੇਲੀ ਲਿਓਨਸੀਨੋ ਨੂੰ ਇਸ ਸਾਲ ਨਵੰਬਰ 'ਚ ਲਾਂਚ ਕਰ ਸਕਦੀ ਹੈ। ਮੀਡੀਆ ਰਿਪੋਰਟਸ ਦੀ ਮੰਨੀਏ ਤਾਂ ਇਸ ਗੱਲ ਦੀ ਪੁਸ਼ਟੀ ਚੇਅਰਮੈਨ ਸ਼ਿਰੀਸ਼ ਕੁਲਕਰਣੀ ਨੇ ਆਪ ਕੀਤੀ ਹੈ। ਇਸ ਸਕਰੈਂਬਲਰ ਬਾਈਕ ਦੀ ਕੀ-ਕੀ ਖਾਸੀਅਤਾਂ ਹਨ, ਆਓ ਜਾਣਦੇ ਹਾਂ।
ਬੇਨੇਲੀ Leoncino ਸਕਰੈਂਬਲਰ ਬਾਈਕ 'ਚ 499.6cc ਦਾ ਟਵਿਨ ਸਿਲੰਡਰ ਲਿਕਵਿਡ ਕੂਲਡ ਇੰਜਣ ਲਗਾ ਹੈ, ਜੋ ਕਿ 46.9 ਬੀ. ਐੱਚ. ਪੀ. ਦੀ ਪਾਵਰ ਨਾਲ ਹੀ 5,000 ਆਰ. ਪੀ. ਐੱਮ. 'ਤੇ ਵੱਧ ਤੋਂ ਵੱਧ 45 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ। ਇਸ ਬਾਈਕ ਦਾ ਇੰਜਣ 6 ਸਪੀਡ ਗਿਅਰਬਾਕਸ ਨਾਲ ਲੈਸ ਹੈ। ਬਾਈਕ ਫਾਈਨਲ ਚੇਨ ਡਰਾਇਵ ਰਾਹੀਂ ਪਾਵਰ ਨੂੰ ਪਿਛਲੇ ਪਹੀਏ ਤੱਕ ਪਹੁੰਚਾਇਆ ਜਾਂਦਾ ਹੈ। ਬਾਈਕ 'ਚ ਸਸਪੈਂਸ਼ਨ ਦਾ ਖਾਸ ਖਿਆਲ ਰੱਖਿਆ ਗਿਆ ਹੈ। ਇਸ 'ਚ ਬੀ. ਫੀ. 50 ਐੱਮ. ਐੱਮ. ਇੰਵਰਟੇਡ ਫੋਰਕਸ ਫ੍ਰੰਟ 'ਚ ਦਿੱਤੇ ਗਏ ਹਨ। ਜਦ ਕਿ ਪਿੱਛੇ ਆਫਸੈੱਟ ਮੋਨੋਸ਼ਾਕ ਦਿੱਤਾ ਗਿਆ ਹੈ।
ਬ੍ਰੇਕਿੰਗ ਲਈ ਬਾਈਕ ਦੇ ਫ੍ਰੰਟ ਵ੍ਹੀਲ 'ਚ 320 ਐੱਮ. ਐੱਮ. ਦੀ ਬ੍ਰੇਕ ਦਿੱਤੀ ਗਈ ਹੈ। ਜਦ ਕਿ ਪਿਛਲੇ ਪਹੀਏ 'ਚ 260 ਐੱਮ. ਐੱਮ. ਡਿਸਕ ਬ੍ਰੇਕ ਦਿੱਤੀ ਗਈ ਹੈ। ਦੋਨ੍ਹਾਂ ਹੀ ਪਹੀਆਂ 'ਚ ਐਂਟੀ ਬ੍ਰੇਕਿੰਗ ਸਿਸਟਮ ਦਿੱਤਾ ਗਿਆ ਹੈ। ਬਾਈਕ ਦਾ ਡਰਾਈ ਵੇਟ 186 ਕਿਲੋਗ੍ਰਾਮ ਹੈ। ਇਸ ਦਾ ਫਿਊਲ ਟੈਂਕ 13.5 ਲਿਟਰ ਫਿਊਲ ਸਟੋਰ ਕਰ ਸਕਦਾ ਹੈ। ਬੇਨੇਲੀ ਲਿਓਨਸੀਨੋ ਬਾਈਕ ਦੀ ਕੀਮਤ ਦੇ ਲਿਹਾਜ਼ ਨਾਲ ਭਾਰਤ 'ਚ ਲਾਂਚਿੰਗ ਤੋਂ ਬਾਅਦ ਇਸ ਦੀ ਐਕਸ ਸ਼ੋਰੂਮ ਕੀਮਤ 5 ਲੱਖ ਰੁਪਏ ਤੋਂ ਘੱਟ ਹੋਣ ਦੀ ਉਮੀਦ ਹੈ। ਸਕਰੈਂਬਲਰ ਮੋਟਰਸਾਈਕਲ ਮਾਰਕੀਟ 'ਚ ਇਹ ਹੁਣ ਤੱਕ ਦੀ ਸਭ ਤੋਂ ਸਸਤੀ ਬਾਈਕ ਹੋ ਸਕਦੀ ਹੈ। ਰੋਡ ਮਾਡਲ ਅਲਾਏ ਵ੍ਹੀਲਜ਼ ਦੇ ਨਾਲ ਆਉਂਦਾ ਹੈ ਅਤੇ ਇਨ੍ਹਾਂ 'ਚ ਆਮ ਟਾਇਰਸ ਲਗੇ ਹੁੰਦੇ ਹਨ।
Leoncino ਸਕਰੈਂਬਲਰ ਬਾਈਕ ਨੂੰ ਨਵੇਂ ਸਟੀਲ ਟ੍ਰੇਲਿਸ ਫ੍ਰੇਮ 'ਤੇ ਬਣਾਈ ਗਈ ਹੈ। ਇਸ ਦਾ ਡਿਜ਼ਾਇਨ ਰੈਟਰੋ ਥੀਮ 'ਤੇ ਬੇਸਡ ਹੈ। ਇਸ ਨੂੰ ਸਭ ਤੋਂ ਪਹਿਲਾਂ ਇਟਲੀ 'ਚ ਆਯੋਜਿਤ ਹੋਏ 2015 EICMA ਸ਼ੋਅ 'ਚ ਪੇਸ਼ ਕੀਤਾ ਗਿਆ ਸੀ। ਭਾਰਤੀ ਬਾਜ਼ਾਰ 'ਚ Leoncino ਦਾ ਕੋਈ ਮੁਕਾਬਲੇਬਾਜ਼ ਨਹੀਂ ਹੋਵੇਗਾ। ਪਰ ਇਸ ਦਾ ਮੁਕਾਬਲਾ ਡੂਕਾਟੀ ਸਕਰੈਂਬਲਰ ਬਾਈਕ ਨਾਲ ਹੋਣ ਦੀ ਉਮੀਦ ਹੈ।
Ferrari ਨੇ ਭਾਰਤ 'ਚ ਲਾਂਚ ਕੀਤੀਆਂ ਦੋ ਮਹਿੰਗੀਆਂ ਸਪੋਰਟਸ ਕਾਰਾਂ, ਜਾਣੋ ਖੂਬੀਆਂ
NEXT STORY