ਜਲੰਧਰ- ਜਾਪਾਨੀ ਆਟੋਮੋਬਾਇਲ ਕੰਪਨੀ ਮਿਤਸੁਬਿਸ਼ੀ ਨੇ ਆਪਣੀ ਐੱਸ. ਯੂ. ਵੀ. ਆਉਟਲੈਂਡਰ ਦੇ ਥਰਡ ਜਨਰੇਸ਼ਨ ਮਾਡਲ ਲਈ ਆਫੀਸ਼ਿਅਲੀ ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਪਹਿਲੀ ਵਾਰ ਇਸ ਦਮਦਾਰ ਐੱਸ. ਯੂ. ਵੀ. ਨੂੰ ਕੰਪਨੀ ਦੀ ਵੈੱਬਸਾਈਟ 'ਤੇ ਪਿਛਲੇ ਸਾਲ ਪੇਸ਼ ਕੀਤਾ ਗਿਆ ਸੀ ਅਤੇ ਹੁਣ ਅਜਿਹੀ ਉਮੀਦ ਕੀਤੀ ਜਾ ਰਹੀ ਹੈ ਕਿ ਇਹ ਗੱਡੀ ਜਲਦ ਹੀ ਭਾਰਤ 'ਚ ਲਾਂਚ ਕਰ ਦਿੱਤੀ ਜਾਵੇਗੀ।
ਮਿਤਸੁਬਿਸ਼ੀ ਨੇ ਥਰਡ ਜਨਰੇਸ਼ਨ ਆਉਟਲੈਂਡਰ ਦੇ ਬਾਹਰੀ ਡਿਜ਼ਾਇਨ ਅਤੇ ਸ਼ੇਪ 'ਚ ਕਾਫੀ ਤਬਦੀਲੀ ਕੀਤੀ ਹੈ। ਇਹ ਐੱਸ. ਯੂ. ਵੀ. ਪਹਿਲਾਂ ਤੋਂ ਜ਼ਿਆਦਾ ਸ਼ਾਰਪ, ਸਟਾਇਲਸ ਅਤੇ ਏਅਰੋਡਾਇਨੈਮਿਕ ਲਗ ਰਹੀ ਹੈ। ਫਰੰਟ 'ਚ ਕੰਪਨੀ ਨੇ ਨਵੀਂ ਕ੍ਰੋਮ ਗਰਿਲ, ਨਵੀਆਂ ਐੱਲ. ਈ. ਡੀ. ਡੇ-ਲਾਈਟ ਰਨਿੰਗ ਲੈਂਪਸ ਨਾਲ ਨਵਾਂ ਹੈੱਡਲੈਂਪ ਦਿੱਤਾ ਗਿਆ ਹੈ। ਨਵੀਂ ਆਉਟਲੈਂਡਰ 'ਚ 16 ਇੰਚ ਦੇ ਰੀ-ਡਿਜ਼ਾਇੰਡ ਅਲੌਏ ਵ੍ਹੀਲਜ਼ ਦਿੱਤੇ ਗਏ ਹਨ। ਕੰਪਨੀ ਦੀ ਇਹ ਐੱਸ. ਯੂ. ਵੀ. ਗਾਹਕਾਂ ਨੂੰ 7 ਕਲਰ ਆਪਸ਼ਨਸ 'ਚ ਉਪਲੱਬਧ ਹੋਵੇਗੀ।
ਕੰਪਨੀ ਨੇ ਇਸ ਗੱਡੀ ਦੇ ਅੰਦਰ ਵੀ ਕਾਫ਼ੀ ਕੰਮ ਕੀਤਾ ਹੈ। ਇਸ 'ਚ ਇਲੈਕਟ੍ਰਿਕਲ ਅਜਸਟੇਬਲ ਲੈਦਰ ਸੀਟਸ ਦੇ ਨਾਲ, 6.1 ਇੰਚ ਦਾ ਇੰਫੋਟੇਂਮੇਂਟ ਡਿਸਪਲੇਅ, ਨਵਾਂ ਸਾਊਂਡ ਸਿਸਟਮ ਅਤੇ ਸਨਰੂਫ ਦਿੱਤਾ ਗਿਆ ਹੈ। ਨਵੀਂ ਆਉਟਲੈਂਡਰ 'ਚ ਫੁੱਲ ਕੀ-ਲੇਸ ਐਂਟਰੀ ਦੇ ਨਾਲ ਡਿਊਲ ਜੋਨ ਕਲਾਇਮੇਟ ਕੰਟਰੋਲ, ਰੇਨ ਸੈਂਸਿਗ ਵਾਇਪਰ, 7 ਏਅਰਬੈਗਸ, ਏ. ਬੀ. ਐੈੱਸ ਅਤੇ ਈ. ਬੀ. ਡੀ ਜਿਵੇਂ ਫੀਚਰਸ ਦਿੱਤੇ ਗਏ ਹਨ।
ਮਿਤਸੁਬਿਸ਼ੀ ਦੀ ਇਹ ਦਮਦਾਰ ਐੱਸ. ਯੂ. ਵੀ. ਕੇਵਲ ਪੈਟਰੋਲ ਇੰਜਣ ਦੇ ਨਾਲ ਆਵੇਗੀ। ਆਉਟਲੈਂਡਰ 'ਚ 2.4 ਲਿਟਰ ਦਾ 4-ਸਿਲੰਡਰ ਪੈਟਰੋਲ ਇੰਜਣ ਦਿੱਤਾ ਜਾਵੇਗਾ ਜੋ 164 ਬੀ. ਐੈੱਚ. ਪੀ ਅਤੇ 220 ਨਿਊਟਨ-ਮੀਟਰ ਦਾ ਟਾਰਕ ਜਨਰੇਟ ਕਰਦਾ ਹੈ। ਇਸ ਯੂਨੀਟ ਨੂੰ ਪੈਡਲ ਸ਼ਿਫਟ ਦੇ ਨਾਲ 6-ਸਪੀਡ ਸੀ. ਵੀ. ਟੀ. ਆਟੋਮੈਟਿਕ ਟਰਾਂਸਮਿਸ਼ਨ ਦੇ ਨਾਲ ਪੇਸ਼ ਕੀਤਾ ਜਾਵੇਗਾ। ਇਸ ਐੱਸ. ਯੂ. ਵੀ. 'ਚ 4X4 ਦਾ ਫੀਚਰ ਸਟੈਂਡਰਡ ਦਿੱਤਾ ਜਾਵੇਗਾ। ਮੰਨਿਆ ਜਾ ਰਿਹਾ ਹੈ ਕਿ ਭਾਰਤ 'ਚ ਇਸ ਐੱਸ. ਯੂ. ਵੀ. ਦੀ ਕੀਮਤ 25 ਲੱਖ ਰੁਪਏ ਦੇ ਕਰੀਬ ਰੱਖੀ ਜਾ ਸਕਦੀ ਹੈ।
ਸੁਜ਼ੂਕੀ ਨੇ ਭਾਰਤ 'ਚ ਲਾਂਚ ਕੀਤੀ GSX-S750, ਜਾਣੋ ਕੀਮਤ ਤੇ ਫੀਚਰਸ
NEXT STORY