ਨਵੀਂ ਦਿੱਲੀ - ਮਹਿੰਦਰਾ ਐਂਡ ਮਹਿੰਦਰਾ ਦੀ ਕੁੱਲ ਵਾਹਨ ਵਿਕਰੀ ਜਨਵਰੀ ’ਚ ਸਾਲ-ਦਰ-ਸਾਲ 24 ਫੀਸਦੀ ਤੋਂ ਵਧ ਕੇ 1,04,309 ਇਕਾਈਆਂ ਹੋ ਗਈ। ਇਸ ’ਚ ਨਿਰਯਾਤ ਦੇ ਅੰਕੜੇ ਵੀ ਸ਼ਾਮਲ ਹਨ। ਆਟੋਮੋਟਿਵ ਨਿਰਮਾਤਾ ਨੇ ਐਤਵਾਰ ਨੂੰ ਇਕ ਬਿਆਨ ’ਚ ਕਿਹਾ ਕਿ ਘਰੇਲੂ ਯਾਤਰੀ ਵਾਹਨਾਂ ਦੀ ਵਿਕਰੀ ਇਸ ਸਾਲ ਜਨਵਰੀ ’ਚ 63,510 ਇਕਾਈਆਂ ਰਹੀ, ਜੋ ਕਿ ਪਿਛਲੇ ਸਾਲ (ਜਨਵਰੀ 2025) ਦੀ ਇਸੇ ਮਿਆਦ ’ਚ 50,659 ਇਕਾਈਆਂ ਨਾਲੋਂ 25 ਫੀਸਦੀ ਵੱਧ ਹੈ। ਮਹਿੰਦਰਾ ਐਂਡ ਮਹਿੰਦਰਾ ਦੇ ਮੁੱਖ ਕਾਰਜਕਾਰੀ ਅਧਿਕਾਰੀ (ਆਟੋਮੋਟਿਵ ਡਿਵੀਜ਼ਨ) ਨਲਿਨੀਕਾਂਤ ਗੋਲਾਗੁੰਟਾ ਨੇ ਕਿਹਾ, "ਪਿਛਲੇ ਸਾਲ ਦੇ ਮਜ਼ਬੂਤ ਪ੍ਰਦਰਸ਼ਨ ਦੀ ਗਤੀ ਨੂੰ ਜਾਰੀ ਰੱਖਦੇ ਹੋਏ, ਅਸੀਂ ਜਨਵਰੀ ’ਚ 63,510 SUV ਦੀ ਵਿਕਰੀ ਨਾਲ ਸਾਲ ਦੀ ਮਜ਼ਬੂਤੀ ਨਾਲ ਸ਼ੁਰੂਆਤ ਕੀਤੀ ਹੈ।"
Budget 2026 Live: ਰੇਲ ਯਾਤਰੀਆਂ ਲਈ ਵੱਡੀ ਖ਼ੁਸ਼ਖਬਰੀ, ਦੇਸ਼ 'ਚ ਬਣਨਗੇ 6 ਨਵੇਂ ਹਾਈ-ਸਪੀਡ ਰੇਲ ਕਾਰੀਡੋਰ
NEXT STORY