ਜਲੰਧਰ- ਆਖਿਰਕਾਰ ਸਕੌਡਾ ਨੇ ਭਾਰਤ 'ਚ ਆਪਣੀ 7 ਸੀਟਰ ਕੋਡਿਐਕ SUV ਨੂੰ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਕੋਡਿਐਕ ਨੂੰ ਡੀਜ਼ਲ ਇੰਜਣ 'ਚ ਉਤਾਰਿਆ ਹੈ। ਇਸ ਦੀ ਕੀਮਤ 34.49 ਲੱਖ ਰੁਪਏ ਰੱਖੀ ਗਈ ਹੈ। ਭਾਰਤੀ ਬਾਜ਼ਾਰ 'ਚ ਇਸ ਦਾ ਮੁਕਾਬਲਾ ਟੋਇਟਾ ਫਾਰਚਿਊਨਰ, ਫੋਰਡ ਅੰਡੈਵਰ, ਮਿਤਸੁਬਿਸ਼ੀ ਪਜੈਰੋ ਸਪੋਰਟ, ਇਸੁਜ਼ੂ MU-X ਅਤੇ ਫਾਕਸਵੈਗਨ ਟਿਗੁਆਨ ਨਾਲ ਹੋਵੇਗਾ।
ਸਕੌਡਾ ਕੋਡਿਐਕ 'ਚ ਵੱਡੀ ਫਰੰਟ ਗਰਿਲ, LED ਡੇ ਟਾਈਮ ਰਨਿੰਗ ਲਾਈਟਸ ਅਤੇ LED ਹੈੱਡਲੈਂਪਸ ਦੇ ਨਾਲ 18 ਇੰਚ ਵ੍ਹੀਲਸ ਦਿੱਤੇ ਗਏ ਹਨ। ਕੋਡਿਐਕ 7 ਸੀਟਰ ਸਕੌਡਾ SUV ਨੂੰ ਫਾਕਸਵੈਗਨ ਗਰੁਪ ਦੇ MQ2 ਪਲੇਟਫਾਰਮ 'ਤੇ ਤਿਆਰ ਕੀਤਾ ਗਿਆ ਹੈ। ਕੋਡਿਐਕ ਹੁਣ ਤੱਕ ਦੀ ਸਭ ਤੋਂ ਵੱਡੀ SUV ਹੈ, ਜਿਸ 'ਚ ਸਕੌਡਾ ਬੈਜ ਦਿੱਤਾ ਗਿਆ ਹੈ। ਇੰਟੀਰਿਅਰ ਫੀਚਰਸ ਦੇ ਤੌਰ 'ਤੇ ਕਾਰ 'ਚ ਨੈਵੀਗੇਸ਼ਨ, ਐਪਲ ਕਾਰਪਲੇਅ ਅਤੇ ਐਂਡ੍ਰਾਇਡ ਨਾਲ ਲੈਸ ਟੱਚ-ਸਕ੍ਰੀਨ ਇੰਫੋਟੇਨਮੇਂਟ ਸਿਸਟਮ ਦਿੱਤਾ ਹੈ। ਇਸ ਦੇ ਨਾਲ ਹੀ ਇਸ 'ਚ ਡੋਰ ਪਾਕੇਟਸ 'ਚ ਛੱਤਰੀ, ਪੈਨੋਰਾਮਿਕ ਸਨਰੂਫ, ਐਂਬੀਅੇਂਟ ਲਾਈਟਿੰਗ ਅਤੇ ਹੈਂਡਸ ਫ੍ਰੀ ਪਾਰਕਿੰਗ ਅਸਿਸਟ ਦਿੱਤਾ ਗਿਆ ਹੈ।
ਪਾਵਰ ਸਪੈਸੀਫਿਕੇਸ਼ਨ ਦੀ ਗਲ ਕਰੀਏ ਤਾਂ ਕੰਪਨੀ ਇਸ ਕਾਰ 'ਚ 1968cc ਵਾਲਾ 2.0 ਲਿਟਰ ਟਰਬੋ ਡੀਜ਼ਲ ਇੰਜਣ ਦਿੱਤਾ ਹੈ। ਇਹ ਇੰਜਣ 3,500rpm 'ਤੇ 148bhp ਦੀ ਪਾਵਰ ਅਤੇ 1,750-3,000rpm 'ਤੇ 320Nm ਦਾ ਟਾਰਕ ਜਨਰੇਟ ਕਰੇਗੀ। ਟਰਬੋ ਡੀਜਲ ਇੰਜਣ 7 ਸਪੀਡ DSG ਆਟੋਮੈਟਿਕ ਟਰਾਂਸਮਿਸ਼ਨ ਨਾਲ ਲੈਸ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਕਾਰ 16.25kmpl ਦੀ ਮਾਇਲੇਜ ਦੇਵੇਗੀ।
ਸਤੰਬਰ 'ਚ ਮਹਿੰਦਰਾ ਨੇ ਵੇਚੀ ਸਭ ਤੋਂ ਜ਼ਿਆਦਾ Scorpio, ਵਿਕਰੀ 'ਚ 23 ਫੀਸਦੀ ਦੀ ਗ੍ਰੋਥ
NEXT STORY