ਜਲੰਧਰ- ਅਮਰੀਕਾ 'ਚ ਚੱਲ ਰਹੇ ਆਟੋ ਸ਼ੋਅ 2018 ਦੌਰਾਨ ਲਗਜ਼ਰੀ ਵਾਹਨ ਨਿਰਮਾਤਾ ਕੰਪਨੀ ਜਗੁਆਰ ਲੈਂਡ ਰੋਵਰ ਨੇ F-Pace SVR ਨੂੰ ਪੇਸ਼ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਕੰਪਨੀ ਦੀ ਇਹ ਨਵੀਂ ਐੱਸ.ਯੂ.ਵੀ. ਹੁਣ ਤਕ ਦੀ ਸਭ ਤੋਂ ਤੇਜ਼ ਐੱਸ.ਯੂ.ਵੀ. ਮੰਨੀ ਜਾ ਰਹੀ ਹੈ। ਇਸ ਦੇ ਨਾਲ ਹੀ ਕੰਪਨੀ ਨੇ ਆਪਣੀ ਇਸ ਨਵੀਂ ਐੱਸ.ਯੂ.ਵੀ. 'ਚ ਕਈ ਬਿਹਤਰੀਨ ਫੀਚਰਸ ਸ਼ਾਮਿਲ ਕੀਤੇ ਹਨ ਜੋ ਇਸ ਨੂੰ ਹੋਰ ਵੀ ਸ਼ਾਨਦਾਰ ਬਣਾ ਰਹੇ ਹਨ।

542 bhp ਦੀ ਪਾਵਰ
ਕੰਪਨੀ ਨੇ ਨਵੀਂ F-Pace SVR 'ਚ 5.0-ਲੀਟਰ ਦਾ ਵੀ8 ਸੁਪਰਚਾਰਜਰਡ ਪੈਟਰੋਲ ਇੰਜਣ ਲਗਾਇਆ ਹੈ ਜੋ 542 ਬੀ.ਐੱਚ.ਪੀ. ਦੀ ਪਾਵਰ ਅਤੇ 680 ਐੱਨ.ਐੱਮ. ਪੀਕ ਟਾਰਕ ਦਿੰਦਾ ਹੈ। ਇਸ ਦੇ ਨਾਲ ਹੀ ਸਾਧਾਰਣ F-Pace ਦੇ ਮੁਕਾਬਲੇ ਐੱਸ.ਵੀ.ਆਰ. 44 ਫੀਸਦੀ ਜ਼ਿਆਦਾ ਪਾਵਰਫੁੱਲ ਹੈ। ਇਸ ਕਾਰ ਨੂੰ ਜਗੁਆਰ ਲੈਂਡ ਰੋਵਰ ਦੀ ਸਪੈਸ਼ਲ ਵ੍ਹੀਕਲ ਆਪਰੇਸ਼ੰਸ ਨੇ ਬਣਾਇਆ ਹੈ।

ਆਧੁਨਿਕ ਫੀਚਰਸ
ਕੰਪਨੀ ਨੇ ਕਾਰ 'ਚ ਕਈ ਆਧੁਨਿਕ ਫੀਚਰਸ ਸ਼ਾਮਿਲ ਕੀਤੇ ਹਨ ਜਿਸ ਵਿਚ ਡਾਇਨਾਮਿਕ ਡ੍ਰਾਈਵਿੰਗ ਮੋਡ, ਐਡਵਾਂਸਡ ਟੱਚ ਪ੍ਰੋ ਇੰਫੋਟੇਨਮੈਂਟ ਸਿਸਟਮ ਲੱਗਾ ਹੈ ਜੋ ਕਿ 10-ਇੰਚ ਦੀ ਟੱਚਸਕਰੀਨ ਅਤੇ 12.3-ਇੰਚ ਦੀ ਐੱਚ.ਡੀ. ਇੰਸਟਰੂਮੈਂਟ ਕਲੱਸਟਰ ਨਾਲ ਲੈਸ ਹੈ।

ਰਫਤਾਰ
ਜਗੁਆਰ ਦੀ ਇਹ ਐੱਸ.ਯੂ.ਵੀ. ਸਿਰਫ 4.3 ਸੈਕਿੰਡ 'ਚ ਹੀ 0-100 kmph ਦੀ ਰਫਤਾਰ ਫੜ੍ਹ ਲੈਂਦੀ ਹੈ, ਉਥੇ ਹੀ ਕਾਰ ਦੀ ਟਾਪ ਸਪੀਡ 283kmph ਹੈ।
ਨਿਊਯਾਰਕ ਆਟੋ ਸ਼ੋਅ : ਪੇਸ਼ ਹੋਈ ਹੁੰਡਈ ਦੀ Tucson ਫੇਸਲਿਫਟ
NEXT STORY